*ਸਿੱਖਿਆ ਬਲਾਕ ਰਾਜਪੁਰਾ-2 ਜ਼ਿਲ੍ਹਾ ਪਟਿਆਲਾ ਦੀਆਂ ਬਲਾਕ ਪੱਧਰੀ ਖੇਡਾਂ ਦਾ ਆਖ਼ਰੀ ਦਿਨ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਇਆ *
*ਖੇਡਾਂ ਰਾਹੀਂ ਵਿੱਦਿਆਰਥੀਆਂ ਨੂੰ ਅਨੁਸ਼ਾਸਨ, ਏਕਤਾ, ਸਮੇਂ ਦੀ ਕੀਮਤ, ਸ਼ਹਿਨਸ਼ੀਲਤਾ ਅਤੇ ਜਿੱਤ ਹਾਰ ਤੋਂ ਉੱਪਰ ਉੱਠ ਕੇ ਕਾਮਯਾਬ ਹੋਣ ਦੀ ਪ੍ਰੇਰਨਾ ਮਿਲਦੀ ਹੈ- ਇੰਜੀ. ਅਮਰਜੀਤ ਸਿੰਘ ਡੀ.ਈ.ਓ ਐਲੀਮੈਂਟਰੀ ਸਿੱਖਿਆ*
*10 ਸਤੰਬਰ ਰਾਜਪੁਰਾ ( ਮੇਜਰ ਸਿੰਘ) ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਤੇ ਮਨਵਿੰਦਰ ਕੌਰ ਭੁੱਲਰ ਉਪ -ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਵਿੱਚ 'ਤੇ ਮਨਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ-2 ਦੀ ਦੇਖ-ਰੇਖ ਅੰਦਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਢਕਾਣਸੂ ਮਾਜਰਾ ਵਿਖੇ ਬਲਾਕ ਰਾਜਪੁਰਾ-2 ਦੀਆਂ ਬਲਾਕ ਪੱਧਰੀ ਖੇਡਾਂ ਦਾ ਆਖ਼ਰੀ ਦਿਨ ਬਹੁਤ ਸ਼ਾਨਦਾਰ ਰਿਹਾ। ਜਿਸ ਵਿੱਚ ਬਲਾਕ ਦੇ ਬਲਾਕ ਖੇਡ ਅਫ਼ਸਰ ਸਵਰਨ ਸਿੰਘ ਅਤੇ ਸਮੂਹ ਸੀ ਐੱਚ ਟੀਜ਼, ਹੈੱਡ ਟੀਚਰਜ਼, ਅਧਿਆਪਕਾਂ, ਐੱਸ.ਐੱਮ.ਸੀ ਮੈਂਬਰਾਂ, ਸਮੂਹ ਪਿੰਡ ਦੀ ਪੰਚਾਇਤ ਦਾ ਭਰਪੂਰ ਸਾਥ ਰਿਹਾ। ਸੀ.ਐੱਚ.ਟੀ ਐਨ.ਟੀ.ਸੀ-2 ਜੋਤੀ ਪੁਰੀ ਦੀ ਦੇਖ-ਰੇਖ ਵਿੱਚ ਸਕੂਲ ਵਿੱਚ ਲਗਭਗ 18 ਈਵੈਂਟਾਂ ਨੂੰ ਪੂਰਾ ਕਰਨ ਵਿੱਚ ਸਕੂਲ ਮੁਖੀ ਸੁਰਿੰਦਰ ਸਿੰਘ ਵੱਲੋਂ ਆਪਣੇ ਸਮੂਹ ਸਟਾਫ਼, ਸਕੂਲ਼ ਦੀ ਐੱਸ.ਐੱਮ.ਸੀ 'ਤੇ ਪੰਚਾਇਤ ਮੈਂਬਰਾਂ ਦੇ ਸਾਥ ਨਾਲ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ, ਜਿਸ ਨਾਲ ਨਿਰਵਿਘਨ ਪੂਰੇ ਬਲਾਕ ਦੀਆਂ ਖੇਡਾਂ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜ੍ਹੀਆਂ। ਖੇਡਾਂ ਦੇ ਪਹਿਲੇ ਦਿਨ ਮਨਵਿੰਦਰ ਕੌਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੇ ਬੱਚਿਆਂ ਵਿੱਚ ਪਹੁੰਚ ਕੇ ਇਹਨਾਂ ਨੂੰ ਉਤਸਾਹ ਅਤੇ ਪ੍ਰੇਰਿਤ ਕੀਤਾ ਅਤੇ ਦੁਜੇ ਤੇ ਆਖ਼ਰੀ ਦਿਨ ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਪਹੁੰਚੇ ਅਤੇ ਓਹਨਾਂ ਬੱਚਿਆਂ ਨੂੰ ਉਤਸਾਹਿਤ ਕਰਦੇ ਆਖਿਆ ਕਿ ਖੇਡਾਂ ਰਾਹੀਂ ਵਿੱਦਿਆਰਥੀਆਂ ਨੂੰ ਅਨੁਸ਼ਾਸਨ, ਏਕਤਾ, ਸਮੇਂ ਦੀ ਕੀਮਤ, ਸ਼ਹਿਨਸ਼ੀਲਤਾ ਅਤੇ ਜਿੱਤ ਹਾਰ ਤੋਂ ਉੱਪਰ ਉੱਠ ਕੇ ਕਾਮਯਾਬ ਹੋਣ ਦੀ ਪ੍ਰੇਰਨਾ ਮਿਲਦੀ ਹੈ। ਡੀ.ਈ.ਓ ਸਾਹਿਬ ਦਾ ਸੁਆਗਤ ਮਨਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ-2, ਪਿੰਡ ਦੇ ਸਰਪੰਚ ਸਰਦਾਰ ਕਸ਼ਮੀਰ ਸਿੰਘ 'ਤੇ ਸਮੂਹ ਪੰਚਾਇਤ, ਚੇਅਰਮੈਨ ਰਣਜੀਤ ਸਿੰਘ 'ਤੇ ਐੱਸ.ਐੱਮ.ਸੀ ਕਮੇਟੀ, ਸਮੂਹ ਸੀ ਐੱਚ ਟੀ, ਐੱਚ ਟੀਜ਼, ਐੱਚ.ਟੀਜ਼ ਸਮੂਹ ਅਧਿਆਪਕਾਂ, ਸਕੂਲ ਮੁਖੀ ਸੁਰਿੰਦਰ ਸਿੰਘ 'ਤੇ ਸਟਾਫ਼ ਵੱਲੋਂ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਸੁਰਜੀਤ ਸਿੰਘ ਬੀ.ਪੀ.ਈ.ਓ ਡਾਹਰੀਆਂ ਵੀ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ ਅਤੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ*।
*ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਜੁਆਇੰਟ ਸਕੱਤਰ ਆਪ ਪਾਰਟੀ ਪੰਜਾਬ ਨੇ ਵੀ ਮੁੱਖ ਮਹਿਮਾਨ ਵੱਜੋਂ ਆਪਣੇ ਜ਼ਿਲ੍ਹੇ ਦੇ ਹਲਕਾ ਪ੍ਰਧਾਨਾਂ ਨਾਲ਼ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਓਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਦਾ ਮੁੱਖ ਏਜੰਡਾ ਸਿੱਖਿਆ ਅਤੇ ਸਿਹਤ ਹੈ, ਜਿਸ ਤਹਿਤ ਸਰਕਾਰ ਬੱਚਿਆਂ ਨੂੰ ਖੇਡਾਂ ਵੱਲ ਜ਼ਿਆਦਾ ਮੌੜ ਕੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ। ਇਸ ਲਈ ਓਹਨਾਂ ਵਾਅਦਾ ਕੀਤਾ ਕਿ ਅਸੀਂ ਆਪਣੇ ਜ਼ਿਲ੍ਹੇ ਦੇ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਇਹਨਾਂ ਲਈ ਲੋੜੀਂਦੀਆਂ ਸੁਵਿਧਾਵਾਂ ਵਧਾਉਣ ਲਈ ਨਿਰੰਤਰ ਉਪਰਾਲੇ ਕਰਨਗੇ। ਇਸ ਮੌਕੇ ਜ਼ਿਲ੍ਹਾ ਅਤੇ ਬਲਾਕ ਮੀਡੀਆ ਕੋਆਰਡੀਨੇਟਰ ਵੀ ਮੌਜੂਦ ਸਨ। ਈਵੈਂਟਾਂ ਵਿੱਚ ਲਗਭਗ ਬਲਾਕ ਦੇ 250 ਵਿਦਿਆਰਥੀਆਂ ਨੇ ਭਾਗ ਲਿਆ, ਜਿਹਨਾ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।*
*ਇਸ ਅਵਸਰ 'ਤੇ ਗੁਰਮੁਖ ਸਿੰਘ ਪੰਡਤਾਂ, ਪ੍ਰਵੇਸ਼ ਮਿੱਤਲ, ਰਮਨ ਨਰੂਲਾ, ਰਾਜ ਕੁਮਾਰ ਗਰਗ ਆਦਿ ਸਮਾਜ ਸੇਵੀ ਉਚੇਚੇ ਤੌਰ 'ਤੇ ਪਹੁੰਚੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਰਵੇਸ਼ ਮਿੱਤਲ ਸਮਾਜ ਸੇਵੀ ਦੁਆਰਾ ਬੱਚਿਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਸਕੂਲ ਨੂੰ ਵਾਟਰ ਕੂਲਰ ਭੇਟ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਅਤੇ ਬਲਾਕ ਮੀਡੀਆ ਕੋਆਰਡੀਨੇਟਰ ਵੀ ਮੌਜੂਦ ਸਨ*।