ਲੁਧਿਆਣਾ, 3 ਮਾਰਚ (ਅੰਜੂ ਸੂਦ) : ਰਾਜ ਪੱਧਰੀ ਰਾਸ਼ਟਰੀ ਅਵਿਸ਼ਕਾਰ ਅਭਿਆਨ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਿਖਾਈ ਆਪਣੀ ਪ੍ਰਤਿਭਾ

 ਲੁਧਿਆਣਾ, 3 ਮਾਰਚ (ਅੰਜੂ ਸੂਦ) : ਰਾਜ ਪੱਧਰੀ ਰਾਸ਼ਟਰੀ ਅਵਿਸ਼ਕਾਰ ਅਭਿਆਨ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਿਖਾਈ ਆਪਣੀ ਪ੍ਰਤਿਭਾ


ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨਿਰਦੇਸ਼ਾਂ ਤਹਿਤ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਪ੍ਰੇਰਨਾ ਤੇ ਡੀ ਜੀ ਐਸ ਈ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿਚ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਗਣਿਤ, ਅੰਗਰੇਜ਼ੀ,ਵਿਗਿਆਨ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ ।



 ਇਸੇ ਲੜੀ ਤਹਿਤ ਅੱਜ ਸਟੇਟ ਪੱਧਰ ਦੇ ਮੁਕਾਬਲੇ ਮੈਰੀਟੋਰੀਅਸ ਸਕੂਲ, ਲੁਧਿਆਣਾ ਵਿਖੇ ਕਰਵਾਏ ਗਏ। ਇਸ ਸਟੇਟ ਪੱਧਰੀ ਸਮਾਗਮ ਵਿਚ ਡਾਇਰੈਕਟਰ ਐੱਸ ਸੀ ਆਰ ਟੀ ਸ. ਜਰਨੈਲ ਸਿੰਘ ਕਾਲੇਕੇ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ, ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਕੀ ਪ੍ਰਤੀਯੋਗੀਆਂ ਦੇ ਨਾਲ ਨਾਲ ਤੁਹਾਡਾ ਮੁਕਾਬਲਾ ਆਪਣੇ ਖੁਦ ਦੇ ਨਾਲ ਵੀ ਹੁੰਦਾ ਹੈ, ਤੁਸੀ ਆਪਣੀਆ ਪਿਛਲੀਆਂ ਕੰਮਜੋਰੀਆ ਨੂੰ ਲਤਾੜ ਕੇ ਹਰ ਵਾਰ ਨਵੇ ਜੋਸ ਨਾਲ ਅੱਗੇ ਵਧਦੇ ਹੋਏ ਕੁਝ ਨਵਾ ਸਿੱਖਦੇ ਹੋ। 

ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ) ਜਸਵਿੰਦਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਰਿਟੋਰਿਅਸ ਸਕੂਲ ਪ੍ਰਿੰਸੀਪਲ ਵਿਸ਼ਵਕੀਰਤ ਕੌਰ ਕਾਹਲੋਂ, ਸੁਸ਼ੀਲ ਭਾਰਦਵਾਜ ਐਸ ਆਰ ਕੇ ਟ੍ਰੇਨਿੰਗ, ਮੈਡਮ ਨਿਰਮਲ ਐਸ ਆਰ ਪੀ ਮੈਥ, ਚੰਦਰਸੇਖਰ ਐਸ ਆਰ ਪੀ ਇੰਗਲਿਸ਼, ਅਸ਼ੀਸ਼ ਸਰਮਾ ਇੰਨਚਾਰਜ ਸਿੱਖਿਆ ਸੁਧਾਰ ਟੀਮ ਲੁਧਿਆਣਾ, ਸੁਬੋਧ ਵਰਮਾ ਡੀ ਐਮ ਇੰਗਲਿਸ਼ ਦੀ ਨਿਗਰਾਨੀ ਹੇਠ ਰਾਜ ਪੱਧਰੀ ਮੁਕਾਬਲੇ ਮੈਰੀਟੋਰੀਅਸ ਸਕੂਲ, ਲੁਧਿਆਣਾ ਵਿਖੇ ਕਰਵਾਏ ਗਏ। ਇਨ੍ਹਾਂ ਵਿਚ ਪੰਜਾਬ ਦੇ ਸਮੂਹ ਜਿਲਿਆਂ ਦੇ ਜੇਤੂ 115 ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਅਧਿਆਪਕ ਸਹਿਬਾਨ ਤੇ ਬੀ ਐਮ /ਡੀ ਐਮ ਨੇ ਭਾਗ ਲਿਆ। 

ਇਨ੍ਹਾਂ ਸਟੇਟ ਪੱਧਰੀ ਮੁਕਾਬਲੇ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲਿਆਂ ਵਿੱਚ ਜਿਲ੍ਹਾ ਜਲੰਧਰ ਦੇ ਸਸਸਸ ਰੰਧਾਵੇ ਮਸਾਦਨ ਦੀ ਅੰਸ਼ਪਰੀਤ, ਤਨੀਸ਼ਾ ਰਾਣੀ ਤੇ ਸਾਖਸ਼ੀ ਕੁਮਾਰੀ ਨੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕੀਤਾ, ਦੂਜੇ ਨੰਬਰ ਤੇ ਜਿਲ੍ਹਾ ਫਰੀਦਕੋਟ ਦੇ ਸਸਸਸ ਸੇਰਸਿੰਘ ਵਾਲਾ ਦੀ ਗੁਰਵੀਰ ਕੌਰ, ਧਰਮਪ੍ਰੀਤ ਸ਼ਰਮਾ ਤੇ ਰੂਚੀ ਤੇ ਤੀਜੇ ਨੰਬਰ ਤੇ ਜਿਲ੍ਹਾ ਬਠਿੰਡਾ ਦੇ ਸਰਕਾਰੀ ਆਦਰਸ਼ ਸਸਸ ਦੀ ਖੁਸਮੀਨ ਕੌਰ, ਭਾਵਨਾ ਤੇ ਕਮਲਪ੍ਰੀਤ ਕੌਰ ਰਹੀਆਂ। ਨੌਵੀਂ ਤੋਂ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲਿਆਂ ਵਿੱਚ ਜਿਲ੍ਹਾ ਬਰਨਾਲਾ ਦੇ ਸਗਸਸਸ ਦੀ ਨਿਯਾਮਤ ਤੇ ਮਨਪ੍ਰੀਤ ਨੇ ਪੰਜਾਬ ਵਿਚ ਪਹਿਲੇ ਸਥਾਨ ਹਾਸਲ ਕੀਤਾ, ਦੂਜੇ ਨੰਬਰ ਤੇ ਜਿਲ੍ਹਾ ਫਾਜਿਲਕਾ ਦੀ ਸਿਮਰਨ ਰਾਣੀ ਤੇ ਅਸਮੀਤ ਕੌਰ ਤੇ ਤੀਜੇ ਨੰਬਰ ਤੇ ਮੁਕਤਸਰ ਜਿਲੇ ਦੇ ਸਹਸ ਮਦਹਰਕਲਾਂ ਦੇ ਅਮ੍ਰਿਤਪਾਲ ਸਿੰਘ ਤੇ ਅੰਜੂ ਰਹੇ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵਲੋਂ ਇਨਾਮ ਦਿੱਤੇ ਗਏ ਤੇ ਵਿਦਿਆਰਥੀਆਂ ਦੀ ਸਫਲਤਾ ਲਈ ਮਿਹਨਤ ਕਰਵਾਉਣ ਵਾਲੇ ਅਧਿਆਪਕਾਂ ਤੇ ਬੀ ਐਮ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ ਗਈ। 

       ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਅੰਜੂ ਸੂਦ ਨੇ ਦੱਸਿਆ ਕਿ ਉਕਤ ਮੁਕਾਬਲੇ ਸਮੂਹ ਸਕੂਲ ਮੁੱਖੀ ਸਹਿਬਾਨਾਂ ਅਤੇ ਅਧਿਆਪਕ ਸਹਿਬਾਨਾਂ ਦੀ ਮਿਹਨਤ ਸਦਕਾ ਸਫਲਤਾ ਪੂਰਵਕ ਸੰਪੰਨ ਹੋਏ। ਇਹਨਾਂ ਕੁਇਜ਼ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਇਹਨਾਂ ਕੁਇਜ਼ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਪੈਦਾ ਕਰਨਾ ਅਤੇ ਮੁਕਾਬਲੇ ਦੀ ਭਾਵਨਾ ਦਾ ਵਿਕਾਸ ਕਰਨਾ ਹੈ ।

        ਇਸ ਮੌਕੇ ਮੈਰੀਟੋਰੀਅਸ ਸਕੂਲ, ਲੁਧਿਆਣਾ ਦੇ ਸਮੂਹ ਸਟਾਫ, ਸੰਜੀਵ ਤਨੇਜਾ ਡੀ ਐਮ ਮੈਥ, ਜਸਵੀਰ ਸਿੰਘ ਡੀ ਐਮ ਸਾਇੰਸ , ਜਗਦੀਪ ਸਿੰਘ ਬੀ ਐਮ, ਮਨਜੋਤ ਕੌਰ, ਪਲਵਿੰਦਰ ਕੌਰ, ਅਮਨਦੀਪ ਕੌਰ, ਮਨਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਰੇਖਾ ਮਹਾਜਨ, ਹਰਮਨਦੀਪ ਸਿੰਘ, ਪ੍ਰਭਸਿਮਰਨ ਸਿੰਘ, ਸੁਮਨਦੀਪ ਕੌਰ, ਬੇਅੰਤ ਕੌਰ, ਮਨਦੀਪ ਕੌਰ, ਗੁਰਵਿੰਦਰ ਸਿੰਘ ਆਦਿ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends