ਜ਼ਿਲਾ ਸਿੱਖਿਆ ਅਫਸਰ, ਸਰਾਏ ਵਲੋਂ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕਰਕੇ ਦਾਖਲਾ ਮੁਹਿੰਮ ਅਤੇ 8ਵੀਂ ਦੀ ਪ੍ਰੀਖਿਆ ਦਾ ਜਾਇਜਾ ਲਿਆ

 ਜ਼ਿਲਾ ਸਿੱਖਿਆ ਅਫਸਰ, ਸਰਾਏ ਵਲੋਂ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕਰਕੇ ਦਾਖਲਾ ਮੁਹਿੰਮ ਅਤੇ 8ਵੀਂ ਦੀ ਪ੍ਰੀਖਿਆ ਦਾ ਜਾਇਜਾ ਲਿਆ

ਨਵਾਂਸਹਿਰ 11 ਅਪ੍ਰੈਲ() ਜਿਲਾ ਸਿੱਖਿਆ ਅਫਸਰ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਵਲੋਂ ਅੱਜ ਜਿਲੇ ਦੇ ਵੱਖ ਵੱਖ ਸਕੂਲਾਂ ਦਾ ਅਚਨਚੇਤ ਦੌਰਾ ਕਰਕੇ ਨਵੇਂ ਦਾਖਲੇ ਅਤੇ ਨਵੇਂ ਸ਼ੈਸ਼ਨ ਦਾ ਜਾਇਜਾ ਲਿਆ।ਇਸ ਮੌਕੇ ਉਹਨਾਂ ਦੱਸਿਆ ਕਿ ਜਿਲੇ ਵਿੱਚ ਦਾਖਲਾ ਮੁਹਿੰਮ ਬਹਤੁ ਉਤਸ਼ਾਹ ਨਾਲ ਚੱਲ ਰਹੀ ਹੈ ਤੇ ਸਾਡੇ ਅਧਿਆਪਕ ਅਤੇ ਹੋਰ ਸਟਾਫ ਘਰ ਘਰ ਜਾ ਕੇ ਮਾਪਿਆ ਨੂੰ ਇਸ ਗੱਲ ਲਈ ਪ੍ਰੇਰ ਰਹੇ ਹਨ ਕਿ ਉਹ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾੁੳਣ । 






ਇਸ ਤੋਂ ਉਹਨਾਂ ਆਪ ਵੀ ਅਪੀਲ ਕੀਤੀ ਕਿ ਅੱਜ ਸਾਡੇ ਸਰਕਾਰੀ ਸਕੂਲ ਉੱਚ ਦਰਜੇ ਦੇ ਪਾ੍ਰਈਵੇਟ ਸਕੂਲਾਂ ਦਾ ਮੁਕਾਬਲਾ ਕਰ ਰਹੇ ਹਨ ਤੇ ਸਾਡੇ ਸਰਕਾਰੀ ਸਕੂਲ਼ਾਂ ਵਿੱਚ ਹਰ ਕਿਸਮ ਦਅਿਾਂ ਸੁਵਿਧਾਵਾਂ ਹਨ ਇਸ ਲਈ ਉਹਨਾਂ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਸਰਕਾਰੀ ਸਕੂਲ਼ਾਂ ਵਿੱਚ ਦਾਖਲ ਕਰਵਾ ਕੇ ਵਧੀਆ ਤੇ ਮੁਫਤ ਸਿੱਖਿਆ ਪਾ੍ਰਪਤ ਕਰਨ। ਉਹਨਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਖਾਨਾ, ਸਰਕਾਰੀ ਹਾਈ ਸਕੂਲ ਗੁਣਾਚੌਰ ਦਾ ਅਚਨਚੇਤ ਨਿਰੀਖਣ ਕੀਤਾ ਇਸ ਤੋਂ ਇਲਾਵਾ ਉਹਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਨਗਰਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਅਤੇ ਆਦਰਸ ਸਕੂਲ ਖਟਕੜਕਲਾਂ ਵਿਖੇ ਚੱਲ ਰਹੀ ਅੱਠਵੀਂ ਦੀ ਸਲਾਨਾ ਪ੍ਰੀਖਿਆ ਅਤੇ ਸਕੂਲਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਨਾਲ ਚੰਦਰ ਸੇਖਰ ਸਾਇੰਸ਼ ਮਾਸਟਰ ਸ.ਸ.ਸ.ਸ ਚੌਨਗਰਾ ਅਤੇ ਨਿਰਮਲ ਸਿੰਘ ਮੈਂਬਰ ਜ਼ਿਲਾ ਸਿੱਖਿਆ ਸੁਧਾਰ ਟੀਮ ਵੀ ਨਾਲ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends