ਮੰਗਾ ਮੰਨਣ ਤੱਕ ਸਮੂਹ ਪੰਜਾਬ ਵਿੱਚ ਦੋਹਾ ਵਿਭਾਗਾਂ ਦੇ ਮੁਲਾਜ਼ਮ ਰਹਿਣਗੇ ਹੜਤਾਲ ਤੇ


7 ਜਨਵਰੀ 2022 


🚩 ਮੰਗਾ ਮੰਨਣ ਤੱਕ ਸਮੂਹ ਪੰਜਾਬ ਵਿੱਚ ਦੋਹਾ ਵਿਭਾਗਾਂ ਦੇ ਮੁਲਾਜ਼ਮ ਰਹਿਣਗੇ ਹੜਤਾਲ ਤੇ


🚩ਖਰੜ ਵਿਖੇ ਪੱਕਾ ਮੋਰਚਾ 12ਵੇ ਅਤੇ ਮਰਨ ਵਰਤ 5ਵੇ ਦਿਨ ਵੀ ਜਾਰੀ


ਨਿਗੂਣੀ ਤਨਖਾਹ ਤੇ ਬਿਨਾ ਕਿਸੇ ਮੈਡੀਕਲ ਯਾ ਸੋਸ਼ਲ ਸਿਕਉਰੋਟੀ ਤੇ 16 ਸਾਲ ਤੋਂ ਠੇਕੇ ਤੇ ਕੰਮ ਕਰ ਰਹੇ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ (ਸਿਹਤ ਵਿਭਾਗ) ਅਤੇ ਰੂਰਲ ਹੈਲਥ ਫਾਰਮੇਸੀ ਅਫਸਰਜ਼ ਐਸੋਸੀਏਸ਼ਨ (ਪੰਚਾਇਤ ਵਿਭਾਗ) ਅਤੇ ਸਮੂਹ ਦਰਜ਼ਾ ਚਾਰ ਕਰਮਚਾਰੀ ਯੂਨੀਅਨ ਵਲੋਂ ਸੀ ਐਮ ਸਿਟੀ ਖਰੜ ਵਿਖੇ ਸ਼ੁਰੂ ਕੀਤਾ *ਪੱਕਾ ਮੋਰਚਾ ਅੱਜ 12ਵੇ ਦਿਨ* ਵਿੱਚ ਦਾਖਲ ਹੋ ਗਿਆ। ਫਾਰਮੇਸੀ ਅਫਸਰ ਦੀਪ ਕੰਬੋਜ ਫ਼ਾਜ਼ਿਲਕਾ ਵਲੋਂ ਜਾਰੀ ਮਰਨ ਵਰਤ ਪੰਜਵੇਂ ਦਿਨ ਵੀ ਜਾਰੀ ਹੈ 



ਇਸ ਸੰਬੰਧੀ ਜਾਣਕਾਰੀ ਦਿੰਦਿਆ ਜ਼ਿਲਾ ਆਗੂ ਰਵੀਸ਼ ਕੁਮਾਰ , ਰਣਧੀਰ ਸਿੰਘ ਨੇ ਦੱਸਿਆ ਕੇ ਲਗਭਗ 16 ਸਾਲ ਤੋਂ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਇਹ ਲਗਭਗ 2000 ਮੁਲਾਜ਼ਮ ਹੁਣ ਆਰ ਪਾਰ ਦੀ ਲੜਾਈ ਦੇ ਰੌਂ ਵਿੱਚ ਹਨ ਅਤੇ ਮੋਰਚੇ ਵਲੋਂ ਲਏ ਫੈਸਲੇ ਅਨੁਸਾਰ ਜੇਕਰ ਮੰਗਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਯਾ ਟਾਲਮਟੋਲ ਦੀ ਨੀਤੀ ਸਰਕਾਰ ਵਲੋਂ ਅਪਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੂਬਾ ਪੱਧਰੀ ਵਿਰੋਧ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਹੋਵੇਗੀ।


ਇਸ ਮੌਕੇ ਜ਼ਿਲਾ ___ਸ਼ਹੀਦ _ਭਗਤ ਸਿੰਘ ਨਗਰ_____ ਵਲੋਂ ਦੇਵਰਾਜ, ਕਮਲਜੀਤ ਰਾਏ, ਅਮਰੀਕ ਸਿੰਘ, ਰਾਹੁਲ ਚੋਪੜਾ,ਸੁਨੀਲ ਸਿੱਧੂ, ਮੋਹਿਤ ਤਾਗਰਾ, ਚਰਨਜੀਤ ਕੁਮਾਰ, ਗੁਰਮੀਤ ਸਿੰਘ, ਅਨੰਦ ਕੁਮਾਰ, ਪਰਮਜੀਤ ਸਿੰਘ,ਚਮਨ ਲਾਲ, ਸੰਗਮ ਕੁਮਾਰ, ਗੁਰਦੀਪ ਸਿੰਘ,ਇੰਦਰਜੀਤ ਕੌਰ, ਸੰਦੀਪ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਸੰਦੀਪ ਕਰੀਰ,ਮੀਨੂ ਭਾਰਦਵਾਜ ਅਤੇ ਦਰਜ਼ਾ ਚਾਰ ਜਤਿੰਦਰ ਸਿੰਘ, ਸਤਨਾਮ,ਮਨੀ, ਜੀਵਨ, ਜਗਦੀਸ਼ ਕੌਰ, ਊਸ਼ਾ, ਪਰਮਜੀਤ ਸਿੰਘ, ਗੀਤਾ ਰਾਣੀ ,ਸੁਰਜੀਤ ਕੌਰ ,ਕਮਲੇਸ਼ ਰਾਣੀ, ਰਮੇਸ਼ ਆਦਿ ਹਾਜ਼ਰ ਸਨ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends