ਵਾਰਡ ਨੰਬਰ 26 ਸ਼ੀਤਲ ਕਲੋਨੀ ਦੇ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਹਲਕਾ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਨਾਲ ਕੀਤੀ ਮੁਲਾਕਾਤ
ਰਾਜਪੁਰਾ 16 ਮਾਰਚ ( ਚਾਨੀ)
ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੋਂ ਪਹਿਲੀ ਵਾਰ ਮਹਿਲਾ ਵਿਧਾਇਕ ਬਣਨ ਦਾ ਮਾਣ ਪ੍ਰਾਪਤ ਕਰਨ ਵਾਲੀ ਨੀਨਾ ਮਿੱਤਲ ਦਾ ਉਚੇਚੇ ਤੌਰ ਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨ ਕਰਨ ਲਈ ਵਾਰਡ ਨੰਬਰ 26 ਦੀ ਸ਼ੀਤਲ ਕਲੌਨੀ ਦੇ ਨਿਵਾਸੀ ਨੀਨਾ ਮਿੱਤਲ ਦੇ ਨਿਵਾਸ ਸਥਾਨ ਪਹੁੰਚੇ।
ਨੌਜਵਾਨ ਅਮਨਜੋਤ ਸਿੰਘ ਅਤੇ ਅਮਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕਾਂਗਰਸ ਦਾ ਗੜ੍ਹ ਅਖਵਾਏ ਜਾਣ ਵਾਲੇ ਵਾਰਡ ਨੰਬਰ 26 ਵਿੱਚੋਂ ਨੀਨਾ ਮਿੱਤਲ ਨੂੰ ਚੋਖੀਆਂ ਵੋਟਾਂ ਮਿਲੀਆਂ ਅਤੇ ਨੀਨਾ ਮਿੱਤਲ ਹਲਕਾ ਰਾਜਪੁਰਾ ਤੋਂ ਚੰਗੀ ਲੀਡ ਨਾਲ ਜੇਤੂ ਰਹੇ। ਉਹਨਾਂ ਕਿਹਾ ਕਿ ਇਸ ਸਬੰਧੀ ਵਿਧਾਇਕਾ ਨੀਨਾ ਮਿੱਤਲ ਨੇ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਉਹ ਅਤੇ ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਦੇ ਸਮੂਹ ਵਾਸੀਆਂ ਦੀ ਉਮੀਦਾਂ ਤੇ ਖਰ੍ਹੇ ਉਤਰਨ ਲਈ ਲਗਾਤਾਰ ਕਾਰਜਸ਼ੀਲ ਰਹਿਣਗੇ।
ਇਸ ਮੌਕੇ ਸ਼ੀਤਲ ਕਲੋਨੀ ਦੇ ਵਿੱਚੋਂ ਅਮਨਜੋਤ ਸਿੰਘ ਅਤੇ ਅਮਰਪ੍ਰੀਤ ਸਿੰਘ ਸੰਧੂ ਦੇ ਨਾਲ ਹਰਜੀਤ ਸਿੰਘ ਕੋਹਲੀ, ਜਗਮੋਹਨ ਸਿੰਘ ਬੱਗਾ, ਬਲਜੀਤ ਕੌਰ, ਨੀਤੂ ਬਾਂਸਲ, ਸਵਰਨਜੀਤ ਕੌਰ, ਵਿਭਾ, ਗੁਰਿੰਦਰ ਕੌਰ, ਰੁਪਿੰਦਰ ਕੌਰ, ਆਰਤੀ ਸੂਦ, ਸ਼ਤੀਸ ਸ਼ਰਮਾ, ਕੇ ਕੇ ਸ਼ਰਮਾ, ਗੋਲਡੀ ਕੁਮਾਰ, ਭੁਪਿੰਦਰ ਸਿੰਘ ਚੋਪੜਾ 'ਮਿੰਨੀ' ਅਤੇ ਹੋਰ ਨਿਵਾਸੀ ਵੀ ਹਾਜਰ ਸਨ।