ਸਿਖਿਆ ਮੰਤਰੀ ਦੇ ਹਲਕੇ ਚ 21 ਨੂੰ ਈ ਟੀ ਯੂ (ਰਜਿ) ਵੱਲੋ ਹੋ ਰਹੀ ਕਨਵੈਨਸ਼ਨ ਲਈ ਅੱਜ ਜਲੰਧਰ ਵਿਖੇ ਤਿਆਰੀ ਮੀਟਿੰਗ ਹੋਈ : ਪੰਨੂੰ , ਲਾਹੌਰੀਆ

 ਸਿਖਿਆ ਮੰਤਰੀ ਦੇ ਹਲਕੇ ਚ 21 ਨੂੰ ਈ ਟੀ ਯੂ (ਰਜਿ) ਵੱਲੋ ਹੋ ਰਹੀ ਕਨਵੈਨਸ਼ਨ ਲਈ ਅੱਜ ਜਲੰਧਰ ਵਿਖੇ ਤਿਆਰੀ ਮੀਟਿੰਗ ਹੋਈ : ਪੰਨੂੰ , ਲਾਹੌਰੀਆ 

 ਪ੍ਰਾਇਮਰੀ ਸਿਖਿਆ ਸੁਧਾਰਾਂ ਬੱਚਿਆ ,ਸਕੂਲਾ ਤੇ ਅਧਿਆਪਕਾਂ ਦੇ ਅਹਿਮ ਮਸਲਿਆ ਨੂੰ ਲੈਕੇ ਸਿਖਿਆ ਮੰਤਰੀ ਪੰਜਾਬ ਦੇ ਹਲਕੇ ਚ 21 ਅਗੱਸਤ ਨੂੰ ਕੰਨਵੈਨਸ਼ਨ ਉਪਰਂਤ ਹੋਵੇਗਾ ਰੋਸ ਮਾਰਚ ਪਰਾਇਮਰੀ /ਐਲੀਮੈਟਰੀ ਵਰਗ ਨੂੰ ਸ਼ਾਮਿਲ ਹੋਣ ਦਾ ਸੱਦਾ। 


ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਅੰਦਰ ਵੱਖ ਵੱਖ ਵਿੰਗ ਬਣਾਉਣ ਦੇ ਕੀਤੇ ਫੈਸਲੇ ਤਹਿਤ ਹੈਡ ਟੀਚਰਜ / ਸੈਟਰ ਹੈਡ ਟੀਚਰਜ ਵਿੰਗ ,ਬੀ ਪੀ ਈ ਓਜ ਅਤੇ ਮਾਸਟਰ ਕਾਡਰ ਵਿੰਗ ਦਾ ਕੀਤਾ ਗਠਨ । ਵਿੰਗ ਇੰਚਾਰਜ ਲਗਾਏ ਜਾਣ ਦਾ ਲਿਆ ਫੈਸ਼ਲਾ ।

ਜਲੰਧਰ, 7 ਅਗਸਤ 

 ਐਲੀਮੈਂਟਰੀ ਟੀਚਰਜ਼ ਯੂਨੀਅਨ(ਰਜਿ),ਪੰਜਾਬ ਦੀ ਅੱਜ ਜਲੰਧਰ ਦੇਸ਼ ਭਗਤ ਯਾਦਗਿਰੀ ਹਾਲ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਚ ਅਧਿਆਪਕਾਂ , ਸਕੂਲਾਂ , ਬੱਚਿਆਂ ਤੇ ਸਿਖਿਆ ਦੀਆਂ ਸਮੱਸਿਆਵਾਂ /ਗੈਰਵਿਦਿਅਕ ਕੰਮਾਂ/ਆਨਲਾਈਨ ਕਂਮਾਂ ਤੇ ਪਿਛਲੇ ਸਮੇ ਅਧਿਆਪਕਾਂ ਦੇ ਪੇ ਕਮਿਸਨ /ਭੱਤਿਆ ਦੇ ਵਿੱਤੀ ਨੁਕਸਾਨਾ /ਬੀ ਐਲ ਓਜ ਡਿਊਟੀਆਂ ਤੇ ਹੋਰ ਗੈਰਵਿਦਿਅਕ ਡਿਊਟੀਆ ਤੇ ਲਗਾਏ ਅਧਿਆਪਕਾਂ ਆਦਿ ਮੁੱਖ ਮੰਗਾਂ ਲਈ ਨਵੇ ਬਣੇ ਸਿਖਿਆ ਮੰਤਰੀ ਪੰਜਾਬ ਦੇ ਧਿਆਨ ਹਿੱਤ ਕਰਕੇ ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ) ਪੰਜਾਬ ਵੱਲੋ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸਿੱਖਿਆ ਮੰਤਰੀ ਜੀ,ਪੰਜਾਬ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 21ਅਗਸਤ ਨੂੰ ਹੋਣ ਵਾਲੀ ਕੰਨਵੈਸ਼ਨ ਦੀ ਕਾਮਯਾਬੀ ਲਈ ਹਰੇਕ ਤਰਾ ਦੀਆ ਡਿਊਟੀਆਂ ਲਗਾਈਆ ਗਈਆ ਤੇ ਪਰਾਇਮਰੀ /ਐਲੀਮੈਟਰੀ ਵਰਗ ਨਾਲ ਸਬੰਧਿਤ ਸਾਰੇ ਮੁੱਦਿਆਂ ਲਈ ਏਜਂਡਾ ਤਿਆਰੀ ਲਈ ਕਮੇਟੀ ਦਾ ਗਠਨ ਕੀਤਾ ਗਿਆ । ਇਸ ਮੌਕੇ ਇਹ ਵੀ ਫੈਸਲਾ ਕੀਤਾ ਕਿ ਪਰਾਇਮਰੀ ਪੱਧਰ ਦੀਆ ਬੱਚਿਆ ਦੀ ਸਿਖਿਆ , ਅਧਿਆਪਕਾਂ ਦੀਆ ਵਿਤੀ ਮੁਸ਼ਕਿਲਾ ਅਤੇ ਗੈਰਵਿਦਿਆਕ ਕੰਮ ਜੋ ਅਧਿਆਪਕਾਂ ਨੂੰ ਚੰਗੀ ਤਰਾ ਪੜਾਈ ਨਾਲ ਜੁੜਨ ਨਹੀ ਦੇਦੇ ਉਹਨਾ ਸਭ ਮੁਸ਼ਕਿਲਾਂ ਦੇ ਹੱਲ ਲਈ ਅਨੰਦਪੁਰ ਸਾਹਿਬ ਕੰਨਵੈਨਸ਼ਨ ਕਰਨ ਉਪਰੰਤ ਸਿੱਖਿਆ ਮੰਤਰੀ ਜੀ ਰਿਹਾਇਸ਼ ਵੱਲ ਰੋਸ ਮਾਰਚ ਕਰਕੇ ਸਿਖਿਆ ਸੁਧਾਰਾਂ ਤੇ ਅਧਿਆਪਕ ਮੰਗਾਂ ਸਬਂਧੀ ਮੰਗ ਪੱਤਰ /ਸੁਝਾਅ ਵੀ ਸੌਪੇ ਜਾਣਗੇ । ਅੱਜ ਦੀ ਮੀਟਗ ਚੋ ਸੂਬਾ ਕਮੇਟੀ ਵੱਲੋ ਪਰਾਇਮਰੀ/ਐਲੀਮੈਟਰੀ ਵਰਗ ਨੂੰ 21 ਦੀ ਕੰਨਵੈਨਸ਼ਨ ਚ ਸ਼ਾਮਿਲ ਹੋਣ ਦਾ ਸੱਦਾ ਦਿਤਾ ਗਿਆ ।



 ਈ ਟੀ ਯੂ ਆਗੂਆਂ ਇਹ ਵੀ ਕਿਹਾ ਕਿ ਮੌਕੇ ਦੀ ਸਰਕਾਰ ਜਿਸਤੋ ਅਧਿਆਪਕ ਵਰਗ ਨੂੰ ਬਹੁਤ ਆਸਾਂ ਹਨ ,ਜੇਕਰ ਅਧਿਆਪਕਾਂ ਦੀ ਮੰਗਾਂ ਪ੍ਰਤੀ ਗੰਭੀਰਤਾ ਨਾ ਵਿਖਾਈ ਅਧਿਆਪਕ ਇਸ ਸਰਕਾਰ ਦੋਰਾਨ ਵੀ ਮਜਬੂਰ ਹੋਕੇ ਸੰਘਰਸ਼ ਦਾ ਕਰਨਗੇ ਐਲਾਨ । ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਅਹਿਮ ਫੈਸਲਾ ਕਰਦਿਆ ਐਲੀਮੈਟਰੀ ਟੀਚਰਜ ਯੂਨੀਅਨ(ਰਜਿ) ਅੰਦਰ ਅੰਦਰ ਵੱਖ ਵੱਖ ਵਿੰਗ ਬਣਾਉਣ ਦੇ ਕੀਤੇ ਫੈਸਲੇ ਤਹਿਤ ਹੈਡ ਟੀਚਰਜ /ਸੈਟਰ ਹੈਡ ਟੀਚਰਜ ,ਬੀ ਪੀ ਈ ਓਜ ਅਤੇ ਮਾਸਟਰ ਕਾਡਰ ਵਿੰਗ ਦਾ ਗਠਨ ਕਰ ਦਿਤਾ ਗਿਆ ਤੇ ਵਿੰਗ ਇੰਚਾਰਜ ਲਗਾਉਣ ਦਾ ਫੈਸਲਾ ਕੀਤਾ । ਇਸਦੇ ਨਾਲ ਹੀ ਵੱਖ ਵੱਖ ਕਮੇਟੀਆ ਦਾ ਗਠਨ ਕੀਤਾ ਗਿਆ । 21 ਦੀ ਕੰਨਵੈਨਸ਼ਨ ਤਿਆਰੀ ਲਈ ਇਸੇ ਹਫਤੇ ਇੱਕ ਹੋਰ ਤਿਆਰੀ ਮੀਟਿੰਗ ਅਨੰਦਪੁਰ ਸਾਹਿਬ ਹੋਵੇਗੀ । ਅੱਜ ਦੀ ਮੀਟਿੰਗ ਚ ਹਰਜਿੰਦਰਪਾਲ ਸਿੰਘ ਪੰਨੂ,ਬੀ ਕੇ ਮਹਿਮੀ, ਲਖਵਿੰਦਰ ਸਿੰਘ ਸੇਖੋਂ, ਦਲਜੀਤ ਸਿੰਘ ਲਾਹੌਰੀਆ , ਸਤਵੀਰ ਸਿੰਘ ਰੌਣੀ, ਹਰਜਿੰਦਰ ਹਾਂਡਾ, ਸਰਬਜੀਤ ਸਿੰਘ ਖਡੂਰ ਸਾਹਿਬ,ਸੋਹਣ ਸਿੰਘ ਮੋਗਾ ਗੁਰਿੰਦਰ ਸਿੰਘ ਘੁਕੇਵਾਲੀ ਰਵੀ ਵਾਹੀ, ਦੀਦਾਰ ਸਿੰਘ ਪਟਿਆਲਾ, ਹਰਜਿੰਦਰ ਸਿੰਘ ਚੌਹਾਨ, ਅਸ਼ੌਕ ਸਰਾਰੀ ,ਪਵਨ ਕੁਮਾਰ, ਤਰਸੇਮ ਲਾਲ, ਪਰਮਿੰਦਰ ਚੌਹਾਨ, ਅਸ਼ਵਨੀ ਫੱਜੂਪੁਰ,ਮਨੋਜ ਘਈ, ਲਖਵਿੰਦਰ ਕੈਰੇ, ਮਨਜੀਤ ਸਿੰਘ ਕਠਾਣਾ, ਜਗਨੰਦਨ ਸਿਂਘ ਫਾਜ਼ਿਲਕਾ, ਜਸਵੰਤ ਸਿੰਘ ਸੇਖੜਾ , ਸੁਖਦੇਵ ਸਿੰਘ ਵੇਰਕਾ, ਜਤਿੰਦਰ ਕੁਮਾਰ ਪੰਡਿਤ ਮੋਰਿੰਡਾ ਬਲਵੰਤ ਸਿੰਘ ਕੋਟਲੀ ,ਰਵੀ ਕੁਮਾਰ, ਅਸ਼ੌਕ ਕੁਮਾਰ, ਗੁਰਦੀਪ ਸਿੰਘ ਸੈਣੀ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਤੇ ਹੋਰ ਕਈ ਆਗੂ ਸ਼ਾਮਿਲ ਸਨ ।

Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 10 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends