ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਹੋਈ ਸਿੱਖਿਆ ਮੰਤਰੀ ਨਾਲ ਮੀਟਿੰਗ
ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਹੋਈ ਸਿੱਖਿਆ ਮੰਤਰੀ ਨਾਲ ਮੀਟਿੰਗ
ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਫਾਊਂਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਮਾਣਯੋਗ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਨਾਲ ਮੇਨ ਸੈਕਟਰੀਏਟ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਦਫਤਰ ਵਿੱਚ ਹੋਈ ।
ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਖੁੰਡਾ ਅਤੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਦੱਸਿਆ ਕਿ ਸਖਾਵੇਂ ਮਾਹੌਲ ਵਿਚ ਹੋਈ ਮੀਟਿੰਗ ਵਿੱਚ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਹੋਈਆਂ ਪ੍ਰਮੋਸ਼ਨਾ ਦੇ ਆਰਡਰ ਤੁਰੰਤ ਜਾਰੀ ਕਰਨ ਅਤੇ ਰਹਿੰਦੀਆਂ ਪ੍ਰਮੋਸ਼ਨਾਂ ਜਲਦ ਕਰਨ
,ਨਾਨ ਟੀਚਿੰਗ, ਈਟੀਟੀ ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾ ਜਲਦ ਕਰਨ
ਮੁੱਖ ਅਧਿਆਪਕਾਂ ਦੀਆਂ ਪਦਉਨਤੀਆਂ ਸਬੰਧੀ ਕੋਰਟ ਵਿੱਚ ਪ੍ਰਮੋਸ਼ਨਾਂ ਕਰਨ ਦੀ ਆਗਿਆ ਲੈਣ ਸਬੰਧੀ, 2018 ਦੇ ਸਰਵਿਸ ਰੂਲ ਰੱਦ ਕਰਕੇ ਪੁਰਾਣੇ ਰੂਲ ਬਹਾਲ ਕਰਨ ,ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਦਾ 75%ਪ੍ਰਤੀਸ਼ਤ ਕੋਟਾ ਬਹਾਲ ਕਰਨਾ,27-06-2013 ਤੱਕ ਦਾਖ਼ਲਾ ਲੈ ਚੁੱਕੇ ਬਾਹਰਲੇ ਰਾਜਾਂ ਦੀ ਯੂਨੀਵਰਸਿਟੀਆਂ ਤੋਂ ਡਿਗਰੀ ਕਰਨ ਵਾਲੇ ਅਧਿਆਪਕਾਂ ਨੂੰ ਪਦ ਉਨਤ ਕਰਨਾ,ਸਮਾਂ ਬੱਧ ਪ੍ਰਮੋਸ਼ਨ ਨੀਤੀ ਲਾਗੂ ਕਰਨਾ, ਵਾਈਸ ਪ੍ਰਿੰਸੀਪਲ, ਉਪ ਮੁੱਖ ਅਧਿਆਪਕ ਤੇ ਮਿਡਲ ਸਕੂਲਾਂ ਵਿੱਚ ਵੀ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਦੇਣਾ ,ਤਰਸ ਦੇ ਆਧਾਰ ਤੇ ਨਿਯੁਕਤੀ ਲੈਣ ਵਾਲੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਤੋਂ ਛੋਟ ਦੇਣਾ ਅਤੇ ਟਾਇਪਿੰਗ ਸਪੀਡ ਵੀ ਘੱਟ ਕਰਨਾ,ਸਕੂਲਾਂ ਤੋਂ ਬਾਹਰ ਕੀਤੇ ਅਧਿਆਪਕਾਂ ਨੂੰ ਵਾਪਸ ਸਕੂਲ ਭੇਜਣਾ ਅਤੇ ਸਾਰੇ ਅਣਲੋੜੀਂਦੇ ਪ੍ਰਾਜੈਕਟ ਬੰਦ ਕਰਨਾ,ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਲੀਵ ਕਰਨਾ , ਨਵੀਂ ਬਦਲੀਆਂ ਮੌਕੇ ਹਰੇਕ ਅਧਿਆਪਕ ਨੂੰ ਇੱਕ ਵਾਰ ਬਦਲੀ ਕਰਾਉਣ ਦਾ ਸਪੈਸ਼ਲ ਮੌਕਾ ਦੇਣਾ , SSA/RMSA ਦੇ ਬਕਾਏ ਅਤੇ ਹੋਰ ਰਹਿੰਦੇ ਮਸਲੇ ਹੱਲ ਕਰਨਾ,ਹਰੇਕ ਸੀਨ. ਸੈਕੰਡਰੀ ਸਕੂਲ ਵਿਚ ਘੱਟੋ ਘੱਟ ਪੰਜ ਅਸਾਮੀਆਂ ਲੈਕਚਰਾਰ ਦੀਆਂ ਦੇਣਾ,ਵਿਦਿਆਰਥੀਆਂ ਕੋਲੋਂ ਲਈ ਜਾਂਦੀ 800 ਰੁਪਏ ਦੀ ਸਰਟੀਫਿਕੇਟ ਫੀਸ ਬੰਦ ਕਰਨਾ ਆਦਿ ਮੰਗਾਂ ਤੇ ਸਹਿਮਤੀ ਬਣੀ ਤੇ ਜਲਦ ਹੀ ਇਹਨਾ ਨੂੰ ਅਮਲੀ ਰੂਪ ਦੇਣ ਦਾ ਭਰੋਸਾ ਦਿੱਤਾ । ਇਸਤੋਂ ਇਲਾਵਾ ਵਿੱਤੀ ਮੰਗਾਂ ਵਿੱਚ ਪੇ ਕਮਿਸ਼ਨ ਦੀ ਰਿਪੋਰਟ
ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਨਾ ,
24 ਕੈਟਾਗਰੀ ਦਾ ਮਸਲਾ ਹੱਲ ਕਰਨਾ ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ,
ਰੋਕਿਆ ਗਿਆ ਰੂਰਲ ਭੱਤਾ, ਬਾਰਡਰ ਏਰੀਆ ਭੱਤਾ ਤੇ ਹੋਰ ਭੱਤੇ ਜਲਦ ਲਾਗੂ ਕਰਨੇ ,ACP ਚ ਹਾਇਰ ਗ੍ਰੇਡ ਪੇਅ ਦੇਣਾ ,ਮੁਲਾਜ਼ਮਾਂ ਦੇ ਹੱਕ ਵਿੱਚ ਹੋ ਜਾਂਦੇ ਕਿਸੇ ਵੀ ਫ਼ੈਸਲੇ ਨੂੰ ਜਨਰਲਾਈਜ਼ ਕਰਨਾ ਅਤੇ ਮੁਲਾਜ਼ਮਾਂ ਲਈ ਕੈਸ਼ਲੈੱਸ ਇਲਾਜ ਦੀ ਸੁਵਿਧਾ ਲਾਗੂ ਕਰਨਾ ਆਦਿ ਆਦਿ ਮੰਗਾਂ ਜਲਦ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਡਿਸਕਸ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਤੋਂ ਇਲਾਵਾ ਜਥੇਬੰਦੀ ਨੂੰ ਜਲਦ ਦੁਬਾਰਾ ਪੈਨਲ ਮੀਟਿੰਗ ਦੇ ਕੇ ਮੰਨੀਆਂ ਮੰਗਾਂ ਦਾ ਰਿਵਿਊ ਕੀਤਾ ਜਾਵੇਗਾ । ਇਸ ਸਮੇਂ ਹਾਜ਼ਰ ਸਾਥੀਆਂ ਵਿਚ ਮਨਜਿੰਦਰ ਸਿੰਘ ਤਰਨਤਾਰਨ , ਰਮਨ ਕੁਮਾਰ ਪਠਾਨਕੋਟ ਜਗਜੀਤ ਸਿੰਘ , ਰਾਜਿੰਦਰ ਭੰਡਾਰੀ ,ਧਰਮਜੀਤ ਸਿੰਘ ਢਿੱਲੋਂ,ਮਨਜਿੰਦਰ ਸਿੰਘ ਢਿੱਲੋਂ , ਇੰਦਰਪਾਲ ਸਿੰਘ ਮੋਗਾ, ਬਲਰਾਜ ਸਿੰਘ ਕੋਕਰੀ ਕਲਾਂ ,ਸੁਖਬੀਰ ਸਿੰਘ ਛਾਪਾ, ਕੁਲਦੀਪ ਸਿੰਘ ਬਰਨਾਲਾ ,ਲਖਵੀਰ ਗੋਜਰਾ,ਸਰਬਦੀਪ ਬੱਗਾ',ਗੁਰਪਿੰਦਰ ਸਿੰਘ ਚਰਨਜੀਤ ਸਿੰਘ ਤੇ ਅਵਤਾਰ ਸਮਾਲਸਰ ਸ਼ਾਮਿਲ ਸਨ।
Featured post
PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ
PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ ਪੰ...
ਸਭ ਤੋਂ ਵੱਧ ਪੜੀਆਂ ਪੋਸਟਾਂ
RECENT UPDATES
PSEB SUBJECT WISE SOLUTIONS
- PSEB CLASS 10 ENGLISH ALL SOLUTIONS
- 10+1 PHYSICS IMPORTANT MCQ
- 10+2 PHYSICS IMPORTANT MCQ
- SST 9TH ( MCQ FOR ALL COMPETITION)
- PSEB BOARD EXAM 2024 : EXAMINER HELP DESK
- PSEB 10TH SST MCQ
- PSEB 12TH POLITICAL SCIENCE MCQ
- SCHOLARSHIP LETTERS
- SSA SCHOOL GRANTS 2023-24
- Privacy policy
- PSEB 12TH ENGLISH : LETTERS/THEMES/ CHARACTER SKETCH
ADMISSION HELPLINE 2024-25
- NCERT B.ED 2024-25: 12ਵੀਂ ਤੋਂ ਬਾਅਦ ਬੀਐੱਡ, ਐਮਐਸਸੀ , ਪੋਰਟਲ ਓਪਨ
- PUNJABI UNIVERSITY PATIALA ADMISSION 2024-25: ਵੱਖ ਵੱਖ ਕੋਰਸਾਂ ਲਈ ਦਾਖਲਾ ਸ਼ੁਰੂ
- GNDU ADMISSION 2024-25: APPLY FOR BA/B.SC/ B.ED/ NURSING/ LLB
- ACN JALANDHAR NURSING ADMISSION 2024-24: APPLY NOW
- NURSING ADMISSION 2024/ITI ADMISSION 2024
- GADVASU ADMISSION 2024: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਵੱਲੋਂ ਦਾਖ਼ਲਾ ਸ਼ਡਿਊਲ
- IIHM CHANDIGARH ADMISSION 2024 - 25 APPLY NOW
- PUNJAB ITEP - B.ED 2024-25 APPLY NOW
- SOE-MERITORIOUS SCHOOL (2024-25) COUNSELING SCHEDULE 2024-25
- ETT ( D.EL.ED) ADMISSION 2024
- D.P.ED ADMISSION 2024
- PUNJAB GOVT COLLEGE ADMISSION 2024