ਸਿੱਖਿਆ ਵਿਭਾਗ ਵੱਲੋਂ ਪੀ.ਐੱਮ. ਯੰਗ ਆਚੀਵਰਜ਼ ਸਕਾਲਰਸ਼ਿਪ ਅਵਾਰਡ ਲਈ ਅਰਜ਼ੀਆਂ ਮੰਗੀਆਂ

 ਸਿੱਖਿਆ ਵਿਭਾਗ ਵੱਲੋਂ ਪੀ.ਐੱਮ. ਯੰਗ ਆਚੀਵਰਜ਼ ਸਕਾਲਰਸ਼ਿਪ ਅਵਾਰਡ ਲਈ ਅਰਜ਼ੀਆਂ ਮੰਗੀਆਂ

  ਇਸ ਵਜ਼ੀਫਾ ਸਕੀਮ ਲਈ ਵਿਦਿਆਰਥੀ 26 ਅਗਸਤ ਤੱਕ ਆਪਣੀ ਐਪਲੀਕੇਸ਼ਨ ਰਜਿਸਟਰ ਕਰ ਸਕਦੇ ਹਨ।



      ਐੱਸ.ਏ.ਐੱਸ. ਨਗਰ 24 ਅਗਸਤ (ਚਾਨੀ ) ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਦੀ ਦੇਖ-ਰੇਖ ਅਧੀਨ ਪੱਛੜੀਆਂ ਸ਼੍ਰੇਣੀਆਂ, ਆਰਥਿਕ ਤੌਰ ਤੇ ਕਮਜੋਰ ਵਰਗਾਂ ਅਤੇ ਖ਼ਾਨਾਬਦੋਸ਼ ਕਬੀਲਿਆਂ ਦੇ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਯੰਗ ਆਚੀਵਰਜ਼ ਸਕਾਲਰਸ਼ਿਪ ਅਵਾਰਡ ਸਕੀਮ ਤਹਿਤ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹਨਾਂ ਵਰਗਾਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਵਿਭਾਗ ਵੱਲੋਂ 27/07/2022 ਤੋਂ 26/08/2022 ਤੱਕ ਵਜ਼ੀਫਾ ਪੋਰਟਲ ਖੋਲ੍ਹਿਆ ਗਿਆ ਹੈ। 

     ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਪਰਮਿੰਦਰ ਕੌਰ ਸਹਾਇਕ ਡਾਇਰੈਕਟਰ ਵਜ਼ੀਫਾ ਨੇ ਦੱਸਿਆ ਕਿ ਵਿਭਾਗ ਵੱਲੋਂ 27/07/2022 ਤੋਂ ਪੋਰਟਲ ਖੋਲ੍ਹਿਆ ਗਿਆ ਹੈ ਅਤੇ ਵਿਦਿਆਰਥੀ 26/08/2022 ਤੱਕ https://yet.nta.ac.in ਤੇ ਆਪਣੀ ਐਪਲੀਕੇਸ਼ਨ ਰਜਿਸਟਰ ਕਰ ਸਕਦੇ ਹਨ। ਇਸ ਸਕੀਮ ਤਹਿ ਨੌਵੀ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ 75000 ਰੁਪਏ ਅਤੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ 1,25000 ਰੁਪਏ ਸਾਲਾਨਾ ਵਜ਼ੀਫਾ ਦਿੱਤਾ ਜਾਵੇਗਾ। ਇਸ ਸਕੀਮ ਅਧੀਨ ਟਾਪ ਕਲਾਸ ਦੇ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ। 

   ਉਹਨਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਵੱਲੋਂ ਮਿਤੀ 11 ਸਤੰਬਰ ਨੂੰ ਕੰਪਿਊਟਰ ਬੇਸਡ ਟੈਸਟ ਲਿਆ ਜਾਵੇਗਾ। ਅਪਲਾਈ ਕਰਨ ਲਈ ਵਿਦਿਆਰਥੀਆਂ ਕੋਲ ਆਪਣਾ ਫੋਨ ਨੰਬਰ, ਆਧਾਰ ਨੰਬਰ, ਆਧਾਰ ਲਿੰਕਡ ਬੈਂਕ ਅਕਾਊਂਂਟ, ਆਮਦਨ ਸਰਟੀਫਿਕੇਟ ਅਤੇ ਜਾਤੀ ਸਰਟੀਫਿਕੇਟ ਹੋਣਾ ਜ਼ਰੂਰੀ ਹੈ।

    ਵਿਭਾਗ ਵੱਲੋਂ ਟਾਪ ਕਲਾਸ ਦੇ ਚੁਣੇ ਗਏ ਸਕੂਲਾਂ ਦੀ ਲਿਸਟ https://yet,nta.ac.in ਤੇ ਉਪਲਬਧ ਹੈ। ਇਸ ਸਕੀਮ ਤਹਿਤ ਸਾਰੇ ਦੇਸ਼ ਭਰ ਤੋਂ 15000 ਵਜ਼ੀਫੇ ਦਿੱਤੇ ਜਾਣੇ ਹਨ। ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ.) ਨੂੰ ਸਕੂਲਾਂ ਦੀ ਲਿਸਟ ਭੇਜੀ ਗਈ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਯੋਗ ਵਿਦਿਆਰਥੀਆਂ ਨੂੰ ਇਸ ਸਕਾਲਰਸ਼ਿਪ ਸਕੀਮ ਲਈ ਅਪਲਾਈ ਕਰਵਾਇਆ ਜਾਵੇ ਤਾਂ ਕਿ ਕੋਈ ਵੀ ਯੋਗ ਵਿਦਿਆਰਥੀ ਵਜ਼ੀਫੇ ਦੇ ਲਾਭ ਤੋਂ ਵਾਂਝਾ ਨਾ ਰਹੇ। ਇਸ ਸਕੀਮ ਸਬੰਧੀ ਯੋਗਤਾ ਸ਼ਰਤਾਂ, ਗਾਈਡਲਾਈਨਜ਼ ਅਤੇ ਬਾਕੀ ਜਾਣਕਾਰੀ ਵਿਭਾਗੀ ਵੈੱਬਸਾਈਟ https://yet,nta.ac.in ਅਤੇ http://socialjustice.gov.in/schemes/..ਤੇ ਉਪਲਬਧ ਹਨ।

Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends