ਸਕੂਲਾਂ ਵਿੱਚ ਆਨ ਲਾਈਨ ਕੰਮ ਦੀ ਵੰਡ ਅਤੇ ਈ-ਪੰਜਾਬ ਤੇ ਜੋੜੇ ਗਏ ਪ੍ਰਾਇਮਰੀ/ਮਿਡਲ/ਹਾਈ/ਸੈਕੰਡਰੀ ਸਕੂਲਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਮੂਹ ਸਕੂਲਾਂ ਨੂੰ 11 ਜੁਲਾਈ 2016 ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।
ਆਨਲਾਈਨ ਕੰਮਾਂ ਦੀ ਵੰਡ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ਼.ਸਿ) ਵੱਲੋਂ ਸਮੂਹ ਸਕੂਲ ਮੁੱਖੀਆਂ ਨੂੰ ਲਿਖਿਆ ਗਿਆ ਹੈ ਕਿ ਆਨ ਲਾਈਨ ਕੰਮ (ਜਿਵੇਂ ਈ-ਪੰਜਾਬ,ਪੰਜਾਬ ਸਕੂਲ ਸਿਖਿਆ ਬੋਰਡ ਦੀ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ, ਰਿਜਲਟ, ਸੀ.ਸੀ.ਈ., ਵਜੀਫੇ/ ਦਫਤਰੀ ਡਾਕ ਆਦਿ) ਦੀ ਵੰਡ ਸਾਰੇ ਅਧਿਆਪਕਾਂ ਵਿੱਚ ਉਨ੍ਹਾਂ ਦੇ ਵਿਦਿਅਕ ਕੰਮਾਂ ਦੇ ਲੋਡ ਨੂੰ ਦੇਖਦੇ ਹੋਏ ਕੀਤੀ ਜਾਵੇ।
ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸਬੰਧਤ ਕੰਮਾਂ ਦੀ ਵੰਡ
ਪੰਜਾਬ ਸਕੂਲ ਸਿਖਿਆ ਬੋਰਡ ਦੀ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ/ ਰਿਜਲਟ/ ਸੀ.ਸੀ.ਏ/ ਵਜੀਫੇ/ ਦਫਤਰੀ ਡਾਕ ਦੇ ਸਬੰਧ ਵਿੱਚ ਪੂਰਨ ਜਿੰਮੇਵਾਰੀ ਸਬੰਧਤ ਜਮਾਤ ਇੰਜਾਰਜ਼ ਦੀ ਹੋਵੇਗੀ।ਪੰਜਾਬ ਸਕੂਲ ਸਿਖਿਆ ਬੋਰਡ ਦੀ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ /ਰਿਜਲਟ/ਸੀ.ਸੀ.ਈ./ਵਜੀਫੇ/ਦਫਤਰੀ ਡਾਕ ਸਬੰਧੀ ਜੇਕਰ ਜਰੂਰਤ ਹੋਏ ਤਾਂ ਕੰਪਿਊਟਰ ਅਧਿਆਪਕਾਂ ਦੀ ਤਕਨੀਕੀ ਸਹਾਇਤਾ ਲਈ ਜਾ ਸਕਦੀ ਹੈ।
Also read:
ਸਕੂਲਾਂ ਵਿੱਚ ਕੰਮ ਕਰਦੇ ਐਸ ਐਲ ਏ, ਕਲਰਕ ਅਤੇ ਦਰਜ਼ਾ -4 ਦੀਆਂ ਡਿਊਟੀਆਂ, ਪੜ੍ਹੋ ਇਥੇ
HRA ALLOWANCE: ਅਧਿਆਪਕਾਂ ਦੇ ਹਾਉਸ ਰੈਂਟ ਅਲਾਂਉਸ ਨੂੰ ਖ਼ਤਰਾ, ਪੜ੍ਹੋ ਕੀ ਕਾਰਨ
ਈ-ਪੰਜਾਬ ਤੇ ਜੋੜੇ ਗਏ ਪ੍ਰਾਇਮਰੀ/ਮਿਡਲ/ਹਾਈ/ਸੈਕੰਡਰੀ ਸਕੂਲਾਂ ਸਬੰਧੀ
ਈ-ਪੰਜਾਬ ਤੇ ਜੋੜੇ ਗਏ ਪ੍ਰਾਇਮਰੀ ਸਕੂਲਾਂ ਦੇ ਈ-ਪੰਜਾਬ ਵੈੱਬਸਾਈਟ ਉੱਪਰ ਕੰਮ ਕਰਨ ਸਬੰਧੀ ਮਾਨਯੋਗ ਡਾਇਰੈਕਟਰ ਜਨਰਲ ਸਕੂਲ ਸਿਖਿਆ ਵੱਲੋਂ ਜਾਰੀ ਪੱਤਰ ਮੀਮੋ ਨੰਬਰ: ਸਸਅ/2016-ਐਮ.ਆਈ.ਐਸ ਜਨਰਲ/5733 ਮਿਤੀ 04-03-2016 ( READ HERE) ਦੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ ।