ਸ਼ਹੀਦ ਊਧਮ ਸਿੰਘ ਦੀ ਤਸਵੀਰ ਵੀ ਸਰਕਾਰੀ ਦਫਤਰਾਂ ਵਿੱਚ ਲਗਾਈ ਜਾਵੇ:ਹਾਂਡਾ
ਸਰਕਾਰੀ ਦਫਤਰਾਂ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਉਣ ਦੀ ਕੀਤੀ ਸ਼ਲਾਘਾ।
16 ਮਾਰਚ,ਗੁਰੂਹਰਸਹਾਏ - ਅੰਤਰਰਾਸ਼ਟਰੀ ਕੰਬੋਜ ਸਮਾਜ (ਇੰਪਲਾਇਜ ਵਿੰਗ) ਦੀ ਇੱਕ ਅਹਿਮ ਮੀਟਿੰਗ ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਪਾਰਕ ਗੋਲੂ ਕਾ ਮੋੜ ਵਿਖੇ ਹੋਈ ਜਿਸ ਵਿੱਚ ਅੰਤਰਰਾਸ਼ਟਰੀ ਕੰਬੋਜ ਸਮਾਜ ਦੇ ਰਾਸ਼ਟਰੀ ਜਨਰਲ ਸਕੱਤਰ ਆਸ਼ੂਤੋਸ਼ ਕੰਬੋਜ, ਪੰਜਾਬ ਪ੍ਰਧਾਨ ਸੁਭਾਸ਼ ਥਿੰਦ, ਜਨਰਲ ਸਕੱਤਰ ਪੰਜਾਬ ਬਲਰਾਜ ਥਿੰਦ, ਸੂਬਾਈ ਸੀਨੀਅਰ ਮੀਤ ਪ੍ਰਧਾਨ ਜਸਪਾਲ ਹਾਂਡਾ, ਸੂਬਾਈ ਮੀਤ ਪ੍ਰਧਾਨ ਕ੍ਰਾਂਤੀ ਕੰਬੋਜ, ਜਗਮੋਹਨ ਥਿੰਦ ਕਪੂਰਥਲਾ, ਸੁਨੀਲ ਕੰਬੋਜ, ਹਰਵੇਲ ਸੁਨਾਮ, ਵਰਿੰਦਰ ਸੁਨਾਮ, ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਪ੍ਰਿੰਸੀਪਲ ਪ੍ਰਦੀਪ ਕੰਬੋਜ, ਪ੍ਰਿੰਸੀਪਲ ਮਨੋਹਰ ਲਾਲ ਕੰਬੋਜ, ਪਿਆਰ ਸਿੰਘ ਖਾਲਸਾ,ਪ੍ਰਿੰਸੀਪਲ ਸਤੀਸ਼ ਕੰਬੋਜ, ਮਹਿੰਦਰ ਮਹਿਰੋਕ ਸ਼੍ਰੀ ਅਮ੍ਰਿਤਸਰ ਸਾਹਿਬ, ਅਪਿੰਦਰ ਥਿੰਦ ਕਪੂਰਥਲਾ, ਬਿਸ਼ੰਬਰ ਸਾਮਾਂ ਅਬੋਹਰ, ਪੰਕਜ ਕੰਬੋਜ, ਬਖਸ਼ੀਸ਼ ਕੰਬੋਜ, ਜਸਵਿੰਦਰ ਮਹਿਰੋਕ, ਜਗਸੀਰ ਬਹਾਦਰਕੇ, ਮਲਕੀਤ ਕੰਬੋਜ ਫਿਰੋਜ਼ਪੁਰ, ਅਸ਼ੋਕ ਮੋਤੀਵਾਲ, ਅਮਰਜੀਤ ਕੰਬੋਜ, ਮੁਨੀਸ਼ ਬਹਾਦਰਕੇ, ਸੁਰਿੰਦਰ ਕੰਬੋਜ, ਜੈ ਪ੍ਰਕਾਸ਼ ਬਾਜੇਕੇ, ਵਿਪਨ ਕੰਬੋਜ, ਅਮਿਤ ਕੰਬੋਜ, ਸਤੀਸ਼ ਰਤਨਪਾਲ, ਹਰਨੇਕ ਜਲਾਲਾਬਾਦ,ਰਾਜਿੰਦਰ ਸਰਵਰ ਖੂਹੀਆਂ, ਦਵਿੰਦਰ ਕੰਬੋਜ, ਮੋਹਨ ਮਹਿਰੋਕ, ਕਰਨ ਕੰਬੋਜ ਅਤੇ ਤਲਜੀਤ ਸਿੰਘ ਮੋਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੰਬੋਜ ਇੰਪਲਾਇਜ ਆਗੂਆਂ ਨੇ ਭਾਗ ਲਿਆ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਸਰਕਾਰ ਵੱਲੋ ਸਾਰੇ ਸਰਕਾਰੀ ਦਫਤਰਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾਉਣ ਦੀ ਥਾਂ 'ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੀਆਂ ਤਸਵੀਰਾਂ ਲਗਾਉਣ ਦਾ ਜੋ ਫੈਸਲਾ ਕੀਤਾ ਹੈ ਕੰਬੋਜ ਕੌਮ ਨੇ ਉਸਦਾ ਭਰਪੂਰ ਸਵਾਗਤ ਕੀਤਾ ਹੈ। ਹਰਜਿੰਦਰ ਹਾਂਡਾ ਨੇ ਕਿਹਾ ਕਿ ਪਰ ਕੰਬੋਜ ਕੌਮ ਇਹ ਮਹਿਸੂਸ ਕਰ ਰਹੀ ਹੈ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦੇ ਆਜ਼ਮ ਸ:ਭਗਤ ਸਿੰਘ ਦੀਆਂ ਤਸਵੀਰਾਂ ਦੇ ਨਾਲ ਨਾਲ ਸ਼੍ਰੋਮਣੀ ਸ਼ਹੀਦ ਸ:ਊਧਮ ਸਿੰਘ ਦੀ ਤਸਵੀਰ ਵੀ ਸਰਕਾਰੀ ਦਫਤਰਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਜਰੂਰ ਲੱਗਣੀ ਚਾਹੀਦੀ ਹੈ। ਹਰਜਿੰਦਰ ਹਾਂਡਾ ਨੇ ਕਿਹਾ ਕਿ ਕੰਬੋਜ ਕੌਮ ਇਹ ਮਹਿਸੂਸ ਕਰਦੀ ਹੈ ਕਿ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦੀ ਹੈ ਇਸ ਲਈ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਮਾਨਤਾ ਦਿੰਦੇ ਹੋਏ ਉਹਨਾਂ ਦੀ ਤਸਵੀਰ ਵੀ ਹਰ ਸਰਕਾਰੀ ਦਫਤਰ ਅਤੇ ਹਰ ਵਿੱਦਿਅਕ ਅਦਾਰੇ ਵਿੱਚ ਲਗਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੂੰ ਇਹੀ ਸੱਚੀ ਸ਼ਰਧਾਜਲੀ ਹੋਵੇਗੀ।