ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਸਦਮਾ ਨਾਨੀ , ਚੰਨਣ ਕੌਰ ਦਾ ਸੰਖੇਪ ਬਿਮਾਰੀ ਮਗਰੋਂ ਹੋਇਆ ਦਿਹਾਂਤ

 ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਸਦਮਾ

ਨਾਨੀ ਜੀ ਚੰਨਣ ਕੌਰ ਦਾ ਸੰਖੇਪ ਬਿਮਾਰੀ ਮਗਰੋਂ ਹੋਇਆ ਦਿਹਾਂਤ

ਨੰਗਲ 10 ਅਗਸਤ ()

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪਹੁੰਚਇਆ ਜਦੋਂ ਉਨ੍ਹਾਂ ਦੇ ਨਾਨੀ ਜੀ ਚੰਨਣ ਕੌਰ (95) ਸੰਖੇਪ ਬਿਮਾਰੀ ਮਗਰੋਂ ਅਕਾਲ ਚਲਾਣਾ ਕਰੇ ਗਏ। ਉਨ੍ਹਾਂ ਦੀ ਅੰਤਿਮ ਸੰਸਾਰਿਕ ਯਾਤਰਾ ਨੰਗਲ ਗ੍ਰਹਿ ਵਿਖੇ ਢਿੱਲੋ ਕੰਪਲੈਕਸ ਰੇਲਵੇ ਰੋਡ ਤੋਂ ਰਵਾਨਾ ਹੋਈ ਅਤੇ ਨੰਗਲ ਸਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਧਾਰਮਿਕ ਰਸਮਾ ਨਾਲ ਕੀਤਾ ਗਿਆ। 



ਅੱਜ ਹਲਕੇ ਦੇ ਵੱਡੀ ਗਿਣਤੀ ਲੋਕ ਕੈਬਨਿਟ ਮੰਤਰੀ ਦੇ ਨਾਨਕਾ ਪਰਿਵਾਰ ਕੋਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਡਾ.ਸੰਜੀਵ ਗੌਤਮ, ਜਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ,ਕੈਪਟਨ ਗੁਰਨਾਮ ਸਿੰਘ, ਦੀਪਕ ਸੋਨੀ ਭਨੂਪਲੀ, ਜਿਲ੍ਹਾਂ ਪ੍ਰਧਾਨ ਵਪਾਰ ਮੰਡਲ ਜਸਵੀਰ ਸਿੰਘ ਅਰੋੜਾ, ਜਸਪ੍ਰੀਤ ਜੇ.ਪੀ, ਸਤੀਸ ਚੋਪੜਾ ਨੰਗਲ ਜੋਨ ਪ੍ਰਧਾਨ, ਹਰਮਿੰਦਰ ਸਿੰਘ ਢਾਹੇ, ਰਾਮ ਕੁਮਾਰ ਮੁਕਾਰੀ, ਸੂਬੇਦਾਰ ਰਾਜਪਾਲ, ਦਵਿੰਦਰ ਸਿੰਘ ਸਿੰਦੂ, ਜੁਝਾਰ ਸਿੰਘ, ਪਰਮਿੰਦਰ ਜਿੰਮੀ, ਪ੍ਰੇਮ ਸਿੰਘ ਮੋਹੀਵਾਲ ਸ਼ਾਮਲ ਹਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT Panchayat Village Wise Voter List Download here h...

RECENT UPDATES

Trends