ਬਦਲੀਆਂ ਸਬੰਧੀ ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਡਿਪਟੀ ਡਾਇਰੈਕਟਰ ਮਹਿੰਦਰ ਸਿੰਘ ਨੂੰ ਮਿਲਿਆ:ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।
ਹਰੇਕ ਅਧਿਆਪਕ ਨੂੰ ਮਿਲੇ ਬਦਲੀ ਦਾ ਹੱਕ:ਰਕੇਸ ਗੋਇਲ ਬਰੇਟਾ।
27 ਜੂਨ ਨੂੰ ਸਿੱਧੀ ਭਰਤੀ ਅਤੇ ਪ੍ਰਮੋਟ ਅਧਿਆਪਕਾ ਵੱਲੋਂ ਸੰਗਰੂਰ ਵਿਖੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ:ਬੱਛੋਆਣਾ।
ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਡਿਪਟੀ ਡਾਇਰੈਕਟਰ ਮਹਿੰਦਰ ਸਿੰਘ ਨੂੰ ਮਿਲਿਆ। ਅੱਜ ਜਥੇਬੰਦੀ ਵੱਲੋਂ ਪ੍ਰਮੋਟ ਹੋਏ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਨੂੰ ਬਦਲੀ ਦਾ ਹੱਕ ਦੇਣ ਸਬੰਧੀ ਗੱਲ ਰੱਖੀ ਗਈ। ਉਨ੍ਹਾਂ ਕਿਹਾ ਕਿ ਬਦਲੀਆਂ ਦੀ ਪਾਲਿਸੀ ਤਹਿਤ 31 ਮਾਰਚ 2022 ਤਕ ਜਿਨ੍ਹਾਂ ਅਧਿਆਪਕਾਂ ਦੇ ਦੋ ਸਾਲ ਪੂਰੇ ਹੋਏ ਹਨ ਉਨ੍ਹਾਂ ਅਧਿਆਪਕਾਂ ਨੂੰ ਬਦਲੀ ਪਾਲਿਸੀ ਤਹਿਤ ਬਦਲੀਆਂ ਲਈ ਯੋਗ ਪਾਇਆ ਹੈ । ਜਥੇਬੰਦੀ ਨੇ ਇਸ ਮਸਲੇ ਤੇ ਧਿਆਨ ਦਿਵਾਉਂਦਿਆਂ ਕਿਹਾ ਕਿ ਪਿਛਲੇ ਸਾਲ ਹੀ ਸਿੱਖਿਆ ਸਕੱਤਰ ਪੰਜਾਬ ਵੱਲੋਂ 31 ਮਾਰਚ 2022 ਤੱਕ ਦੇ ਅਧਿਆਪਕਾਂ ਦੀਆਂ ਬਦਲੀਆ ਵਿਸੇਸ ਮੌਕਾ ਦੇ ਕਰ ਦਿੱਤੀਆਂ ਗਈਆਂ ਸਨ।ਜਥੇਬੰਦੀ ਨੇ ਮੰਗ ਕੀਤੀ ਕਿ ਸਾਰੇ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ।ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ,ਸੈਂਟਰ ਹੈੱਡ ਟੀਚਰ ਦੀ ਜ਼ਿਲ੍ਹਾ ਪੱਧਰੀ ਸੀਨੀਅਰਤਾ ਬਣਾ ਕੇ ਤਰੱਕੀਆਂ ਕਰਨ ਸਬੰਧੀ ਗੱਲਬਾਤ ਕੀਤੀ ਗਈ।ਅੱਜ ਜਥੇਬੰਦੀ ਦੇ ਸਟੇਟ ਜੁਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਨੇ ਕਿਹਾ ਕਿ ਵਿਭਾਗ ਵੱਲੋਂ ਮਾਸਟਰ ਕਾਡਰ ਦੀਆਂ ਤਰੱਕੀਆ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਮਸਲੇ ਹੱਲ ਨਹੀਂ ਹੁੰਦੇ ਤਾਂ ਜਥੇਬੰਦੀ ਵੱਲੋਂ ਮਜਬੂਰਨ ਸੰਘਰਸ਼ ਕੀਤਾ ਜਾਵੇਗਾ।ਇਸ ਸਮੇਂ ਗੁਰਜੰਟ ਸਿੰਘ ਬੱਛੋਆਣਾ ,ਬਲਵੀਰ ਸਿੰਘ ਦਲੇਲਸਿੰਘ ਵਾਲਾ,ਜਸਨਦੀਪ ਸਿੰਘ ,ਕੁਲਵਿੰਦਰ ਸਿੰਘ,ਦੀਪਕ ਗੋਇਲ ਬਰੇਟਾ ਆਦਿ ਹਾਜਰ ਸਨ।