Wednesday, 30 June 2021

PAY COMMISSION: ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਲਈ , ਸਰਕਾਰ ਵੱਲੋਂ ਗਠਿਤ ਕਮੇਟੀ ਦੀ ਮੀਟਿੰਗ 1 ਜੁਲਾਈ ਨੂੰ

 

Kanoongo Recruitment: ਆਫਿਸੀਅਲ ਨੋਟੀਫਿਕੇਸ਼ਨ ਜਾਰੀ, ਡਾਊਨਲੋਡ ਕਰੋ

 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਸਥਾਪਨਾ ਭਾਰਤੀ ਸੰਵਿਧਾਨ ਦੀ ਧਾਰਾ 309 ਤਹਿਤ ਕੀਤੀ ਗਈ ਹੈ, ਜਿਸਦਾ ਮੁੱਖ ਮੰਤਵ ਪੰਜਾਬ ਸਰਕਾਰ ਦੇ ਅਦਾਰਿਆਂ ਵੱਲੋਂ ਪ੍ਰਾਪਤ ਹੋਏ ਮੰਗ ਪੱਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਗਰੁੱਪ-ਸੀ ਸੇਵਾਵਾਂ ਦੇ ਅਮਲੇ ਦੀ ਭਰਤੀ ਕਰਨਾ ਹੈ।


 ਦਫਤਰ ਮੁੱਖ ਚੋਣ ਅਫਸਰ, ਪੰਜਾਬ ਤੋਂ ਗਰੁੱਪ-ਸੀ ਦੀ ਚੋਣ ਕਾਨੂੰਗੋ ਦੀ ਅਸਾਮੀ ਲਈ ਪ੍ਰਾਪਤ ਮੰਗ ਪੱਤਰ ਅਤੇ ਅਸਾਮੀਆਂ ਦੇ ਵਰਗੀਕਰਨ ਅਨੁਸਾਰ ਚੋਣ ਕਾਨੂੰਗੋ ਦੀਆਂ ਕੁੱਲ 05 ਅਸਾਮੀਆਂ ਦੀ ਭਰਤੀ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 01/07/2021 ਤੋਂ 19/07/2021 ਸ਼ਾਮ 05-00 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। 


WE ARE ON TELGRAM : ਹਰ ਅਪਡੇਟ ਲਈ ਟੈਲੀਗਰਾਮ ਨੂੰ ਜੁਆਇੰਨ ਕਰੋ


OFFICIAL NOTIFICATION DOWNLOAD LINK GIVEN BELOW


FEES :
ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਖਿਡਾਰੀ.   1000  ਰੁਪਏ

ਐਸ.ਸੀ.(s.c)/ਬੀ.ਸੀ.(BC) ਆਰਥਿਕ ਤੌਰ ਤੇ ਕਮਜ਼ੋਰ ਵਰਗ (Ews)  250/- ਰੁਪਏ


 ਸਾਬਕਾ ਫੌਜੀ ਅਤੇ ਆਸ਼ਰਿਤ (Ex-Servicemen & Dependent).  200/- ਰੁਪਏ

(Physical Handicapped) /-    500/- ਰੁਪਏ ਟ: ਉਮੀਦਵਾਰਾਂ ਦੁਆਰਾ ਇੱਕ ਵਾਰ ਅਦਾ ਕੀਤੀ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਏਗੀ। ਚੋਣ ਕਾਨੂੰਗੋ ਦੀ ਅਸਾਮੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਹੇਠ ਲਿਖੇ ਅਨੁਸਾਰ ਵਿੱਦਿਅਕ ਯੋਗਤਾ (Educational Qualification) ਹੋਣਾ ਲਾਜ਼ਮੀ ਹੈ :- "Should possess a Bachelor's Degree in any discipline from a recognized University or institution or its equivalent" 
 ਦਸਵੀਂ ਪੱਧਰ ਤੇ ਪੰਜਾਬੀ ਜਾਂ ਇਸਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਈ ਲਾਜ਼ਮੀ ਹੈ

 PAY SCALE:  ਚੋਣ ਕਾਨੂੰਗੋ ਦੀ ਅਸਾਮੀ ਦਾ ਤਨਖਾਹ ਸਕੇਲ ਹੇਠ ਦਰਸਾਏ ਅਨੁਸਾਰ ਹੈ:- 

ਤਨਖਾਹ ਸਕੇਲ ਚੋਣ ਕਾਨੂੰਗੋ 29200 (Level 5) 


ਉਮਰ ਸੀਮਾ:- ਉਪਰੋਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01.01.2021 ਨੂੰ ਹੇਠ ਅਨੁਸਾਰ ਹੋਣੀ ਚਾਹੀਦੀ ਹੈ:- 
 (i) ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਈ ਚਾਹੀਦੀ। 
 (ii) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾਂ 42 ਸਾਲ ਹੋਵੇਗੀ। 
iii) ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾਂ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾਂ 45 ਸਾਲ ਹੋਵੇਗੀ।

 ਚੋਣ ਵਿਧੀ: i) ਚੋਣ ਵਿਧੀ ਸਬੰਧੀ ਉਮੀਦਵਾਰਾਂ ਨੂੰ ਬਾਅਦ ਵਿੱਚ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਸੂਚਿਤ ਕੀਤਾ ਜਾਏਗਾ। 

 ii) ਬੋਰਡ ਵੱਲੋਂ ਬਾਅਦ ਵਿੱਚ ਤੈਅ ਕੀਤੀ ਜਾਣ ਵਾਲੀ ਚੋਣ ਵਿਧੀ ਦੇ ਅਨੁਸਾਰ ਯੋਗ ਪਾਏ ਗਏ ਉਮੀਦਵਾਰਾਂ ਵਿੱਚੋਂ ਅਸਾਮੀਆਂ ਦਾ 3 ਗੁਣਾ ਉਮੀਦਵਾਰਾਂ ਜਾਂ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਮੀਦਵਾਰਾਂ ਨੂੰ ਹਰ ਤਰ੍ਹਾਂ ਦੇ ਦਸਤਾਵੇਜਾਂ ਦੀ ਪੜਤਾਲ/ਵੈਰੀਫਿਕੇਸ਼ਨ ਕਰਨ ਲਈ ਕਾਊਂਸਲਿੰਗ ਲਈ ਬੁਲਾਇਆ ਜਾਵੇਗਾ। 

ਕਾਉਂਸਲਿੰਗਗ ਉਪਰੰਤ ਮੁਕੰਮਲ ਤੌਰ ਤੇ ਸਫਲ/ਯੋਗ ਪਾਏ ਗਏ ਉਮੀਦਵਾਰਾਂ ਦੇ ਨਾਮ, ਅਸਾਮੀਆਂ ਦੀ ਉਸ ਸਮੇਂ ਦੀ ਮੌਜੂਦਾ ਗਿਣਤੀ (ਜੋ ਕਿ ਸਬੰਧਤ ਵਿਭਾਗ ਦੇ ਹੁਕਮਾਂ/ਹਦਾਇਤਾਂ ਅਨੁਸਾਰ ਭਰਤੀ ਪ੍ਰਕੀਰਿਆ ਦੌਰਾਨ ਕਿਸੇ ਵੀ ਸਮੇਂ ਘਟਾਈ ਜਾਂ ਵਧਾਈ ਜਾ ਸਕਦੀ ਹੈ। ਅਨੁਸਾਰ ਸਬੰਧਤ ਵਿਭਾਗ ਨੂੰ ਸਿਫਾਰਸ਼ ਕੀਤੇ ਜਾਣਗੇ।  ਕਾਊਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ/ਪਾਤਰਤਾ ਤੇ ਆਧਾਰ ਤੇ ਬਿਨੈ ਕਰਨ ਵਾਲੀ ਸ਼੍ਰੇਣੀ/ਅਸਾਮੀ ਕੋਡ ਵਿੱਚ ਹੀ ਵਿਚਾਰਿਆ ਜਾਵੇਗਾ। 


ਅਪਲਾਈ ਕਰਨ ਦੀ ਵਿਧੀ:  ਉਮੀਦਵਾਰ ਬੋਰਡ ਦੀ ਵੈਬਸਾਈਟ https://sssb.punjab.gov.in ਤੇ "Online Applications ਅਧੀਨ ਮੁਹੱਈਆ ਲਿੰਕ ਤੇ ਕਲਿਕ ਕਰਕੇ ਮਿਤੀ 01-07-2021 ਤੋਂ 19-07-2021 ਸ਼ਾਮ 5:00 ਵਜ਼ੇ ਤੱਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਪ੍ਰਾਪਤ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਰੱਦ ਸਮਝੀ ਜਾਵੇਗੀ। 

 ਆਨਲਾਈਨ ਅਪਲਾਈ ਕਰਨ ਦੀਆਂ ਹਦਾਇਤਾਂ (instructions) ਬੋਰਡ ਦੀ ਵੈਬਸਾਈਟ ਤੇ ਮੌਜ਼ੂਦ ਇਸ ਭਰਤੀ ਦੇ ਲਿੰਕ ਹੇਠ ਦਰਜ਼ ਹਨ। ਉਮੀਦਵਾਰ ਇਸ ਲਿੰਕ ਤੇ ਕਲਿਕ ਕਰਨ ਉਪਰੰਤ ਇੰਨ੍ਹਾਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਕੇ ਹੀ ਹਰ ਇੱਕ Step ਨੂੰ ਸਫਲਤਾਪੂਰਵਕ ਮੁਕੰਮਲ ਕਰਨ। 


ਉਮੀਦਵਾਰ ਬੋਰਡ ਦੀ ਵੈਬਸਾਈਟ ਤੇ ਮੌਜ਼ੂਦ ਭਰਤੀ ਦੇ ਲਿੰਕ ਤੇ ਕਲਿਕ ਕਰਕੇ ਸਭ ਤੋਂ ਪਹਿਲਾਂ ਨਿੱਜੀ ਅਤੇ ਵਿਦਿਅਕ ਜਾਣਕਾਰੀ ਭਰਕੇ ਰਜਿਸਟਰੇਸ਼ਨ ਕਰਨਗੇ। ਰਜਿਸਟਰੇਸ਼ਨ ਸਫਲ ਹੋਣ ਉਪਰੰਤ Username ਅਤੇ Password Generate ਹੋ ਜਾਏਗਾ, ਜਿਸਦੀ ਵਰਤੋਂ ਕਰਕੇ ਉਮੀਦਵਾਰ ਫਿਰ ਤੋਂ Login ਕਰਕੇ Step-wise ਹਰ ਪੱਖੋਂ ਮੁੰਕਮਲ Application Form ਭਰਨਗੇ ਅਤੇ ਇਸਨੂੰ Submit ਕਰਨਗੇ। ਪ੍ਰੰਤੂ ਇਹ Application Form ਫੀਸ ਦੀ ਸਫਲਤਾਪੂਰਵਕ ਅਦਾਇਗੀ ਹੋਣ ਉਪਰੰਤ ਹੀ ਸਵੀਕਾਰ ਕੀਤਾ ਜਾਵੇਗਾ। 


ਉਮੀਦਵਾਰ Online Application Form ਭਰਨ ਸਮੇਂ ਆਪਣੀ ਪਾਸਪੋਰਟ ਸਾਈਜ਼ ਫੋਟੋਗਰਾਫ, ਹਸਤਾਖਰ ਅਤੇ ਲੋੜੀਂਦੇ ਵਿਦਿਅਕ ਯੋਗਤਾ ਜਿਵੇਂ ਕਿ ਮੈਟ੍ਰਿਕ ਦਾ ਜਨਮ ਮਿਤੀ ਵਾਲਾ ਸਰਟੀਫਿਕੇਟ ਅਤੇ ਗਰੈਜੂਏਸ਼ਨ ਸਰਟੀਫਿਕੇਟ ਆਦਿ ਸਕੈਨ ਕਰਕੇ ਅਪਲੋਡ ਕਰਨਗੇ। ਇੰਨ੍ਹਾਂ ਦਸਤਾਵੇਜਾਂ ਦੇ ਅਪਲੋਡ ਹੋਣ ਅਤੇ ਮੁਕੰਮਲ Online Application Form submit ਹੋਣ ਤੋਂ ਬਾਅਦ ਇੱਕ ਦਿਨ ਛੱਡ ਕੇ ਅਗਲੇ ਦਿਨ ਤੋਂ ਹੀ ਫੀਸ ਜਮਾ/ਅਦਾ ਕੀਤੀ ਜਾ ਸਕੇਗੀ। ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਅਪਲਾਈ ਕਰਨ ਦੀ ਲੋੜੀਂਦੀ ਫੀਸ ਜਮਾਂ ਕਰਵਾਉਣ ਦੀ ਆਖਰੀ ਮਿਤੀ 22-07-2021 ਹੋਵੇਗੀ। ਫੀਸ ਭਰਨ ਲਈ ਉਮੀਦਵਾਰ ਰਜਿਸਟਰੇਸ਼ਨ ਕਰਨ ਉਪਰੰਤ ਬੋਰਡ ਦੀ ਵੈਬਸਾਈਟ ਤੇ ਮੌਜੂਦ ਭਰਤੀ ਦੇ ਲਿੰਕ ਤੇ ਕਲਿੱਕ ਕਰਕੇ “Upload Photo Sign/Pay FeelPrint Application" ਲਿੰਕ ਤੇ ਕਲਿਕ ਕਰਕੇ Login ਕਰਨਗੇ। ਬੋਰਡ ਦੀ ਵੈਬਸਾਈਟ ਤੇ Login ਕਰਨ ਲਈ Registration Number ਅਤੇ ਜਨਮ
ਮਿਤੀ DD/MMYYYY ਫਾਰਮੈਟ ਵਿੱਚ ਭਰਨੀ ਹੋਵੇਗੀ। ਆਨਲਾਈਨ ਫੀਸ ਭਰਨ ਲਈ ਬੈਂਕ ਦੀ ਵੈਬਸਾਈਟ ਤੇ LOGIN ਕਰਨ ਲਈ Registration Number ਅਤੇ ਜਨਮ ਮਿਤੀ DDMMYYYY ਫਾਰਮੈਟ ਵਿੱਚ ਭਰਨੀ ਹੋਵੇਗੀ।  


 ਉਮੀਦਵਾਰ Online Application Submit ਕਰਨ ਉਪਰੰਤ ਵੈਬਸਾਈਟ ਤੇ ਮੌਜੂਦ Upload Photo Sign/Pay Fee/Print Application" ਲਿੰਕ ਤੇ ਕਲਿੱਕ ਕਰਕੇ ਫੀਸ ਦਾ ਭੁਗਤਾਨ ਕਰ ਸਕਣਗੇ। 


ਉਮੀਦਵਾਰ Online Application Form submit/ਜਮਾਂ ਹੋਣ ਦੀ ਮਿਤੀ ਤੋਂ ਬਾਅਦ ਇੱਕ ਦਿਨ ਛੱਡ ਕੇ ਅਗਲੀ ਮਿਤੀ ਤੋਂ ਲੈ ਕੇ ਫੀਸ ਅਦਾ ਕਰਨ ਦੀ ਆਖਰੀ ਮਿਤੀ 22-07-2021 ਤੱਕ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਟੇਟ ਬੈਂਕ ਆਫ ਇੰਡੀਆ (State Bank of India) ਦੀ ਕਿਸੇ ਵੀ ਸ਼ਾਖਾ ਵਿੱਚ ਚਲਾਨ ਰਾਹੀਂ ਜਾਂ ਕਿਸੇ ਵੀ ਦਿਨ Net Banking ਜਾਂ Credit Card ਜਾਂ Debit Card # UPI ਰਾਹੀਂ ਫੀਸ ਜਮਾ ਕਰਵਾ ਸਕਣਗੇ। ਕਿਸੇ ਕਾਰਨ ਫੀਸ ਜਮਾਂ ਨਾ ਹੋਣ ਦੀ ਸੂਰਤ ਵਿੱਚ ਬੋਰਡ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਉਮੀਦਵਾਰ ਦੁਆਰਾ ਲੋੜੀਂਦੀ ਫੀਸ ਜਮਾ ਕਰਵਾਉਣ ਉਪਰੰਤ ਹੀ Online ਅਪਲਾਈ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਸਕੇਗੀ ਅਤੇ Online Application Form ਸਵੀਕਾਰ ਕੀਤਾ ਜਾਵੇਗਾ। ਇਸ ਉਪਰੰਤ ਹੀ ਫੀਸ ਅਦਾ ਕਰਨ ਦੀ ਮਿਤੀ ਤੋਂ ਬਾਅਦ ਦੋ ਦਿਨ ਛੱਡ ਕੇ ਅਗਲੀ ਮਿਤੀ ਤੋਂ Online Application Form Generate/Download ਹੋ ਸਕੇਗਾ। ਉਮੀਦਵਾਰ ਇਸ ਫਾਰਮ ਦਾ ਪ੍ਰਿੰਟ ਲੈ ਕੇ ਭਵਿੱਖ ਲਈ ਸੰਭਾਲ ਕੇ ਰੱਖਣ ਲਈ ਜਿੰਮੇਵਾਰ ਹੋਣਗੇ। ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
 ਜੇਕਰ ਉਮੀਦਵਾਰ ਵੱਲੋਂ ਆਨਲਾਈਨ ਫਾਰਮ ਭਰਨ ਸਮੇਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਿਰਫ Application form online submit ਕਰਨ ਤੋਂ ਪਹਿਲਾਂ ਹੀ ਉਸ ਪਾਸ ਫਾਰਮ ਵਿੱਚ ਸੋਧ ਕਰਨ ਦਾ ਮੌਕਾ ਹੋਵੇਗਾ। ਉਮੀਦਵਾਰ ਦੁਆਰਾ ਇੱਕ ਵਾਰ Application Form ਸਬਮਿਟ ਕਰਨ ਉਪਰੰਤ ਕਿਸੇ ਵੀ ਹਾਲਤ ਵਿੱਚ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਨਹੀਂ ਕੀਤੀ ਜਾ ਸਕੇਗੀ ਅਤੇ ਨਾ ਹੀ ਭਵਿੱਖ ਵਿੱਚ ਸੋਧ ਕਰਨ ਸਬੰਧੀ ਉਮੀਦਵਾਰ ਦੀ ਕੋਈ ਪ੍ਰਤੀਬੇਨਤੀ/ਮੰਗ ਦਫਤਰ ਵੱਲੋਂ ਸਵੀਕਾਰ ਕੀਤੀ ਜਾਏਗੀ।   
.

MASTER CADRE RECRUITMENT: ਦਸਤਾਵੇਜ਼ਾਂ ਦੀ ਸਕਰੂਟਨੀ ਲਈ ਮਿਤੀਆਂ ਤੈਅ

 


ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
LECTURER CADRE RECRUITMENT: ਲਿਖਤੀ ਪ੍ਰੀਖਿਆ ਦੀਆਂ ਮਿਤੀਆਂ'ਚ ਕੀਤਾ ਬਦਲਾਅ, ਪੜ੍ਹੋ

 


ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਛੁੱਟੀ ਸਮੇਂ ਮੋਬਾਇਲ ਫੋਨ ਬੰਦ ਨਾ ਕਰਨ ਅਧਿਕਾਰੀ : ਸਿੱਖਿਆ ਸਕੱਤਰ

 

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਪੀ. ਜੀ. ਆਈ ਵਿਚ ਪੰਜਾਬ ਦੇ ਨੰਬਰ ਵਨ ਆਉਣ ਤੇ ਸਮੂਹ ਅੱਪਰ ਪ੍ਰਾਇਮਰੀ 533 ਸਕੂਲਾਂ ਵੱਲੋਂ ਧਾਰਮਿਕ ਤੇ ਜਨਤਕ ਥਾਵਾਂ ਵਿੱਚ ਕਰਵਾਈਆਂ ਅਨਾਊਸਮੈਂਟਾਂ

ਪੀ. ਜੀ. ਆਈ ਵਿਚ ਪੰਜਾਬ ਦੇ ਨੰਬਰ ਵਨ ਆਉਣ ਤੇ ਸਮੂਹ ਅੱਪਰ ਪ੍ਰਾਇਮਰੀ 533 ਸਕੂਲਾਂ ਵੱਲੋਂ ਧਾਰਮਿਕ ਤੇ ਜਨਤਕ ਥਾਵਾਂ ਵਿੱਚ ਕਰਵਾਈਆਂ ਅਨਾਊਸਮੈਂਟਾਂ 


ਲੁਧਿਆਣਾ ਜ਼ਿਲ੍ਹੇ ਵੱਲੋਂ ਸਮੂਹ ਸਕੂਲ ਦਰਸ਼ਨ ਤੇ ਵਿਸਾਖੀ ਪ੍ਰੋਗਰਾਮ ਤੋਂ ਬਾਅਦ ਤੀਜਾ ਅਹਿਮ ਕਦਮ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਵਿੱਚ ਪਿਛਲੇ ਸਮੇਂ ਦੌਰਾਨ ਸਮੂਹ ਸਿੱਖਿਆ ਵਿਭਾਗ ਦੀ ਮਿਹਨਤ ਸਦਕਾ ਭਾਰਤ ਸਰਕਾਰ ਵੱਲੋਂ ਸਕੂਲੀ ਸਿੱਖਿਆ ਸੰਬੰਧੀ ਕੀਤੀ ਦਰਜਾਬੰਦੀ ਵਿੱਚ ਪੰਜਾਬ ਦੇਸ਼ ਦਾ ਇਕਲੌਤਾ ਨੰਬਰ 1 ਸੂਬਾ ਬਣਿਆ ਹੈ। ਇਸ ਸੰਬੰਧੀ ਲਖਵੀਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਚਰਨਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਜਾਣਕਾਰੀ ਦਿੱਤੀ ਕਿ ਇਸ ਮਾਣ ਮੱਤੀ ਪ੍ਰਾਪਤੀ ਜਨ ਜਨ ਨੂੰ ਜਾਣੂ ਕਰਵਾਉਣ ਲਈ ਜ਼ਿਲ੍ਹੇ ਦੇ ਸਮੂਹਿਕ ਸਕੂਲਾਂ ਵੱਲੋਂ ਆਪਣੇ ਨੇੜੇ ਦੀ ਧਾਰਮਿਕ ਤੇ ਜਨਤਕ ਥਾਵਾਂ ਵਿੱਚ ਅਨਾਊਂਸਮੈਂਟਾਂ ਕੀਤੀਆਂ ਜਾਣ। ਚਰਨਜੀਤ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਸ ਸਬੰਧੀ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਹਰੇਕ ਕੋਨੇ ਤਕ ਇਹ ਆਵਾਜ਼ ਪਹੁੰਚਣੀ ਚਾਹੀਦੀ ਹੈ। ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਲੁਧਿਆਣਾ ਵੱਲੋਂ ਪਹਿਲਾਂ ਵੀ 2 ਬਹੁਤ ਵੱਡੇ ਅਹਿਮ ਕਦਮ ਵਿਸਾਖੀ ਮੇਲੇ ਤੇ ਸਕੂਲ ਦਰਸ਼ਨ ਪ੍ਰੋਗਰਾਮ ਐਨਰੋਲਮੈਂਟ ਵਧਾਉਣ ਲਈ ਚੁੱਕੇ ਗਏ ਹਨ ਤੇ ਅੱਜ ਪੰਜਾਬ ਦੇ ਨੰਬਰ ਵਨ ਆਉਣ ਤੇ 533 ਸਕੂਲਾਂ ਵੱਲੋਂ ਸਮੂਹਿਕ ਗੁਰਦੁਆਰਾ ਸਾਹਿਬਾਂ ਵਿੱਚ ਅਤੇ ਧਾਰਮਿਕ ਜਗ੍ਹਾ ਉੱਤੇ ਅਨਾਊਂਸਮੈਂਟਾਂ ਕਰਨ ਦਾ ਤੀਜਾ ਅਹਿਮ ਕਦਮ ਹੈ। 


ਲੁਧਿਆਣਾ ਦੇ ਸਮੂਹ 533 ਸਕੂਲਾਂ ਵੱਲੋਂ ਆਪਣੇ ਨੇੜੇ ਦੇ ਗੁਰਦਵਾਰਾ ਸਾਹਿਬਾਂ ਵਿੱਚ ਪੰਜਾਬ ਦੇ ਨੰਬਰ ਵਨ ਆਉਣ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਪੂਰੇ ਭਾਰਤ ਵਿਚ ਪਰਫਾਰਮੈਂਸ ਡਿਗਰੀ ਇੰਡੈਕਸ ਵਿਚ ਸਿੱਖਿਆ ਦੇ ਖੇਤਰ ਵਿਚ ਪਹਿਲੇ ਨੰਬਰ ਤੇ ਆਇਆ ਹੈ, ਜੋ ਕਿ ਸਿੱਖਿਆ ਦੇ ਖੇਤਰ ਵਿਚ ਇਕ ਨਵਾਂ ਕੀਰਤੀਮਾਨ ਪੰਜਾਬ ਨੇ ਸਥਾਪਤ ਕੀਤਾ ਹੈ। ਇਹ ਇੱਕ ਦਿਨ ਦੀ ਉਪਲੱਬਧੀ ਨਹੀਂ ਬਲਕਿ ਸਾਲਾਂ-ਬੱਧੀ ਮਿਹਨਤ ਦਾ ਨਤੀਜਾ ਹੈ। ਜਿਸ ਵਿੱਚ ਪੰਜਾਬ ਦੇ ਸਾਰੇ ਹੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲ ਦਿੱਤਾ ਗਿਆ ਹੈ। ਪੰਜਾਬ ਦੇ ਸਾਰੇ ਹੀ ਸਰਕਾਰੀ ਸਕੂਲਾਂ ਵਿਚ ਇੰਗਲਿਸ਼ ਬੂਸਟਰ ਕਲੱਬ ਸਥਾਪਿਤ ਕੀਤੇ ਗਏ ਹਨ। ਦਾਖ਼ਲਾ ਮੁਹਿੰਮ ਰਾਹੀਂ ਸਾਰੇ ਹੀ ਅਧਿਆਪਕਾਂ ਵੱਲੋਂ ਘਰ ਘਰ ਜਾ ਕੇ ਦਾਖ਼ਲੇ ਵਿੱਚ ਵਾਧਾ ਕੀਤਾ ਗਿਆ ਅਤੇ ਗੁਣਾਤਮਕ ਪੱਖੋਂ ਸਿੱਖਿਆ ਵਿੱਚ ਹੋਰ ਵੀ ਬਹੁਤ ਸੁਧਾਰ ਕੀਤੇ ਗਏ, ਜਿਸ ਦੇ ਸਦਕਾ ਅੱਜ ਸਾਡਾ ਸੂਬਾ ਪੰਜਾਬ ਭਾਰਤ ਵਿੱਚ ਪਹਿਲੇ ਨੰਬਰ ਆਇਆ ਹੈ। ਜੋ ਕਿ ਬੜੀ ਹੀ ਸੁਭਾਗੀ ਗੱਲ ਹੈ। ਜ਼ਿਲ੍ਹਾ ਲੁਧਿਆਣਾ ਦੇ ਹਰੇਕ ਸਕੂਲ ਦੇ ਅਧਿਆਪਕ ਵੱਲੋਂ 1 ਅਤੇ 2 ਜੁਲਾਈ ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਬਾਰੇ ਵੀ ਦੱਸਿਆ ਗਿਆ। ਮੰਜੂ ਭਾਰਦਵਾਜ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਨੇ ਜਾਣਕਾਰੀ ਦਿੱਤੀ ਕਿ ਮਾਪੇ ਅਧਿਆਪਕ ਮਿਲਣੀ ਦਾ ਮੁੱਖ ਏਜੰਡਾ ਭਾਰਤ ਸਰਕਾਰ ਵੱਲੋਂ ਜਾਰੀ ਦਰਜਾਬੰਦੀ ਵਿੱਚ ਪੰਜਾਬ ਸੂਬੇ ਦੀ ਪ੍ਰਾਪਤੀ ਤੋਂ ਇਲਾਵਾ ਅੱਪਰ-ਪ੍ਰਾਇਮਰੀ ਜਮਾਤਾਂ ਦੀਆਂ 5 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਵੀ ਮਾਪਿਆਂ ਨਾਲ ਸਾਂਝੀ ਕਰਨਾ ਹੈ। ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬੀ ਐੱਨ ਓ ਡੀ, ਐਮ ਬੀ ਐਮ, ਸਕੂਲ ਮੁਖੀ, ਸਮੂਹ ਸਟਾਫ ਅਤੇ ਸਕੂਲ ਮੀਡੀਆ ਇੰਚਾਰਜਾਂ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਅੰਜੂ ਸੂਦ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਇਨ੍ਹਾਂ ਸਭ ਅਧਿਆਪਕਾਂ ਵੱਲੋਂ ਇਹ ਵੀ ਅਰਦਾਸ ਕੀਤੀ ਗਈ ਕਿ ਜਲਦ ਹੀ ਕਰੋਨਾ ਬਿਮਾਰੀ ਦਾ ਖਾਤਮਾ ਹੋਵੇ ਤੇ ਬੱਚੇ ਮੁੜ ਹੱਸਦੇ ਖੇਡਦੇ ਆਪਣੇ ਸਕੂਲਾਂ ਨੂੰ ਪਰਤਣ ਤੇ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਸੁਖਾਵੀਂ ਹੋ ਜਾਵੇ। 

ਪੰਜਾਬ ਪੁਲਿਸ ‘ਚ 10000 ਕਾਂਸਟੇਬਲਾਂ, ਹੈੱਡਕਾਂਸਟੇਬਲਾਂ ਤੇ ਸਬ ਇੰਸਪੈਕਟਰਾਂ ਦੀ ਭਰਤੀ

 ਚੰਡੀਗੜ੍ਹ: ਪੰਜਾਬ ਪੁਲਿਸ ‘ਚ 10000 ਕਾਂਸਟੇਬਲਾਂ, ਹੈੱਡਕਾਂਸਟੇਬਲਾਂ ਤੇ ਸਬ ਇੰਸਪੈਕਟਰਾਂ ਦੀ ਭਰਤੀ ਹੋਏਗੀ। ਇਹ ਐਲਾਨ ਡੀਜੀਪੀ ਦਿਨਕਰ ਗੁਪਤਾ ਨੇ ਸੋਮਵਾਰ ਨੂੰ ਤਰਨ ਤਾਰਨ ਦੇ ਦੌਰੇ ਮੌਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ ਤੇ ਜਲਦ ਹੀ ਪੂਰੀ ਹੋ ਜਾਵੇਗੀ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਟਵੀਟ ਮੁਤਾਬਕ, ਪੰਜਾਬ ਪੁਲਿਸ ਕਾਂਸਟੇਬਲ ਅਰਜ਼ੀ ਫਾਰਮ ਅੱਧ ਜੁਲਾਈ ਵਿੱਚ ਉਪਲਬਧ ਹੋਵੇਗਾ ਤੇ ਪ੍ਰੀਖਿਆ 25 ਤੇ 26 ਸਤੰਬਰ 2021 ਨੂੰ ਲਈ ਜਾਏਗੀ। ਕੁੱਲ 4362 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 2016 ਜ਼ਿਲ੍ਹਾ ਕਾਡਰ ਵਿੱਚ ਤੇ 2346 ਪੰਜਾਬ ਪੁਲਿਸ ਦੇ ਆਰਮਡ ਕਾਡਰ ਵਿੱਚ ਹਨ
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਫੇਸਬੁੱਕ ਹੈਂਡਲ ‘ਤੇ ਕਾਂਸਟੇਬਲ ਦੇ ਅਹੁਦੇ ਲਈ ਵਿਦਿਅਕ ਯੋਗਤਾ, ਉਮਰ ਹੱਦ, ਚੋਣ ਪ੍ਰਕਿਰਿਆ ਵਾਲਾ ਇੱਕ ਛੋਟਾ ਨੋਟਿਸ ਜਾਰੀ ਕੀਤਾ ਸੀ। ਨੋਟਿਸ ਮੁਤਾਬਕ, ਪੰਜਾਬ ਪੁਲਿਸ ਜਲਦੀ ਹੀ ਆਪਣੀ ਵੈੱਬਸਾਈਟ punjabpolice.gov.in ‘ਤੇ ਜ਼ਿਲ੍ਹਾ ਪੱਧਰ ਲਈ ਕਾਂਸਟੇਬਲ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ।


ਕਾਂਸਟੇਬਲ ਭਰਤੀ ਤੋਂ ਇਲਾਵਾ ਪੰਜਾਬ ਪੁਲਿਸ 4 ਕੇਡਰ ਵਿੱਚ 560 ਸਬ-ਇੰਸਪੈਕਟਰਾਂ ਦੀ ਭਰਤੀ ਵੀ ਕਰੇਗੀ। ਆਮ ਅਰਜ਼ੀ ਫਾਰਮ 5 ਜੁਲਾਈ ਨੂੰ ਸਿੱਧਾ ਪ੍ਰਸਾਰਿਤ ਹੋਵੇਗਾ ਤੇ 2 MCQ ਅਧਾਰਤ CB ਪੇਪਰ ਅਗਸਤ ਵਿੱਚ ਲਏ ਜਾਣਗੇ।


ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਚਾਰ ਕੇਡਰ ਯਾਨੀ ਇਨਵੈਸਟੀਗੇਸ਼ਨ ਲਈ (289), ਆਰਮਡ ਪੁਲਿਸ ਲਈ (97), ਜ਼ਿਲ੍ਹਾ ਪੁਲਿਸ ਲਈ (87) ਅਤੇ ਇੰਟੈਲੀਜੈਂਸ ਲਈ (87) ਅਸਾਮੀਆਂ ਵਾਸਤੇ ਅਰਜ਼ੀਆਂ ਮੰਗੀਆਂ ਹਨ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇਮਹਿਲਾ ਉਮੀਦਵਾਰਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ

ਪੰਜਾਬ ਸਰਕਾਰ ਵੱਲੋਂ ਔਰਤਾਂ ਲਈ 4362 ਕਾਂਸਟੇਬਲਾਂ ਦੀ ਭਰਤੀ ਵਿੱਚ 33 ਪ੍ਰਤੀਸ਼ਤ ਰਾਖਵਾਂਕਰਨ ਦਾ ਐਲਾਨ ਕੀਤਾ ਗਿਆ। ਪੰਜਾਬ ਪੁਲਿਸ ਕਾਂਸਟੇਬਲ ਭਰਤੀ ਵਿੱਚ ਔਰਤਾਂ ਦੇ ਰਾਖਵੇਂਕਰਨ ਬਾਰੇ ਮੁੱਖ ਮੰਤਰੀ ਨੇ ਕਿਹਾ, “ਕੁੱਲ ਅਸਾਮੀਆਂ ਦਾ 33 ਪ੍ਰਤੀਸ਼ਤ ਔਰਤਾਂ ਲਈ ਹੈ।” ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ, “ਪੁਲਿਸ ਤੇ ਖੇਡ ਵਿਭਾਗਾਂ ਦੇ ਕੋਚ ਉਮੀਦਵਾਰਾਂ ਦੇ ਮਾਰਗ ਦਰਸ਼ਨ ਕਰਨ ਲਈ ਇਨ੍ਹਾਂ ਮੈਦਾਨਾਂ ‘ਤੇ ਉਪਲਬਧ ਹੋਣਗੇ।”

ਸੁਪਰਵਾਈਜ਼ਰ ਦੀ ਭਰਤੀ: ਭਰਤੀ ਲਈ ਸਿਲੇਬਸ ਜਾਰੀ

Supervisor Exam will be conducted in MCQ (Multiple Choice Questions) format. OMR sheets will be used for answering the questions.  

There will be negative marking. Each question carries 1 mark. For every wrong answer, 1/4" mark would be deducted. The question(s) not attempted will receive no credit or discredit. 

 (iii) The Tentative syllabus is as follows:: Total Marks: 100

  Sr. Indicative Contents of Syllabus Weightage No. (Approx.) 

General Knowledge/Awareness (India & Punjab): Current Affairs, History & Geography of India, its Economic and Social 1 Development. Knowledge related to Political and Scientific fields, Sports,  their Leaders of India and Punjab. Central and State Executive, Judicial System, Cinema and Literature. Important Events, Freedom and Social Movements and Fundamental | Rights & Duties of the citizens. ( 15 marks )

Numerical Ability: Simplification, Percentage, Number system, LCF and HCF, Ratio and 2 Proportion, Number series, Average, Problems based on Ages, Profit & Loss, Partnership and Mixture, Simple and Compound Interest, Work and Time, Time and Distance. Mensuration and Data Interpretation.
( 15 marks )

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ

Reasoning Ability:  Verbal reasoning : Coding, Decoding, Analogy. Classification Series, Direction 10 sense test, relations, mathematical operations, time test, odd man out problems. 
Non Verbal reasoning : Series, Analogy and Classification.  ( 10 marks )

  
Languages (English and Punjabi):  Basic Grammar, Subject and Verb, Adjectives and Adverbs, Synonyms, antonyms, One Word Substitution, Fill in the Blanks, Correction in Sentences, Idioms and their meanings, Spell Checks etc. ( 20 marks )InformationTechnology :Basics of Computers, Introduction to wireless technology in day-to-day 5 communication, Fundamentals of Computers and Networks, Internet, Malware,  Understanding emails/SMS/ messengers, Use of Office Productivity Tools such as MS Word, PowerPoint and spreadsheets. ( 10 marks )


Punjab History and Culture: Sufis, Saints and Gurus, Sikh Rulers, The British Period, National Movement in 6 Punjab, Punjab in Independent India, Major personalities in history of Punjab, Punjabi literature, performing arts and crafts. (10marks )Child Care and Development: Early Childhood Care & Education Management- Child Development, Child Care and Protection, Pre-school Education, Children with Special Needs. 7 Nutrition and Health- Importance. Pregnancy and Care, Vaccination, National  Health Programs, Malnutrition, Common Ailments. Anganwadi Management-Role and responsibility of Anganwadi workers and supervisors. 
(20 marks )
Notee:- a) The distribution of marks/question in each section is indicative. It may vary slightly b) The syllabus is broadly classified as above but may vary to some extent.

BREAKING: ਬਦਲੀਆਂ ਰੱਦ ਕਰਵਾਉਣ ਲਈ ਸਿੱਖਿਆ ਵਿਭਾਗ ਵੱਲੋਂ ਇੱਕ ਮੌਕਾ ਹੋਰ , ਪੜ੍ਹੋ

ਸਿੱਖਿਆ ਵਿਭਾਗ ਵੱਲੋਂ Teacher Transfer Policy 2019 ਤਹਿਤ ਪ੍ਰਾਪਤ ਪ੍ਰਤੀ ਬੇਨਤੀਆਂ ਦੇ ਅਧਾਰ ਤੇ ਵੱਖ-ਵੱਖ ਕਾਡਰ ਦੇ ਯੋਗ ਦਰਖਾਸਤਕਰਤਾਵਾਂ ਦੇ ਮਿਤੀ 24.03.2021 ਅਤੇ 09.04.2021 ਆਨ ਲਾਇਨ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ। 


 ਵਿਭਾਗ ਵੱਲੋਂ ਜਿਨ੍ਹਾਂ ਅਧਿਆਪਕ ਦੀ ਬਦਲੀ ਦੇ ਹੁਕਮ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਸਨ ਉਨ੍ਹਾਂ ਨੂੰ ਆਪਣੀ ਬਦਲੀ ਆਨ ਲਾਇਨ ਰੱਦ ਕਰਵਾਉਣ ਦਾ ਇੱਕ ਮੋਕਾ ਦਿੱਤਾ ਗਿਆ ਸੀ। 


 ਵਿਭਾਗ ਨੂੰ ਅਜੇ ਵੀ ਕਈ ਅਧਿਆਪਕਾਂ ਤੋਂ ਆਪਣੀ ਬਦਲੀ ਰੱਦ ਕਰਵਾਉਣ ਲਈ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ। ਇਨ੍ਹਾਂ ਬੇਨਤੀਆਂ ਦੇ ਸਨਮੁੱਖ ਵਿਭਾਗ ਵੱਲੋਂ ਸਮੂਹ ਅਧਿਆਪਕ ਜਿਨ੍ਹਾਂ ਦੀ ਮਿਤੀ 24.03.2021 ਅਤੇ 09.04.2021 ਨੂੰ ਆਨ ਲਾਇਨ ਬਦਲੀ ਹੋਈ ਹੈ, ਨੂੰ ਬਦਲੀ ਰੱਦ ਕਰਵਾਉਣ ਦਾ ਇੱਕ ਹੋਰ ਮੋਕਾ ਦਿੱਤਾ ਜਾਂਦਾ ਹੈ।
ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ ਜੇਕਰ ਕੋਈ ਅਧਿਆਪਕ ਬਦਲੀ ਰੱਦ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਈ-ਪੰਜਾਬ ਸਕੂਲ ਪੋਰਟਲ ਤੇ ਲਾਗ ਇੰਨ ਕਰਕੇ Transfer Cancellation Link ਤੇ Click ਕਰਕੇ ਬਦਲੀ ਰੱਦ ਕਰਵਾਉਣ ਲਈ ਆਨ ਲਾਇਨ ਆਪਣੀ ਬੇਨਤੀ ਮਿਤੀ 02.07.2021 ਤੱਕ ਦੇ ਸਕਦਾ ਹੈ। ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਅਧਿਆਪਕ ਨੇ ਬਦਲੀ ਰੱਦ ਕਰਵਾਉਣ ਲਈ ਦਰਖਾਸਤ ਮੁੱਖ ਦਫਤਰ ਵਿਖੇ ਦਿੱਤੀ ਹੋਈ ਹੈ ਅਤੇ ਉਸ ਦੀ ਬਦਲੀ ਰੱਦ ਨਹੀਂ ਹੋਈ ਤਾਂ ਉਹ ਆਨਲਾਈਨ ਵਿਧੀ ਰਾਹੀਂ ਆਪਣੀ ਬਦਲੀ ਰੱਦ ਕਰਵਾ ਸਕਦਾ ਹੈ।ਕਾਨੂੰਨਗੋ ਭਰਤੀ: ਆਫਿਸਿਅਲ ਇਸ਼ਤਿਹਾਰ ਇਥੇ ਦੇਖੋ

 

ਖੁਦਕੁਸ਼ੀ ਕਰਨ ਵਾਲੀ ਮਹਿਲਾ ਕਰਮਚਾਰੀ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਐਲਾਨ

 ਖੁਦਕੁਸ਼ੀ ਕਰਨ ਵਾਲੀ ਮਹਿਲਾ ਕਰਮਚਾਰੀ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਐਲਾਨਚੰਡੀਗੜ, 29 ਜੂਨ:


ਤਕਨੀਕੀ ਸਿੱਖਿਆ ਵਿਭਾਗ ਦੀ ਮਹਿਲਾ ਕਰਮਚਾਰੀ, ਜਿਸਨੇ 23 ਜੂਨ ਨੂੰ ਲਾਲੜੂ ਵਿਖੇ ਰੇਲਵੇ ਟ੍ਰੈਕ ’ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਇਨਸਾਫ਼ ਦਿੱਤਾ ਜਾਵੇਗਾ।


ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੀੜਤ ਲੜਕੀ ਵੱਲੋਂ ਖੁਦਕੁਸ਼ੀ ਨੋਟ ਵਿੱਚ, ਜਿਨਾਂ ਪੁਰਸ਼ ਕਰਮਚਾਰੀਆਂ ਦੇ ਨਾਮ ਦਰਸਾਏ ਗਏ ਹਨ, ਉਨਾਂ ਖਿਲਾਫ਼ ਕਾਰਵਾਈ ਆਰੰਭ ਦਿੱਤੀ ਗਈ ਹੈ। ਮੰਤਰੀ ਨੇ ਕਿਹਾ ਕਿ ਉਨਾਂ ਨੇ ਪੀੜਤ ਮਹਿਲਾ ਕਰਮਚਾਰੀ ਦੇ ਵਾਰਸਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦੇ ਦਿੱਤੇ ਹਨ।

ਸ੍ਰੀ ਚੰਨੀ ਨੇ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ, ਬਹੁਤ ਹੀ ਮੰਦਭਾਗੀ ਹੈ ਪਰ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਉਨਾਂ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਹੈ ਕਿ ਉਹ ਪੁਲਿਸ ਨੂੰ ਜਾਂਚ ਵਿਚ ਪੂਰਾ ਸਹਿਯੋਗ ਦੇਣ ਤਾਂ ਜੋ ਪੀੜਤ ਦੇ ਪਰਿਵਾਰ ਨੂੰ ਜਲਦ ਤੋਂ ਜਲਦ ਨਿਆਂ ਦਿਵਾਇਆ ਜਾ ਸਕੇ।


ਮੰਤਰੀ ਨੇ ਅੱਗੇ ਕਿਹਾ ਕਿ ਪੀੜਤ ਪਰਿਵਾਰ ਦੀ ਸਹਾਇਤਾ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨੌਕਰੀ ਦੇਣ ਲਈ ਕਾਰਵਾਈ ਕੀਤੀ ਜਾਵੇ।ਉਨਾਂ ਇਹ ਵੀ ਕਿਹਾ ਕਿ ਵਿਭਾਗ ਵਿੱਚ ਅਜਿਹੀ ਕਿਸੇ ਵੀ ਕਿਸਮ ਦੀ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਅਜਿਹੀ ਕਿਸੇ ਵੀ ਕਾਰਵਾਈ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


 

RECENT UPDATES

Today's Highlight