ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ ਸ਼ੁਰੂਆਤ ਹੋਈ
ਲੁਧਿਆਣਾ 09 ਅਗੱਸਤ (ਪਵਿੱਤਰ ਸਿੰਘ)
ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਦੀ ਦੂਰਅੰਦੇਸ਼ੀ ਸੋਚ ਸਦਕਾ, ਡਾਇਰੈਕਟਰ ਐੱਸਸੀਈਆਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਦੇ ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਅਧਿਆਪਕ ਸਿਖਲਾਈ ਕੈਂਪ ਦੀ ਸ਼ੁਰੂਆਤ ਛੇ ਸਥਾਨਾਂ ਤੇ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਬੀ ਆਰ ਸੀ ਬੁਲਾਰਾ, ਬੀ ਆਰ ਸੀ ਜਮਾਲਪੁਰ, ਬੀ ਆਰ ਸੀ ਮਾਛੀਵਾੜਾ ਸਾਹਿਬ, ਸਪਸ ਜੰਡਿਆਲੀ ਵਿਖੇ ਟ੍ਰੇਨਿੰਗਾਂ ਦੀ ਸ਼ੁਰੂਆਤ ਹੋਈ ਹੈ। ਅੱਜ ਉਹਨਾਂ ਦੁਆਰਾ ਜ਼ਿਲ੍ਹਾ ਪੱਧਰੀ ਇਸ ਅਧਿਆਪਕ ਸਿਖਲਾਈ ਕੈਂਪ ਦੇ ਦੋ ਸਥਾਨਾਂ ਦਾ ਦੌਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਵੇਂ ਨਿਯੁਕਤ ਹੋਏ ਈਟੀਟੀ ਅਧਿਆਪਕਾਂ ਨੂੰ ਵਿਭਾਗ ਦੀਆਂ ਨੀਤੀਆਂ,ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ ਸੰਪੂਰਨ ਜਾਣਕਾਰੀ ਦੇਣਾ ਅਤੇ ਹੋਰ ਗਤੀਵਿਧੀਆਂ ਅਤੇ ਨਵੀਆਂ ਤਕਨੀਕਾਂ ਦੀ ਸਿਖਲਾਈ ਦੇਣਾ ਜ਼ਰੂਰੀ ਹੈ, ਤਾਂ ਕਿ ਉਹ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਸਕਣ।
ਉਹਨਾਂ ਦੁਆਰਾ ਇਨ੍ਹਾਂ ਕੈਂਪਾਂ ਵਿੱਚ ਪਹੁੰਚੇ ਨਵ ਨਿਯੁਕਤ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਸੇਵਾ ਵਿੱਚ ਆਉਣ ਤੇ ਵਧਾਈ ਦਿੱਤੀ ਅਤੇ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਪ ਜਿਲਾ ਸਿੱਖਿਆ ਅਫਸਰ ਸ੍ਰੀ ਜਸਵਿੰਦਰ ਸਿੰਘ ਨੇ ਅਧਿਆਪਕਾਂ ਨੂੰ ਤਨੋਂ ਮਨੋਂ ਮਿਹਨਤ ਨਾਲ਼ ਪੜ੍ਹਾਈ ਕਰਵਾਉਣ ਅਤੇ ਦਾਖ਼ਲਿਆਂ ਦੇ ਵਾਧੇ ਲਈ ਹੱਲਾਸ਼ੇਰੀ ਦਿੱਤੀ। ਇਸ ਟ੍ਰੇਨਿੰਗ ਦੌਰਾਨ ਸਟੇਟ ਟੀਮ ਤੋਂ ਸ੍ਰੀ ਵਿਕਾਸ ਅਤੇ ਸ੍ਰੀ ਸਿਧਾਤ ਨੇ ਵਿਸ਼ੇਸ਼ ਵਿਜ਼ਿਟ ਕੀਤੀ ਅਤੇ ਸਾਰਾ ਸਮਾਂ ਹਾਜ਼ਰ ਰਹਿ ਕੇ ਟ੍ਰੇਨਿੰਗਾਂ ਦੀ ਮੋਨੀਟਰਿੰਗ ਕੀਤੀ।
ਜ਼ਿਲਾ ਪਪਪਪ ਕੋਆਰਡੀਨੇਟਰ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਅਧਿਆਪਕ ਨੂੰ ਨਵੀਨਤਮ ਸਿੱਖਿਆ ਤਕਨੀਕਾਂ ਸਮਝਾਉਣ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਉਨਾਂ ਦੁਆਰਾ ਦੋ ਟ੍ਰੇਨਿੰਗ ਸੈਂਟਰਾਂ ਦਾ ਦੌਰਾ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਟ੍ਰੇਨਿੰਗਾਂ ਦੀ ਲੋੜ ਬਾਰੇ ਦੱਸਿਆ। ਸਹਾਇਕ ਕੋਆਰਡੀਨੇਟਰ ਮਨਮੀਤ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਸਿੱਖਣ ਪਰਿਣਾਮਾਂ ਦੀ ਸਮਝ ਬਣਾਉਣ, ਗਤੀਵਿਧੀ ਅਧਾਰਿਤ ਸਿੱਖਿਆ ਦੇਣ ਸਬੰਧੀ ਨਵੇਂ ਅਧਿਆਪਕਾਂ ਲਈ ਬਹੁਤ ਅਹਿਮ ਹਨ। ਇਨਾਂ ਟ੍ਰੇਨਿੰਗਾਂ ਦੁਆਰਾ ਡਿਜੀਟਲ ਕੰਟੈੰਟ ਦੀ ਵਰਤੋਂ ਕਰਦੇ ਹੋਏ ਸਿੱਖਿਆ ਨੂੰ ਰੌਚਕ ਬਣਾਉਣ ਬਾਰੇ ਦੱਸਿਆ ਜਾਵੇਗਾ। ਜ਼ਿਲਾ ਮੀਡੀਆ ਕੋਆਰਡੀਨੇਟਰ ਸ੍ਰੀਮਤੀ ਅੰਜੂ ਸੂਦ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਅਧਿਆਪਕ ਤਿਆਰ ਕਰਨ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ