ਸਿੱਖਿਆ ਵਿਭਾਗ ਅਗਸਤ, 2018 ਤੋਂ ਬਾਅਦ ਪ੍ਰਮੋਟ ਹੋਏ ਸਾਰੇ ਲੈਕਚਰਾਰਾਂ ਦਾ ਵਿਭਾਗੀ ਟੈਸਟ ਲਵੇਗਾ, ਸਾਰੇ ਲੈਕਚਰਾਰਾਂ ਨੂੰ ਇਹ ਟੈਸਟ ਦੇਣਾ ਲਾਜ਼ਮੀ ਹੈ ।
ਟੈਸਟ ਨੂੰ ਪਾਸ ਕਰਨ ਲਈ ਕੁੱਲ ਚਾਰ ਮੌਕੇ
ਇਹ ਵਿਭਾਗੀ ਟੈਸਟ ਸਾਲ ਵਿੱਚ ਦੋ ਵਾਰ ਹੋਵੇਗਾ ਅਤੇ ਇਸ ਟੈਸਟ ਨੂੰ ਪਾਸ ਕਰਨ ਲਈ ਕੁੱਲ ਚਾਰ ਮੌਕੇ ਦਿੱਤੇ ਜਾਣਗੇ ।
ਟੈਸਟ ਵਿਚ ਕੁੱਲ 75 ਮਲਟੀਪਲ ਚੁਆਇਸ ਪ੍ਰਸ਼ਨ ਹੋਣਗੇ। 4, ਟੈਸਟ ਹਲ ਕਰਨ ਲਈ 90 ਮਿੰਟ ਦਾ ਸਮਾਂ ਦਿੱਤਾ ਜਾਵੇਗਾ।
ਪ੍ਰਸ਼ਨ ਪੱਤਰ ਦੇ ਦੋ ਭਾਗ
5. ਪ੍ਰਸ਼ਨ ਪੱਤਰ ਦੇ ਦੋ ਭਾਗ ਹੋਣਗੇ ਪਹਿਲੇ ਭਾਗ ਵਿੱਚ ਲੈਕਚਰਾਰ ਦੇ ਵਿਸ਼ੇ ਨਾਲ ਸੰਬੰਧਿਤ 50 ਪ੍ਰਸ਼ਨ ਅਤੇ ਦੂਜੇ ਭਾਗ ਵਿੱਚ
ਕੰਪਿਊਟਰ ਦੀ ਆਮ ਜਾਣਕਾਰੀ ਨਾਲ ਸੰਬੰਧਿਤ 25 ਪ੍ਰਸ਼ਨ
ਪ੍ਰਸ਼ਨ ਗ੍ਰੈਜੂਏਸ਼ਨ ਪੱਧਰ ਦੇ
ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਗ੍ਰੈਜੂਏਸ਼ਨ ਪੱਧਰ ਦੇ ਹੋਣਗੇ।
ਕੰਪਿਊਟਰ ਨਾਲ ਸੰਬੰਧਿਤ 25 ਪ੍ਰਸ਼ਨ ਲੈਕਚਰਾਰਾਂ ਦੀ ਕੰਪਿਊਟਰ proficiency ਚੈੱਕ ਕਰਨ ਦੇ ਮੰਤਵ ਨਾਲ ਬਣਾਏ ਜਾਣਗੇ ।
ਹਰ ਪ੍ਰਸ਼ਨ ਦੇ ਉੱਤਰ ਦੀਆਂ ਚਾਰ ਆਪਸ਼ਨਸ ਹੋਣਗੀਆਂ ।
ਲੈਕਚਰਾਰ ਦੇ ਆਪਣੇ ਵਿਸ਼ੇ ਅਤੇ ਕੰਪਿਊਟਰ ਵਿੱਚ ਵਿੱਚ ਅਲੱਗ-ਅਲੱਗ 33 % ਅੰਕ ਪ੍ਰਾਪਤ ਕਰਨੇ ਪਾਸ ਹੋਣ ਲਈ ਜਰੂਰੀ ਹੌਣਗੇ ।
ਪੋਰਟਲ ਖੁੱਲਣ ਤੇ ਲੈਕਚਰਾਰ ਈ-ਪੰਜਾਬ ਸਕੂਲ ਦੀ ਵੈਬਸਾਈਟ ਤੋਂ ਆਪਣੀ ਸਟਾਫ ਆਈ.ਡੀ. ਵਿੱਚ ਲੌਗ-ਇੰਨ ਕਰਕੇ ਟੈਸਟ
ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਸਮੇਂ ਸਮੇਂ ਤੇ ਵਿਭਾਗ ਦੀ ਵੈੱਬਸਾਈਟ ssapunjab.org ਤੇ ਹਦਾਇਤਾਂ ਜਾਰੀ ਕਰ ਦਿੱਤੀਆਂ
ਜਾਣਗੀਆਂ ।
ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਪਦ ਉੱਨਤ ਲੈਕਚਰਾਰਾਂ ਦਾ ਵਿਭਾਗੀ ਟੈਸਟ ਲਈ ਸਿਲੇਬਸ ਜਾਰੀ ਕਰ ਦਿੱਤਾ ਹੈ।
ਵਿਸ਼ਾ ਵਾਇਜ਼ ਸਿਲੇਬਸ ਕਰੋ ਡਾਊਨਲੋਡ
» Political Science || Punjabi || Sociology