ਆਪਣੀ ਪੋਸਟ ਇਥੇ ਲੱਭੋ

Friday, 25 March 2022

ਮੈਨੂੰ ਕੁਰਪਸ਼ਨ ਰੋਕੂ ਹੈਲਪ ਲਾਈਨ ਤੇ ਸ਼ਿਕਾਇਤ ਮਿਲੀ , ਅਧਿਕਾਰੀਆਂ ਨੂੰ ਜਾਂਚ ਦੇ ਹੁਕਮ- ਮੁੱਖ ਮੰਤਰੀ

ਚੰਡੀਗੜ੍ਹ 25 ਮਾਰਚ 
ਪੰਜਾਬ ਦੇ ਮੁੱਖ ਮੰਤਰੀ  ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੂੰ ਨਵੀਂ ਸ਼ੁਰੂ ਕੀਤੀ ਗਈ ਕੁਰਪਸ਼ਨ ਰੋਕੂ ਹੈਲਪਲਾਈਨ 'ਤੇ ਸ਼ਿਕਾਇਤ ਮਿਲੀ ਹੈ। ਟਵੀਟਰ ਰਾਹੀਂ   ਉਨ੍ਹਾਂ   ਨੇ ਕਿਹਾ "ਮੈਨੂੰ ਸਾਡੀ ਕੁਰਪਸ਼ਨ ਰੋਕੂ ਐਕਸ਼ਨ ਹੈਲਪਲਾਈਨ 'ਤੇ ਸ਼ਿਕਾਇਤ ਮਿਲੀ ਹੈ ਅਤੇ  ਸ਼ਿਕਾਇਤ ਮਿਲਣ ਤੇ  ਅਧਿਕਾਰੀਆਂ ਨੂੰ ਤੁਰੰਤ ਜਾਂਚ ਦੇ ਨਿਰਦੇਸ਼ ਦਿੱਤੇ, ਰਿਸ਼ਵਤ ਮੰਗਦੇ ਫੜੇ ਗਏ ਵਿਅਕਤੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਵਿੱਚ ਹੁਣ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

 CM CORRUPTION HELPLINE ACTION NUMBER,  ਤੋਂ ਹੁਣ ਤੱਕ 20,000 ਸ਼ਿਕਾਇਤਾਂ ਮਿਲ ਚੁੱਕੀਆਂ ਹਨ।   ਇਨ੍ਹਾਂਂ ਸ਼ਿਕਾਇਤਾਂ   ਵਿੱਚੋਂ ਜ਼ਿਆਦਾਤਰ ਕੋਲ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਆਡੀਓ ਜਾਂ ਵੀਡੀਓ ਸਬੂਤ ਨਹੀਂ ਹੈ।

 

RECENT UPDATES

Today's Highlight