ADDITIONAL 10TH PUNJABI EXAM: ਪੰਜਾਬੀ ਵਾਧੂ ਵਿਸੇ ਦੀ ਪ੍ਰੀਖਿਆ ਲਈ ਆਨਲਾਈਨ ਕਰੋ ਅਪਲਾਈ, ਪ੍ਰੀਖਿਆ ਸ਼ਡਿਊਲ ਜਾਰੀ

 


ਮੈਟ੍ਰਿਕ ਪੰਜਾਬੀ (ਵਾਧੂ ਵਿਸ਼ਾ) ਪ੍ਰੀਖਿਆ ਦਾ ਆਨਲਾਈਨ ਪ੍ਰੀਖਿਆ ਫਾਰਮ ਭਰਨ ਸਬੰਧੀ ਹਦਾਇਤਾਂ : 

ਸਭ ਤੋਂ ਪਹਿਲਾਂ ਬੋਰਡ ਦੀ ਵੈੱਬ ਸਾਈਟ pseb.ac.in ਖੋਲੀ ਜਾਵੇ। ਖੱਬੇ ਹੱਥ ਦਿੱਤੇ ਮੀਨੂੰ Online Admission Form ਤੇ ਕਲਿੱਕ ਕੀਤਾ ਜਾਵੇ। Punjabi Additional ਨਾਲ ਸਬੰਧਤ ਲਿੰਕ ਤੇ ਕਲਿੱਕ ਕੀਤਾ ਜਾਵੇ। ਨਵਾਂ ਵੈੱਬ ਪੇਜ਼ ਖੁੱਲ ਜਾਵੇਗਾ, ਜਿਸ ਉੱਪਰ ਫਾਰਮ ਪੰਜਾਬੀ ਵਾਧੂ ਵਿਸ਼ਾ ਨਾਲ ਸਬੰਧਤ ਹਦਾਇਤਾਂ, ਪ੍ਰੈੱਸ ਨੋਟ, ਲਾਗਇੰਨ ਪੇਜ਼ ਆਦਿ ਲਿੰਕ ਦਿਖਣਗੇ। ਫਾਰਮ ਅਪਲਾਈ ਕਰਨ ਲਈ ਪਹਿਲਾ ਸਟੈਪ ਰਜਿਸਟਰ ਕਰਨਾਂ ਹੈ। ਚਾਹੇ ਪਹਿਲਾਂ ਬੋਰਡ ਦੀ ਪ੍ਰੀਖਿਆ ਦਿੱਤੀ ਹੈ, ਫਿਰ ਵੀ ਨਵੇਂ ਸੈਸ਼ਨ/ਬੈਚ ਵਿੱਚ ਪ੍ਰੀਖਿਆ ਦੇਣ ਲਈ ਰਜਿਸਟਰ ਕਰਨਾਂ ਲਾਜ਼ਮੀ ਹੈ। ਰਜਿਸਟਰ ਕਰਨ ਲਈ ਦਿੱਤੇ ਬਟਨ New User (Click here to register) ਤੇ ਕਲਿੱਕ ਕੀਤਾ ਜਾਵੇ ਅਤੇ ਦਿੱਤੇ ਹੋਏ ਕਾਲਮਾਂ ਵਿੱਚ ਵੇਰਵੇ ਭਰੇ ਜਾਣ ( Link given below) । ਈ.ਮੇਲ ਆਈ.ਡੀ. ਅਤੇ ਮੋਬਾਈਲ ਆਪਣਾ ਨਿੱਜੀ ਜਾਂ ਕਿਸੇ ਨਿੱਜੀ ਰਿਸ਼ਤੇਦਾਰ/ਜਾਣਕਾਰ ਦਾ ਹੀ ਭਰਿਆ ਜਾਵੇ, ਕਿਉਂਕਿ ਬੋਰਡ ਵੱਲੋਂ ਕਿਸੇ ਜਾਣਕਾਰੀ/ਸੂਚਨਾਂ ਦੇਣ-ਲੈਣ ਲਈ ਇਸ ਨੰਬਰ/ਈ.ਮੇਲ ਰਾਹੀਂ ਹੀ ਸੰਪਰਕ ਕੀਤਾ ਜਾਣਾ ਹੈ।


 ਰਜਿਸਟਰ ਕਰਨ ਉਪਰੰਤ ਹੀ ਰੈਫਰੈਂਸ ਨੰ. (Reference No) ਜਾਰੀ ਹੁੰਦਾ ਹੈ, ਇਹ ਐੱਸ.ਐੱਮ.ਐੱਸ. ਅਤੇ ਈ.ਮੇਲ ਰਾਹੀਂ ਵਿੱਚ ਚਲਾ ਜਾਂਦਾ ਹੈ। 

 ਰਜਿਸਟਰ ਕਰਨ ਉਪਰੰਤ ਪਹਿਲੀ ਵਾਰ ਆਟੋਮੈਟਿਕ ਲਾਗਇਨ ਹੋ ਜਾਂਦਾ ਹੈ, ਇਸ ਉਪਰੰਤ ਦਿੱਤੇ ਕਾਲਮਾਂ ਵਿੱਚ ਆਪਣੇ ਵੇਰਵੇ ਭਾਵ ਨਾਮ, ਪਿਤਾਂ ਦਾ ਨਾਂ, ਮਾਤਾ ਦਾ ਨਾਂ, ਰੰਗੀਨ ਫੋਟੋ, ਹਸਤਾਖਰ ਅਤੇ ਪਤਾ ਆਦਿ ਭਰੇ ਜਾਣ। ਇਸ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਪੰਜਾਬੀ ਦੇ ਵੇਰਵਿਆ ਦੀ ਅੰਗਰੇਜ਼ੀ ਵਿੱਚ ਟਾਈਪ ਕਰਨ ਉਪਰੰਤ ਆਟੋਮੈਟ੍ਰਿਕ ਕੰਨਵਰਸ਼ਨ ਪ੍ਰੀਖਿਆਰਥੀ ਦੀ ਸਹਾਇਤਾ ਲਈ ਦਿੱਤੀ ਗਈ ਹੈ, ਕੰਨਵਰਜ਼ਨ ਉਪਰੰਤ ਪੰਜਾਬੀ ਦੇ ਸ਼ਬਦ-ਜੋੜ ਧਿਆਨ ਨਾਲ ਚੈੱਕ ਕਰ ਲਏ ਜਾਣ, ਜੇਕਰ ਪੰਜਾਬੀ ਵਿੱਚ ਕੰਨਵਰਜਨ ਸਹੀ ਨਹੀਂ ਹੋਈ ਤਾਂ ਇਸ ਨੂੰ ਪੰਜਾਬੀ ਵਾਲੇ ਕਾਲਮ ਨਾਲ ਲੱਗੇ ਕੀ-ਬੋਰਡ ਤੋਂ ਟਾਈਪ ਕੀਤਾ ਜਾਵੇ, ਇਸ ਤੋਂ ਬਿਨ੍ਹਾਂ ਕੋਈ ਹੋਰ ਭਾਸ਼ਾ/ਯੂਨੀਕੋਡ ਆਦਿ ਇਸ ਕਾਲਮ ਵਿੱਚ ਪੇਸਟ ਨਹੀਂ ਹੋ ਸਕੇਗਾ।

 ਪ੍ਰੀਖਿਆਰਥੀ ਦੇ ਵੇਰਵਿਆਂ (ਅੰਗਰੇਜ਼ੀ/ਪੰਜਾਬੀ) ਵਿੱਚ ਹੋਈ ਗਲਤੀ ਸਬੰਧੀ ਪ੍ਰੀਖਿਆਰਥੀ ਖੁਦ ਜਿੰਮੇਵਾਰ ਹੋਵੇਗਾ। ਸਾਰੇ ਵੇਰਵੇ, ਰੰਗੀਨ ਫੋਟੋ, ਹਸਤਾਖਰ ਅਤੇ ਪਤਾ ਆਦਿ ਭਰਨ ਉਪਰੰਤ ਅਪਡੇਟ ਕੀਤਾ ਜਾਵੇ।ਲਾਗਊਟ ਹੋਣ ਦੀ ਸੂਰਤ ਵਿੱਚ ਹੋਮ ਪੇਜ਼ ਤੇ ਜਾ ਕੇ ਦੁਬਾਰਾ ਰੈਫਰੈਂਸ ਨੰਬਰ ਅਤੇ ਰੋਲ ਨੰਬਰ ਭਰਕੇ ਲਾਗਇਨ ਕੀਤਾ ਜਾ ਸਕਦਾ ਹੈ। ਵੇਰਵੇ ਭਰਕੇ ਅਪਡੇਟ ਕਰਨ ਉਪਰੰਤ ਫਾਰਮ ਡਿਸਪਲੇ/ਵਿਊ (Display/View) ਫਾਰਮੇਂਟ ਵਿਚ ਖੁੱਲ ਜਾਵੇਗਾ। ਇਸ ਵਿੱਚ ਸਾਰੇ ਵੇਰਵੇ ਇੱਕ ਵਾਰ ਫਿਰ ਵਾਚ ਲਏ ਜਾਣ, ਜੇਕਰ ਕਿਸੇ ਕਿਸਮ ਦੀ ਕੋਈ ਸੋਧ ਹੈ ਤਾਂ Edit ਬਟਨ ਤੇ ਕਲਿੱਕ ਕੀਤਾ ਜਾਵੇ ਅਤੇ ਸੋਧ ਕਰਕੇ ਅਪਡੇਟ ਕਰ ਲਿਆ ਜਾਵੇ। ਸੋਧ/ਅਪਡੇਸ਼ਨ ਕਰਨ ਉਪਰੰਤ ਫਾਈਨਲ ਸਬਮਿਟ ਕੀਤਾ ਜਾਵੇ। ਫਾਈਨਲ ਸਬਮਿਟ ਉਪਰੰਤ ਸਾਰੇ ਵੇਰਵੇ ਲਾਕ ਹੋ ਜਾਣਗੇ ਅਤੇ ਪ੍ਰਿੰਟ ਐਪਲੀਕੇਸ਼ਨ ਫਾਰਮ ਦਾ ਬਟਨ ਦਿਖੇਗਾ। 

ਇਸ ਬਟਨ ਤੇ ਕਲਿੱਕ ਕਰਕੇ ਫਾਰਮ ਪ੍ਰਿੰਟ ਕਰ ਲਿਆ ਜਾਵੇ (2 ਕਾਪੀਆ, ਇੱਕ ਬੋਰਡ ਨੂੰ ਭੇਜਣ ਲਈ ਅਤੇ ਇੱਕ ਪ੍ਰੀਖਿਆਰਥੀ ਦੇ ਨਿੱਜੀ ਰਿਕਾਰਡ ਲਈ)। ਪ੍ਰਿੰਟ ਕੀਤਾ ਫਾਰਮ ਸਕੂਲ ਤੋਂ ਤਸਦੀਕ ਕਰਵਾਉਣ ਉਪਰੰਤ ਲੋੜੀਂਦੇ ਦਸਤਾਵੇਜ਼ ਨੱਥੀ ਕਰਕੇ ਬੋਰਡ ਦੇ ਮੁੱਖ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਫੇਜ਼ 8, ਐੱਸ.ਏ.ਐੱਸ. ਨਗਰ ਵਿਖੇ ਬਣਦੀ ਫੀਸ ਦੀ ਰਸੀਦ ਕਟਵਾ ਕੇ ਫਾਰਮ ਦੇ ਨਾਲ ਜਮ੍ਹਾਂ ਕਰਵਾਇਆ ਜਾਵੇ। 

(ਰਸੀਦ ਦੀ ਫੋਟੋ ਕਾਪੀ ਆਪਣੇ ਰਿਕਾਰਡ ਹਿੱਤ ਰੱਖ ਲਈ ਜਾਵੇ, ਜਰੂਰਤ ਪੈਣ ਤੇ ਬੋਰਡ ਵੱਲੋਂ ਇਸ ਕਾਪੀ ਦੀ ਮੰਗ ਕੀਤੀ ਜਾ ਸਕਦੀ ਹੈ) ਇਸ ਪ੍ਰੀਖਿਆ ਲਈ ਐਡਮਿਟ ਕਾਰਡ ਤੀਜੇ ਹਫਤੇ ਦੌਰਾਨ ਫਾਰਮ ਉੱਪਰ ਦਰਸਾਈ ਮਿਤੀ ਤੋਂ ਬਾਅਦ ਵੈੱਬ ਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਣਗੇ। 


ਐਡਮਿਟ ਕਾਰਡ ਰੈਫਰੈਂਸ ਨੰ. ਜਾਂ ਪੁਰਾਣਾ ਮੈਟ੍ਰਿਕ ਪਾਸ ਦਾ ਰੋਲ ਨੰਬਰ ਜਾਂ ਪ੍ਰੀਖਿਆਰਥੀ ਦੇ ਨਾਮ ਅਤੇ ਪਿਤਾ ਦੇ ਨਾਮ ਦੇ ਪਹਿਲੇ ਤਿੰਨ ਅੱਖਰ ਭਰਕੇ ਪ੍ਰਿੰਟ ਕੀਤਾ ਜਾ ਸਕੇਗਾ। ਇਸ ਪ੍ਰੀਖਿਆ ਦਾ ਨਤੀਜ਼ਾ ਵੀ ਅਗਲੇ ਮਹੀਨੇ ਵਿੱਚ ਬੋਰਡ ਦੀ ਵੈੱਬ ਸਾਈਟ ਤੋਂ ਚੈੱਕ ਕੀਤਾ ਜਾ ਸਕੇਗਾ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends