ਜ਼ਿਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਵਿਚ ਅਧਿਆਪਕ ਸਨਮਾਨਿਤ

 ਜ਼ਿਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਵਿਚ ਅਧਿਆਪਕ ਸਨਮਾਨਿਤ  


ਫ਼ਿਰੋਜ਼ਪੁਰ 10 ਸਤੰਬਰ (ਚਰਨਜੀਤ ਸਿੰਘ ਚਹਿਲ)– ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀਮਤੀ ਅੰਮ੍ਰਿਤ ਸਿੰਘ ਆਈ ਏ ਐੱਸ ਜੀ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਵਿਸ਼ੇਸ ਸਮਾਗਮ ਕੀਤਾ ਗਿਆ। ਇਸ ਮੌਕੇ ਮਾਣਯੋਗ ਏ ਡੀ ਸੀ ਸਾਗਰ ਸੇਤੀਆ ਆਈਏਐਸ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਰਾਜੀਵ ਛਾਬੜਾ ਨੇ ਸਿੱਖਿਆ ਵਿਭਾਗ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ।



ਇਸ ਮੌਕੇ ਅਧਿਆਪਕਾਂ ਨੂੰ ਸੰਬੋਧਨ ਮਾਣਯੋਗ ਏਡੀਸੀ ਜਨਰਲ ਸਾਗਰ ਸੇਤੀਆ ਜੀ ਨੇ ਕਿਹਾ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਅਧਿਆਪਕ ਦਾ ਬਹੁਤ ਉੱਚਾ ਅਤੇ ਅਹਿਮ ਸਥਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਇਹ ਪਰਮ ਧਰਮ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਗਿਆਨ ਦੀ ਅਜਿਹੀ ਰੌਸ਼ਨੀ ਦੇਣ ਕੇ ਉਸ ਨਾਲ ਬੱਚਿਆਂ ਦਾ ਭਵਿੱਖ ਰੁਸ਼ਨਾਅ ਜਾਵੇ।ਉਨ੍ਹਾਂ ਇਹ ਕਿਹਾ ਕਿ ਮੇਰੇ ਜੀਵਨ ਵਿੱਚ ਵੀ ਅਧਿਆਪਕ ਦੀ ਬਹੁਤ ਮਹੱਤਤਾ ਹੈ ਉਨ੍ਹਾਂ ਕਿਹਾ ਮੈਂ ਅਧਿਆਪਕ ਦਿਵਸ ਮੌਕੇ ਆਪਣੇ ਪਸੰਦੀਦਾ ਅਧਿਆਪਕਾਂ ਲਈ ਗਰੀਟਿੰਗ ਕਾਰਡ ਜ਼ਰੂਰ ਲੈ ਕੇ ਆਉਂਦਾ ਸੀ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਲੇਬਲ ਪੜ੍ਹਾਉਣ ਦੇ ਨਾਲ ਨੈਤਿਕ ਸਿੱਖਿਆ ਦੇਣਾ ਵੀ ਵੀ ਅਧਿਆਪਕਾਂ ਦਾ ਫਰਜ ਹੈ। ਇਨ੍ਹਾਂ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਸਟੇਟ ਐਵਾਰਡੀ ਅਧਿਆਪਕ ਬਿਬੇਕਾਨੰਦ ਸੈਂਟਰ ਹੈੱਡ ਟੀਚਰ ਮੁੱਦਕੀ ,ਅਮਨਦੀਪ ਕੌਰ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਜੰਗ , ਅਨਿਲ ਧਵਨ ਸੈਂਟਰ ਹੈੱਡ ਟੀਚਰ ਗੰਦੂ ਕਿਲਚਾ,ਅੰਜੂ ਬਾਲਾ ਸੈਂਟਰ ਹੈੱਡ ਟੀਚਰ ਹਾਕੇਵਾਲਾ ,ਗੁਰਮੀਤ ਸਿੰਘ ਹੈੱਡ ਟੀਚਰ ਜਾਮਾ ਰੱਖਈਆ ਉਤਾਡ਼, ਗਗਨਦੀਪ ਕੌਰ ਈਟੀਟੀ ਅਧਿਆਪਕ ਨਾਜੂ ਸ਼ਾਹ ਮਿਸ਼ਰੀ ਵਾਲਾ ,ਲਖਵਿੰਦਰ ਸਿੰਘ ਕੁਲਗਡ਼੍ਹੀ, ਬਿੰਦੂ ਵਰਮਾ ਹੈੱਡ ਟੀਚਰ ਸਾਹਨਕੇ , ਮਨਜੀਤ ਕੌਰ ਈਟੀਟੀ ਅਧਿਆਪਕ ਲਾਲਚੀਆਂ ,ਪੂਜਾ ਭਾਟੀਆ ਐਚ ਟੀ ਤਲਵੰਡੀ ਨਿਪਾਲਾਂ, ਤੀਰਥ ਸਿੰਘ ਹੈੱਡ ਟੀਚਰ ਗੱਗੋਆਣੀ, ਜੈਪਾਲ ਉੱਪਲ ਈਟੀਟੀ ਅਧਿਆਪਕ ਬਸਤੀ ਅਮਰ ਸਿੰਘ ,ਹਰੀਸ਼ ਕੁਮਾਰ ਬਲਾਕ ਮਾਸਟਰ ਟ੍ਰੇਨਰ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ,ਸੁਭਾਸ਼ ਚੰਦਰ ਸਹਾਇਕ ਜ਼ਿਲਾ ਕੁਆਰਡੀਨੇਟਰ ਪਡ਼੍ਹੋ ਪੰਜਾਬ ਪੜਾਓ ਪੰਜਾਬ, ਵਿਨੈ ਸ਼ਰਮਾ ਸੈਂਟਰ ਹੈੱਡ ਟੀਚਰ ਮੇਘਾ ਰਾਏ ਉਤਾੜ, ਸ਼ਹਿਨਾਜ਼ ਹੈੱਡ ਟੀਚਰ ਅਲੀਕੇ, ਕੁਲਵਿੰਦਰ ਸਿੰਘ ਹੈੱਡ ਟੀਚਰ ਤਲਵੰਡੀ ਭਾਈ ਮੁੰਡੇ ,ਅਵਤਾਰ ਸਿੰਘ ਈਟੀਟੀ ਅਧਿਆਪਕ, ਰਣਜੀਤ ਸਿੰਘ ਏ ਆਈ ਈ ਵਲੰਟੀਅਰ ਖਡੂਰ ਮਖੂ ,ਮੀਨਾਕਸ਼ੀ ਸਹਾਇਕ ਡਾਟਾ ਐਂਟਰੀ ਆਪ੍ਰੇਟਰ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ , ਰਸ਼ਪਾਲ ਸਿੰਘ ਡਾਟਾ ਐਂਟਰੀ ਅਪਰੇਟਰ ,ਮਨੀਸ਼ਾ ਗਾਬਾ ਐਮਆਈਐਸ ਕੋਆਰਡੀਨੇਟਰ ,

ਕਮਲਦੀਪ ਸਿੰਘ ਜੂਨੀਅਰ ਸਹਾਇਕ,ਚਰਨਪਾਲ ਸਰਵ ਸਿੱਖਿਆ ਅਭਿਆਨ ਫ਼ਿਰੋਜ਼ਪੁਰ, ਮਨੀਸ਼ ਬਿਸ਼ਨੋਈ ਜਿਲ੍ਹਾ ਲੀਡ ਮੈਨੇਜਰ ਫ਼ਿਰੋਜ਼ਪੁਰ ਪਰਿਮਲ ਫਾਊਂਡੇਸ਼ਨ, ਚਰਨਜੀਤ ਸਿੰਘ ਚਹਿਲ ਈਟੀਟੀ ਅਧਿਆਪਕ ਤੂਤ ਅਤੇ ਜਸਵੰਤ ਸੈਣੀ ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਨੂੰ ਸਿੱਖਿਆ ਵਿਭਾਗ ਵਿੱਚ ਵਿਸੇਸ਼ ਕਾਰਗੁਜ਼ਾਰੀਆਂ ਲਈ ਸਨਮਾਨਿਤ ਕੀਤਾ ਗਿਆ । 

ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਡੀ.ਈ.ਓ. ਰਾਜੀਵ ਛਾਬੜਾ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਆਪਣੇ ਮਿਹਨਤੀ ਅਧਿਆਪਕਾਂ ’ਤੇ ਹਮੇਸ਼ਾਂ ਮਾਣ ਰਿਹਾ ਹੈ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ ਅਤੇ ਉਨ੍ਹਾਂ ਤੋਂ ਬਿਨਾਂ ਕੋਈ ਵੀ ਸਮਾਜ ਤਰੱਕੀ ਦੇ ਰਾਹ ਵੱਲ ਨਹੀਂ ਤੁਰ ਸਕਦਾ। ਉਨ੍ਹਾਂ ਇਸ ਸਨਮਾਨ ਸਮਾਰੋਹ ਮੌਕੇ ਸਨਮਾਨਿਤ ਹੋਏ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਤੇ ਸਰਬਜੀਤ ਸਿੰਘ ਸਹਾਇਕ ਕੋਆਰਡੀਨੇਟਰ ਸਰਵ ਸਿੱਖਿਆ ਅਭਿਆਨ ਫ਼ਿਰੋਜ਼ਪੁਰ,ਮਹਿੰਦਰ ਸ਼ੈਲੀ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ,ਪਵਨ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ ਐਮ ਆਈ ਐਸ ਵਿੰਗ,ਸੁਖਦੇਵ ਸਿੰਘ ,ਤਲਵਿੰਦਰ ਸਿੰਘ ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਅਤੇ ਜਸਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਮਦੋਟ ਹਾਜ਼ਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends