ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਵਿਚ ਲੋਕ ਅਰਪਣ ਕੀਤਾ 105 ਫੁੱਟ ਉੱਚਾ ਰਾਸ਼ਟਰੀ ਝੰਡਾ
ਨੰਗਲ 15 ਅਗਸਤ (Jobsoftoday)
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅੱਜ ਨੰਗਲ ਵਿਖੇ 105 ਫੁੱਟ ਉੱਚਾ ਰਾਸ਼ਟਰੀ ਝੰਡਾ ਲੋਕ ਅਰਪਣ ਕੀਤਾ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਰਾਸ਼ਟਰੀ ਝੰਡਾ ਅਤੇ ਸਮੁੱਚਾ ਪ੍ਰੋਜੈਕਟ ਸਾਨੂੰ ਸਾਰਿਆਂ ਨੂੰ ਵਿਸ਼ੇਸ਼ ਤੌਰ ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਲਿਜਾਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਝੰਡਾ ਸਾਡੀ ਆਨ,ਬਾਨ ਤੇ ਸ਼ਾਨ ਹੈ, 105 ਫੁੱਟ ਉੱਚੇ ਝੰਡੇ ਦੇ ਅਕਾਰ ਬਾਰੇ ਉਨ੍ਹਾਂ ਕਿਹਾ ਕਿ ਇਸ ਝੰਡੇ ਦੀ ਚੋੜਾਈ 30 ਫੁੱਟ ਤੇ ਉਚਾਈ 20 ਫੁੱਟ ਹੈ। ਇਸ ਝੰਡੇ ਤੇ 12 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਮੋਟਰ ਨਾਲ ਚੱਲੇਗਾ।ਉਨ੍ਹਾਂ ਕਿਹਾ ਕਿ ਇਸ ਦੇ ਆਲੇ ਦੁਆਲੇ ਦੇ ਖੇਤਰ ਨੂੰ ਹੋਰ ਸਿੰਗਾਰਿਆ ਜਾਵੇਗਾ, ਸੁੰਦਰ ਲਾਈਟਾ ਲਗਾਈਆਂ ਜਾਣਗੀਆਂ ਜਿਸ ਨਾਲ ਇਸ ਤਿਰੰਗੇ ਦੇ ਆਲੇ ਦੁਆਲੇ ਦੀ ਸੁੰਦਰਤਾ ਵਿਚ ਹੋਰ ਵਾਧਾ ਹੋਵੇਗਾ ਜੋ ਹੋਰ ਉਤਸ਼ਾਹ ਭਰੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਡੇ ਖੇਤਰ ਤੋਂ ਦੇਖਿਆ ਜਾਣ ਵਾਲਾ ਇਹ ਤਿਰੰਗਾ ਸਾਡੇ ਸਵੈ ਮਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਨੰਗਲ ਸ਼ਹਿਰ ਵਿਚ ਵਿਕਾਸ ਦੇ ਹੋਰ ਪ੍ਰੋਜੈਕਟ ਵੀ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 'ਆਜਾਦੀ ਦਾ ਅੰਮ੍ਰਿਤ' ਮਹਾਂਉਤਸਵ ਤਹਿਤ ਹਰ ਘਰ ਤਿਰੰਗਾ ਮੁਹਿੰਮ ਦਾ ਹਿੱਸਾ ਹੈ ਅਤੇ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਸਿੱਧ ਹੋਵੇਗਾ।ਉਨ੍ਹਾਂ ਕਿਹਾ ਕਿ ਅਜਾਦੀ ਅਸੀ ਆਪਣੇ ਵੀਰ ਸਪੂਤਾ ਦੀਆਂ ਕੁਰਬਾਨੀਆਂ ਨਾਲ ਮਿਲੀ ਹੈ। ਸਾਡੇ ਦੇਸ ਭਗਤਾਂ ਨੇ ਅਜਾਦੀ ਸੰਗਰਾਮ ਵਿਚ ਆਪਣੀਆ ਜਾਨਾ ਗਵਾ ਕੇ ਇਹ ਅਜਾਦੀ ਹਾਸਲ ਦਵਾਈ ਹੈ। ਉਨ੍ਹਾਂ ਨੇ ਅਜਾਦੀ ਸੰਗਰਾਮ ਵਿਚ ਸ਼ਹੀਦ ਹੋਣ ਵਾਲੇ ਸ਼ਹੀਦ ਏ ਆਜਮ ਸ.ਭਗਤ ਸਿੰਘ, ਰਾਜਗੁਰੂ , ਸੁਖਦੇਵ, ਉੱਧਮ ਸਿੰਘ, ਸਹੀਦ ਕਰਤਾਰ ਸਿੰਘ ਸੰਰਾਭਾ, ਮਦਨ ਲਾਲ ਢੀਗਰਾ, ਲਾਲ ਲਾਜਪਤ ਰਾਏ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਜੋ ਅਜਾਦੀ ਦਾ ਨਿੱਘ ਅਸੀ ਮਾਣ ਰਹੇ ਹਾਂ ਉਹ ਇਨ੍ਹਾਂ ਮਹਾਨ ਸਪੂਤਾ ਦੀ ਦੇਣ ਹੈ।
HOLIDAY IN PUNJAB DISTT ON 16TH AUGUST READ HERE
ਇਸ ਮੌਕੇ ਤਹਿਸੀਲਦਾਰ ਹਰਸਿਮਰਨ ਸਿੰਘ,ਡੀ.ਐਸ.ਪੀ ਸਤੀਸ਼ ਕੁਮਾਰ, ਡਾ.ਸੰਜੀਵ ਗੌਤਮ, ਸੋਹਣ ਸਿੰਘ ਬੈਂਸ, ਦੀਪਕ ਸੋਨੀ ਭਨੂਪਲੀ, ਕਾਲਾ, ਸਤੀਸ਼ ਚੋਪੜਾ, ਹੈਪੀ ਰੰਧਾਵਾ, ਪ੍ਰਿੰਸ ਉੱਪਲ, ਰਕੇਸ ਮਹਿਲਮਾ, ਓਕਾਰ ਸਿੰਘ, ਰਾਮ ਗੋਪਾਲ, ਪੱਮੂ ਬ੍ਰਹਮਪੁਰ, ਰਕੇਸ ਅਜੋਲੀ, ਬਿੱਲਾ ਮਹਿਲਮਾ, ਰਾਹੁਲ ਸੋਨੀ, ਦਲਜੀਤ ਕਾਕਾ, ਰਿੰਕੂ ਜਾਦਲਾ, ਸਿਵ ਦੜੋਲੀ, ਵਿਕਾਸ ਬੱਲੋਵਾਲ, ਕਾਕੂ ਰਾਏਪੁਰ, ਬਿੰਦੀ, ਨਿਤਿਨ, ਜਸ਼ਨ, ਜੱਗੀਆਂ ਦੱਤ ਸੈਣੀ, ਅਜੇ ਸੈਣੀ, ਈ.ਓ ਭੁਪਿੰਦਰ ਸਿੰਘ, ਐਮ.ਈ ਜਵਾਹਰ ਸਾਗਰ, ਐਮ.ਸੀ ਵਿੱਦਿਆ ਸਾਗਰ ਤੇ ਹੋਰ ਪਤਵੰਤੇ ਹਾਜਰ ਸਨ।