ਪ੍ਰਸ਼ਾਸਨ ਨੇ ਨੌਜ਼ਵਾਨ ਵੋਟਰਾਂ ਨੂੰ ਸਵੀਪ ਗਤੀਵਿਧੀਆਂ ਤਹਿਤ ਕੀਤਾ ਜਾਗਰੂਕ।
ਸਵੀਪ ਗਤੀਵਿਧੀਆਂ ਤਹਿਤ ਜਿਲ੍ਹੇ ਦੇ ਸਮੂਹ ਸਕੂਲਾਂ ਦੇ ਇਲੈਕਟੋਰਲ ਲਿਟਰੇਸੀ ਕਲੱਬ ਦੇ ਇੰਚਾਰਜ਼ ਸਹਿਬਾਨ ਨੇ ਜਿਲ੍ਹੇ ਦੇ ਸਮੂਹ ਨੌਜ਼ਵਾਨ ਵੋਟਰਾਂ ਨੂੰ ਮਿਤੀ 20 ਫਰਵਰੀ 2022 ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਤਦਾਨ ਕੇਂਦਰ ਵਿੱਚ ਜਾ ਕੇ ਸਰਗਰਮੀ ਨਾਲ ਆਪ ਅਤੇ ਆਪਣੇ ਪਰਿਵਾਰਾਂ ਸਮੇਤ ਹਿੱਸਾ ਲੈਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ। ਪ੍ਰਸ਼ਾਸ਼ਨ ਵਲੋਂ ਮਤਦਾਨ ਕੇਂਦਰਾਂ ਤੇ ਮਿਲਣ ਵਾਲ਼ੀਆਂ ਸਹੂਲਤਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ।
ਡਪਿਟੀ ਕਮਸਿ਼ਨਰ-ਕਮ-ਜ਼ਲਿ੍ਹਾ ਚੋਣ ਅਫ਼ਸਰ ਵਸਿ਼ੇਸ਼ ਸਾਰੰਗਲ ਨੇ ਕਹਿਾ ਕ ਿਨੌਜ਼ਵਾਨ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਦੇਸ਼ ਦੇ ਆਰਥਕਿ ਅਤੇ ਸਮਾਜਕਿ ਵਕਿਾਸ ਵੱਿਚ ਅਹਮਿ ਭੂਮਕਿਾ ਨਭਿਾ ਸਕਦੇ ਹਨ ਕਿਉਂਕਿ ਨੌਜ਼ਵਾਨ ਵੋਟਰ ਹੀ ਦੇਸ਼ ਦਾ ਭਵਿੱਖ ਹਨ ਅਤੇ ਉਹ ਦੇਸ਼ ਦੀ ਦਸ਼ਾ ਅਤੇ ਦਿਸ਼ਾ ਨੂੰ ਹੋਰ ਬਿਹਤਰ ਬਣਾ ਸਕਦੇ ਹਨ। ਉਨ੍ਹਾਂ ਕਹਿਾ ਕ ਿਨੌਜ਼ਵਾਨ ਵੋਟਰਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕ ਿਉਹ ਪੋਲੰਿਗ ਵਾਲੇ ਦਨਿ ਆਪਣੀ ਵੋਟ ਪਾ ਕੇ ਦੇਸ਼ ਪ੍ਰਤੀ ਆਪਣਾ ਫਰਜ਼ ਜਰੂਰ ਨਿਭਾਉਣਗੇ।