ਬਲਾਕ ਦੇਵੀਗਡ਼੍ਹ ਦੇ ਨਵ-ਨਿਯੁਕਤ ਅਧਿਆਪਕਾਂ ਦੀ ਦੂਜੇ ਗੇੜ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਮਾਪਤ
ਵਿਦਿਆਰਥੀਆਂ ਦੇ ਮਨ ਦੀ ਵਿਵਸਥਾ ਨੂੰ ਸਮਝ ਕੇ ਓਹਨਾਂ ਦੇ ਮਨਾਂ ਤੱਕ ਪਹੁੰਚ ਬਣਾ ਕੇ ਓਹਨਾਂ ਨੂੰ ਜ਼ਿੰਦਗੀ ਦੇ ਫ਼ਲਸਫ਼ੇ 'ਤੇ ਚੱਲਣ ਲਈ ਪ੍ਰੇਰਿਤ ਕਰਨਾ ਜਰੂਰੀ- ਬਲਜੀਤ ਕੌਰ
ਦੇਵੀਗੜ੍ਹ 22 ਅਗਸਤ - ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ 6635 ਨਵ-ਨਿਯੁਕਤ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਦੂਜੇ ਗੇੜ ਦੀ ਤਿੰਨ ਰੋਜ਼ਾ ਟ੍ਰੇਨਿੰਗ-ਕਮ-ਇੰਡਕਸ਼ਨ ਕੋਰਸ ਦੇਵੀਗੜ੍ਹ ਬਲਾਕ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀਮਤੀ ਬਲਜੀਤ ਕੌਰ ,ਬਲਾਕ ਮਾਸਟਰ ਟਰੇਨਰ ਕਮ ਰਿਸੋਰਸ ਪਰਸਨ ਨਵਦੀਪ ਸ਼ਰਮਾ, ਬਲਾਕ ਮਾਸਟਰ ਟਰੇਨਰ ਕਮ ਰਿਸੋਰਸ ਪਰਸਨ ਅਮਨ ਘਨੌਰ ਨੇ ਸ਼ੁਰੂ ਕਰਵਾਈ ਸੀ ।ਸ੍ਰੀਮਤੀ ਬਲਜੀਤ ਕੌਰ ਨੇ ਇਸ ਦੂਜੇ ਗੇੜ ਦੇ ਪਹਿਲੀ ਵਾਰ ਸ਼ਾਮਿਲ ਅਧਿਆਪਕਾਂ ਨੂੰ ਸ਼ੁੱਭ-ਇੱਛਾਵਾਂ ਦਿੱਤੀਆਂ ਸੀ ਅਤੇ ਇਹਨਾਂ ਮੀਟਿੰਗਾਂ ਵਿੱਚ ਪੂਰੀ ਇਕਾਗਰਤਾ ਨਾਲ ਭਾਗ ਲੈਣਾ ਲਈ ਪ੍ਰੇਰਿਤ ਕੀਤਾ ਸੀ ਕਿਉਂਕਿ ਇਹ ਟ੍ਰੇਨਿੰਗ ਅਧਿਆਪਕ ਜੀਵਨ ਵਿੱਚ ਇੱਕ ਸਦੀਵੀਂ ਅਭੁੱਲ ਯਾਦ ਬਣਦੀ ਹੋਈ ਅੱਗੇ ਹੋਰ ਸਰਵਿਸ ਵਿੱਚ ਲੱਗਣ ਵਾਲੀ ਟ੍ਰੇਨਿੰਗਾਂ ਲਈ ਵੀ ਇੱਕ ਸੇਧ ਬਣੇਗੀ । ਇਸ ਮੌਕੇ ਸਟੇਟ ਪੱਧਰ ਤੋਂ ਟ੍ਰੇਨਿੰਗ ਲੈ ਕੇ ਆਏ ਨਵਦੀਪ ਸ਼ਰਮਾ ਅਤੇ ਅਮਨ ਰਿਸੋਰਸ ਪਰਸਨਜ਼ ਨੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਟ੍ਰੇਨਿੰਗ ਵਿਚ ਨਵ-ਨਿਯੁਕਤ ਅਧਿਆਪਕ ਸਹਿਬਾਨ ਨੂੰ ਸਿਲੇਬਸ ਵੰਡ ਦੇ ਨਾਲ ਨਾਲ ਨਵੀਆਂ ਤਕਨੀਕਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਟ੍ਰੇਨਿੰਗ ਦਿੱਤੀ ਗਈ, ਉਹਨਾਂ ਕਿਹਾ ਕਿ ਇਸ ਤਿੰਨ ਦਿਨਾਂ ਦੇ ਇੰਡਕਸ਼ਨ ਕੋਰਸ-ਕਮ-ਟ੍ਰੇਨਿੰਗ ਦੌਰਾਨ ਨਵ-ਨਿਯੁਕਤ ਅਧਿਆਪਕ ਸਹਿਬਾਨਾਂ ਨੂੰ ਟੀ.ਐਲ.ਐਮ ਬਣਾਉਣ ਦੀ ਸਿਖਲਾਈ ਦੇ ਨਾਲ-ਨਾਲ ਹਰੇਕ ਵਿਸ਼ੇ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਉਹਨਾਂ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਤਿਆਰ ਕੀਤਾ ਗਿਆ। ਇਸ ਮੌਕੇ ਬਲਾਕ ਮੀਡੀਆ ਕੁਆਰਡੀਨੇਟਰ ਅਮਰੀਕ ਸਿੰਘ ਆਈ ਆਰ ਟੀ ਰਿਸੋਰਸ ਪਰਸਨ ਮਨਜੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।