ਪਾਠ-4 ਜਲਵਾਯੂ ਬਹੁ-ਵਿਕਲਪੀ ਪ੍ਰਸ਼ਨ:
1. ਭਾਰਤ ਵਿੱਚ ਮਾਨਸੂਨ ਦੀ ਸ਼ੁਰੂਆਤ ਕਦੋਂ ਤੋਂ ਹੁੰਦੀ ਹੈ?
- (ੳ) ਮਈ ਦੇ ਸ਼ੁਰੂ ਵਿੱਚ
- (ਅ ) ਜੂਨ ਦੇ ਸ਼ੁਰੂ ਵਿੱਚ
- (ੲ) ਜੁਲਾਈ ਦੇ ਸ਼ੁਰੂ ਵਿੱਚ
- (ਸ) ਅਗਸਤ ਦੇ ਸ਼ੁਰੂ ਵਿੱਚ
2. ਮਾਨਸੂਨ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ?
- (ੳ) ਅਰਬੀ
- (ਅ) ਫ਼ਾਰਸੀ
- (ੲ) ਅੰਗਰੇਜ਼ੀ
- (ਸ) ਪੰਜਾਬੀ
ਉੱਤਰ : (ੳ) ਅਰਬੀ
3. ਗਰਮੀਆਂ ਵਿੱਚ ਪੌਣਾਂ ਸਮੁੰਦਰ ਤੋਂ ਰੀ ਤੋਂ ਧਰਤੀ ਤੇ ਧਰਤੀ ਤੋਂ ਸਮੁੰਦਰ ਵੱਲ ਵੱਗਦੀਆਂ ਹਨ।
- (ੳ) ਸਮੁੰਦਰ ਤੋਂ ਧਰਤੀ
- (ਅ) ਧਰਤੀ ਤੋਂ ਸਮੁੰਦਰ
- (ੲ) ਦੋਨੋ ਹੀ
- (ਸ) ਦੋਨੋ ਹੀ ਨਹੀਂ
ਉੱਤਰ :(ੲ) ਦੋਨੋ ਹੀ
4. ਸੁਨਾਮੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ?
- (ੳ) ਅਰਬੀ
- (ਅ ) ਜਪਾਨੀ
- (ੲ) ਅੰਗਰੇਜ਼ੀ
- (ਸ) ਫ਼ਾਰਸੀ
ਉੱਤਰ :(ਅ ) ਜਪਾਨੀ
5. ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ ਕਿਸ ਨੂੰ ਮਾਪਣ ਦੇ ਕੰਮ ਆਉਂਦਾ ਹੈ?
- (ਉ ) ਵਾਯੁਦਾਬ
- (ਅ ) ਹਵਾ ਦੀ ਨਮੀ
- (ੲ) ਤਾਪਮਾਨ
- (ਸ) ਹਵਾ ਦੀ ਰਫ਼ਤਾਰ
ਉੱਤਰ : (ਅ ) ਹਵਾ ਦੀ ਨਮੀ
ਸਹੀ ਮਿਲਾਨ ਕਰੋ: (Solved)
1. ਵੱਧ ਵਰਖਾ ਵਾਲਾ ਖੇਤਰ : ਅਸਾਮ ( 1 )
2. ਘੱਟ ਵਰਖਾ ਵਾਲਾ ਖੇਤਰ : ਹਰਿਆਣਾ (2)
3. ਦਰਮਿਆਨੀ ਵਰਖਾ ਵਾਲਾ ਖੇਤਰ : ਪੱਛਮੀ ਬੰਗਾਲ (3)
4. ਬਹੁਤ ਘੱਟ ਵਰਖਾ ਵਾਲਾ ਖੇਤਰ : ਪੱਛਮੀ ਰਾਜਸਥਾਨ (4)
ਗਤੀਵਿਧੀ (1): ਬੁਝੋ ਤੇ ਦੱਸੋ
1. ਉਹ ਯੰਤਰ ਜਿਸ ਦਾ ਇਸਤੇਮਾਲ ਤਾਪ ਮਾਪਣ ਲਈ ਕੀਤਾ ਜਾਂਦਾ ਹੈ : ਥਰਮਾਮੀਟਰ
2. ਉਹ ਯੰਤਰ ਜਿਸ ਦਾ ਇਸਤੇਮਾਲ ਵਾਯੂ ਦਾਬ ਮਾਪਣ ਲਈ ਕੀਤਾ ਜਾਂਦਾ ਹੈ : ਐਨਰਾਇਡ ਬਰੋਮੀਟਰ
3. ਉਹ ਯੰਤਰ ਜਿਸ ਦਾ ਇਸਤੇਮਾਲ ਹਵਾ ਦੀ ਨਮੀ ਮਾਪਣ ਲਈ ਕੀਤਾ ਜਾਂਦਾ ਹੈ। ਗਿੱਲੀ ਅਤੇ ਸੁੱਕੀ ਗੋਲੀ ਦਾ ਥਰਮਾਮੀਟਰ
4. ਉਹ ਯੰਤਰ ਜਿਸ ਦਾ ਇਸਤੇਮਾਲ ਵਰਖਾ ਮਾਪਣ ਲਈ ਕੀਤਾ ਜਾਂਦਾ ਹੈ। Rain Gauge ( ਵਰਖਾ ਮਾਪਕ ਯੰਤਰ )
5.ਉਹ ਯੰਤਰ ਜਿਸ ਦਾ ਇਸਤੇਮਾਲ ਹਵਾ ਦੀ ਰਫ਼ਤਾਰ ਮਾਪਣ ਲਈ ਕੀਤਾ ਜਾਂਦਾ ਹੈ : ਵਾਯੂ ਵੇਗ ਮਾਪਕ ( Anemometer )