ਚੰਡੀਗੜ੍ਹ, 11 ਮਾਰਚ 2022
ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਹਨੇਰੀ ਦੇ ਬਾਵਜੂਦ ਪਰਗਟ ਸਿੰਘ ਨੇ ਚੋਣ ਜਿੱਤ ਕੇ ਹੈਟ੍ਰਿਕ ਬਣਾਈ ਹੈ।ਪਰਗਟ ਸਿੰਘ ਨੇ ਲੰਮੇ ਸਮੇਂ ਤੋਂ ਚੱਲੀ ਆਉਂਦੀ ਇਸ ਮਿੱਥ ਨੂੰ ਵੀ ਤੋੜਿਆ ਹੈ ਕਿ ਪੰਜਾਬ ਵਿੱਚ ਜਿਹੜਾ ਸਿੱਖਿਆ ਮੰਤਰੀ ਬਣਦਾ ਹੈ, ਉਹ ਮੁੜ ਚੋਣ ਨਹੀਂ ਜਿੱਤਦਾ।
ਜਲੰਧਰ ਛਾਉਣੀ ਤੋਂ ਕਦੇ ਵੀ ਕੋਈ ਆਗੂ ਲਗਾਤਾਰ ਤਿੰਨ ਵਾਰ ਨਹੀਂ ਜਿੱਤਿਆ। ਕਾਂਗਰਸ ਪੰਜਾਬ ਵਿੱਚੋਂ ਸਿਰਫ 18 ਸੀਟਾਂ ਹੀ ਜਿੱਤ ਸਕੀ ਹੈ ਤੇ ਇਨ੍ਹਾਂ ਵਿਚੋਂ 9 ਸੀਟਾਂ ਇਕੱਲੇ ਦੋਆਥੇ ਵਿੱਚੋਂ ਮਿਲੀਆਂ ਹਨ।
ਦੂਜੇ ਪਾਸੇ ਦੀਨਾਨਗਰ (ਰਾਖਵਾਂ) ਅਰੁਣਾ ਚੌਧਰੀ (ਕਾਂਗਰਸ)-ਵੀ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਰਹੇ। ਅਰੁਣਾ ਚੌਧਰੀ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਸਿਖਿਆ ਮੰਤਰੀ ਬਣੇ ਸਨ।
BREAKING NEWS : 11 ਮਾਰਚ ਨੂੰ ਛੁੱਟੀ ਦਾ ਐਲਾਨ
ਬਾਅਦ ਵਿੱਚ ਕੈਬਨਿਟ ਦੇ ਵਿਸਤਾਰ ਮਗਰੋਂ ਅਰੁਣਾ ਚੌਧਰੀ ਨੂੰ ਸਿੱਖਿਆ ਮੰਤਰੀ ਤੋਂ ਹਟਾ ਕੇ ਓ ਪੀ ਸੋਨੀ ਨੂੰ ਸਿੱਖਿਆ ਮੰਤਰੀ ਲਗਾਇਆ ਗਿਆ ਸੀ। ਉਪੀ ਸੋਨੀ ਜਲੰਧਰ ਤੋਂ ਚੋਣ ਹਾਰ ਗਏ ਹਨ।
ਇਸ ਤਰਾਂ ਦੇਖਿਆ ਜਾਵੇ ਤਾਂ ਇਸ ਬਾਰੇ ਇਕ ਸਿੱਖਿਆ ਮੰਤਰੀ ਹਾਰਿਆ ਅਤੇ ਦੋ ਸਿੱਖਿਆ ਮੰਤਰੀ ਚੋਣ ਜਿੱਤ ਗਏ ਹਨ। 2022 ਵਿੱਚ ਜਿਥੇ ਵੱਡੇ ਵੱਡੇ ਨੇਤਾ ਹਾਰ ਗਏ ਹਨ, ਉੱਥੇ ਹੀ ਇਹ ਮਿਥੱ ਵੀ ਟੁੱਟ ਗਿਆ ਹੈ ਕਿ ਜਿਹੜਾ ਸਿੱਖਿਆ ਮੰਤਰੀ ਬਣਦੇ ਉਹ ਕਦੇ ਜਿਤਦਾ ਨਹੀਂ, ਕਿਉਂਕਿ ਅੱਜ ਤੱਕ ਦੀਆਂ ਚੋਣਾਂ ਵਿਚ ਕਦੇ ਵੀ ਕੋਈ ਚੋਣ ਨਹੀਂ ਜਿੱਤ ਸਕਿਆ ਹੈ।
ਖਾਵਣ ਪਾਠਕਾਂ ਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 2 ਸਿੱਖਿਆ ਮੰਤਰੀ , ਸ੍ਰੀ ਚੰਨੀ ਸਰਕਾਰ ਵੇਲੇ ਪਰਗਟ ਸਿੰਘ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਸੀ।