ਕਲੱਸਟਰ ਮੁਖੀਆਂ ਨਾਲ਼ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਫ਼ਰਬਰੀ (ਦੇਵ ਕਰਨ ਸਿੰਘ )
ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿ) ਸ਼੍ਰੀ ਸੁਸ਼ੀਲ ਨਾਥ ਜੀ ਦੀ ਅਗਵਾਈ ਹੇਠ ਬਲਾਕ ਦੇ ਰਿਸੋਰਸ ਰੂਮ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼ 3 ਬੀ-1 ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਕਲੱਸਟਰ ਮੁਖੀ, ਪਪਪਪ ਟੀਮ, ਸਮਾਰਟ ਸਕੂਲ ਟੀਮ, ਮੀਡੀਆ ਟੀਮ, ਖੇਡ ਟੀਮ ਦੇ ਅਫ਼ਸਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਨਯੋਗ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿ) ਸ਼੍ਰੀ ਮਤੀ ਸੁਰਜੀਤ ਕੌਰ ਨੇ ਭਾਗ ਲੈਣ ਵਾਲੇ ਕਲੱਸਟਰ ਮੁਖੀਆਂ ਅਤੇ ਹੋਰਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵੇਂ ਸੈਸ਼ਨ ਦੇ ਦਾਖ਼ਲੇ ਲਈ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇ, ਪ੍ਰੀ-ਬੋਰਡ ਅਤੇ ਨਾਨ-ਪ੍ਰੀ ਬੋਰਡ ਪਹਿਲੀ ਤੋਂ ਪੰਜਵੀਂ ਜਮਾਤਾਂ ਦੀ ਪ੍ਰੀਖਿਆ ਲੈਣ ਸੰਬੰਧੀ, ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਜਾਰੀ ਰੱਖੀ ਜਾਵੇ, 100 ਦਿਨਾਂ ਪੜ੍ਹਨ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜੋੜਿਆ ਜਾਵੇ, ਨਿਸ਼ਠਾ ਅਤੇ ਨਿਪੁੰਨ ਭਾਰਤ ਮਿਸ਼ਨ ਤਹਿਤ ਅਧਿਆਪਕਾਂ ਦੀ ਆਨਲਾਈਨ ਸਿਖਲਾਈ ਦੇ ਹਰ ਭਾਗ ਨੂੰ ਪੂਰਾ ਕੀਤਾ ਜਾਵੇ, ਸਮਾਰਟ ਸਕੂਲ ਅਤੇ ਸਵੱਛ ਅਭਿਆਨ ਤਹਿਤ ਭਾਰਤ ਸਰਕਾਰ ਦੇ ਪੁਰਸਕਾਰ ਲਈ ਅਪਲਾਈ ਕੀਤਾ ਜਾਵੇ, ਸਿਵਲ ਵਰਕਸ ਦੇ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ) ਮਾਨਯੋਗ ਸ੍ਰੀ ਸੁਸ਼ੀਲ ਨਾਥ ਜੀ ਨੇ ਅਧਿਆਪਕਾਂ ਦੀ ਸਮੱਸਿਆਵਾਂ ਸੁਣੀਆਂ ਤੇ ਅਤੇ ਕਲੱਸਟਰ ਮੁਖੀਆਂ ਅਤੇ ਵੱਖ-ਵੱਖ ਟੀਮਾਂ ਨੂੰ ਬੂਸਟ ਅੱਪ ਕੀਤਾ। ਇਸ ਮੀਟਿੰਗ ਵਿੱਚ ਸਾਰੇ ਬਲਾਕਾਂ ਦੇ ਬੀਪੀਈਓ ਸਰਵ ਸ਼੍ਰੀ/ਸ਼੍ਰੀਮਤੀ ਨੀਨਾ ਰਾਣੀ , ਸ਼੍ਰੀ ਕਮਲਜੀਤ ਸਿੰਘ, ਸ਼੍ਰੀ ਮਤੀ ਗੁਰਮੀਤ ਕੌਰ,ਅਤੇ ਸ਼੍ਰੀ ਸਤਿੰਦਰ ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਪਪਪਪ ਖੁਸ਼ਪ੍ਰੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਵਰਿੰਦਰ ਪਾਲ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਟੀਮ ਦੇਵ ਕਰਨ ਸਿੰਘ ਮੀਟਿੰਗ ਵਿੱਚ ਹਾਜ਼ਰ ਸਨ।