ਨਵ-ਨਿਯੁਕਤ 6635 ਈਟੀਟੀ ਅਧਿਆਪਕਾਂ ਨੂੰ ਸਮਾਰਟ ਸਕੂਲ ਪ੍ਰੋਜੈਕਟ ਦੇ ਤਹਿਤ ਸਰਕਾਰ ਵੱਲੋਂ ਕੀਤੀਆਂ ਵਾਲੀਆਂ ਪਹਿਲਕਦਮੀਆਂ ਦੀ ਜਾਣਕਾਰੀ ਅਤੇ ਸਿਖਲਾਈ ਦੇਣ ਲਈ ਤਿਆਰੀਆਂ ਮੁਕੰਮਲ

 ਨਵ-ਨਿਯੁਕਤ 6635 ਈਟੀਟੀ ਅਧਿਆਪਕਾਂ ਨੂੰ ਸਮਾਰਟ ਸਕੂਲ ਪ੍ਰੋਜੈਕਟ ਦੇ ਤਹਿਤ ਸਰਕਾਰ ਵੱਲੋਂ ਕੀਤੀਆਂ ਵਾਲੀਆਂ ਪਹਿਲਕਦਮੀਆਂ ਦੀ ਜਾਣਕਾਰੀ ਅਤੇ ਸਿਖਲਾਈ ਦੇਣ ਲਈ ਤਿਆਰੀਆਂ ਮੁਕੰਮਲ।

 

ਐੱਸ.ਏ.ਐੱਸ.ਨਗਰ 9 ਅਗਸਤ (ਚਾਨੀ)


ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵ ਨਿਯੁਕਤ ਹੋਏ 6635 ਈਟੀਟੀ ਅਧਿਆਪਕਾਂ ਨੂੰ ਸਕੂਲ ਹਰ ਪੱਖੋਂ ਸ਼ਾਨਦਾਰ ਬਣਾਉਣ ਲਈ ਪ੍ਰੇਰਿਤ ਕਰਨ ਹਿੱਤ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਹਾਇਕ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਸਮਾਰਟ ਸਕੂਲ ਸੁਰੇਖਾ ਠਾਕੁਰ ਦੀ ਦੇਖ ਰੇਖ ਵਿੱਚ ਮੀਟਿੰਗ ਕੀਤੀ ਗਈ ਤਾਂ ਜੋ ਨਵ ਨਿਯੁਕਤ ਅਧਿਆਪਕ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਗਰਾਂਟਾਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਆਪਣੇ ਆਪਣੇ ਸਕੂਲਾਂ ਨੂੰ ਸ਼ਾਨਦਾਰ ਸਹੂਲਤਾਂ ਨਾਲ ਲੈਸ ਕਰ ਸਕਣ। ਇਸ ਤੋਂ ਇਲਾਵਾ ਸਮਾਜ ਦੀ ਭਾਗੀਦਾਰੀ ਰਾਹੀਂ ਸਕੂਲਾਂ ਦਾ ਵਿਕਾਸ ਕਰਨ, ਅਤਿ ਆਧੁਨਿਕ ਤਕਨੀਕਾਂ ਸਕੂਲਾਂ ਵਿੱਚ ਉਪਲਬਧ ਕਰਨ, ਐਜੂਕੇਸ਼ਨ ਪਾਰਕਾਂ ਦਾ ਨਿਰਮਾਣ, ਬਿਲਡਿੰਗ ਨੂੰ ਸਿੱਖਿਆਦਾਇਕ ਬਣਾਉਣ, ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਉਪਰਾਲੇ ਕਰ ਸਕਣ। ਇਸ ਲਈ ਸਮੂਹ ਜਿਲਿਆਂ ਦੇ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਤੇ ਕੋਰ ਕਮੇਟੀ ਸਮਾਰਟ ਸਕੂਲ ਪੰਜਾਬ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਤਾਲਮੇਲ ਕਰ ਕੇ ਜਿਲ੍ਹਾ ਪੱਧਰ ਤੇ ਇਹਨਾਂ ਅਧਿਆਪਕਾਂ ਨੂੰ ਵੱਖ-ਵੱਖ ਗੇੜਾਂ ਵਿਚ ਟਰੇਨਿੰਗ ਦਿੱਤੀ ਜਾਵੇਗੀ।



ਸੁਰੇਖਾ ਠਾਕੁਰ ਦੀ ਅਗਵਾਈ ਸਮਾਰਟ ਸਕੂਲ ਪ੍ਰੋਜੈਕਟ ਸਬੰਧੀ ਆਨਲਾਈਨ ਟ੍ਰੇਨਿੰਗ ਵੀ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਸਮਾਰਟ ਸਕੂਲ ਪ੍ਰੋਜੈਕਟ ਦਾ ਉਦੇਸ਼, ਸਮਾਰਟ ਸਕੂਲ ਪਾਲਿਸੀ, ਸਮੁਦਾਇ ਦੀ ਭਾਗੀਦਾਰੀ ਅਤੇ ਸਮਾਰਟ ਤਕਨਾਲੋਜੀ ਦਾ ਗੁਣਾਤਮਕ ਸਿੱਖਿਆ ਨਾਲ ਸਬੰਧ ਬਾਰੇ ਟ੍ਰੇਨਿੰਗ ਦਿੱਤੀ ਗਈ।

ਇਸ ਵਿੱਚ ਅਮਰਜੀਤ ਸਿੰਘ ਚਹਿਲ, ਲਵਜੀਤ ਸਿੰਘ ਗਰੇਵਾਲ ਅਤੇ ਹਰਿੰਦਰ ਸਿੰਘ ਗਰੇਵਾਲ ਬਤੌਰ ਰਿਸੋਰਸ ਪਰਸਨ ਸਮੇਤ ਸਮੂਹ ਜ਼ਿਲ੍ਹਿਆਂ ਦੇ ਸਮਾਰਟ ਸਕੂਲ ਮੈਂਟਰ ਅਤੇ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਸ਼ਾਮਿਲ ਹੋਏ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends