Wednesday, 22 June 2022

ਬਦਲੀਆ ਦਾ ਹੱਕ ਨਾ ਦੇਣ ਤੇ ਮੁੱਖ ਅਧਿਆਪਕ ਜਥੇਬੰਦੀ ਅਤੇ ਸਿੱਧੀ ਭਰਤੀ ਐਚ ਟੀ ,ਸੀ ਐਚ ਟੀ ਜਥੇਬੰਦੀ ਵੱਲੋਂ ਸੰਗਰੂਰ ਵਿਖੇ ਧਰਨਾ 27 ਨੂੰ:ਅਮਨਦੀਪ ਸਰਮਾ,ਜਸਵੀਰ ਮੋਗਾ।

 ਬਦਲੀਆ ਦਾ ਹੱਕ ਨਾ ਦੇਣ ਤੇ ਮੁੱਖ ਅਧਿਆਪਕ ਜਥੇਬੰਦੀ ਅਤੇ ਸਿੱਧੀ ਭਰਤੀ ਐਚ ਟੀ ,ਸੀ ਐਚ ਟੀ ਜਥੇਬੰਦੀ ਵੱਲੋਂ ਸੰਗਰੂਰ ਵਿਖੇ ਧਰਨਾ 27 ਨੂੰ:ਅਮਨਦੀਪ ਸਰਮਾ,ਜਸਵੀਰ ਮੋਗਾ।

  ਬਹੁਤੇ ਅਧਿਆਪਕਾਂ ਦਾ ਡਾਟਾ ਮਿਸ ਮੈਚ ਕਾਰਨ ਅਧਿਆਪਕ ਦੁਬਿਧਾ ਵਿੱਚ:ਰਾਕੇਸ ਗੋਇਲ ਬਰੇਟਾ।

      ਮੁੱਖ ਅਧਿਆਪਕ ਜਥੇਬੰਦੀ ਅਤੇ ਸਿੱਧੀ ਭਰਤੀ ਹੈੱਡ ਟੀਚਰ ,ਸੈਂਟਰ ਹੈੱਡ ਟੀਚਰ ਜੱਥੇਬੰਦੀ ਵੱਲੋਂ ਸਾਂਝੇ ਰੂਪ ਵਿੱਚ ਬਦਲੀਆਂ ਦਾ ਹੱਕ ਨਾ ਦੇਣ ਤੋਂ ਖਫਾ ਹੋ ਕੇ ਸੰਗਰੂਰ ਵਿਖੇ 27 ਜੂਨ ਨੂੰ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। 
            ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਜਸਬੀਰ ਸਿੰਘ ਮੋਗਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕ ਜਿਨ੍ਹਾਂ ਵਿਚ ਪ੍ਰਮੋਟ ਅਤੇ ਸਿੱਧੀ ਭਰਤੀ ਰਾਹੀਂ ਭਰਤੀ ਹੋਵੇ ਸਕੂਲ ਮੁਖੀਆਂ ਨੂੰ ਬਦਲੀ ਦਾ ਹੱਕ ਦਿੱਤਾ ਜਾਵੇ।

         ਜਥੇਬੰਦੀ ਪੰਜਾਬ ਦੇ ਪ੍ਰਧਾਨ ਅਮਨਦੀਪ ਸਰਮਾ ਨੇ ਕਿਹਾ ਕਿ ਪ੍ਰਮੋਟ ਅਧਿਆਪਕਾਂ ਨੂੰ ਦੋ ਸਾਲ ਦੀ ਸਟੇਅ ਅਤੇ ਸਿੱਧੀ ਭਰਤੀ ਲਈ ਤਿੰਨ ਸਾਲ ਦੀ ਸਟੇਅ ਰੱਖੀ ਗਈ ਸੀ ਜਿਹੜੀ ਪ੍ਰਮੋਟ ਅਧਿਆਪਕਾਂ ਦੀ 21 ਜੂਨ ਤੱਕ ਪੂਰੀ ਹੋ ਚੁੱਕੀ ਹੈ ਅਤੇ ਸਿੱਧੀ ਭਰਤੀ ਵਾਲੇ ਅਧਿਆਪਕਾਂ ਦੀ ਸਤੰਬਰ 2022 ਵਿੱਚ ਪੂਰੀ ਹੋਵੇਗੀ 

ਉਨ੍ਹਾਂ ਕਿਹਾ ਕਿ ਪਛਲੀ ਵਾਰ ਬਦਲੀ ਪਾਲਿਸੀ ਵਿਚ ਸੋਧ ਕਰਦਿਆਂ ਪੰਜਾਬ ਭਰ ਦੇ ਅਧਿਆਪਕਾਂ ਨੂੰ 31ਮਾਰਚ ਦੋ ਹਜਾਰ ਬਾਈ ਤੱਕ ਬਦਲੀ ਦਾ ਮੌਕਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਹੀ ਹੁਣ ਵੀ ਸੋਧ ਪੱਤਰ ਲਾਗੂ ਕਰਦਿਆਂ ਸਾਰੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ।

  ਸਿੱਧੀ ਭਰਤੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਮੋਗਾ ਨੇ ਕਿਹਾ ਕਿ ਪੰਜਾਬ ਭਰ ਜਥੇਬੰਦੀਆਂ ਵੱਲੋਂ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਹ ਜਿਹੜੀਆਂ ਸੋਧਾਂ ਤੇ ਸਹਿਮਤੀ ਬਣੀ ਸੀ ਉਹ ਸੋਧਾ ਤੁਰੰਤ ਲਾਗੂ ਕਰਕੇ ਹਰੇਕ ਅਧਿਆਪਕ ਨੂੰ ਬਦਲੀ ਦਾ ਹੱਕ ਦਿੱਤਾ ਜਾਵੇ।ਇਸ ਸਮੇਂ ਦੀਪਕ ਬਰੇਟਾ ,ਗੁਰਜੰਟ ਸਿੰਘ ਬੱਛੋਆਣਾ,ਬਲਵੀਰ ਸਿੰਘ ਦਲੇਲਵਾਲਾ, ਜਸਬੀਰ ਸਿੰਘ ਮੋਗਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕਾਂ ਦੀ ਹਾਜ਼ਰ ਸਨ।

Trending

RECENT UPDATES

Today's Highlight