ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਐਮ. ਐਲ. ਏ ਸ਼੍ਰੀ ਸ਼ੀਤਲ ਅੰਗੂਰਾਲ ਨੂੰ ਮਿਲੇ

 *ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਐਮ. ਐਲ. ਏ ਸ਼੍ਰੀ ਸ਼ੀਤਲ ਅੰਗੂਰਾਲ ਨੂੰ ਮਿਲੇ*


*ਐਮ. ਐਲ. ਏ ਵੱਲੋਂ ਤਨਖਾਹ ਕਟੌਤੀ ਅਤੇ ਦੂਰ ਦੁਰਾਡੇ ਆਰਜੀ ਪ੍ਰਬੰਧ ਦੇ ਵਿਭਾਗੀ ਮਸਲੇ ਨੂੰ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ*


*ਵਿੱਤ ਵਿਭਾਗ ਦੀ ਮੰਜੂਰੀ ਦੇ ਬਾਵਜੂਦ ਦਫ਼ਤਰੀ ਮੁਲਾਜ਼ਿਮ ਨਹੀਂ ਕੀਤੇ ਜਾ ਰਹੇ ਪੱਕੇ*




ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਐਮ. ਐਲ. ਏ ਸ਼੍ਰੀ ਸ਼ੀਤਲ ਅੰਗੂਰਾਲ ਨੂੰ ਮਿਲੇ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਐਮ. ਐਲ. ਏ ਸ਼੍ਰੀ ਸ਼ੀਤਲ ਅੰਗੂਰਾਲ ਨੂੰ ਮਿਲਿਆ ਗਿਆ ਅਤੇ ਆਪਣੀ ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਕਿਹਾ ਗਿਆ ਜਿਸ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਸਰਕਾਰ ਹੈ ਸਰਕਾਰ ਜਲਦ ਹੀ 36000 ਮੁਲਾਜ਼ਮ ਪੱਕੇ ਕਰਨ ਜਾ ਰਹੀ ਹੈ ਜਿਸ ਦੀ ਕਾਰਵਾਈ ਸਰਕਾਰ ਪੱਧਰ ਤੇ ਕੀਤੀ ਜਾ ਰਹੀ ਹੈ ਤੇ ਸਮੂਹ ਵਿਭਾਗਾਂ ਵਲੋਂ ਲਿਸਟਾਂ ਮੰਗੀਆਂ ਗਈਆਂ ! ਤੁਹਾਨੂੰ ਵੀ 36000 ਮੁਲਾਜ਼ਮਾਂ ਨਾਲ ਰੈਗੂਲਰ ਕੀਤਾ ਜਾਵੇਗਾ।

ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਪਿਛਲੀ ਸਰਕਾਰਾਂ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ 8886 ਅਧਿਆਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ ਪਰ ਦਫਤਰੀ ਕਰਮਚਾਰੀਆ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ !

ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ 2019 ਵਿੱਚ ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਸੀ ਜਿਸ ਦਾ ਕੋਈ ਵਿਤੀ ਬੋਜ ਵੀ ਸਰਕਾਰ ਤੇ ਨਹੀਂ ਪੈਂਦਾ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ।

ਜਿਸ ਤੇ ਐਮ. ਐਲ. ਏ ਸ਼੍ਰੀ ਸ਼ੀਤਲ ਅੰਗੂਰਾਲ ਵਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਜਲਦ ਰੈਗੂਲਰ ਕੀਤਾ ਜਾਵੇਗਾ।ਇਸ ਮੌਕੇ ਸ਼ੋਬਿਤ ਭਗਤ, ਸ਼ਾਲੂ, ਅਮਰਜੀਤ ਕੌਰ, ਚਾਂਦਨੀ, ਵਿਜੈ ਲਕਸ਼ਮੀ ਆਦਿ ਮੌਜੂਦ ਸਨ !

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends