ਵੀ. ਆਈ. ਪੀ ਬਦਲੀਆਂ... ਚੋਣ ਜਾਬਤੇ ਨੇ ਪਾਇਆ ਰੰਗ ਵਿਚ ਭੰਗ
* ਸਿਆਸੀ ਬਦਲੀਆਂ ਰੋਕਣ ਲਈ ਚੋਣ ਕਮਿਸ਼ਨ, ਪੰਜਾਬ ਨੂੰ ਗੁਹਾਰ।
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਚੁੱਪ ਚਪੀਤੇ ਅਚਾਨਕ ਕੀਤੀਆਂ ਵੀ. ਆਈ. ਪੀ ਬਦਲੀਆਂ ਦੇ ਆਰਡਰ ਆਉਣ ਤੇੰ ਜਿਥੇ ਬਦਲੀ ਕਰਵਾਉਣ ਵਾਲੇ ਅਧਿਆਪਕਾਂ ਵਿਚ ਖੁਸ਼ੀ ਦੀ ਲਹਿਰ ਹੈ ਉਥੇ ਆਨਲਾਈਨ ਬਦਲੀਆਂ ਕਰਵਾ ਚੁੱਕੇ ਅਧਿਆਪਕਾਂ ਵਿਚ ਘੋਰ ਨਿਰਾਸ਼ਾ ਦਾ ਆਲਮ ਹੈ। ਪਰ ਇਸ ਸਾਰੇ ਘਟਨਾਕ੍ਰਮ ਵਿੱਚ ਚੋਣ ਕਮਿਸ਼ਨ, ਭਾਰਤ ਵਲੋਂ ਅਚਾਨਕ ਚੋਣ ਜਾਬਤਾ ਲਾਗੂ ਕਰਨ ਨਾਲ ਖੁਸੀ ਵਿਚ ਰੰਗ ਵਿਚ ਭੰਗ ਪੈ ਗਿਆ ਹੈ। ਹੁਣ ਵੀ ਕਈ ਵੀ. ਆਈ. ਪੀ ਬਦਲੀਆਂ ਵਾਲੇ ਅਧਿਆਪਕ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਅਧਿਕਾਰੀਆਂ ਤੱਕ ਪਹੁੰਚ ਬਣਾ ਰਹੇ ਹਨ ਤੇ ਕੁੱਝ ਪਿਛਲੀ ਤਰੀਕਾਂ ਵਿਚ ਇਨ੍ਹਾਂ ਨੂੰ ਲਾਗੂ ਕਰਵਾਉਣ ਵਿਚ ਸਫਲ ਹੋ ਗਏ ਹਨ। ਉਧਰ ਚੋਣ ਕਮਿਸ਼ਨ ਇਸ ਵਾਰ ਸਖਤ ਰੁਖ ਦਿਖਾ ਰਿਹਾ ਹੈ ਤੇ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ।
Also read:
ਪੰਜਾਬ ਚੋਣਾਂ 2022 ਦੇਖੋ ਮਹੱਤਵ ਪੂਰਨ ਅਪਡੇਟ ਇਥੇ
ELECTION CODE OF CONDUCT: ਨਵੀਆਂ ਭਰਤੀਆਂ/ ਬਦਲੀਆਂ ਤੇ ਜੁਆਇੰਨ ਕਰਨ ਲਈ ਰੋਕ
6TH PAY COMMISSION : READ ALL NEW NOTIFICATION HERE
PSEB 2ND TERM EXAM SYALLABUS MODEL TEST PAPER DOWNLOAD HERE
ਕੁੱਝ ਅਧਿਆਪਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦਸਿਆ ਕਿ ਉਨ੍ਹਾਂ ਦੀ ਬਦਲੀਆਂ ਹੋਇਆ ਨੂੰ ਇਕ ਸਾਲ ਹੋਣ ਵਾਲਾ ਪਰ ਅਧਿਆਪਕਾਂ ਦੀ ਘਾਟ ਦਾ ਬਹਾਨਾ ਲਾ ਕੇ ਵਿਭਾਗ ਨੇ ਉਨ੍ਹਾਂ ਦੀ ਬਦਲੀਆਂ ਲਾਗੂ ਨਹੀਂ ਕੀਤੀਆਂ ਤੇ ਵੀ. ਆਈ. ਪੀ ਬਦਲੀਆਂ ਤੇ ਅਜਿਹੀ ਕੋਈ ਸ਼ਰਤ ਨਾ ਲਾਉਂਦੇ ਹੋਏ ਤੁਰੰਤ ਲਾਗੂ ਕਰਨ ਦੇ ਹੁਕਮ ਕੀਤੇ ਗਏ ਹਨ। ਇਨ੍ਹਾਂ ਅਧਿਆਪਕਾਂ ਨੇ ਚੋਣ ਕਮਿਸ਼ਨ, ਪੰਜਾਬ ਤੇ ਪੰਜਾਬ ਦੇ ਜਿਲ੍ਹਾ ਚੋਣ ਕਮਿਸ਼ਨਰ ਕਮ ਡਿਪਟੀ ਕਮਿਸ਼ਨਰਾਂ ਨੂੰ ਸਿੱਖਿਆ ਵਿਭਾਗ ਵਿਚ ਚੋਣ ਜਾਬਤਾ ਲੱਗਣ ਤੋਂ ਬਾਅਦ ਚੱਲ ਰਹੇ ਇਸ ਗੋਰਖਧੰਦੇ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਚੋਣ ਕਮਿਸ਼ਨ, ਇਨ੍ਹਾਂ ਸਿਆਸੀ ਬਦਲੀਆਂ ਤੇ ਕੀ ਕਾਰਵਾਈ ਕਰਦਾ ਹੈ।