ਮਾਸਟਰ ਕੇਡਰ ਦੀਆਂ 4161 ਅਸਾਮੀਆਂ ਲਈ 21 ਅਗਸਤ ਤੋਂ ਵਿਸਾਵਾਰ ਪ੍ਰੀਖਿਆ ਦੀ ਪ੍ਰਕਿਰਿਆ ਹੋਵੇਗੀ ਸ਼ੁਰੂ

 ਮਾਸਟਰ ਕੇਡਰ ਦੀਆਂ ਅਸਾਮੀਆਂ ਲਈ ਪ੍ਰੀਖਿਆ ਪਾਰਦਰਸ਼ੀ ਹੋਵੇ ਅਤੇ ਪੁਖ਼ਤਾ ਪ੍ਰਬੰਧ ਕੀਤੇ ਜਾਣ: ਸੁਖਵਿੰਦਰ ਢਿੱਲਵਾਂ


ਮਾਸਟਰ ਕੇਡਰ ਦੀਆਂ 4161 ਅਸਾਮੀਆਂ ਲਈ 21 ਅਗਸਤ ਤੋਂ ਵਿਸਾਵਾਰ ਪ੍ਰੀਖਿਆ ਦੀ ਪ੍ਰਕਿਰਿਆ ਹੋਵੇਗੀ ਸ਼ੁਰੂ   


ਦਲਜੀਤ ਕੌਰ ਭਵਾਨੀਗੜ੍ਹ 


ਚੰਡੀਗੜ੍ਹ/ਸੰਗਰੂਰ,16 ਅਗਸਤ, 2022: ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਕਈ ਸਾਲਾਂ ਦੇ ਲੰਬੇ ਸੰਘਰਸ਼ ਮਗਰੋਂ ਆਖਿਰਕਾਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਕੱਢੀਆਂ ਗਈਆਂ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਲਈ 21 ਅਗਸਤ ਤੋਂ ਵਿਸਾਵਾਰ ਪ੍ਰੀਖਿਆ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਉਮੀਦਵਾਰਾਂ ਨੂੰ ਰੋਲ ਨੰਬਰ ਜਾਰੀ ਕਰਨੇ ਸ਼ੁਰੂ ਕੀਤੇ ਹਨ।



ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰੀਖਿਆ ਕੇਂਦਰਾਂ ਨੂੰ ਪੋਲਿੰਗ ਕੇਂਦਰਾਂ ਤੋਂ ਵਧੇਰੇ ਨਾਜ਼ੁਕ ਮੰਨਦੇ ਹੋਏ ਸਖਤ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਘਪਲਾ ਨਾ ਹੋ ਸਕੇ। ਉਹਨਾਂ ਡਰ ਜਾਹਿਰ ਕੀਤਾ ਕਿ ਕੁਝ ਜੁਗਾੜੂ ਲੋਕ ਸਰਕਾਰੀ ਅਫ਼ਸਰਾਂ ਅਤੇ ਮੰਤਰੀਆਂ ਦੀ ਮਿਲੀ ਭੁਗਤ ਨਾਲ ਕੋਈ ਬਿਜਲਈ ਯੰਤਰ ਜਾਂ ਡਿਵਾਈਸ ਦੀ ਵਰਤੋਂ ਕਰਕੇ ਨਕਲ ਕਰਦੇ ਹਨ। ਇਸ ਲਈ ਪ੍ਰੀਖਿਆ ਕੇਂਦਰਾਂ ਵਿਚ ਮੋਬਾਈਲ ਫੋਨ ਦੀ ਵਰਤੋਂ ਉੱਤੇ ਰੋਕ ਲਗਾਈ ਜਾਵੇ, ਜੈਮਰ ਲਗਾਏ ਜਾਣ, ਆਧਾਰ ਕਾਰਡ ਲਿੰਕ ਕੀਤੇ ਜਾਣ ਅਤੇ ਹਾਜ਼ਰੀ ਬਾਇਓਮੀਟ੍ਰਿਕ ਲਗਾਈ ਜਾਵੇ, ਵੀਡਿਉਗਰਾਫ਼ੀ ਕੀਤੀ ਜਾਵੇ ਅਤੇ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ।


ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟ ਮੁਕਤ ਪੰਜਾਬ ਦੇ ਦਾਅਵੇ ਕਰਦੀ ਹੈ ਪ੍ਰੰਤੂ ਅਜਿਹੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਘਪਲੇ ਹੋਣ ਦੇ ਸ਼ੰਕੇ ਹਮੇਸ਼ਾ ਬਣੇ ਰਹਿੰਦੇ ਹਨ ਅਤੇ ਕੁਝ ਬਾਹਰੀ ਉਮੀਦਵਾਰ ਪ੍ਰੀਖਿਆਰਥੀਆਂ ਦੀ ਜਗ੍ਹਾ ਪੇਪਰ ਵਿੱਚ ਬੈਠਣ ਦਾ ਡਰ ਵੀ ਹੁੰਦਾ ਹੈ। ਅਜਿਹੇ ਵਿੱਚ ਇਸ ਪ੍ਰੀਖਿਆ ਲਈ ਪ੍ਰਬੰਧ ਪੁਖ਼ਤਾ ਅਤੇ ਪ੍ਰੀਖਿਆ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਣੀ ਚਾਹੀਦੀ ਹੈ।  


ਉਹਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਪ੍ਰੀਖਿਆ ਦੀ ਪ੍ਰਕਿਰਿਆ ਦੌਰਾਨ ਕੋਈ ਤਰੁੱਟੀਆਂ ਪਾਈਆਂ ਗਈ ਤਾਂ ਯੂਨੀਅਨ ਵੱਲੋ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਪੰਜਾਬ ਵਾਸੀਆਂ ਸਾਹਮਣੇ ਰੱਖੀ ਜਾਵੇਗੀ। ਉਹਨਾਂ ਮੰਗ ਕੀਤੀ ਕਿ ਜਾਰੀ ਇਸ਼ਤਿਹਾਰ ਵਿੱਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 1405 ਅਸਾਮੀਆਂ ਵਿੱਚ ਵਾਧਾ ਵੀ ਕੀਤਾ ਜਾਵੇ।


ਇਸ ਮੌਕੇ ਗਗਨਦੀਪ ਕੌਰ ਭਵਾਨੀਗੜ੍ਹ, ਅਮਨ ਸੇਖਾ ਮੀਤ ਪ੍ਰਧਾਨ, ਸੰਦੀਪ ਗਿੱਲ, ਬਲਰਾਜ ਸਿੰਘ ਮੌੜ, ਬਲਕਾਰ ਸਿੰਘ ਮਘਾਣੀਆ, ਗੁਰਪ੍ਰੀਤ ਸਿੰਘ ਪੱਕਾ, ਮੁਨੀਸ਼ ਫਾਜਲਿਕਾ, ਕੁਲਵੰਤ ਸਿੰਘ ਲੌਂਗੋਵਾਲ, ਲਖਵਿੰਦਰ ਸਿੰਘ ਮੁਕਤਸਰ, ਰਸ਼ਪਾਲ ਸਿੰਘ ਜਲਾਲਾਬਾਦ ਅਤੇ ਹਰਪ੍ਰੀਤ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends