ELECTION 2022: ਗੰਭੀਰ ਬੀਮਾਰੀ ਵਾਲੇ 1000 ਤੋਂ ਵੱਧ ਕਰਮਚਾਰੀ ਅਤੇ ਸਹੁਰੇ ਘਰ ਸੇਵਾ ਕਰਨ ਵਾਲੀਆਂ ਮਹਿਲਾ ਕਰਮਚਾਰੀ ਹੋਣਗੇ ਸੇਵਾਮੁਕਤ - ਡੀਸੀ

  ਲੁਧਿਆਣਾ 6, FEBRUARY  

 ਗੰਭੀਰ ਬੀਮਾਰੀ ਵਾਲੇ 1000 ਤੋਂ ਵੱਧ ਕਰਮਚਾਰੀ ਅਤੇ ਸਹੁਰੇ ਘਰ ਸੇਵਾ ਕਰਨ ਵਾਲੀਆਂ ਮਹਿਲਾ ਕਰਮਚਾਰੀ ਹੋਣਗੇ ਸੇਵਾਮੁਕਤ - ਡੀਸੀ ਲੁਧਿਆਣਾ 

ਗੰਭੀਰ ਬਿਮਾਰੀ ਵਾਲੇ 1000 ਤੋਂ ਵੱਧ ਕਰਮਚਾਰੀ ਅਤੇ ਸਹੁਰੇ ਘਰ ਸੇਵਾ ਕਰਨ ਵਾਲੀਆਂ ਮਹਿਲਾ ਕਰਮਚਾਰੀ ਸੇਵਾਮੁਕਤ ਹੋ ਜਾਣਗੀਆਂ। ਡੀਸੀ ਲੁਧਿਆਣਾ ਨੇ ਅੱਜ ਕਿਹਾ ਕਿ ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਬਹੁਤ ਸਾਰੇ ਮੁਲਾਜ਼ਮ ਚੋਣਾਂ ਤੋਂ ਛੋਟ ਲੈਣ ਲਈ ਅੱਗੇ ਆ ਰਹੇ ਹਨ। 




ਡੀਸੀ ਲੁਧਿਆਣਾ ਨੇ ਕਿਹਾ ਕਿ "1000 ਤੋਂ ਵੱਧ ਕਰਮਚਾਰੀਆਂ ਨੇ ਆਪਣੀਆਂ ਅਰਜ਼ੀਆਂ ਦਿੱਤੀਆਂ ਹਨ ਕਿ ਉਹ ਗੰਭੀਰ ਬਿਮਾਰੀ ਤੋਂ ਪੀੜਤ ਹਨ" ਅਤੇ ਮਹਿਲਾ ਕਰਮਚਾਰੀਆਂ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਹੈ ਕਿ ਉਹ ਆਪਣੇ ਸਹੁਰਿਆਂ ਦੀ ਸੇਵਾ ਕਰ ਰਹੀਆਂ ਹਨ ਅਤੇ ਉਹ ਚੋਣ ਡਿਊਟੀ ਨਹੀਂ ਕਰ ਸਕਦੀਆਂ।


ਡੀਸੀ ਲੁਧਿਆਣਾ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਉਹ ਅਜਿਹੇ ਮੁਲਾਜ਼ਮਾਂ ਨੂੰ ਰਿਟਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਣਗੇ ਤਾਂ ਜੋ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ ਅਤੇ ਮਹਿਲਾ ਕਰਮਚਾਰੀ ਆਪਣੇ ਸਹੁਰਿਆਂ ਦੀ ਦੇਖਭਾਲ ਕਰ ਸਕਣ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends