ਮਿਡ ਡੇ ਮੀਲ ਵਰਕਰ ਯੂਨੀਅਨ ਗੜ੍ਹਸ਼ੰਕਰ ਵੱਲੋਂ ਡਿਪਟੀ ਸਪੀਕਰ ਨੂੰ ਦਿੱਤਾ ਗਿਆ ਮੰਗ ਪੱਤਰ

 *ਮਿਡ ਡੇ ਮੀਲ ਵਰਕਰ ਯੂਨੀਅਨ ਗੜ੍ਹਸ਼ੰਕਰ ਵੱਲੋਂ ਡਿਪਟੀ ਸਪੀਕਰ ਨੂੰ ਦਿੱਤਾ ਗਿਆ ਮੰਗ ਪੱਤਰ* 



ਗੜ੍ਹਸ਼ੰਕਰ (ਪ੍ਰਮੋਦ ਭਾਰਤੀ) 13 ਅਗਸਤ 2022


ਮਿਡ ਡੇਅ ਮੀਲ ਵਰਕਰਜ਼ ਯੂਨੀਅਨ ਬਲਾਕ ਗੜ੍ਹਸ਼ੰਕਰ ਵੱਲੋਂ ਅੱਜ ਸੂਬਾ ਸਕੱਤਰ ਕਮਲਜੀਤ ਕੌਰ , ਬਲਾਕ ਪ੍ਰਧਾਨ ਸੋਮਾ ਰਾਣੀ , ਬਲਾਕ ਸਕੱਤਰ ਮਨਜੀਤ ਕੌਰ ਅਤੇ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਸ਼ਾਮ ਸੁੰਦਰ ਕਪੂਰ ਦੀ ਅਗਵਾਈ ਵਿੱਚ ਆਪਣੀਆਂ ਭਖਦੀਆਂ ਮੰਗਾਂ ਦੇ ਸਬੰਧ ਵਿੱਚ ਡਿਪਟੀ ਸਪੀਕਰ ਸਰਦਾਰ ਜੈ ਕਿਸ਼ਨ ਸਿੰਘ ਰੋੜੀ ਨੂੰ ਮੰਗ ਪੱਤਰ ਦਿੱਤਾ ਗਿਆ । ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਹਾਜ਼ਰ ਨੁਮਾਇੰਦਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਿਡ ਡੇ ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਤੋਂ ਭਲੀ ਭਾਂਤੀ ਜਾਣੂ ਹਨ ਅਤੇ ਉਹ ਮੰਗਾਂ ਦੇ ਸੰਬੰਧ ਵਿਚ ਪੁਰਜ਼ੋਰ ਸਿਫ਼ਾਰਿਸ ਕਰਦਿਆਂ ਮੰਗ ਪੱਤਰ ਸੰਬੰਧਤ ਮਹਿਕਮਿਆਂ ਨੂੰ ਭੇਜਣਗੇ । 


ਇਸ ਸਮੇਂ ਮਿਡ ਡੇ ਮੀਲ ਵਰਕਰਜ਼ ਦੀਆਂ ਮੰਗਾਂ ਬਾਰੇ ਦੱਸਦਿਆਂ ਸੂਬਾ ਸਕੱਤਰ ਕਮਲਜੀਤ ਕੌਰ ਨੇ ਦੱਸਿਆ ਕੇ ਮਿਡ ਡੇ ਮੀਲ ਵਰਕਰਾਂ ਲਈ ਤਿੱਨ ਹਜ਼ਾਰ ਰੁਪਏ ਦੀ ਨਿਗੂਣੀ ਤਨਖਾਹ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਇਸ ਲਈ ਮਿਡ ਡੇਅ ਮੀਲ ਵਰਕਰਾਂ ਨੂੰ ਘੱਟੋ ਘੱਟ ਅਠਾਰਾਂ ਹਜਾਰ ਰੁਪਏ ਮਾਸਿਕ ਤਨਖਾਹ ਦਿੱਤੀ ਜਾਵੇ I ਮਿਡ ਡੇਅ ਮੀਲ ਵਰਕਰਾਂ ਨੂੰ ਪੱਕਾ ਕੀਤਾ ਜਾਵੇ , ਗਰਮੀਆਂ ਅਤੇ ਸਰਦੀਆਂ ਦੀਆਂ ਵਰਦੀਆਂ ਦਿੱਤੀਆਂ ਜਾਣ , ਹਰ ਮਹੀਨੇ ਤਨਖਾਹ ਸਮੇਂ ਸਿਰ ਦਿੱਤੀ ਜਾਵੇ , ਰਿਟਾਇਰ ਹੋਏ ਕੁੱਕਾਂ ਨੂੰ ਪੈਨਸ਼ਨ ਦਿੱਤੀ ਜਾਵੇ, ਵਰਕਰਾਂ ਤੋਂ ਖਾਣਾ ਬਣਾਉਣ ਦੇ ਕੰਮ ਤੋਂ ਇਲਾਵਾ ਹੋਰ ਕੰਮ ਨਾ ਲਿਆ ਜਾਵੇ , ਚੋਣਾਂ ਦੌਰਾਨ ਕੀਤੇ ਕੰਮ ਦੇ ਪੈਸੇ ਤੁਰੰਤ ਦਿੱਤੇ ਜਾਣ , ਭਾਂਡਿਆਂ ਦੀ ਖੁਲਾਈ ਵਾਸਤੇ ਵੱਖਰੇ ਤੌਰ ਤੇ ਹੈਲਪਰ ਰੱਖੇ ਜਾਣ , ਸਮੂਹ ਵਰਕਰਾਂ ਨੂੰ ਬੀਮਾ ਘੇਰੇ ਹੇਠ ਲਿਆਂਦਾ ਜਾਵੇਗਾ , ਨਿਯਮਾਂ ਅਨੁਸਾਰ ਛੁੱਟੀਆਂ ਦਿੱਤੀਆਂ ਜਾਣ, ਮਿਡ ਡੇ ਮੀਲ ਕੁੱਕਾਂ ਦਾ ਸੀ ਪੀ ਐੱਫ ਕੱਟਿਆ ਜਾਵੇ। ਇਸ ਸਮੇਂ ਡਿੰਪਲ, ਨੀਲਮ ਦੇਵੀ, ਨਿਰਮਲਾ ਦੇਵੀ, ਸ਼ਕੁੰਤਲਾ ਦੇਵੀ ,ਕੁਲਵਿੰਦਰ ਕੌਰ ,ਸਰਬਜੀਤ ਕੌਰ, ਸੁਨੀਤਾ ਰਾਣੀ, ਸੁਰਜੀਤ ਕੌਰ, ਸੀਮਾ ਰਾਣੀ, ਜਗੀਰ ਕੌਰ ,ਸੁਰਜੀਤ ਕੌਰ , ਸੰਤੋਸ਼ ਕੁਮਾਰੀ, ਰਣਜੀਤ ਕੌਰ ,ਊਸ਼ਾ ਦੇਵੀ , ਅਧਿਆਪਕ ਆਗੂ ਅਰਵਿੰਦਰ ਸਿੰਘ, ਮੁਲਾਜ਼ਮ ਆਗੂ ਸੁਰਜੀਤ ਕੁਮਾਰ ਕਾਲਾ, ਪੈਨਸ਼ਨ ਆਗੂ ਸ਼ਿੰਗਾਰਾ ਰਾਮ ਅਤੇ ਸੁੱਚਾ ਸਿੰਘ ਸਤਨੌਰ ਵੀ ਹਾਜ਼ਰ ਸਨ I 




💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends