ਵਿਧਾਨ ਸਭਾ ਚੋਣਾ 2022 ਰੂਪਨਗਰ ਦੇ ਤਿੰਨੋਂ ਹਲਕਿਆਂ ਤੋਂ ਆਮ ਆਦਾਮੀ ਪਾਰਟੀ ਦੇ ਉਮੀਦਵਾਰਾਂ ਨੇ ਕੀਤੀ ਜਿੱਤ ਪ੍ਰਾਪਤ

 

ਵਿਧਾਨ ਸਭਾ ਚੋਣਾ 2022 ਰੂਪਨਗਰ ਦੇ ਤਿੰਨੋਂ ਹਲਕਿਆਂ ਤੋਂ ਆਮ ਆਦਾਮੀ ਪਾਰਟੀ ਦੇ ਉਮੀਦਵਾਰਾਂ ਨੇ ਕੀਤੀ ਜਿੱਤ ਪ੍ਰਾਪਤ 



ਰੂਪਨਗਰ, 10 ਮਾਰਚ: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਵਿਧਾਨ ਸਭਾ ਚੋਣਾ-2022 ਤਹਿਤ ਤਿੰਨੋਂ ਹਲਕਿਆਂ ਦੀ ਵੋਟਾਂ ਦੀ ਗਿਣਤੀ ਅਮਨ ਅਮਾਨ ਅਤੇ ਪਾਰਦਰਸ਼ਤਾ ਢੰਗ ਨਾਲ ਨੇਪਰੇ ਚੜੀ ਹੈ। ਜਿਸ ਲਈ ਸਮੁੱਚੇ ਚੋਣ ਅਮਲੇ ਦਾ ਜ਼ਿਲ੍ਹਾ ਚੋਣ ਅਫਸਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਚੋਣ ਅਮਲੇ ਦੀ ਦਿਨ ਰਾਤ ਇੱਕ ਕਰਕੇ ਕੀਤੀ ਗਈ ਮਿਹਨਤ ਸਦਕਾ ਹੀ ਸਮੁੱਚੀ ਚੋਣ ਪ੍ਰਕਿਰਿਆ ਸੁਚੱਜੇ ਢੰਗ ਨਾਲ ਮੁਕੰਮਲ ਹੋਈ ਹੈ।  

ਇਸ ਮੌਕੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਤੋਂ 28 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਉਨ੍ਹਾਂ ਦੱਸਿਆ ਕਿ ਰੂਪਨਗਰ ਹਲਕਾ ਤੋਂ ਸ਼੍ਰੀ. ਦਿਨੇਸ਼ ਕੁਮਾਰ ਚੱਢਾ (ਆਮ ਆਦਾਮੀ ਪਾਰਟੀ), ਸ਼੍ਰੀ ਅਨੰਦਪੁਰ ਸਾਹਿਬ ਹਲਕਾ ਤੋਂ ਸ. ਹਰਜੋਤ ਸਿੰਘ ਬੈਂਸ (ਆਮ ਆਦਾਮੀ ਪਾਰਟੀ), ਅਤੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ (ਆਮ ਆਦਾਮੀ ਪਾਰਟੀ) ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। 

ਉਨ੍ਹਾਂ ਦੱਸਿਆ ਕਿ ਰੂਪਨਗਰ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਨੇਸ਼ ਕੁਮਾਰ ਚੱਢਾ ਨੂੰ 59903 ਵੋਟਾਂ, ਭਾਜਪਾ ਦੇ ਸ. ਇਕਬਾਲ ਸਿੰਘ ਲਾਲਪੁਰਾ ਨੂੰ 10067 ਵੋਟਾਂ, ਸ਼੍ਰੋਮਣੀ ਅਕਾਲੀ ਦਲ ਡਾ. ਦਲਜੀਤ ਸਿੰਘ ਚੀਮਾ ਨੂੰ 22338, ਕਾਂਗਰਸ ਦੇ ਸ. ਬਰਿੰਦਰ ਸਿੰਘ ਢਿੱਲੋਂ ਨੂੰ 36271 ਵੋਟਾਂ, ਪੰਜਾਬ ਕਿਸਾਨ ਦਲ ਦੇ ਸ. ਪਰਮਜੀਤ ਸਿੰਘ ਮੁਕਾਰੀ ਨੂੰ 519 ਵੋਟਾਂ, ਆਜ਼ਾਦ ਉਮੀਦਵਾਰ ਦੇ ਸੂਬੇਦਾਰ ਅਵਤਾਰ ਸਿੰਘ ਨੂੰ 3339, ਸ. ਦਵਿੰਦਰ ਸਿੰਘ ਬਾਜਪਾ ਨੂੰ 1929 ਵੋਟਾਂ. ਸ. ਬਚਿੱਤਰ ਸਿੰਘ ਨੂੰ 741 ਵੋਟਾਂ ਅਤੇ ਨੋਟਾਂ 686 ਵੋਟਾਂ ਪਈਆਂ। ਹਲਕੇ ਵਿੱਚ ਕੁੱਲ 01 ਲੱਖ 35 ਹਜਾਰ 793 ਵੋਟਾਂ ਪਈਆਂ।    

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਹਰਜੋਤ ਸਿੰਘ ਬੈਂਸ ਨੂੰ 82132 ਵੋਟਾਂ, ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਨੀਤਨ ਨੰਦਾ ਨੂੰ 5923 ਵੋਟਾਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼੍ਰੀ ਕੰਨਵਰਪਾਲ ਸਿੰਘ ਨੂੰ 36352 ਵੋਟਾਂ, ਭਾਜਪਾ ਦੇ ਡਾ. ਪਰਮਿੰਦਰ ਸ਼ਰਮਾ ਨੂੰ 11433 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅ) ਸ. ਰਣਜੀਤ ਸਿੰਘ ਨੂੰ 1459 ਵੋਟਾਂ ਆਜ਼ਾਦ ਉਮੀਦਵਾਰ ਦੇ ਸ਼੍ਰੀ ਸੰਜੀਵ ਰਾਣਾ ਨੂੰ 1209, ਸ. ਸਮਸ਼ੇਰ ਸਿੰਘ ਨੂੰ 560 ਵੋਟਾਂ, ਸ਼੍ਰੀ ਸੁਰਿੰਦਰ ਕੁਮਾਰ ਬੇਦੀ ਨੂੰ 470 ਵੋਟਾਂ, ਕਮਿਊਨਿਸਟ ਪਾਰਟੀ ਆਫ ਇੰਡਿਆ ਦੇ ਸ. ਗੁਰਦੇਵ ਸਿੰਘ ਨੂੰ 507 ਵੋਟਾਂ, ਆਜ਼ਾਦ ਸਮਾਜ ਪਾਰਟੀ ਦੇ ਸ਼੍ਰੀ ਅਸ਼ਵਨੀ ਕੁਮਾਰ ਨੂੰ 301 ਵੋਟਾਂ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸ. ਮਲਕੀਅਤ ਸਿੰਘ ਨੂੰ 173 ਵੋਟਾਂ ਅਤੇ ਨੋਟਾਂ ਨੂੰ 1290 ਵੋਟਾਂ ਪਈਆਂ। ਹਲਕੇ ਵਿੱਚ ਕੁੱਲ 01 ਲੱਖ 40 ਹਜਾਰ 519 ਵੋਟਾਂ ਪਈਆਂ।   

ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਸ਼੍ਰੀ ਚਮਕੌਰ ਸਾਹਿਬ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਊਮੀਦਵਾਰ ਡਾ. ਚਰਨਜੀਤ ਸਿੰਘ ਨੂੰ 70248 ਵੋਟਾਂ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਸ. ਚਰਨਜੀਤ ਸਿੰਘ ਚੰਨੀ ਨੂੰ 62306 ਵੋਟਾਂ, ਬਸਪਾ ਦੇ ਉਮੀਦਵਾਰ ਸ. ਹਰਮੋਹਨ ਸਿੰਘ ਨੂੰ 3802 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸ. ਲਖਵੀਰ ਸਿੰਘ 6974 ਵੋਟਾਂ, ਸਮਾਜਵਾਦੀ ਪਾਰਟੀ ਦੇ ਸ. ਗੁਰਮੁੱਖ ਸਿੰਘ ਨੂੰ 200 ਵੋਟਾਂ, ਮਾਰਕਿਸ਼ਟ ਲੇਨੀਇਸ਼ਟ ਪਾਰਟੀ ਆਫ ਇੰਡਿਆ ਦੇ ਸ. ਜਗਦੀਪ ਸਿੰਘ ਨੂੰ 145 ਵੋਟਾਂ, ਪੰਜਾਬ ਨੈਸ਼ਨਲ ਪਾਰਟੀ ਦੇ ਸ. ਨਾਇਬ ਸਿੰਘ ਨੂੰ 229 ਵੋਟਾਂ, ਆਜ਼ਾਦ ਉਮੀਦਵਾਰ ਸ. ਰੁਪਿੰਦਰ ਸਿੰਘ ਨੂੰ 440 ਵੋਟਾਂ ਅਤੇ 713 ਨੋਟਾ ਵੋਟਾਂ ਪਈਆਂ। ਹਲਕੇ ਵਿੱਚ ਕੁੱਲ 01 ਲੱਖ 46 ਹਜ਼ਾਰ 858 ਵੋਟਾਂ ਪਈਆਂ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends