ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਬੇਰੁਜਗਾਰਾ ਲਈ ਪਲੇਸਮੈਂਟ ਕੈਂਪ/ਰੋਜਗਾਰ ਮੇਲੇ ਨਿਰੰਤਰ ਲਗਾਉਣ ਦਾ ਕੀਤਾ ਐਲਾਨ

 ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣਾ ਦਾ ਸੱਦਾ


ਵਾਤਾਵਰਣ ਤੇ ਪਾਉਣ ਪਾਣੀ ਦੀ ਸਾਂਭ ਸੰਭਾਲ ਲਈ ਫਲਦਾਰ, ਫੁੱਲਦਾਰ ਬੂਟੇ ਲਗਾਏ ਜਾਣ-ਹਰਜੋਤ ਬੈਂਸ


ਸੜਕਾਂ ਦਾ ਮਜਬੂਤ ਨੈਟਵਰਕ ਸਥਾਪਤ ਕਰਕੇ ਆਵਾਜਾਈ ਦੀ ਸੁਚਾਰੂ ਸਹੂਲਤ ਦੇਵਾਂਗੇ-ਕੈਬਨਿਟ ਮੰਤਰੀ


ਹਰਜੋਤ ਬੈਂਸ ਨੇ ਬੇਰੁਜਗਾਰਾ ਲਈ ਪਲੇਸਮੈਂਟ ਕੈਂਪ/ਰੋਜਗਾਰ ਮੇਲੇ ਨਿਰੰਤਰ ਲਗਾਉਣ ਦਾ ਕੀਤਾ ਐਲਾਨ


ਸਰਕਾਰ ਦੀਆਂ ਯੋਜਨਾਵਾ ਦਾ ਲਾਭ ਲੋੜਵੰਦਾਂ ਨੂੰ ਘਰ ਘਰ ਪਹੁੰਚਾਉਣ ਲਈ ਵਰਕਰਾ ਨੂੰ ਅੱਗੇ ਆਉਣ ਦੀ ਅਪੀਲ


ਕੈਬਨਿਟ ਮੰਤਰੀ ਨੇ ਮਜਾਰੀ, ਮਹਿੰਦਪੁਰ, ਭੰਗਲਾ ਦੇ ਦੌਰੇ ਦੌਰਾਨ ਲੋਕਾਂ ਦੀਆ ਸਮੱਸਿਆਵਾ/ਮੁਸ਼ਕਿਲਾ ਸੁਣੀਆਂ

ਨੰਗਲ 24 ਜੁਲਾਈ 


ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਉਣ ਦੀ ਜਰੂਰਤ ਹੈ, ਇਸ ਲਈ ਸਰਕਾਰੀ ਸਕੂਲਾਂ ਅਤੇ ਪਿੰਡਾਂ ਦੀਆਂ ਸਾਝੀਆਂ ਥਾਵਾਂ ਵਿਚ ਵੱਧ ਤੋ ਵੱਧ ਬੂਟੇ ਲਗਾਏ ਜਾਣ, ਵਾਤਾਵਰਣ ਤੇ ਪਾਉਣ ਪਾਣੀ ਦੀ ਸਾਭ ਸੰਭਾਲ ਲਈ ਹਰਿਆਵਲ ਲਹਿਰ ਚਲਾਈ ਜਾਵੇ। ਜਿਸ ਦੇ ਲਈ ਹਰ ਕਿਸੇ ਨੂੰ ਵੱਧ ਤੋ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।



  ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਮਜਾਰੀ, ਮਹਿੰਦਪੁਰ, ਭੰਗਲਾ ਦਾ ਦੇਰ ਸ਼ਾਮ ਦੌਰਾ ਕਰਨ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾ ਨੇ ਦਹਾਕਿਆਂ ਤੱਕ ਰਾਜ ਤਾਂ ਕੀਤਾ, ਪਰ ਵਿਕਾਸ ਦੇ ਨਾਮ ਤੇ ਲੋਕਾਂ ਨਾਲ ਧੋਖਾ ਕੀਤਾ ਹੈ, 75 ਸਾਲ ਤੋ ਉਲਝੀ ਤਾਣੀ ਨੂੰ ਅਸੀ ਹੁਣ ਸੁਲਝਾ ਰਹੇ ਹਾਂ। ਅਜਾਦੀ ਦੀ 75ਵੀ.ਵਰੇਗੰਢ ਮੌਕੇ 15 ਅਗਸਤ ਨੂੰ ਪੰਜਾਬ ਸਰਕਾਰ ਆਮ ਆਦਮੀ ਕਲੀਨਿਕ ਖੋਲਣ ਜਾ ਰਹੀ ਹੈ, ਜਿਸ ਵਿਚ ਸੂਬੇ ਦੇ ਲੋਕਾਂ ਨੂੰ ਮੁਫਤ ਡਾਕਟਰੀ ਸਹੂਲਤਾ ਹੋਣਗੀਆਂ, ਸੂਬੇ ਭਰ ਵਿਚ 75 ਆਮ ਆਦਮੀ ਕਲੀਨਿਕ ਖੋਲੇ ਜਾਣਗੇ। ਉਨ੍ਹਾਂ ਨੇ ਕਿਹਾ ਕਿ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਦੇ ਬਿੱਲ ਮਾਫ ਕਰਕੇ ਸਾਡੀ ਸਰਕਾਰ ਨੇ ਆਪਣੀ ਗ੍ਰੰਟੀ ਪੂਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਵੱਡੇ ਸੁਧਾਰਾ ਦੀ ਜਰੂਰਤ ਹੈ ਲਗਭਗ ਸਾਢੇ 19 ਹਜਾਰ ਸਕੂਲਾਂ ਦਾ ਸੁਧਾਰ ਕਰਕੇ ਉਥੇ ਸਿੱਖਿਆ ਪ੍ਰਾਪਤ ਕਰ ਰਹੇ ਲਗਭਗ 30 ਲੱਖ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਵੇਗੀ, ਜਿਸ ਨਾਲ ਸੂਬੇ ਦੇ ਲੋਕ ਆਪਣੇ ਬੱਚਿਆ ਨੂੰ ਕਾਨਵੈਂਟ ਤੇ ਮਾਡਲ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿਚ ਪੜਾਉਣ ਨੂੰ ਤਰਜੀਹ ਦੇਣਗੇ।


    ਹਰਜੋਤ ਬੈਂਸ ਨੇ ਹਲਕੇ ਦੇ ਪਿੰਡਾਂ ਵਿਚ ਆਵਾਜਾਈ ਦੀ ਸੁਚਾਰੂ ਸਹੂਲਤ ਉਪਲੱਬਧ ਕਰਵਾਉਣ ਲਈ ਸੜਕਾਂ ਦੇ ਨੈਟਵਰਕ ਦੀ ਮਜਬੂਤੀ ਤੇ ਜੋਰ ਦਿੰਦੇ ਹੋਏ ਕਿਹਾ ਕਿ ਪਿੰਡਾਂ ਦੇ ਪਹੁੰਚ ਮਾਰਗਾਂ ਦਾ ਨਵੀਨੀਕਰਨ, ਇਨ੍ਹਾਂ ਸੜਕਾਂ ਨੂੰ ਚੋੜਾ ਕਰਨਾ ਅਤੇ ਆਵਾਜਾਈ ਦੀ ਸਹੂਲਤ ਨੂੰ ਸਹੀ ਢੰਗ ਨਾਲ ਉਪਲੱਬਧ ਕਰਵਾਉਣ ਲਈ ਵਿਸੇਸ ਯੋਜਨਾ ਉਲੀਕੀ ਜਾਵੇਗੀ। ਉਨ੍ਹਾਂ ਨੇ ਬੇਰੋਜਗਾਰ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਉਪਲੱਬਧ ਕਰਵਾਉਣ ਲਈ ਲਗਾਏ ਪਲੇਸਮੈਂਟ ਕੈਂਪ ਬਾਰੇ ਕਿਹਾ ਕਿ ਹਰ ਕਿਸੇ ਨੂੰ ਉਸ ਦੀ ਯੋਗਤਾ ਦੇ ਅਨੁਸਾਰ ਰੋਜਗਾਰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਰੋਜਗਾਰ ਮੇਲੇ/ਪਲੇਸਮੈਂਟ ਕੈਪ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਨਿਰੰਤਰ ਲਗਾਏ ਜਾਣਗੇ, ਇਸ ਲਈ ਕੰਪਨੀਆਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵੈ ਰੋਜਗਾਰ ਦੇ ਇਛੁੱਕ ਨੋਜਵਾਨਾ ਲਈ ਬੈਂਕਾਂ ਤੋ ਸਰਲ ਵਿਧੀ ਰਾਹੀ ਕਰਜ ਲੈਣ ਦੀ ਵਿਵਸਥਾ ਦੇ ਨਾਲ ਨਾਲ ਹੁਨਰ ਸਿਖਲਾਈ ਦੇ ਵੀ ਢੁਕਵੇ ਪ੍ਰਬੰਧ ਕੀਤੇ ਜਾਣਗੇ।


    ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਸਾਡਾ ਦੌਰੇ ਕਰਨ ਦਾ ਅਸਲ ਮਨੋਰਥ ਆਮ ਲੋਕਾਂ ਦੀਆਂ ਸਮੱਸਿਆਵਾ/ਮੁਸ਼ਕਿਲਾਂ ਨੂੰ ਨੇੜੇ ਹੋ ਕੇ ਜਾਨਣ ਅਤੇ ਉਨ੍ਹਾਂ ਮਸਲਿਆ ਨੂੰ ਹੱਲ ਕਰਨਾ ਹੈ। ਸਾਡਾ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ.ਵਿਚ ਨਿਰੰਤਰ ਜਾਰੀ ਹੈ। ਹਲਕੇ ਦੇ ਹਰ ਪਿੰਡ ਵਿਚ ਜਾ ਕੇ ਸਾਝੀ ਸੱਥ ਵਿਚ ਬੈਠ ਕੇ ਲੋਕਾਂ ਦੇ ਸਾਝੇ ਤੇ ਨਿੱਜੀ ਮਸਲੇ ਹੱਲ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਵਰਕਰਾ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਸਹਿਯੋਗ ਦਿੱਤਾ ਜਾਵੇ। ਲੋੜਵੰਦਾਂ ਨੂੰ ਦਫਤਰਾਂ ਦੇ ਚੱਕਰ ਲਗਾਉਣ ਦੀ ਬੇਲੋੜੀ ਖੱਜਲ ਖੁਆਰੀ ਤੋ ਨਿਜਾਤ ਦਵਾਉਣ ਲਈ ਅਸੀ ਹੋਰ ਢੁਕਵੇ ਉਪਰਾਲੇ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸੇਵਾ ਦੀ ਭਾਵਨਾ ਨਾਲ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਚਾਰ ਪ੍ਰਮੁੱਖ ਵਿਭਾਗਾ ਦੀ ਜਿੰਮੇਵਾਰੀ ਸੋਂਪੀ ਹੈ, ਇਮਾਨਦਾਰੀ ਨਾਲ ਉਨ੍ਹਾਂ ਵਿਭਾਗਾਂ ਦਾ ਕੰਮ ਕਰਨਾ ਹੈ, ਤੇ ਹਲਕੇ ਦੇ ਲੋਕਾਂ ਦੀਆਂ ਆਸਾ ਵੀ ਪੂਰੀਆਂ ਕਰਨੀਆ ਹਨ, ਇਸ ਲਈ ਸਭ ਦਾ ਸਹਿਯੋਗ ਜਰੂਰੀ ਹੈ। ਕੈਬਨਿਟ ਮੰਤਰੀ ਨੇ ਆਪਣੇ ਹਲਕੇ ਵਿਚ ਸਕੂਲਾ ਵਿਚ ਫਲਦਾਰ ਤੇ ਫੁੱਲਦਾਰ ਪੌਦੇ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਕੀਤੀ ਅਤੇ ਹਰ ਕਿਸੇ ਨੂੰ ਢੁਕਵੀ ਥਾਂ ਤੇ ਵਾਤਾਵਰਣ ਤੇ ਪਾਉਣ ਪਾਣੀ ਦੀ ਰਾਖੀ ਲਈ ਪੌਦਾ ਲਗਾਉਣ ਤੇ ਉਸ ਦੀ ਪਰਵਰਿਸ਼ ਕਰਨ ਦੀ ਅਪੀਲ ਕੀਤੀ।


ਇਸ ਮੌਕੇ ਡਾ.ਸੰਜੀਵ ਗੌਤਮ, ਕਮਿੱਦਰ ਸਿੰਘ ਡਾਢੀ, ਸੋਹਣ ਸਿੰਘ ਬੈਂਸ ,ਦੀਪਕ ਸੋਨੀ ਭਨੂਪਲੀ, ਜਸਪ੍ਰੀਤ ਜੇ.ਪੀ, ਬਿੱਲਾ ਮਹਿਲਮਾ, ਜਸਵਿੰਦਰ ਭੰਗਲਾ, ਐਡਵੋਕੇਟ ਨੀਰਜ ਸਰਮਾ, ਗੁਰਨਾਮ ਭੰਗਲਾਂ, ਪਲਵਿੰਦਰ ਸਿੰਘ ਮੰਡੇਰ, ਹਰਭਜਨ ਸਿੰਘ ਗਿੱਲ,ਜੋਗਿੰਦਰ ਮੰਡੇਰ,ਬੰਤ ਮੰਡੇਰ, ਹੈਰੀ ਮੰਡੇਰ ਮਜਾਰਾ, ਕਾਲਾ ਸੋਕਰ, ਪ੍ਰਿੰਸ ਉੱਪਲ, ਸਤਵਿੰਦਰ, ਅਮਿਤ, ਮਨਿੰਦਰ ਸਿੰਘ ਕੈਫ, ਵਿੱਕੀ, ਹਰੀ ਸਿੰਘ, ਰਵਿੰਦਰ ਸਿੰਘ, ਗੁਰਨਾਮ ਭੰਗਲਾ, ਜਸਵਿੰਦਰ ਭੰਗਲਾ, ਦਰਸ਼ਨ ਲਾਲ, ਹਰਜਿੰਦਰ ਸਿੰਘ ਹੈਪੀ, ਜਰਨੈਲ ਸਿੰਘ, ਗੁਰਪਾਲ ਸਿੰਘ, ਅਸਵਿਨ ਸੈਣੀ, ਮਨੀਸ਼, ਸ਼ਾਮ ਲਾਲ, ਸੰਜੀਵ ਕੁਮਾਰ, ਕੁਲਦੀਪ ਸਿੰਘ, ਨੰਬਰਦਾਰ ਹਰੀ ਸਿੰਘ, ਰੋਸ਼ਨ ਲਾਲ, ਬ੍ਰਿਜ ਮੋਹਣ, ਕੁਲਵੰਤ ਸਿੰਘ, ਨਿਤਿਨ ਕੁਮਾਰ, ਸੁਰਜੀਤ ਸਿੰਘ, ਜਗਮੋਹਣ ਲਾਲ, ਤਜਿੰਦਰ ਸਿੰਘ, ਬਖਸ਼ੀ ਰਾਮ, ਰਾਮ ਮੂਰਤੀ, ਕੇਵਲ ਸਿੰਘ, ਚਤਰ ਸਿੰਘ, ਸੋਹਣ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends