ਮੱਧ ਪ੍ਰਦੇਸ਼, 25 ਸਤੰਬਰ : ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲੇ 'ਚ ਇਕ ਅਧਿਆਪਕ ਨੂੰ ਇਕ ਵਿਦਿਆਰਥਣ ਦੇ ਗੰਦੇ ਬਰਦੀ ਨੂੰ ਖੁਦ ਧੋਣ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਵਿਦਿਆਰਥਣ ਨੂੰ ਦੋ ਘੰਟੇ ਤੱਕ ਬਿਨਾਂ ਬਰਦੀ ਦੇ ਰਹਿਣਾ ਪਿਆ।
ਕੀ ਹੈ ਮਾਮਲਾ?
ਮੀਡੀਆ ਰਿਪੋਰਟਾਂ ਅਨੁਸਾਰ ਕਬਾਇਲੀ ਵਿਭਾਗ( TRIBAL DEPARTMENT) ਦੇ ਮੁਤਾਬਕ ਜੈਸਿੰਘਨਗਰ ਬਲਾਕ ਦੇ ਪੌੜੀ ਪਿੰਡ ਦੇ ਬਾਰਟੋਲਾ ਸਕੂਲ 'ਚ ਇਕ ਵਿਦਿਆਰਥਣ ਗੰਦੇ ਕੱਪੜੇ ਪਾ ਕੇ ਆਈ ਸੀ। ਅਧਿਆਪਕ ਸ਼ਰਵਣ ਕੁਮਾਰ ਤ੍ਰਿਪਾਠੀ ਨੇ ਸਫ਼ਾਈ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਵਿਦਿਆਰਥਣ ਦੀ ਬਰਦੀ ਲਾਹ ਕੇ ਖੁਦ ਧੋ ਕੇ ਸੁਕਾਈ ।
ਅਧਿਆਪਕ ਮੁਅੱਤਲ :-
ਬਾਅਦ ਵਿੱਚ ਇਹ ਵੀਡੀਓ ਵਾਇਰਲ ਹੋ ਗਿਆ। ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਕੱਲ੍ਹ ਦੇਰ ਸ਼ਾਮ ਏ.ਸੀ. ਕਬਾਇਲੀ ਨੇ ਅਧਿਆਪਕ ਸ਼ਰਵਨ ਨੂੰ ਮੁਅੱਤਲ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
2 ਘੰਟੇ ਬਾਅਦ ਸੁੱਕਣ ਤੋਂ ਬਾਅਦ ਲੜਕੀ ਨੂੰ ਕੱਪੜੇ ਪਾ ਕੇ ਕਲਾਸ ਰੂਮ ਵਿਚ ਬਿਠਾਇਆ ਗਿਆ।