D.El.Ed. (Second Year) Punjabi question paper 2017-19: ਪੰਜਾਬੀ ਭਾਸ਼ਾ ਦਾ ਸਿੱਖਿਆ ਸ਼ਾਸਤਰ


D.El.Ed. (Second Year) Examination Session · 2017-19

ਪੇਪਰ - (206) : ਪੰਜਾਬੀ ਭਾਸ਼ਾ ਦਾ ਸਿੱਖਿਆ ਸ਼ਾਸਤਰ

Time : 2 hours   M.M. 35

ਭਾਗ  - (ਪਹਿਲਾ)

1. ਇਸ ਭਾਗ ਵਿੱਚੋਂ ਪੰਜ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਦਿਉ :-

(ਉ) ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ । ਇਸ ਵਿਚਾਰ ਦੀ ਵਿਆਖਿਆ ਕਰੋ।

(ਅ) ਸੂਖਮ ਪੜਾਈ ਤੇ ਸਥੂਲ ਪੜ੍ਹਾਈ ਵਿਚਲਾ ਅੰਤਰ ਸਪੱਸ਼ਟ ਕਰੇ ।

(ਏ) ਬਣਤਰ ਦੇ ਆਧਾਰ ਉੱਤੇ ਵਾਕ ਦੀਆਂ ਵੰਨਗੀਆਂ ਲਿਖੇ ॥

(ਸ) ਆਗਮਨ ਤੇ ਨਿਮਨ ਵਿਧੀ ਨੂੰ ਵਿਆਕਰਨ ਵਿਚ ਕਿਵੇਂ ਵਰਤੋਂ ਵਿੱਚ ਲਿਆਂਦਾ ਜਾ

ਸਕਦਾ ਹੈ। ਉਦਾਹਰਨ ਸਹਿਤ ਦੱਸੇ ।

(ਹ) ਸੂਖਮ ਅਧਿਆਪਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਈਆਂ ਬਾਰੇ ਲਿਖੋ ।

(ਕ) ਤਤਸਮ ਤੇ  ਤਦਭਵ ਸ਼ਬਦਾਂ ਤੋਂ ਕੀ ਭਾਵ ਹੈ?

                                                                                                                     (2x5-10)

ਭਾਗ  - ਦੂਜਾ

ਇਸ ਭਾਗ ਦੇ ਪੰਜ ਪ੍ਰਸ਼ਨ ਹੱਲ ਕਰਨੇ ਹਨ । ਹਰ ਪ੍ਰਸ਼ਨ ਵਿੱਚ ਦੇ ਪ੍ਰਸ਼ਨਾਂ ਵਿੱਚੋਂ ਇੱਕ ਦਾ ਹੱਲ ਵਿਸਤਾਰ ਸਹਿਤ ਲਿਖਣਾ ਹੈ।

2. ਗੁਰਮੁਖੀ ਲਿਪੀ ਹੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁਕਵੀਂ ਲਿਪੀ ਹੈ । ਹੋਰਨਾਂ ਲਿਪੀਆਂ ਨਾਲ ਤੁਲਨਾ ਕਰਦੇ ਹੋਏ ਦਲੀਲਾਂ ਸਹਿਤ ਉੱਤਰ ਦਿਉ ।                                   ਜਾਂ

ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਸੰਬੰਧਤ ਭਿੰਨ-ਭਿੰਨ ਵਿਕਾਸ ਕਾਲਾਂ ਦੇ ਵੇਰਵੇ ਦਿਉ ।    (5)

3. ਸੁਣਨ ਤੇ ਸਮਝਣ ਵਿੱਚ ਆਪਸੀ ਸੰਬੰਧ ਕੀ ਹੈ ? ਪ੍ਰਭਾਵਸ਼ਾਲੀ ਸੁਣਨ ਤੇ ਸਮਝਣ ਲਈ ਵਿਦਿਆਰਥੀਆਂ ਨੂੰ ਕਿਹੜੇ ਅਭਿਆਸ ਕਰਾਉਣੇ ਚਾਹੀਦੇ ਹਨ?

                                                                          ਜਾਂ

ਲਿਖਣ ਵਿੱਚ ਪ੍ਰਬੀਨਤਾ ਹਾਸਲ ਕਰਨ ਲਈ ਬੱਚਿਆਂ ਨੂੰ ਕਿਹੜੇ ਲਿਖਣ ਅਭਿਆਸ ਤਤੇ  ਲਿਖਣ ਕਿਰਿਆਵਾਂ ਕਰਾਊਗੇ ? ਵਿਸਥਾਰ ਸਹਿਤ ਲਿਖੇ ।                                                                     (5)


4. ਪੰਜਾਬੀ ਵਿੱਚ ਪ੍ਰਚੱਲਤ ਸਬਦ ਜੋੜਾਂ ਦੇ ਨਿਯਮਾਂ ਦਾ ਵਿਸਥਾਰ ਪੂਰਵਕ ਵਰਨਣ ਕਰੋ। 

ਜਾਂ 

ਪੰਜਾਬੀ ਵਿੱਚ ਵਰਤੇ ਜਾਣ ਵਾਲੇ ਵਿਸਰਾਮ ਚਿੰਨ੍ਹਾਂ ਨੂੰ ਉਦਾਹਰਨਾਂ ਸਹਿਤ ਲਿਖੋ ।    (5)

5. ਕਵਿਤਾ ਪੜ੍ਹਾਉਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਪ੍ਰਚੱਲਤ ਹਨ? ਲਿਖੇ ।

ਜਾਂ

ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਨੂੰ ਕਿਹੜੇ ਢੰਗਾਂ ਦੁਆਰਾ ਅਧਿਆਪਕ ਜਮਾਤ ਦੇ ਕਮਰੇ ਦੇ ਅੰਦਰ ਤੋਂ ਬਾਹਰ ਪੜਾ ਸਕਦਾ ਹੈ? ਵਿਚਾਰ ਕਰੋ ।                 (5)

6. ਅਧਿਆਪਨ ਕੌਂਸਲਾਂ ਦੀਆਂ ਵੱਖ-ਵੱਖ ਕਿਸਮਾਂ ਦੇ ਬਾਰੇ ਨਿਬੰਧਾਤਮਕ ਲੇਖ ਲਿਖੇ ।

ਜਾਂ

ਪਾਠ ਯੋਜਨਾ ਕੀ ਹੈ ? ਅਧਿਆਪਕ ਨੂੰ ਇਸਦੀ ਲੋੜ ਤੇ ਮਹਤੱਤਾ ਬਾਰੇ ਵੇਰਵੇ ਸਹਿਤ ਲਿਖੋ । (5)



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends