ਪੁਰਾਣੀ ਪੈਨਸ਼ਨ ਦੀ ਹੱਕੀ ਮੰਗ ਲਈ ਮੁਲਾਜ਼ਮਾਂ ਵੱਲ੍ਹੋਂ ਮਾਨਸਾ ਜ਼ਿਲ੍ਹੇ ਚ ਭਗਵੰਤ ਮਾਨ ਦੇ ਘਿਰਾਓ ਦਾ ਫੈਸਲਾ
ਭਗਵੰਤ ਮਾਨ ਜੀ..ਵਿਧਾਇਕ, ਐੱਮ ਪੀ ਪੈਨਸ਼ਨ ਲੈ ਰਹੇ ਨੇ,ਮੁਲਾਜ਼ਮਾਂ ਲਈ ਪੈਨਸ਼ਨ ਬੰਦ ਕਿਉਂ..?
ਮਾਨਸਾ 6 ਜਨਵਰੀ(ਪੱਤਰ ਪ੍ਰੇਰਕ)ਪੁਰਾਣੀ ਪੈਨਸ਼ਨ ਬਹਾਲ ਕਰੋ ਕਮੇਟੀ ਪੰਜਾਬ ਦੇ ਸੂਬਾਈ ਬੁਲਾਰੇ ਦਰਸ਼ਨ ਅਲੀਸ਼ੇਰ ਨੇ ਐਲਾਨ ਕੀਤਾ ਹੈ ਕਿ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਮੈਨੀਫੈਸਟੋ ਵਿੱਚ ਨਾ ਪਾਉਣ ਵਾਲੀਆਂ ਪਾਰਟੀਆਂ ਦਾ ਚੋਣਾ ਵਿੱਚ ਜੋਰਦਾਰ ਵਿਰੋਧ ਤੇ ਘਿਰਾਓ ਕਰਾਂਗੇ, ਉਨ੍ਹਾਂ ਕਿਹਾ ਕਿ ਹੁਣ ਤੱਕ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ੍ਹੋਂ ਆਪਣੇ ਚੋਣ ਮੈਨੀਫੈਸਟੋ ਚ ਪੁਰਾਣੀ ਪੈਨਸ਼ਨ ਦਾ ਵਾਅਦਾ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਪਹਿਲੇ ਮਹੀਨੇ ਪੰਜਾਬ ਭਰ ਦੇ ਲੱਖਾਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਆਗੂ ਨੇ ਗਿਲਾ ਜ਼ਾਹਿਰ ਕੀਤਾ ਕਿ ਮੁਲਾਜ਼ਮ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਦਾ ਦਾਅਵਾ ਕਰਨ ਵਾਲੀ ਕੇਜਰੀਵਾਲ ਦੀ ਆਪ ਪਾਰਟੀ ਨੇ ਵੀ ਮੁਲਾਜ਼ਮਾਂ ਦੀ ਸਭ ਤੋ ਅਹਿਮ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਕੋਈ ਗੰਭੀਰਤਾ ਨਹੀਂ ਦਿਖਾਈ, ਜਿਸ ਕਾਰਨ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਨੇ ਸਮੂਹ ਮੁਲਾਜ਼ਮਾਂ ਨੂੰ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਚ ਸੰਬੋਧਨ ਕਰਨ ਆ ਰਹੇ ਭਗਵੰਤ ਮਾਨ ਨੂੰ ਘੇਰਨ ਦਾ ਫੈਸਲਾ ਕੀਤਾ ਹੈ,ਆਗੂਆਂ ਨੇ ਕਿਹਾ ਕਿ ਆਪ ਪਾਰਟੀ ਇਸ ਅਹਿਮ ਨੂੰ ਅਣਗੋਲਿਆਂ ਕੀਤਾ ਹੈ।ਜਿਸ ਕਰਕੇ ਸਭਨਾਂ ਮੁਲਾਜ਼ਮ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਸਵਾਲ ਕੀਤੇ ਜਾਣਗੇ ਕਿ ਜੇਕਰ ਤੁਹਾਡੇ ਵਿਧਾਇਕ, ਐੱਮ ਪੀ ਪੈਨਸ਼ਨ ਲੈ ਰਹੇ ਹਨ ਤਾਂ ਮੁਲਾਜ਼ਮ ਕਿਉਂ ਨਹੀਂ ?