ਭਾਰਤ ਸਰਕਾਰ ਸਿੱਖਿਆ ਵਿਭਾਗ ਨਵੀਂ ਦਿੱਲੀ ਨੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਗ਼ੈਰ-ਸਿਖਲਾਈ ਸ਼ੁਦਾ (Not qualified) ਅਧਿਆਪਕਾਂ ਦੇ ਵੇਰਵੇ ਮੰਗੇ ਹਨ।
ਸਕੱਤਰ ਸਕੂਲ ਸਿੱਖਿਆ ਨੂੰ ਜਾਰੀ ਪੱਤਰ ਵਿਚ ਵਿਭਾਗ ਦੇ ਅਧਿਕਾਰੀਆਂ ਨੇ ਹਦਾਇਤ ਕੀਤੀ ਹੈ ਕਿ ਸਾਲ 2019 ਤੋਂ ਬਾਅਦ ਲਾਜ਼ਮੀ ਸਿੱਖਿਆ ਦੇ ਅਧਿਕਾਰ ਕਾਨੂੰਨ-2009 ਤਹਿਤ ਸਰਕਾਰੀ, ਏਡਿਡ ਤੇ ਨਿੱਜੀ ਸਕੂਲਾਂ ’ਚ ਸਿਰਫ਼ ਸਰਕਾਰ ਵੱਲੋਂ ਜਾਰੀ ਮਾਪਦੰਡਾਂ ਮੁਤਾਬਕ ਯੋਗਤਾ ਵਾਲੇ ਅਧਿਆਪਕ ਹੀ ਪੜ੍ਹਾ ਸਕਦੇ ਹਨ.
ਇਸ ਲਈ ਹੁਣ ਪੰਜਾਬ ਦੇ ਸਾਰੇ ਪ੍ਰਾਈਵੇਟ, ਏਡਿਡ ਤੇ ਸਰਕਾਰੀ ਸਕੂਲਾਂ ਨੂੰ ਇਹ ਵੇਰਵੇ ਦੇਣੇ ਪੈਣਗੇ। ਅਧਿਆਪਕ ਜਿਨ੍ਹਾਂ ਕੋਲ ਤੈਅ ਕੀਤੀ ਘੱਟੋ-ਘੱਟ ਯੋਗਤਾ ਨਹੀਂ ਹੈ, ਉਨ੍ਹਾਂ ਨੂੰ ਤੁਰੰਤ ਸਕੂਲਾਂ ਵਿੱਚੋਂ ਡਿਸਮਿਸ ਕੀਤਾ ਜਾਵੇ।
ਇਨ੍ਹਾਂ ਹੁਕਮਾਂ ਤੋਂ ਬਾਅਦ ਡੀਪੀਆਈ ਪੰਜਾਬ ਵਲੋਂ ਸਮੂਹ ਸਕੂਲਾਂ ਤੋਂ ਅਧਿਆਪਕਾਂ ਦੇ ਵੇਰਵਿਆਂ ਦੀ ਜਾਣਕਾਰੀ ਮੰਗੀ ਗਈ ਹੈ।