6635 ਈਟੀਟੀ ਭਰਤੀ : ਜ਼ਿਲ੍ਹਾ ਲੁਧਿਆਣਾ ਵਿਖੇ 1100 ਦੇ ਲਗਭਗ ਅਧਿਆਪਕ ਹੋ ਰਹੇ ਜੁਆਇੰਨ

 ਲੁਧਿਆਣਾ ਵਿਖੇ 6635 ਈਟੀਟੀ ਅਧਿਆਪਕਾਂ ਨੂੰ ਜੁਆਇੰਨ ਕਰਵਾਇਆ ਜਾ ਰਿਹਾ ।

ਲੁਧਿਆਣਾ 5 ਜੁਲਾਈ 2022

ਲੁਧਿਆਣਾ ਜਿਲ੍ਹੇ ਵਿਖੇ 1100 ਦੇ ਲਗਭਗ ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ ਜੁਆਇੰਨ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ (ਐ ਸਿੱ) ਜਸਵਿੰਦਰ ਕੌਰ ਨੇ ਕਿਹਾ ਕਿ 6635 ਈਟੀਟੀ ਅਧਿਆਪਕਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਰਾਹੀਂ ਜੁਆਇੰਨ ਕਰਵਾਇਆ ਗਿਆ। ਉਹਨਾਂ ਕਿਹਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਨਵ ਨਿਯੁਕਤ ਅਧਿਆਪਕਾਂ ਨੂੰ ਸਮੇਂ ਸਿਰ ਨਿਯੁਕਤੀ ਪੱਤਰ ਦੇਣ ਲਈ, 4 ਜੁਲਾਈ ਨੂੰ ਸਟਾਫ ਪੂਰੀ ਰਾਤ ਕੰਮ ਕਰਦੇ ਰਹੇ। 


19 ਬਲਾਕ 2 ਬੀਪੀਈਓ: ਸਿੱਖਿਆ ਵਿਭਾਗ ਵਿੱਚ ਇਸ ਸਮੇਂ ਬੀਪੀਈਓ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਬਹੁਤੀਆਂ ਬਲਾਕਾਂ ਦਾ ਕੰਮ ਕਾਰਜਕਾਰੀ ਬੀਪੀਈਓ ਕੋਲ ਹਨ । ਜ਼ਿਲ੍ਹਾ ਲੁਧਿਆਣਾ ਦੇ 19 ਬਲਾਕਾਂ ਦਾ ਕੰਮ ਸਿਰਫ 2 ਬੀਪੀਈਓ ਕੋਲ ਹਨ, ਕੰਮ ਦਾ ਬੋਝ ਨਾ ਰਖਦੇ ਹੋਏ ਇਹਨਾਂ ਅਧਿਕਾਰੀਆਂ ਵਲੋਂ 1100 ਅਧਿਆਪਕਾਂ ਨੂੰ ਜੁਆਇੰਨ ਕਰਵਾਇਆ ਜਾ ਰਿਹਾ ਹੈ।


 ਆਸ਼ਾ ਰਾਣੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਂਗਟ - 2 ਤੇ ਇੰਦੂ ਸੂਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਂਗਟ - 3, ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਸਕੂਲਾਂ ਵਿਚ ਉਚ ਅਧਿਕਾਰੀਆਂ ਵਲੋਂ ਮੈਡੀਕਲ ਤੋਂ ਬਿਨਾਂ ਜੁਆਇੰਨ ਕਰਵਾਓਣ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਨ੍ਹਾਂ ਨਵ ਨਿਯੁਕਤ ਅਧਿਆਪਕਾਂ ਨੂੰ ਜੁਆਇੰਨ ਕਰਵਾਇਆ ਗਿਆ। ਇਨ੍ਹਾਂ ਅਧਿਆਪਕਾਂ ਦੇ ਜੁਆਇੰਨ ਕਰਨ ਨਾਲ ਜਿਲੇ ਵਿਚ ਅਧਿਆਪਕਾਂ ਦੀ ਘਾਟ ਪੂਰੀ ਹੋਈ ਹੈ ਜਿਸ ਦਾ ਸਿੱਧਾ ਫਾਇਦਾ ਸਰਕਾਰੀ ਸਕੂਲਾਂ ਵਿਚ ਪੜਣ ਵਾਲੇ ਵਿਦਿਆਰਥੀਆਂ ਨੂੰ ਹੋਵੇਗਾ।


 ਇਸ ਮੌਕੇ ਨਵ ਨਿਯੁਕਤ ਅਧਿਆਪਕਾਂ ਦੇ ਚਿਹਰੇ ਵਿਚ ਖੁਸ਼ੀ ਸਾਫ ਝਲਕ ਰਹੀ ਸੀ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਅੰਜੂ ਸੂਦ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ( ਐ.ਸਿ.) ਜਸਵਿੰਦਰ ਕੌਰ,  ਸਮੇਤ ਦਫ਼ਤਰੀ ਸਟਾਫ ਪ੍ਰੇਮ ਜੀਤ ਪਾਲ ਸਿੰਘ, ਮਹਿੰਦਰ ਸਿੰਘ, ਗੁਰਵੀਰ ਸਿੰਘ, ਸਤਵਿੰਦਰ ਸਿੰਘ, ਰਮਨਦੀਪ ਸਿੰਘ, ਰੋਹਿਤ ਛਾਬੜਾ, ਗੌਰਵ ਪ੍ਰਤਾਪ , ਸ੍ਰੀਮਤੀ ਸ਼ੈਲੀ ਨੇ ਪੂਰੀ ਤਨਦੇਹੀ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਿਆ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends