ਸਿੱਖਿਆ ਵਿਭਾਗ ਦੇ 14 ਸੀਨੀਅਰ ਸਹਾਇਕ ਪਦਉਨਤ ਹੋ ਕੇ ਬਣੇ ਸੁਪਰਡੰਟ
- ਪ੍ਰਭਜੀਤ ਸਿੰਘ ਨੇ ਵਿਭਾਗ ਦੇ ਰਜਿਸਟਰਾਰ ਅਤੇ ਸੀਮਾ ਪਰਦੀਪ ਨੇ ਸਹਾਇਕ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ
ਐਸ.ਏ.ਐਸ.ਨਗਰ, 19 ਅਗਸਤ ( ) - ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਸੁਪਰਡੰਟ ਪ੍ਰਭਜੀਤ ਸਿੰਘ ਪਦਉਨਤ ਹੋ ਕੇ ਵਿਭਾਗ ਦੇ ਰਜਿਸਟਰਾਰ ਅਤੇ ਮੈਡਮ ਸੀਮਾ ਪਰਦੀਪ ਸੁਪਰਡੰਟ ਤੋਂ ਸਹਾਇਕ ਰਜਿਸਟਰਾਰ ਪਦਉਨਤ ਹੋਏ ਹਨ। ਇਸ ਦੇ ਨਾਲ ਹੀ 14 ਸੀਨੀਅਰ ਸਹਾਇਕਾਂ ਦੀ ਸੁਪਰਡੰਟ ਵਜੋਂ ਪਦਉਨਤੀ ਹੋਈ ਹੈ ਜਿਨਾਂ ਵਿੱਚ ਸ਼ਸੀ ਕਿਰਨ, ਨਗਿੰਦਰ ਸਿੰਘ, ਰਜਿੰਦਰ ਕੌਰ, ਸੰਦੀਪ ਕੌਰ, ਰਵਿੰਦਰਪਾਲ, ਵਿਸ਼ਾਲ ਸਿੰਗਾਰੀ, ਮੋਹਨ ਸਿੰਘ ਭੜੀ, ਨੀਰੂ ਖੇੜਾ, ਇੰਦਰਜੀਤ ਸਿੰਘ, ਸੋਨੀਆ, ਤੇਜਿੰਦਰ ਸਿੰਘ, ਸਰਬਜੀਤ ਕੌਰ ਰੇਖੀ, ਹਰਿੰਦਰ ਕੁਮਾਰ, ਰੁਪਿੰਦਰ ਸਿੰਘ ਸ਼ਾਮਿਲ ਹਨ। ਨਵੇਂ ਬਣੇ ਅਧਿਕਾਰੀਆਂ ਨੇ ਜਿੱਥੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਜਸਪ੍ਰੀਤ ਤਲਵਾੜ ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ) ਦਾ ਧੰਨਵਾਦ ਕਰਦਿਆਂ ਕਿਹਾ ਉਹ ਵਿਭਾਗ ਵੱਲੋਂ ਸੌਂਪੀ ਗਈ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਉਥੇ ਪਦਉਨਤ ਹੋਏ ਅਧਿਕਾਰੀਆਂ ਨੇ ਕਿਹਾ ਕਿ ਮਨਿਸਟੀਰੀਅਲ ਸਟਾਫ਼ ਐਸ਼ੋਸੀਏਸ਼ਨ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੇ ਉਪਰਾਲੇ ਸਦਕਾ ਹੀ ਵਿਭਾਗ ਵਿੱਚ ਪਦਉਨਤੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ।
HOLIDAYS IN SCHOOL AUGUST 2022: ਅਗਸਤ ਮਹੀਨੇ ਸਕੂਲਾਂ ਵਿੱਚ 9 ਛੁੱਟੀਆਂ ਹੋਣਗੀਆਂ
ਉਨਾਂ ਕਿਹਾ ਕਿ ਇਸ ਤੋਂ ਬਾਅਦ ਹੁਣ ਕਲਰਕ ਤੋਂ ਸੀਨੀਅਰ ਸਹਾਇਕ ਅਤੇ ਸੇਵਾਦਾਰ ਤੋਂ ਕਲਰਕ ਦੀਆਂ ਤਰੱਕੀਆਂ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਨਵੇਂ ਬਣੇ ਅਧਿਕਾਰੀਆਂ ਨੇ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ) ਕੁਲਜੀਤਪਾਲ ਸਿੰਘ ਮਾਹੀ ਨਾਲ ਮੁਲਾਕਾਤ ਕੀਤੀ। ਮਾਹੀ ਵੱਲੋਂ ਜਿੱਥੇ ਨਵੇਂ ਪਦਉਨਤ ਹੋਏ ਅਧਿਕਾਰੀਆਂ ਨੂੰ ਵਧਾਈ ਦਿੱਤੀ ਉਥੇ ਉਨਾਂ ਕਿਹਾ ਕਿ ਉਹ ਵਿਭਾਗ ਵੱਲੋਂ ਸੌਂਪੀ ਗਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ਐਸ਼ੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ ਕੈਂਲੋਂ, ਰਤਨ ਭੂਸ਼ਣ ਪੀ.ਏ., ਸੰਜੀਵ ਸ਼ਰਮਾ ਸੁਪਰਡੰਟ, ਗੁਰਸੇਵਕ ਸਿੰਘ ਪ੍ਰੈਸ ਸਕੱਤਰ ਨੇ ਵੀ ਵਧਾਈ ਦਿੱਤੀ।
ਨਵੇਂ ਪਦਉਨਤ ਹੋਏ ਅਧਿਕਾਰੀਆਂ ਨਾਲ ਡਾਇਰੈਕਟਰ ਸਿੱਖਿਆ ਵਿਭਾਗ ਕੁਲਜੀਤਪਾਲ ਸਿੰਘ ਮਾਹੀ ਤੇ ਹੋਰ। |