ਪਹਿਲਾ ਅੱਤ ਦੀ ਗਰਮੀ ਚ' ਗਰਮੀਆਂ ਦੀਆਂ ਛੁੱਟੀਆਂ ਕਰਨੀਆ , ਫਿਰ ਰੱਦ ਕਰਨੀਆ ਸਰਕਾਰ ਦਾ ਵਿੱਦਿਆਰਥੀਆਂ , ਮਾਪਿਆਂ ਤੇ ਅਧਿਆਪਕਾਂ ਨਾਲ ਕੋਝਾ ਮਜ਼ਾਕ : - ਪੰਨੂੰ , ਲਾਹੌਰੀਆ ਤੇ ਸੂਬਾ ਕਮੇਟੀ ਈਟੀਯੂ ਪੰਜਾਬ (ਰਜਿ)

 ਪਹਿਲਾ ਅੱਤ ਦੀ ਗਰਮੀ ਚ' ਗਰਮੀਆਂ ਦੀਆਂ ਛੁੱਟੀਆਂ ਕਰਨੀਆ , ਫਿਰ ਰੱਦ ਕਰਨੀਆ ਸਰਕਾਰ ਦਾ ਵਿੱਦਿਆਰਥੀਆਂ , ਮਾਪਿਆਂ ਤੇ ਅਧਿਆਪਕਾਂ ਨਾਲ ਕੋਝਾ ਮਜ਼ਾਕ  : - ਪੰਨੂੰ , ਲਾਹੌਰੀਆ ਤੇ ਸੂਬਾ ਕਮੇਟੀ ਈਟੀਯੂ ਪੰਜਾਬ (ਰਜਿ)


           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਤੇ ਸਮੂਹ ਸੂਬਾ ਕਮੇਟੀ ਈਟੀਯੂ ਪੰਜਾਬ (ਰਜਿ) ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਕਰਨੀਆ , ਫਿਰ ਰੱਦ ਕਰਨੀਆ ਨੂੰ ਵਿੱਦਿਆਰਥੀਆਂ , ਮਾਪਿਆਂ ਤੇ ਅਧਿਆਪਕਾਂ ਨਾਲ ਕੋਝਾ ਮਜ਼ਾਕ ਦੱਸਿਆ ਹੈ । ਲਾਹੌਰੀਆ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ 15 ਮਈ ਤੋਂ 30 ਜੂਨ ਤੱਕ ਡੇਢ ਮਹੀਨੇ ਦੀਆਂ ਛੁੱਟੀਆਂ ਹੋਇਆ ਕਰਦੀਆਂ ਸਨ , ਪਰ ਸਰਕਾਰਾਂ ਨੇ 15 ਦਿਨਾਂ ਦੀਆਂ ਛੁੱਟੀਆਂ  ਘਟਾ ਦਿੱਤੀਆਂ ਹੁਣ ਕੇਵਲ ਇੱਕ ਮਹੀਨੇ ਦੀ ਰਹਿ ਗਈਆਂ ਹਨ ।ਉਹਨਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਇੱਕ ਮਹੀਨੇ ਦੀਆਂ ਛੁੱਟੀਆਂ ਵੀ ਕੈਂਸਲ ਕਰ ਦਿੱਤੀਆਂ ਜਾਣਗੀਆਂ । ਉਹਨਾਂ ਕਿਹਾ ਕਿ ਪਿਛਲਾਂ ਇਕ ਸਾਲ ਸਕੂਲ ਬੰਦ ਰਹੇ ਕਰੋਨਾ ਕਰਕੇ ,  ਬੱਚੇ ਹੁਣ ਤੱਕ ਪਡ਼ਾ੍ਈ ਦੀ ਘਾਟ ਪੂਰੀ ਨਹੀ ਕਰ ਸਕੇ , ਹੁਣ 15 ਦਿਨਾਂ ਚ'  ਸਕੂਲ ਲਗਾ ਕੇ ਸਰਕਾਰ ਪਡ਼ਾ੍ਈ ਦੀ ਘਾਟ ਜਰੂਰ ਪੂਰੀ ਕਰ ਲਵੇਗੀ । ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਕੋਝੇ ਮਜ਼ਾਕ ਤੋ ਗੁਰੇਜ਼ ਕਰਨਾ ਚਾਹੀਦਾ ਹੈ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਗੁਰਮੇਲ ਸਿੰਘ ਬਰੇ , ਨੀਰਜ ਅਗਰਵਾਲ  , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ  ,  ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ  , ਦੀਦਾਰ  ਸਿੰਘ  ,  ਲਖਵਿੰਦਰ ਸਿੰਘ ਸੇਖੋਂ  , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਆਗੂ ਹਾਜਰ ਸਨ ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends