ASHA WORKER UNION ELECTION: ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ ਅਤੇ ਮਨਜੀਤ ਕੌਰ ਜਨਰਲ ਸਕੱਤਰ ਚੁਣੇ ਗਏ

 ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੀ ਚੋਣ

*ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ ਅਤੇ ਮਨਜੀਤ ਕੌਰ ਜਨਰਲ ਸਕੱਤਰ ਚੁਣੇ ਗਏ* 

ਅਮ੍ਰਿਤਸਰ 12 ਸਤੰਬਰ 

ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਜਿਲਾ ਅੰਮ੍ਰਿਤਸਰ ਦਾ ਡੈਲੀਗੇਟ ਅਜਲਾਸ ਸੂਬਾ ਜਨਰਲ ਸਕੱਤਰ ਪਰਮਜੀਤ ਕੌਰ ਮਾਨ, ਜ਼ਿਲ੍ਹਾ ਚੋਣ ਆਬਜ਼ਰਵਰ ਬਲਵਿੰਦਰ ਕੌਰ ਗੁਰਦਾਸਪੁਰ ਅਤੇ ਰਜਨੀ ਪਠਾਨਕੋਟ ਦੀ ਦੇਖ ਰੇਖ ਹੇਠ ਅੰਮ੍ਰਿਤਸਰ ਵਿਖੇ ਕੀਤਾ ਗਿਆ। ਡੀ.ਐਮ.ਐਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਹਰਿੰਦਰ ਦੁਸਾਂਝ ਅਤੇ ਡੀ.ਟੀ.ਐਫ ਦੇ ਆਗੂ ਅਸ਼ਵਨੀ ਅਵਸਥੀ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ।



ਅਜਲਾਸ ਵਿੱਚ ਜ਼ਿਲ੍ਹਾ ਪ੍ਰਧਾਨ ਰਣਜੀਤ ਦੁਲਾਰੀ ਨੇ ਪਿਛਲੀ ਜ਼ਿਲ੍ਹਾ ਕਮੇਟੀ ਭੰਗ ਕੀਤੀ ਅਤੇ ਸਰਵਸੰਮਤੀ ਨਾਲ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। 

ਸਰਬਜੀਤ ਕੌਰ ਛੱਜਲਵੱਡੀ ਜ਼ਿਲ੍ਹਾ ਪ੍ਰਧਾਨ, ਰਣਜੀਤ ਦੁਲਾਰੀ ਸੀਨੀਅਰ ਮੀਤ ਪ੍ਰਧਾਨ ਡੌਲੀ ਵਾਸਲ ਮੀਤ ਪ੍ਰਧਾਨ, ਨਰਿੰਦਰ ਕੌਰ ਤਰਸਿੱਕਾ ਮੀਤ ਪ੍ਰਧਾਨ, ਮਨਜੀਤ ਕੌਰ ਜਨਰਲ ਸਕੱਤਰ, ਗੁਰਵੰਤ ਕੌਰ ਲੋਪੋਕੇ ਜਾਇੰਟ ਸਕੱਤਰ, ਕੁਲਬੀਰ ਕੌਰ ਰਮਦਾਸ ਵਿੱਤ ਸਕੱਤਰ, ਬਲਜਿੰਦਰ ਕੌਰ ਵੇਰਕਾ ਪ੍ਰੈਸ ਸਕੱਤਰ, ਹਰਪ੍ਰੀਤ ਕੌਰ ਬਾਬਾ ਬਕਾਲਾ ਜਥੇਬੰਦਕ ਸਕੱਤਰ ਅਤੇ ਸੁਖਜਿੰਦਰ ਕੌਰ ਸਹਾਇਕ ਵਿੱਤ ਸਕੱਤਰ ਚੁਣੇ ਗਏ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends