85 ਵੀਂ ਸੰਵਿਧਾਨਕ ਸੋਧ ਬਾਰੇ ਮੁੱਖ ਮੰਤਰੀ ਦਾ ਵੱਡਾ ਬਿਆਨ ਕਾਨੂੰਨੀ ਸਲਾਹ ਅਨੁਸਾਰ ਅਗਲੇਰੀ ਕਾਰਵਾਈ

 ਪਾਵਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਪੰਜਾਬ ਤੇ ਹੋਰ ਸੰਸਥਾਵਾਂ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਰਹੀ ਸਫਲ!


ਆਉਣ ਵਾਲੇ ਦਿਨਾਂ ਵਿਚ ਹੋਰ ਵੀ ਸਾਰਥਕ ਨਤੀਜੇ ਆਉਣ ਦੀ ਬੱਝੀ ਆਸ ! 


ਫਤਹਿਗੜ੍ਹ ਸਾਹਿਬ 24 ਅਗਸਤ ( ਜਰਨੈਲ ਸਿੰਘ ਸਹੋਤਾ ) 


  ਐਡਵੋਕੇਟ ਜਨਰਲ ਦਫਤਰ ਪੰਜਾਬ 'ਚ ਲਾਅ ਅਫਸਰਾਂ ਦੀਆਂ ਅਸਾਮੀਆਂ 'ਚ 12.5% ਐਮ ਐਂਡ ਬੀ ਦਾ ਅਤੇ 12.5% ਐੱਸ ਸੀ (ਹੋਰ ) ਦਾ ਰਾਖਵਾਂਕਰਨ ਲਾਗੂ ਹੋਣ ਦੀ ਖੁਸ਼ੀ 'ਚ ਪਾਵਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਪੰਜਾਬ, ਐਮ ਐਂਡ ਬੀ 12.5% ਰਾਖਵਾਂਕਰਨ ਬਚਾਓ ਮੋਰਚਾ ਪੰਜਾਬ ਰਜਿ. ਤੇ ਹੋਰ ਸੰਸਥਾਵਾਂ ਨੇ ਕੇਂਦਰੀ ਵਾਲਮੀਕਿ ਮੰਦਰ ਅੰਮ੍ਰਿਤਸਰ ਵਿਖੇ ਨੂੰ ਲੱਡੂ ਵੰਡ ਕੇ , ਢੋਲ ਦੀ ਥਾਪ ਤੇ ਭੰਗੜੇ ਪਾ, ਖੁਸ਼ੀ ਦਾ ਇਜਹਾਰ ਕੀਤਾ ਤੇ ਮੁੱਖ ਮੰਤਰੀ ਪੰਜਾਬ ਸ . ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ , ਜਿਨ੍ਹਾਂ ਉਕਤ ਭਾਈਚਾਰੇ ਦੀਆਂ ਸੰਸਥਾਵਾਂ ਨਾਲ ਮੀਟਿੰਗ ਉਪਰੰਤ ਦੂਸਰੇ ਦਿਨ ਬਾਅਦ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ! 



ਇਸ ਸਮੇਂ ਲਖਵਿੰਦਰ ਸਿੰਘ , ਕੈਪਟਨ ਜਸਬੀਰ ਸਿੰਘ, ਸਰਪੰਚ ਮੰਗਲ ਸਿੰਘ ਖੈਰ , ਸ.ਸਤਨਾਮ ਸਿੰਘ, ਡਾ. ਵਿਕਰਮ ਸਿੰਘ , ਡਾ.. ਬਲਜੀਤ ਸਿੰਘ , ਕਮਲ ਨਾਹਰ , ਯੋਗਰਾਜ ,ਸ਼ਸ਼ੀ ਗਿੱਲ ,ਸਨੀ ਗਿੱਲ ਆਦਿ ਹਾਜਰ ਰਹੇ।

ਇੱਥੇ ਵਰਨਣਯੋਗ ਹੈ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਇਸ ਮੰਗ ਨੂੰ ਮੰਨਵਾਉਣ ਲਈ ਪੂਰੇ ਪੰਜਾਬ 'ਚ ਸਮੂਹ ਦਲਿਤ ਜਥੇਬੰਦੀਆਂ/ ਸੰਸਥਾਵਾਂ ਨੇ ਵੱਡੀ ਭੂਮਿਕਾ ਨਿਭਾਈ ਹੈ

      ਪਾਵਨ ਵਾਲਮੀਕਿ ਪ੍ਰਬੰਧਕ ਕਮੇਟੀ ਪੰਜਾਬ ਮਜ਼੍ਹਬੀ ਸਿੱਖ / ਵਾਲਮੀਕਿ 12.5% ਰਾਖਵਾਂਕਰਨ ਬਚਾਓ ਮੋਰਚਾ ਰਜਿ .ਪੰਜਾਬ ਅਤੇ ਹੋਰ ਦਲਿਤ ਧਾਰਮਿਕ / ਸਮਾਜਿਕ ਸੰਸਥਾਵਾਂ ਦੀ ਮੁੱਖ ਮੰਤਰੀ ਪੰਜਾਬ ਨਾਲ, ਦਲਿਤ ਭਾਈਚਾਰੇ ਦੇ ਮੁੱਦਿਆਂ ਤੇ ਹੋਈ ਮੀਟਿੰਗ ਦੌਰਾਨ ਕੁਝ ਮੁਦਿਆਂ ਤੇ ਸਹਿਮਤੀ ਹੋਈ ਜਿਹਨਾਂ 'ਚ ਧਾਰਮਿਕ ਮੁੱਦੇ , ਪਾਵਨ ਵਾਲਮੀਕਿ ਤੀਰਥ ਦੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਨ , ਦਲਿਤ ਰਹਿਬਰਾਂ ਤੇ ਸ਼ੋਸ਼ਲ ਮੀਡੀਆ ਤੇ ਕੀਤੀਆਂ ਜਾਂਦੀਆਂ ਝੂਠੀਆਂ ਤੇ ਇਤਰਾਜਯੋਗ ਟਿੱਪਣੀਆਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਉੱਚ ਪੱਧਰੀ ਪੁਲਿਸ ਅਧਿਕਾਰੀਆਂ ਦੀ ਕਮੇਟੀ ਬਣਾਏ ਜਾਣ ਦਾ ਭਰੋਸਾ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ। ਸਫਾਈ ਸੇਵਕਾਂ ,ਸੀਵਰ ਮੈਨਾਂ ਦੀ 100% ਪੱਕੀ ਭਰਤੀ ਕਰਨ ਦੇਸ਼ ਵਿਦੇਸ਼ 'ਚ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਬਿਨਾ ਗਾਰੰਟੀ 10 ਲੱਖ ਤੋਂ 25 ਲੱਖ ਦਾ ਕਰਜ਼ ਦੇਣ ਮੋਹਾਲੀ ਵਿਖੇ ਵਧੀਆ ਸਹੂਲਤਾਂ ਵਾਲਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਰਿਹਾਇਸ਼ੀ ਕੋਚਿੰਗ ਸੈਂਟਰ ਬਣਾਉਣ , ਪਿੰਡ 'ਚ ਬਹੁ ਮੰਜਲੀ ਅਨੁਸੂਚਿਤ ਜਾਤੀਆਂ ਲਈ ਮਕਾਨ ਬਣਾ ਕੇ ਦੇਣ , ਪੰਜਾਬ ਦੇ ਕੁੱਲ ਬੱਜਟ ਦਾ 33% ਹਿੱਸਾ ਐਸ ਸੀ / ਬੀ ਸੀ ਭਾਈਚਾਰੇ ਦੇ ਵਿਕਾਸ ਲਈ ਰੱਖੇ ਬਾਰੇ ਵੀ ਭਰੋਸਾ ਦਿੱਤਾ  ।

 85 ਵੀਂ ਸੰਵਿਧਾਨਕ ਸੋਧ ਬਾਰੇ ਉਹਨਾਂ ਕਿਹਾ ਕਿ ਇਸ ਪ੍ਰਤੀ ਕਾਨੂੰਨੀ ਸਲਾਹ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ । ਭਗਵਾਨ ਵਾਲਮੀਕਿ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਬਾਬਾ ਜੀਵਨ ਸਿੰਘ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਫੰਡ ਜਾਰੀ ਕਰਨ ਅਤੇ ਇਹਨਾਂ ਚੇਅਰਾਂ ਤੇ ਸਬੰਧਿਤ ਭਾਈਚਾਰੇ ਦੇ ਸਕਾਲਰਾਂ ਅਤੇ ਸਟਾਫ ਭਰਤੀ ਕਰਨ ਦੀ ਮੰਗ ਨੂੰ ਮੰਨਿਆਂ ਗਿਆ । ਬਾਬਾ ਜੀਵਨ ਸਿੰਘ ਖੋਜ ਅਤੇ ਮੇਮੋਰੀਅਲ ਟ੍ਰੱਸਟ ਅੰਮ੍ਰਿਤਸਰ ਦੀ ਬਿਲਡਿੰਗ ਉਸਾਰੀ ਨਾ ਕਰਨ ਦਾ ਤਕਰੀਬਨ ਇਕ ਕਰੋੜ ਰੁਪਏ ਦਾ ਜੁਰਮਾਨੇ ਮੁਆਫ ਕਰਨ ਤੇ ਹਾਂ ਪੱਖੀ ਹੁੰਗਾਰਾ ਦਿੱਤਾ । ਰਾਖਵਾਂਕਰਨ 2006 ਐਕਟ ਦੇ ਮੁਤਾਬਿਕ ਇਸ ਨੂੰ ਸਖਤੀ ਨਾਲ ਲਾਗੂ ਕਰਨ ,ਜਿਹੜਾ ਵੀ ਅਧਿਕਾਰੀ ਇਸ ਦੀ ਉਲੰਘਣਾ ਕਰੇਗਾ ਉਸ ਤੇ ਐਟਰੋਸਿਟੀ ਐਕਟ ਲਾਗੂ ਕਰਨ ਦੋ ਮੰਗ ਤੇ ਉਹਨਾਂ ਵੱਲੋਂ ਸਾਰਥਿਕ ਹੁੰਗਾਰਾ ਰਿਹਾ । ਮਜ਼੍ਹਬੀ ਸਿੱਖ / ਵਾਲਮੀਕਿ ਭਾਈਚਾਰੇ ਦੇ 12.5% ਕੋਟੇ ਵਿਚੋਂ ਬਾਜ਼ੀਗਰ ਤੇ ਵਿਮੁਕਤ ਜਾਤੀਆਂ ਨੂੰ 2% ਕੋਟੇ ਵਾਲਾ ਭਲਾਈ ਵਿਭਾਗ ਵੱਲੋਂ ਜਾਰੀ ਪੱਤਰ ਰੱਦ ਕਰਨ ਦੀ ਦੀ ਮੰਗ ਤੇ ਹਾਂ ਪੱਖੀ ਹੁੰਗਾਰਾ, ਪੀ ਪੀ ਐਸ ਸੀ ਤੇ ਹੋਰ ਭਰਤੀ ਏਜੰਸੀਆਂ ਵੱਲੋਂ ਲਿਖਤੀ ਪ੍ਰੀਖਿਆਵਾਂ ( ਸਕਰੀਨਿੰਗ ਟੈਸਟ ) ਵਿਚ ਰੱਖੀ ਜਾਂਦੀ ਘਟੋ ਘੱਟ ਨੰਬਰ ਲੈਣ ਵਾਲੀ ਸ਼ਰਤ ਖਤਮ ਕਰਨ ਲਈ , ਪ੍ਰਮੁੱਖ ਸਕੱਤਰ ਸਾਹਿਬ ਸ਼੍ਰੀ ਵੇਣੂ ਪ੍ਰਸ਼ਾਦ ਜੀ ਨੂੰ ਇਸ ਤੇ ਕਾਰਵਾਈ ਕਰਨ ਲਈ ਵਫਦ ਦੇ ਆਗੂਆਂ ਵੱਲੋਂ ਜ਼ੋਰ ਦਿੱਤੋ ਗਿਆ , ਉਹਨਾਂ ਵੱਲੋਂ ਇਸ ਤੇ  ਹਾਮੀ ਭਰੀ ਗਈ ।  ਹਰੇਕ ਤਰਾਂ ਦੇ ,ਵਿਦਿਅਕ / ਪ੍ਰੋਫੈਸ਼ਨਲ ਅਦਾਰਿਆਂ ਚ 12.5 % ਰਾਖਵਾਂਕਰਨ ਲਾਗੂ ਕਰਨ , ਪੀ ,ਸੀ ,ਐਸ ,(ਕਾਰਜਕਾਰੀ ) ਰਜਿਸਟਰ ਏ 1,2,3 ਅਤੇ ਸੀ  ਵਿਚ ਰਾਖਵਾਂਕਰਨ ਲਾਗੂ ਕਰਨ ਤੇ ਹੋਰ ਹਰ ਤਰਾਂ ਦੀਆਂ ਭਰਤੀਆਂ 'ਚ 2006  ਦੇ ਰਾਖਵਾਂਕਰਨ ਐਕਟ ਅਨੁਸਾਰ ਰਾਖਵਾਂਕਰਨ ਲਾਗੂ ਕਰਨ ਤੇ ਹਾਂ ਪੱਖੀ ਹੁੰਗਾਰਾ ਰਿਹਾ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਚੋਂ 33% ਅਨੁਸੂਚਿਤ ਜਾਤੀਆਂ ਨੂੰ ਦੇਣਾ ਯਕੀਨੀ ਬਣਾਉਣ ਤੇ , ਡੰਮੀ ਬੋਲੀਆਂ ਕਰਨ ਤੇ ਕਰਵਾਉਣ ਵਾਲਿਆਂ ਤੇ  ਐਟਰੋਸਿਟੀ ਐਕਟ ਲਾਗੂ ਕਰਨ ਤੇ , ਹਾਂ ਪੱਖੀ ਹੁੰਗਾਰਾ ਰਿਹਾ । 

ਵਾਲਮੀਕਿ ਭਾਈਚਾਰੇ ਨੂੰ ਰਾਜਨੀਤਕ ਹਿੱਸਾ ਦੇਣ ਤੇ ਉਹਨਾਂ ਆਉਂਦੀਆਂ ਨਗਰ ਨਿਗਮ ਦੀਆਂ ਚੋਂਣਾਂ 'ਚ ਰੋਟੇਸ਼ਨ ਅਨੁਸਾਰ ਮੇਅਰ ਤੇ ਹੋਰ ਅਹੁਦਿਆਂ ਤੇ ਨੁਮਾਇੰਦਗੀ ਦੇਣ ਦਾ ਭਰੋਸਾ ਦਿੱਤਾ । ਇਹ ਜਿਕਰਯੋਗ ਹੈ ਕੇ ਸਮੁਚੇ ਦਲਿਤ ਸਮਾਜ ਦੀ ਲੜਾਈ ਬੀ ਐਂਡ ਐਮ ਭਾਈਚਾਰਾ ਅੱਗੇ ਹੋ ਕੇ ਲੜ ਰਿਹਾ ਹੈ ਜਿਸ ਨੂੰ ਸਮੂਹ ਦਲਿਤ ਭਾਈਚਾਰੇ ਨੂੰ ਇੱਕਠਿਆਂ ਹੋਣਾ ਅਣਸਰਦੀ ਲੋੜ ਹੈ ।

ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ 'ਦੇ ਵਫਦ ਦੀ ਅਗਵਾਈ ਬਾਬਾ ਪ੍ਰਗਟ ਨਾਥ ਜੀ ਉੱਗੀ ਵਾਲਿਆਂ ਨੇ ਕੀਤੀ । ਵਫਦ 'ਚ ਹੈਪੀ ਭੀਲ , ਕੁਮਾਰ ਦਰਸ਼ਨ ,ਨਛੱਤਰ ਨਾਥ ,ਸ਼ਸ਼ੀ ਗਿੱਲ , ਕਮਲ ਨਾਹਰ ,ਰਤਨ ਹੰਸ , ਆਰ . ਕੇ . ਸ਼ਾਨੂੰ , ਸੁਰਿੰਦਰ ਗਿੱਲ , ਓਮ ਪ੍ਰਕਾਸ਼ ਅਨਾਰੀਆ,ਪਵਨ ਦਰਾਵੜ , ਸ਼ਬੀਰ ,ਵਿਕੀ ਪ੍ਰੋਚਾ , ਅਮਰੀਕ ਸਿੰਘ ਗਿੱਲ , ਐਡਵੋਕੇਟ ਨਰੇਸ਼ ਗਿੱਲ ,ਐਡਵੋਕੇਟ ਰਾਹੁਲ ਆਦੀਆ , ਸੁਰਿੰਦਰ ਜਾਜਾ , ਅਜੈ ਪਾਲ ,ਸਾਭੀ ਧਾਲੀਵਾਲ ,ਜਸਵਿੰਦਰ ਕਾਂਗੜਾ , ਜੀਵਨ ਦਾਸ , ਰਵੀ ਬਾਲੀ , ਬਲਰਾਮ ਬਾਲੂ, ਅਮਨਦੀਪ ਸਹੋਤਾ , ਦੀਪ ਦਸ਼ਾਨੰਦ  ਆਦਿ ਹਾਜਰ ਸਨ । ਉਕਤ ਬਾਰੇ ਜਾਣਕਾਰੀ,  ਇਸ ਵਫਦ ਦੇ ਬੁਲਾਰੇ ਡਾ. ਕਸ਼ਮੀਰ ਸਿੰਘ ਖੁੰਡਾ ਨੇ ਪ੍ਰੈਸ ਨਾਲ ਸਾਂਝੀ ਕੀਤੀ ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends