Saturday, 23 July 2022

ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ, ਮੁਫਤ ਬਿਜਲੀ ਸਪਲਾਈ, ਨਹਿਰੀ ਪਾਣੀ ਦੀ ਸਹੂਲਤ ਅਤੇ ਮੁਹੱਲਾ ਕਲੀਨਿਕ ਖੋਲ੍ਹਣ ਨਾਲ ਬਦਲੇਗੀ ਸੂਬੇ ਦੀ ਨੁਹਾਰ

 ਪਿੰਡਾਂ ਦੀਆਂ ਸੱਥਾਂ ਵਿਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾ/ਸਮੱਸਿਆਵਾਂ ਹੱਲ ਕਰਦੇ ਰਹਾਂਗੇ-ਹਰਜੋਤ ਬੈਂਸ

ਕੈਬਨਿਟ ਮੰਤਰੀ ਵੱਲੋਂ ਸਾਡਾ.ਐਮ.ਐਲ.ਏ.ਸਾਡੇ.ਵਿਚ ਪ੍ਰੋਗਰਾਮ ਤਹਿਤ ਲੋਕਾਂ ਦੇ ਮਸਲੇ ਹੱਲ ਕਰਨ ਦੀ ਮੁਹਿੰਮ ਨਿਰੰਤਰ ਜਾਰੀ 

ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ, ਮੁਫਤ ਬਿਜਲੀ ਸਪਲਾਈ, ਨਹਿਰੀ ਪਾਣੀ ਦੀ ਸਹੂਲਤ ਅਤੇ ਮੁਹੱਲਾ ਕਲੀਨਿਕ ਖੋਲ੍ਹਣ ਨਾਲ ਬਦਲੇਗੀ ਸੂਬੇ ਦੀ ਨੁਹਾਰ 

ਭਲਾਣ,ਤਰਫ ਮਜਾਰਾ, ਭਨਾਮ, ਵਿਚ ਪਿੰਡ ਵਾਸੀਆਂ ਦੇ ਵਰਕਰਾਂ ਨਾਲ ਬੈਠਕਾਂ ਦਾ ਦੌਰ ਜਾਰੀ 

ਸੁਖਸਾਲ/ਨੰਗਲ 23 ਜੁਲਾਈ ()

ਆਮ ਲੋਕਾਂ ਦੇ ਮਸਲੇ ਹੱਲ ਕਰਨ ਲਈ ਪਿੰਡਾਂ ਦੀਆਂ ਸੱਥਾਂ ਵਿਚ ਬੈਠ ਕੇ ਕੀਤੇ ਯਤਨ ਬਹੁਤ ਹੀ ਕਾਰਗਰ ਸਿੱਧ ਹੋ ਰਹੇ ਹਨ। ਆਮ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਮੁਸ਼ਕਿਲਾਂ/ਸਮੱਸਿਆਵਾਂ ਹੱਲ ਕਰਨ ਤੇ ਸਾਝੇ ਮਸਲੇ ਨਿਪਟਾਉਣ ਦਾ ਵਾਅਦਾ ਪੂਰਾ ਕਰ ਰਹੇ ਹਾਂ, ਤਾਂ ਕਿ ਲੋਕਾਂ ਨੂੰ ਦੂਰ ਦੁਰਾਡੇ ਸ਼ਹਿਰਾ ਵਿਚ ਦਫਤਰਾਂ ਦੇ ਬੇਲੋੜੇ ਚੱਕਰ ਨਾ ਲਗਾਉਣੇ ਪੈਣ ਤੇ ਇਸ ਨਾਲ ਹੋਣ ਵਾਲੀ ਖੱਜਲ ਖੁਆਰੀ ਤੋ ਵੀ ਨਿਜਾਤ ਮਿਲ ਜਾਵੇ। 
ਇਹ ਪ੍ਰਗਟਾਵਾ ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਤਹਿਤ ਭਲਾਣ,ਤਰਫ ਮਜਾਰਾ, ਭਨਾਮ ਦੇ ਦੌਰੇ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੇ ਮਿਸਾਲੀ ਫਤਵਾ ਦੇ ਕੇ ਆਪਣਾ ਪ੍ਰਤੀਨਿਧੀ ਚੁਣਿਆ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਆਪਣਾ ਭਰੋਸਾ ਪ੍ਰਗਟ ਕਰਦੇ ਹੋਏ ਮੈਨੂੰ ਪੰਜਾਬ ਦੀ ਕੈਬਨਿਟ ਵਿਚ ਮਾਣ ਦਿੱਤਾ ਅਤੇ ਮਹੱਤਵਪੂਰਨ ਅਹੁਦੇ ਦੇ ਕੇ ਵੱਡੀ ਜਿੰਮੇਵਾਰੀ ਦਿੱਤੀ ਹੈ। ਇਸ ਦੇ ਨਾਲ ਹੀ ਮੇਰਾ ਇਹ ਫਰਜ਼ ਹੈ ਕਿ ਮੈਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਹਲਕੇ ਦੇ ਲੋਕਾਂ ਨਾਲ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਵੀ ਆਪਣੀ ਬਚਨਬੱਧਤਾ ਤੇ ਕਾਇਮ ਰਹਾਂ। ਇਸ ਲਈ ਇਹ ਨਿਵੇਕਲਾ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਉਲੀਕਿਆ ਹੈ, ਜਿਸ ਦੇ ਤਹਿਤ ਹਲਕੇ ਦੇ ਹਰ ਪਿੰਡ ਵਿਚ ਸਾਝੀ ਸੱਥ ਵਿਚ ਬੈਠ ਕੇ ਆਪਣੇ ਬਜੁਰਗਾ, ਮਾਤਾ-ਪਿਤਾ ਤੇ ਭੈਣ ਭਰਾ ਵਰਗੇ ਸਾਥੀਆਂ ਨਾਲ ਵਿਚਾਰ ਸਾਝੇ ਕੀਤੇ ਜਾਣ। ਸਾਡਾ ਇਹ ਪ੍ਰੋਗਰਾਮ ਸਫਲਤਾ ਨਾਲ ਚੱਲ ਰਿਹਾ ਹੈ, ਇਸ ਦੇ ਨਾਲ ਨਾਲ ਅਸੀ ਸ਼ਹਿਰਾ ਤੇ ਪਿੰਡਾਂ ਵਿਚ ਆਪਣੇ ਬੂਥ ਲੈਵਲ ਵਰਕਰਾ, ਅਹੁਦੇਦਾਰਾ, ਇਲਾਕੇ ਦੇ ਪਤਵੰਤਿਆਂ ਨਾਲ ਮਿਲ ਬੈਠ ਕੇ ਸਾਝੇ ਮਸਲੇ ਸੁਲਝਾ ਰਹੇ ਹਾਂ। ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰ ਰਹੇ ਹਾਂ, ਤੇ ਅਗਲੀ ਵਿਕਾਸ ਦੀ ਵਿਊਤਵੰਦ ਕਰ ਰਹੇ ਹਾਂ। ਇਸ ਲਈ ਹਰ ਪਿੰਡ ਵਿਚ ਲੋਕਾਂ ਦਾ ਭਰਵਾ ਸਹਿਯੋਗ ਮਿਲ ਰਿਹਾ ਹੈ, ਸਾਡੇ ਵਰਕਰ ਵੀ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਾਂ।

    ਸਾਡੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਬਿਜਲੀ ਖਪਤਕਾਰਾ ਦੇ 300 ਯੂਨਿਟ ਪ੍ਰਤੀ ਮਹੀਨਾ ਮਾਫ ਕੀਤੇ ਗਏ ਹਨ। 1 ਜੁਲਾਈ ਤੋਂ ਲਾਗੂ ਹੋਏ ਇਸ ਫੈਸਲੇ ਤੋ ਬਾਅਦ ਦੋ ਮਹੀਨੇ ਦੇ ਬਿੱਲ ਜੋਂ ਸਤੰਬਰ ਮਹੀਨੇ ਵਿਚ ਆਉਣਗੇ, ਉਨ੍ਹਾਂ ਵਿਚ ਲੱਖਾਂ ਲਾਭਪਾਤਰੀਆਂ ਨੂੰ ਇਸ ਰਿਆਇਤ ਦਾ ਫਾਇਦਾ ਮਿਲੇਗਾ। ਸਿਹਤ ਸਹੂਲਤਾਂ ਵਿਚ ਨਿਵੇਕਲੇ ਸੁਧਾਰ ਦਾ ਜਿਕਰ ਕਰਦੇ ਹੋਏ, ਹਰਜੋਤ ਬੈਂਸ ਨੇ ਕਿਹਾ ਕਿ ਸਰਕਾਰੀ ਹਸਪਤਾਲਾ ਤੇ ਓ.ਪੀ.ਡੀ ਦਾ ਵਾਧੂ ਬੋਝ ਘਟਾਉਣ ਤੇ ਲੋਕਾਂ ਨੂੰ ਘਰਾਂ ਨੇੜੇ ਵਧੀਆ ਇਲਾਜ ਉਪਲੱਬਧ ਕਰਵਾਉਣ ਲਈ ਅਜਾਦੀ ਦੀ 75ਵੀ.ਵਰੇਗੰਢ ਮੌਕੇ 15 ਅਗਸਤ ਤੋਂ ਮੁਹੱਲਾ ਕਲੀਨਿਕਾਂ ਦੀ ਸੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਨੂੰ ਇਨ੍ਹਾਂ ਮੁਹੱਲਾ ਕਲੀਨਿਕਾਂ ਵਿਚ ਇਲਾਜ ਦੀ ਸਹੂਲਤ ਘਰ ਦੇ ਨੇੜੇ ਉਪਲੱਬਧ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸੁਧਾਰ ਲਈ ਅਸੀ ਬਚਨਬੱਧ ਹਾਂ, ਸਾਡੇ ਸਰਕਾਰੀ ਸਕੂਲਾਂ ਦੀ ਹਾਲਤ ਵਿਚ ਹੁਣ ਜਿਕਰਯੋਗ ਸੁਧਾਰ ਹੋਵੇਗਾ, ਮਿਆਰੀ ਸਿੱਖਿਆ ਉਪਲੱਬਧ ਕਰਵਾਵਾਗੇ, ਵਿਦਿਆਰਥੀਆਂ ਨੂੰ ਸਮੇ ਦੇ ਹਾਣੀ ਬਣਾਉਣ ਲਈ ਸਿੱਖਿਆ ਦਾ ਪੱਧਰ ਹੋਰ ਚੁੱਕਾਗੇ। ਉਨ੍ਹਾਂ ਕਿਹਾ ਕਿ 75 ਸਾਲ ਦੀ ਉਲਝੀ ਤਾਣੀ ਨੂੰ ਸੁਲਝਾਉਣ ਵਿਚ ਥੋੜਾ ਸਮਾ ਲੱਗੇਗਾ,ਪੰਜਾਬ ਦੇ ਸਾਰੇ ਸਕੂਲ ਸ਼ਾਨਦਾਰ ਹੋਣਗੇ, ਅਗਲੇ ਦੋ ਸਾਲ ਵਿਚ ਸਿੱਖਿਆ ਦਾ ਪੱਧਰ ਹੋਰ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ਤੋ ਬਾਅਦ ਇਮਾਨਦਾਰੀ ਨਾਲ ਕੰਮ ਸੁਰੂ ਹੋ ਗਿਆ ਹੈ, ਨਸ਼ਿਆ ਦੇ ਖਿਲਾਫ ਰਿਕਾਰਡ ਰਿਕਵਰੀ ਹੋਈ ਹੈ, ਦਿਨ ਰਾਤ ਮਿਹਨਤ ਕਰਕੇ ਲੀਹ ਤੋ ਲੱਥੀ ਗੱਡੀ ਨੂੰ ਮੁੜ ਲੀਹ ਤੇ ਲਿਆ ਰਹੇ ਹਾਂ, ਮੁਲਾਜਮਾ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ, ਵੱਖ ਵੱਖ ਮਹਿਕਮਿਆਂ ਵਿਚ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਰੋਜਗਾਰ ਦੇ ਮੋਕੇ ਉਪੱਲਬਧ ਕਰਵਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਵਰਕਰ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਹਨ। ਇਸ ਮੌਕੇ ਡਾ.ਸੰਜੀਵ ਗੌਤਮ, ਸੋਹਣ ਸਿੰਘ ਬੈਂਸ, ਜਸਪ੍ਰੀਤ ਜੇ.ਪੀ, ਦੀਪਕ ਸੋਨੀ ਭਨੂਪਲੀ, ਐਡਵੋਕੇਟ ਨੀਰਜ ਸ਼ਰਮਾ, ਰਕੇਸ ਮਹਿਲਮਾ, ਦਿਨੇਸ ਉੱਪਲ, ਜਸਵਿੰਦਰ ਭਨੂਪਲੀ, ਰਾਹੁਲ, ਕੁਲਵੰਤ ਸਿੰਘ ਪੰਚ, ਸੁਰਜੀਤ ਰਾਮ, ਹਰਸ਼ ਪੁਰੀ, ਹਰਭਜਨ ਸਿੰਘ, ਬੰਤ, ਹੈਪੀ, ਬਲਜਿੰਦਰ ਸਿੰਘ ਗਿੱਲ, ਬਿੱਲਾ ਮਹਿਲਮਾ, ਨੀਰਜ ਦਗੋੜ, ਓਕਾਰ ਸਿੰਘ, ਨੀਰਜ ਨੱਡਾ, ਦਲਜੀਤ ਕਾਕਾ, ਅੰਕੁਸ਼, ਨੀਰਜ, ਚਮਨ ਸੈਣੀ, ਸੁਭਾਸ ਸੈਣੀ, ਨਿਤਿਨ ਪੁਰੀ, ਵਿੱਕੀ ਸੈਣੀ, ਅਮਰੀਕ ਸਿੰਘ, ਪਵਨ ਕੁਮਾਰ, ਰਕੇਸ ਸੈਣੀ, ਸੁਭਾਸ ਸੈਣੀ, ਦਿਨੇਸ ਕੁਮਾਰ, ਹਰਜਿੰਦਰ ਕੁਮਾਰ ਸਰਪੰਚ, ਹਰੀ ਸਿੰਘ, ਮਨਿੰਦਰ ਸਿੰਘ, ਸਤਵਿੰਦਰ ਸਿੰਘ ਭੰਗਲ, ਰਜੇਸ ਕੁਮਾਰ ਪੰਚ, ਅਮਿਤ, ਰੋਹਿਤ, ਸੰਜੇ, ਹਰਮੇਸ ਸਿੰਘ, ਕੇਹਰ ਸਿੰਘ, ਸੁਰਿੰਦਰ ਕੁਮਾਰ, ਰਕੇਸ ਭੱਲਣੀ, ਕਾਕਾ ਸੋਕਰ, ਜਸਵਿੰਦਰ ਬਾਂਠ ਆਦਿ ਹਾਜਰ ਸਨ।

RECENT UPDATES

Holiday

HOLIDAY ALERT : 20 ਅਗਸਤ ਨੂੰ ਇਹਨਾਂ ਜ਼ਿਲਿਆਂ ਵਿੱਚ ਛੁੱਟੀ ਦਾ ਐਲਾਨ

 HOLIDAY ANNOUNCED ON 20TH AUGUST 2022 ਸੰਗਰੂਰ 18 ਅਗਸਤ  ਮਿਤੀ 20-08-2022 ਨੂੰ ਸ਼ਹੀਦ ਸੰਤ ਸ਼੍ਰੀ ਹਰਚੰਦ ਸਿੰਘ ਲੋਂਗੋਵਾਲ   ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂ...

Today's Highlight