ਪੰਜਾਬ ਦੇ ਬਹੁੁ-ਗਿਣਤੀ ਜਿਲ੍ਹਿਆਂ ਵਿੱਚ ਅਧਿਆਪਕ ਤਨਖਾਹ ਨੂੰ ਤਰਸੇ

 *ਪੰਜਾਬ ਦੇ ਬਹੁੁ-ਗਿਣਤੀ ਜਿਲ੍ਹਿਆਂ ਵਿੱਚ ਅਧਿਆਪਕ ਤਨਖਾਹ ਨੂੰ ਤਰਸੇ*

ਪਟਿਆਲਾ 13 ਫਰਵਰੀ ( ) ਪੰਜਾਬ ਦੇ ਬਹੁ-ਗਿਣਤੀ ਜਿਲ੍ਹਿਆਂ ਵਿੱਚ ਅਧਿਆਪਕਾਂ ਨੂੰ ਹੁਣ ਤੱਕ ਜਨਵਰੀ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਦੇ ਸਰਪ੍ਰਸਤ ਰਣਜੀਤ ਸਿੰਘ ਮਾਨ ,ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ,ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ,ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਕਮਲ ਨੇਣ ,ਸੰਦੀਪ ਕੁਮਾਰ ਰਾਜਪੁਰਾ, ਸੁਖਵਿੰਦਰ ਸਿੰਘ ਨਾਭਾ,ਹਿੰਮਤ ਸਿੰਘ ਖੋਖ,ਹਰਪ੍ਰੀਤ ਸਿੰਘ ਉੱਪਲ,ਜਗਪ੍ਰੀਤ ਸਿੰਘ ਭਾਟੀਆ ਨੇ ਕਿਹਾ ਕਿ ਬਹੁ-ਗਿਣਤੀ ਅਧਿਆਪਕਾਂ ਨੇ ਮਹੀਨੇ ਦੀ 10 ਤਰੀਖ ਤੱੱਕ ਕਿਸ਼ਤਾਂ ਭਰਨੀਆਂ ਹੁੰਦੀਆਂ ਹਨ, ਤਨਖਾਹ ਨਾ ਮਿਲਣ ਕਾਰਨ ਉਹਨਾਂ ਦੀਆਂ ਕਿਸ਼ਤਾਂ ਟੁੱਟ ਗਈਆਂ।




 ਉਹਨਾਂ ਅੱਗੇ ਦੱਸਿਆਂ ਕਿ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਨਾ ਮਿਲਣਾ ਸਿੱਖਿਆ ਵਿਭਾਗ ਦੀ ਅਣਗਹਿਲੀ ਸਾਬਤ ਕਰਦਾ ਹੈ ਜਿਹੜਾ ਸਮਾਂ ਰਹਿੰਦਿਆਂ ਉੱਚਿਤ ਬਜਟ ਦਾ ਪ੍ਰਬੰਧ ਨਹੀਂ ਕਰ ਸਕੇ, ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ, ਵਿੱਤ ਵਿਭਾਗ ਅਤੇ ਸਿੱੱਖਿਆ ਵਿਭਾਗ ਅਧਿਆਪਕਾਂ ਪ੍ਰਤੀ ਸੁਹਿਰਦ ਨਹੀਂ ਹੈ। ਭੁਪਿੰਦਰ ਸਿੰਘ ਕੌੜਾ,ਗੁਰਵਿੰਦਰਪਾਲ ਸਿੰਘ , ਰਜੇਸ਼ ਕੁਮਾਰ ਸਮਾਣਾ,ਹਰਵਿੰਦਰ ਸੰਧੂ,ਭੀਮ ਸਿੰਘ,ਵਿਕਾਸ ਸਹਿਗਲ,ਜਸਵਿੰਦਰ ਪਾਲ ਸ਼ਰਮਾ ਤੇ ਜਸਵੰਤ ਸਿੰਘ ਨਾਭਾ ਨੇ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਜਨਵਰੀ ਮਹੀਨੇ ਦੀ ਤਨਖਾਹ ਜਲਦ ਦਿੱਤੀ ਜਾਵੇ ਅਤੇ ਭਵਿੱਖ ਵਿੱਚ ਸਮੇਂ ਸਿਰ ਤਨਖਾਹ ਮਿਲਣੀ ਯਕੀਨੀ ਬਣਾਈ ਜਾਵੇ। ਤਨਖਾਹ ਦੇ ਮਾਮਲੇ ਵਿੱਚ ਜੇਕਰ ਭਵਿੱਖ ਵਿੱਚ ਕੋਈ ਅਣਗਹਿਲੀ ਕੀਤੀ ਗਈ ਤਾਂ ਜਥੇਬੰਦੀ ਨੂੰ ਸੂਬਾ ਪੱਧਰੀ ਜਥੇਬੰਦਕ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends