ਭਾਰਤ ਦੇ ਸਭ ਤੋਂ ਵੱਡੇ ਡੇਅਰੀ ਉਤਪਾਦ ਸਪਲਾਇਰ ਅਮੂਲ ਅਤੇ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।
ਨਵੀਆਂ ਕੀਮਤਾਂ 17 ਅਗਸਤ ਤੋਂ ਲਾਗੂ ਹੋਣਗੀਆਂ। 17 ਅਗਸਤ ਤੋਂ 500 ਮਿਲੀਲੀਟਰ ਅਮੂਲ ਗੋਲਡ ਦੀ ਕੀਮਤ 31 ਰੁਪਏ, ਅਮੂਲ ਤਾਜ਼ਾ 500 ਮਿਲੀਲੀਟਰ ਦੁੱਧ ਦੀ ਕੀਮਤ 25 ਰੁਪਏ ਅਤੇ 500 ਮਿਲੀਲੀਟਰ ਅਮੂਲ ਸ਼ਕਤੀ ਦੁੱਧ ਦੀ ਕੀਮਤ 28 ਰੁਪਏ ਪ੍ਰਤੀ ਪੈਕੇਟ ਹੋਵੇਗੀ।