REGULARISATION OF EMPLOYEES:ਸਿੱਖਿਆ ਪ੍ਰੋਵਾਇਡਰ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਦੀ ਰੈਗੂਲਰ ਪਾਲਸੀ ਦਾ ਸਵਾਗਤ

ਸਿੱਖਿਆ ਪ੍ਰੋਵਾਇਡਰ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਦੀ ਰੈਗੂਲਰ ਪਾਲਸੀ ਦਾ ਸਵਾਗਤ

     ਸਿਖਿਆ ਮੰਤਰੀ ਜੀ ਨਾਲ ਮੀਟਿੰਗ ਸਫਲ ਰਹੀ 23 ਅਗਸਤ ( ਫ਼ਿਰੋਜ਼ਪੁਰ ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 15-16 ਸਾਲਾਂ ਤੋ ਨਿਗੂਣੀਆਂ ਤਨਖਾਹਾਂ ਤੇ ਲਗਾਤਾਰ ਬੱਚਿਆਂ ਨੂੰ ਪੜ੍ਹਾ ਰਹੇ ਹਜਾਰਾਂ ਕੱਚੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਇਸ ਸਮੇਂ ਵੀ ਆਪਣੀ ਪੱਕੀ ਨੌਕਰੀ ਅਤੇ ਤਨਖਾਹ ਵਾਧੇ ਦੀ ਇੱਕ ਆਸ ਲਗਾ ਕੇ ਬੰਧੂਆ ਮਜਦੂਰਾਂ ਵਾਂਗ ਕੰਮ ਕਰ ਰਹੇ ਹਨ ।



 ਬੇਸ਼ੱਕ ਸਮੇ - ਸਮੇ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਇਹਨਾਂ ਕੱਚੇ ਅਧਿਆਪਕਾਂ ਦੀ ਕੋਈ ਸਾਰ ਨਹੀ ਲਈ ਗਈ ਜਿਸ ਦੇ ਸਿੱਟੇ ਵਜੋ ਉਹਨਾਂ ਰਾਜਨੀਤਿਕ ਪਾਰਟੀਆਂ ਦਾ ਪੰਜਾਬ ਵਿੱਚੋ ਸਫਾਇਆ ਹੋ ਗਿਆ। ਇਹਨਾਂ ਕੱਚੇ ਅਧਿਆਪਕਾਂ ਨੇ ਲੱਖਾਂ ਵੋਟਾਂ ਪਵਾ ਕੇ ਮੌਜੂਦਾ ਆਮ ਆਦਮੀ ਦੀ ਸਰਕਾਰ ਲਿਆਉਣ ਵਿੱਚ ਅਹਿਮ ਰੋਲ ਅਦਾ ਕੀਤਾ ਕਿਉਂਕਿ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ,ਸ. ਭਗਵੰਤ ਮਾਨ ਜੀ ਸ.ਹਰਪਾਲ ਸਿੰਘ ਚੀਮਾ ਸ.ਗੁਰਮੀਤ ਸਿੰਘ ਮੀਤ ਹੇਅਰ ਜੈ ਕ੍ਰਿਸ਼ਨ ਰੋੜ੍ਹੀ ਸ.ਕੁਲਤਾਰ ਸਿੰਘ ਸੰਧਵਾ ਪ੍ਰਿਸਿਪਲ ਬੂਧ ਰਾਮ ਅਨਮੋਲ ਗਗਨ ਮਾਨ ਅਤੇ ਹੋਰ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂਆ ਨੇ ਕੱਚੇ ਅਧਿਆਪਕ ਯੂਨੀਅਨ ਦੇ ਮੋਹਾਲੀ ਧਰਨੇ ਵਿਚ 27 ਨਵੰਬਰ 2021 ਨੂੰ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਹਨਾਂ ਅਧਿਆਪਕਾਂ ਦੀ ਪੱਕੀ ਨੌਕਰੀ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਵਾਅਦਾ ਕਰਕੇ ਗਏ ਸਨ। ਇਸ ਸਮੇਂ ਪੰਜਾਬ ਸਰਕਾਰ ਕੱਚੇ ਅਧਿਆਪਕਾ ਨੂੰ ਪੱਕੇ ਕਰਨ ਲਈ ਯਤਨਸ਼ੀਲ ਹੈ, ਸਰਕਾਰ ਦੁਆਰਾ ਗਠਿਤ ਸਬ ਕਮੇਟੀ ਨੇ ਲਗਾਤਾਰ ਕੱਚੇ ਅਧਿਆਪਕਾਂ ਦੀਆਂ ਜੱਥੇਬੰਦੀਆਂ ਦੇ ਆਗੂਆਂ ਨਾਲ ਅਤੇ ਕਾਨੂੰਨੀ ਮਾਹਿਰਾਂ ਨਾਲ ਤਾਲਮੇਲ ਬਿਠਾ ਕੇ ਜਲਦੀ ਹੀ ਕੋਈ ਇਤਿਹਾਸਕ ਫੈਸਲਾ ਲੈਣ ਦਾ ਪੂਰਨ ਭਰੋਸਾ ਦਿੱਤਾ ਹੈ ਅਤੇ ਥੋੜ੍ਹਾ ਸਮਾਂ ਮੰਗਿਆ ਗਿਆ ਹੈ ਜਿਸ ਦਾ ਕੱਚੇ ਅਧਿਆਪਕ ਨੇ ਹਾਂ ਪੱਖੀ ਹੁੰਗਾਰਾ ਭਰਿਆ। 

ALSO READ:

12 ਵੀਂ ਜਮਾਤ ਵਿੱਚ 87.20% ਅੰਕ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ ਖੱਬਰ, ਪੜ੍ਹੋ ਖੁਸ਼ਖਬਰੀ 


ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ 36 ਲੱਖ 61 ਹਜ਼ਾਰ ਰੁਪਏ ਦੇ ਇਨਾਮ, ਪੜ੍ਹੋ ਪੂਰੀ ਖਬਰ 


ਹੁਣ ਇਹਨਾਂ ਅਧਿਆਪਕਾਂ ਨੂੰ ਪੱਕਾ ਯਕੀਨ ਹੈ ਕਿ ਸਰਕਾਰ ਆਪਣੀ ਨਵੀ ਪਾਲਸੀ ਅਧੀਨ ਪੱਕੇ ਕਰਨ ਦੀ ਖੁਸ਼ਖਬਰੀ ਦੇ ਨਾਲ -ਨਾਲ ਸਾਰੇ 13000 ਕੱਚੇ ਅਧਿਆਪਕਾਂ ਦੀ ਤਨਖਾਹ ਵਾਧੇ ਦੀ ਮੰਗ ਜਰੂਰ ਪੂਰੀ ਕਰੇਗੀ।ਯੂਨੀਅਨ ਦੇ ਆਗੂ ਜਸਬੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਸਿਖਿਆ ਮੰਤਰੀ ਸ.ਹਰਜੋਤ ਸਿੰਘ ਬੈਸ ਲਗਾਤਾਰ ਮੀਟਿੰਗ ਰਾਹੀ ਯੂਨੀਅਨ ਤੇ ਸਰਕਾਰ ਵਿਚਕਾਰ ਰੈਗੂਲਰ ਪਾਲਸੀ ਸਮੇਤ ਤਨਖਾਹ ਵਾਧੇ ਤੇ ਸਹਿਮਤੀ ਬਣ ਗਈ ਹੈ ਹੁਣ 13000 ਹਜਾਰ ਕੱਚੇ ਅਧਿਆਪਕ ਅਸੀ ਥੋੜ੍ਹਾ ਸਮਾਂ ਹੋਰ ਸਬਰ ਨਾਲ ਬੱਚਿਆ ਨੂੰ ਪਹਿਲਾ ਵਾਂਗ ਪੜਾਉਂਦੇ ਹੋਏ ਸਰਕਾਰ ਦੇ ਇਤਿਹਾਸਕ ਫੈਸਲੇ ਦਾ ਸਵਾਗਤ ਕਰਾਂਗੇ ਤੇ ਨਾਲ ਹੀ ਕੱਚੇ ਅਧਿਆਪਕ ਪੰਜਾਬ ਸਰਕਾਰ ਤੋਂ 5 ਸਤੰਬਰ ਅਧਿਆਪਕ ਦਿਵਸ ਤੇ ਕੋਈ ਖੁਸ਼ਖਬਰੀ ਲਈ ਆਸਮੰਦ ਹਨ। ਇਸ ਸਮੇਂ ਬਲਜਿੰਦਰ ਸਿੰਘ ਅਸ਼ੋਕ ਕੁਮਾਰ ਹਰਜਿੰਦਰ ਸਿੰਘ ਜਸਦੀਪ ਸੋਢੀ ਸੁਰਜੀਤ ਸਿੰਘ ਬਲਦੇਵ ਸਿੰਘ ਅਮਰਜੀਤ ਸਿੰਘ ਹਰਪ੍ਰੀਤ ਸਿੰਘ ਗੁਰਜਿੰਦਰ ਸਿੰਘ ਅਵਤਾਰ ਸਿੰਘ ਗੁਰਮੀਤ ਸਿੰਘ ਗੁਰਸਾਹਿਬ ਸਿੰਘ ਜ਼ੀਰਾ ਰਣਜੀਤ ਸਿੰਘ ਜ਼ੀਰਾ ਅੰਜੂ ਬਾਲਾ ਰੇਨੂ ਬਾਲਾ ਰਾਣੀ ਆਦਿ ਕੱਚੇ ਅਧਿਆਪਕ ਸਾਥੀ ਹਾਜਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends