75 ਸਾਲਾ ਅਜ਼ਾਦੀ ਵਰੇਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼
ਪ੍ਰਾਇਮਰੀ ਵਰਗ ਦੇ ਮੁਕਾਬਲਿਆਂ ਵਿੱਚ ਨੰਨ੍ਹੇ-ਮੁੰਨ੍ਹਿਆਂ ਦਾ ਸ਼ਾਨਦਾਰ ਪ੍ਰਦਰਸ਼ਨ
ਲੁਧਿਆਣਾ 3 ਅਗਸਤ: ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਤਹਿਤ ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿੱ) ਦੀ ਯੋਗ ਅਗਵਾਈ ਵਿੱਚ ਅਜ਼ਾਦੀ ਦੀ 75 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਪ੍ਰਾਇਮਰੀ ਵਰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਅੱਜ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੁਲਾਂਪੁਰ , ਬਲਾਕ ਸੁਧਾਰ ਵਿਖੇ ਹੋਈ। ਜਿੱਥੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿੱ) ਜਸਵਿੰਦਰ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।
ਇਸ ਸਬੰਧੀ ਜਸਵਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ ਸਿੱ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿੱਦਿਅਕ ਮੁਕਾਬਲੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਸਿੱਖਿਆ ਵਿਭਾਗ ਦੁਆਰਾ ਜਾਰੀ ਹਦਾਇਤਾਂ ਅਨੁਸਾਰ ਪਹਿਲਾਂ ਸਕੂਲ ਪੱਧਰ, ਬਲਾਕ ਪੱਧਰ ਅਤੇ ਤਹਿਸੀਲ ਪੱਧਰ ਤੇ ਕਰਵਾਏ ਗਏ ਸਨ।
ਹੁਣ ਇਹ ਮੁਕਾਬਲੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਮੁਕਾਬਲੇ ਲਗਾਤਾਰ ਦੋ ਦਿਨ ਕਰਵਾਏ ਜਾਣਗੇ ।
ਇਸ ਸਬੰਧੀ ਸੰਜੀਵ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ ਪਪਪਪ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹੋਏ ਭਿੰਨ-ਭਿੰਨ ਮੁਕਾਬਲਿਆਂ ਕੋਲਾਜ ਰਚਨਾ ,ਲੇਖ ਰਚਨਾ , ਕੋਰੀਓਗ੍ਰਾਫ਼ੀ , ਪੇਂਟਿੰਗ ਆਦਿ ਮੁਕਾਬਲਿਆਂ ਵਿੱਚ ਲੇਖ ਰਚਨਾ ਮੁਕਾਬਲੇ ਵਿੱਚ ਚੌਥੀ ਜਮਾਤ ਦੀ ਵਿਦਿਆਰਥਣ ਕ੍ਰਿਤਿਕਾ ਸ਼ਰਮਾ ,ਸ ਪ੍ਰਾ ਸਕੂਲ ਜਮਾਲਪੁਰ ਅਵਾਣਾ ,ਮਾਂਗਟ -2 ਅਤੇ ਦਿਲਪ੍ਰੀਤ ਕੌਰ ਜਮਾਤ ਛੇਂਵੀ ਸ. ਪ.ਸਕੂਲ ਸੰਗਤਪੁਰਾ ,ਸਿੱਧਵਾਂ ਬੇਟ-2 ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ , ਪੇਂਟਿੰਗ ਮੁਕਾਬਲਿਆਂ ਵਿੱਚ ਜਸਮੀਨ ਕੌਰ ,ਸ ਪ ਸਕੂਲ ਮੁੰਡੀਆਂ ਕਲਾਂ, ਮਾਂਗਟ -2 , ਸਿਮਰਨਜੋਤ ਸਿੰਘ ਸ ਪ ਸਕੂਲ ਬਰਮੀ,ਸੁਧਾਰ , ਸੁਖਮਨਦੀਪ ਕੌਰ ਸ ਪ ਸਕੂਲ ,ਖੰਡੂਰ ,ਸੁਧਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ , ਕੋਲਾਜ ਰਚਨਾ ਮੁਕਾਬਲੇ ਵਿੱਚ ਬਬੀਤਾ ਸ ਪ ਸਕੂਲ ਇਆਲੀ ਕਲਾਂ ਲੁਧਿ -2 ਨੇ ਪਹਿਲਾ ਸਥਾਨ ,ਨਿੱਕੀ ਸ ਪ ਸਕੂਲ ,ਸੇਖੋਵਾਲ ,ਮਾਂਗਟ -2 , ਪਵਨ ਸਿੰਘ ਸ ਪ ਸਕੂਲ ,ਜੰਡਿਆਲੀ ,ਲੁਧਿ -1 ਨੇ ਦੂਜਾ ਸਥਾਨ ਹਾਸਿਲ ਕੀਤਾ । ਭਾਸ਼ਣ ਮੁਕਾਬਲਿਆਂ ਵਿੱਚ ਅਮਨਪ੍ਰੀਤ ਕੌਰ ( ਲੁਧਿਆਣਾ ਪੱਛਮੀ)ਨੇ ਪਹਿਲਾ ਸਥਾਨ, ਲਾਭਜੋਤ ਸਿੰਘ ( ਮਾਛੀਵਾੜਾ-1) ਨੇ ਦੂਜਾ ਸਥਾਨ ਹਾਸਲ ਕੀਤਾ।
ਉਹਨਾਂ ਵੱਲੋਂ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਨਾਮ ਤਕਸੀਮ ਕੀਤੇ ਅਤੇ ਅਗਲੇਰੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਦੀ ਹੱਲਾਸ਼ੇਰੀ ਵੀ ਦਿੱਤੀ । ਉਹਨਾਂ ਸਮਾਗਮ ਦੇ ਸਮੂਹ ਸੰਚਾਲਕਾਂ ਨੂੰ ਸਮਾਗਮ ਦਾ ਪਹਿਲਾ ਦਿਨ ਸਫ਼ਲਤਾਪੂਰਵਕ ਸੰਪੰਨ ਹੋਣ ਤੇ ਵਧਾਈ ਦਿੱਤੀ । ਉਹਨਾਂ ਵੱਲੋਂ ਮਹਿਮਾਨਨਿਵਾਜ਼ ਸਕੂਲ ਸ ਪ ਸਕੂਲ ਮੁਲਾਂਪੁਰ ਦੇ ਸਮੂਹ ਸਟਾਫ਼ ਦੀ ਸਮਾਗਮ ਦੇ ਸੁਚੱਜੇ ਪ੍ਰਬੰਧ ਲਈ ਸਰਾਹਣਾ ਕੀਤੀ।
ਇਸ ਦੌਰਾਨ ਬਲਾਕ ਸਿੱਖਿਆ ਅਫ਼ਸਰ ਰਮਨਜੀਤ ਸਿੰਘ. ਪਰਮਜੀਤ ਸਿੰਘ, ਅਵਤਾਰ ਸਿੰਘ ਨੇ ਵੀ ਭਾਗੀਦਾਰ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ ਤੇ ਹੌਸਲਾ ਵਧਾਇਆ।
ਇਸ ਦੌਰਾਨ ਸੋਨਜੀਤ ਕੌਰ ਜ਼ਿਲ੍ਹਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ , ਅੰਜੂ ਸੂਦ ਨੋਡਲ ਅਫ਼ਸਰ ਕਮ ਜਿਲ੍ਹਾ ਮੀਡੀਆ ਕੋਆਰਡੀਨੇਟਰ , ਗੁਰਮੀਤ ਸਿੰਘ ਸਹਾਇਕ ਮੀਡੀਆ ਕੋਆਰਡੀਨੇਟਰ , ਵੱਖ -ਵੱਖ ਸੈਂਟਰ ਸਕੂਲਾਂ ਤੋਂ ਸੈਂਟਰ ਸਕੂਲ ਅਧਿਆਪਕ ਸਾਹਿਬਾਨ ਮਨਵੀਰ ਸਿੰਘ, ਰਾਜਵਿੰਦਰ ਸਿੰਘ ,ਰਾਕੇਸ਼ ਕੁਮਾਰ ,ਮਨਜੀਤ ਸਿੰਘ ,ਅਮਰਜੀਤ ਸਿੰਘ ,ਗੁਰਦੇਵ ਕੌਰ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਦਾਨੀ ਸੱਜਣਾਂ ਵਿੱਚ ਸਰਪੰਚ ਕਮਲਜੀਤ ਕੌਰ ਗਿੱਲ, ਬਲਜੀਤ ਕੌਰ ,ਰਵਿੰਦਰ ਕੌਰ ਮਹਿਤੋਂ ,ਪਰਮਜੀਤ ਕੌਰ, ਕਰਮਜੀਤ ਸਿੰਘ ਗਿੱਲ ,ਬਲਜਿੰਦਰ ਸਿੰਘ ,ਬਾਬਾ ਤੇਜਾ ਸਿੰਘ ਸਮੇਤ ਸਮੂਹ ਪੰਚ ਸਾਹਿਬਾਨ ਹਾਜ਼ਰ ਰਹੇ। ਇਸ ਤੋਂ ਇਲਾਵਾ ਸਮੂਹ ਬਲਾਕਾਂ ਦੇ ਬੀ ਐੱਮ ਸਾਹਿਬਾਨ ਗੁਰਸਿਮਰਨ ਸਿੰਘ , ਬਲਵੀਰ ਸਿੰਘ ਬਾਲੀ ,ਮਨਜਿੰਦਰ ਸਿੰਘ ਗੁਰਦੀਪ ਸਿੰਘ ,ਤੇਜਪਾਲ ਕਲੇਰ ,ਨਿਤਿਸ਼ ਗੋਇਲ ,ਵਿਸ਼ਾਲ ਸ਼ਰਮਾ ਵੱਲੋਂ ਪ੍ਰੋਗਰਾਮ ਦੇ ਸਫ਼ਲ ਸੰਚਾਲਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਅਤੇ ਬਲਦੇਵ ਸਿੰਘ ਬੀ ਐੱਮ ਟੀ ,ਮੁਲਾਂਪੁਰ ਵੱਲੋਂ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ।