ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਕੀਤਾ ਜਾਵੇਗਾ ਹੋਣਹਾਰ ਧੀਆਂ ਦਾ ਲੋਹੜੀ ਤੇ ਵਿਸ਼ੇਸ਼ ਸਨਮਾਨ :ਅਮਨਦੀਪ ਸ਼ਰਮਾ

 ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਕੀਤਾ ਜਾਵੇਗਾ ਹੋਣਹਾਰ ਧੀਆਂ ਦਾ ਲੋਹੜੀ ਤੇ ਵਿਸ਼ੇਸ਼ ਸਨਮਾਨ :ਅਮਨਦੀਪ ਸ਼ਰਮਾ

    ਲਗਾਤਾਰ ਅਧਿਆਪਕ ਦਿਵਸ ਅਤੇ ਲੋਹੜੀ ਦਾ ਕਰ ਰਹੇ ਹਾਂ ਪ੍ਰੋਗਰਾਮ:ਰਜਿੰਦਰ ਵਰਮਾ।

  ਪੰਜਾਬੀ ਸਾਹਿਤ ਕਲਾ ਮੰਚ ਲਗਾਤਾਰ ਕਰ ਰਿਹਾ ਪ੍ਰੋਗਰਾਮ:ਬੱਛੋਆਣਾ।



    ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਜ਼ਿਲ੍ਹਾ ਮਾਨਸਾ ਵੱਲੋਂ ਹੋਣਹਾਰ ਧੀਆਂ ਦਾ ਲੋਹੜੀ ਤੇ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਬੋਲਦਿਆਂ ਕਿਹਾ ਕੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਹੋਣਹਾਰ ਬੱਚੀਆਂ ਵਿਦਿਆਰਥਣਾਂ ਦਾ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਵਿਸ਼ੇਸ਼ ਸਨਮਾਨ 13 ਜਨਵਰੀ ਲੋਹਡ਼ੀ ਵਾਲੇ ਦਿਨ ਕੀਤਾ ਜਾ ਰਿਹਾ ਹੈ। ਮੰਚ ਦੇ ਉਪ ਪ੍ਰਧਾਨ ਰਜਿੰਦਰ ਵਰਮਾ ਮੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਤ ਕਲਾ ਸਿੱਖਿਆ, ਖੇਡਾਂ, ਸਮਾਜਿਕ ਕੰਮਾਂ ਵਿੱਚ ਹੋਣਹਾਰ ਬੱਚਿਆਂ ਦਾ ਵਿਸ਼ੇਸ਼ ਸਨਮਾਨ ਪੰਜਾਬੀ ਸਾਹਿਤ ਕਲਾ ਮੰਚ ਵੱਲੋਂ ਕੀਤਾ ਜਾਵੇਗਾ ਤਾਂ ਜੋ ਸਾਡੀਆਂ ਵਿਦਿਆਰਥਣਾਂ ਹੋਰ ਤਰੱਕੀਆ ਕਰਨ।ਉਨ੍ਹਾਂ ਇਸ ਲਈ ਜਨਰਲ ਸਕੱਤਰ ਗੁਰਜੰਟ ਸਿੰਘ ਬੱਛੋਆਣਾ ,ਪ੍ਰਦੀਪ ਵਰਮਾ,ਸੁਖਵਿੰਦਰ ਸਿਂਗਲਾ,ਰਾਮਪਾਲ ਗੜੱਦੀ ਆਦਿ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends