Sunday, 20 June 2021

ਪੇਅ ਕਮਿਸ਼ਨ: ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਮਨਪ੍ਰੀਤ ਬਾਦਲ ਦਾ ਆਇਆ ਬਿਆਨ , ਪੜ੍ਹੋ




ਬਠਿੰਡਾ  20 ਜੂਨ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨਾਲ ਸਰਕਾਰੀ ਮੁਲਾਜ਼ਮਾਂ ਅਤੇ ਸਰਕਾਰ ਦੇ ਪਉਂਨਸ਼ਨਰਾਂ ਨੂੰ ਵੱਡਾ ਲਾਭ ਪੁੱਜੇਗਾ। 


ਅੱਜ ਬਠਿੰਡਾ ਦੀਆਂ ਵੱਖ ਵੱਖ ਥਾਵਾਂ ਦੇ ਦੌਰੇ ਦੌਰਾਨ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਸਿਫਾਰਸ਼ਾਂ ਨੂੰ ਪਹਿਲੀ ਜੁਲਾਈ 2021 ਤੋਂ ਲਾਗੂ ਕਰਨ ਅਤੇ ਪਹਿਲੀ ਜਨਵਰੀ 2016 ਤੋਂ ਅਮਲ ਵਿੱਚ ਲਿਆਉਣ ਦਾ ਵੀ ਫੈਸਲਾ ਕੀਤਾ ਹੈ ਜੋਕਿ ਸੂਬੇ ਦੇ 5.4 ਲੱਖ ਸਰਕਾਰੀ ਮੁਲਾਜ਼ਮਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਲਈ ਫਾਇਦੇਮੰਦ ਹੋਵੇਗਾ। 


All about Cabinet meeting decision and 6th Pay commission report ,read here 

ਅੱਜ ਵਿੱਤ ਮੰਤਰੀ ਨੇ ਜਿੱਥੇ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਉਥੇ ਹੀ ਕਾਂਗਰਸੀ ਵਰਕਰਾਂ ਨਾਲ ਮੇਲ ਮਿਲਾਪ ਵੀ ਕੀਤਾ। ਉਨ੍ਹਾਂ ਸ਼ਹਿਰ ਅੰਦਰ ਕਾਂਗਰਸੀ ਵਰਕਰਾਂ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਕੋਰੋਨਾ ਕਾਰਨ ਇਸ ਦੁਨੀਆਂ ਤੋਂ ਵਿਛੜ ਗਏ ਲੋਕਾਂ ਦੇ ਘਰਾਂ ਵਿੱਚ ਜਾ ਕੇ ਅਫਸੋਸ ਵੀ ਪ੍ਰਗਟਾਇਆ। 


ਉਨ੍ਹਾਂ ਆਪਣਾ ਇਹ ਦੌਰਾ ਅਨੂਪ ਨਗਰ ਵਿੱਖੇ ਭੁਲੇਰਿਆ ਪਰਿਵਾਰ ਦੇ ਘਰ ਤੋਂ ਸ਼ੁਰੂ ਕੀਤਾ ਜਿਸ ਤੋਂ ਬਾਅਦ ਮਤੀ ਦਾਸ ਨਗਰ ਪਹੁੰਚੇ ਜਿਥੇ ਉਹਨਾਂ ਨੇ ਵਾਰਡ ਨੰਬਰ:13 ਅਤੇ ਵਾਰਡ ਨੰਬਰ 16 ਦੇ ਕੌਂਸਲਰ ਵਿਵੇਕ ਗਰਗ ਅਤੇ ਬਲਰਾਜ ਪੱਕਾ ਦੀ ਹਾਜਰੀ ਵਿੱਚ ਮੁਹੱਲੇ ਦੇ ਲੋਕਾਂ ਦੇ ਮਸਲੇ ਹਲ ਕੀਤੇ। ਇਸ ਤੋਂ ਬਾਅਦ ਉਹ ਜੋਗਾ ਨਗਰ, ਨਛੱਤਰ ਨਗਰ, ਮਾਡਲ ਟਾਉਨ ਫੇਸ 1 ਅਤੇ 3, ਧੋਬੀਆਣਾ ਬਸਤੀ, ਹਜੂਰਾ ਕਪੂਰਾ ਕਲੋਨੀ, ਕੋਠੇ ਅਮਰਪੂਰਾ,ਪਰਸ ਰਾਮ ਨਗਰ, ਪਰਤਾਪ ਨਗਰ ਦੇ ਸ਼ਹੀਰ ਵਾਸੀਆ ਦੇ ਘਰ ਪਹੁੰਚ ਕੇ ਪਰਿਵਾਰਕ ਮੁਲਾਕਾਤਾਂ ਕੀਤੀਆਂ।

Directorate of Education Recruitment conducts written examination for the recruitment of teachers in Border Area

 Directorate of Education Recruitment conducts written examination for the recruitment of teachers in Border Area


Education Secretary Krishan Kumar visits various centers

Chandigarh, June 20



Under the direction of Punjab Education Minister Mr. Vijay Inder Singla, the Directorate of Education Recruitment has completed another phase of recruitment process by conducting written test today to fill the backlog of various posts in Master Cadre in Border Area.


According to a spokesperson of the education department, the examination was conducted by the Directorate of Education Recruitment at 18 different examination centers set up in Amritsar, Bathinda, Patiala and Ludhiana. Out of 3977 candidates, 3616 (90.923 per cent) appeared for the written test in English subject. Total 743 candidates (89.41 per cent) appeared for the recruitment of Science Master Cadre out of 831 candidates.


Dr. Jarnail Singh Kaleka, Assistant Director, Directorate of Education Recruitment said that 380 posts for backlog in English, 595 in Math, 518 in Science subject besides, 136 backlog posts of various subjects in disabled  category will be filled in the Border Area. Apart from this 899 new posts of Master Cadre (English subject) will also be filled in Border Area. The department made adequate arrangements for this examination.


Secretary School Education Mr. Kirshan Kumar personally inspected the examination centers at Bathinda. The Secretary School Education had earlier warned about the strict action aganst cheating during the examination.

ਬਾਰਡਰ ਏਰੀਏ ਵਿੱਚ ਵੱਖ ਵੱਖ ਵਿਸ਼ਿਆਂ ਦੀ ਭਰਤੀ ਲਿਖਤੀ ਪ੍ਰੀਖਿਆ ਦਾ ਕੰਮ ਮੁਕੰਮਲ

 ਬਾਰਡਰ ਏਰੀਏ ਵਿੱਚ ਵੱਖ ਵੱਖ ਵਿਸ਼ਿਆਂ ਦੀ ਭਰਤੀ ਲਿਖਤੀ ਪ੍ਰੀਖਿਆ ਦਾ ਕੰਮ ਮੁਕੰਮਲ

ਸਿੱਖਿਆ ਸਕੱਤਰ ਿਸ਼ਨ ਕੁਮਾਰ ਵੱਲੋਂ ਵੱਖ ਵੱਖ ਕੇਂਦਰਾਂ ਦਾ ਦੌਰਾ

 ਚੰਡੀਗੜ, 20 ਜੂਨ (ਚਾਨੀ)

 ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਹੇਠ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਬਾਰਡਰ ਏਰੀਏ ਵਿੱਚ ਮਾਸਟਰ ਕੇਡਰ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਅਸਾਮੀਆਂ ਦਾ ਬੈਕਲਾਗ ਪੁਰ ਕਰਨ ਲਈ ਅੱਜ ਲਿਖਤੀ ਟੈਸਟ ਕਰਵਾ ਕੇ ਭਰਤੀ ਪ੍ਰਕਿਰਿਆ ਦਾ ਇੱਕ ਹੋਰ ਪੜਾ ਮੁਕੰਮਲ ਕਰ ਲਿਆ ਹੈ।



ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਅੰਮਿ੍ਰਤਸਰ, ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਵਿੱਚ ਬਣਾਏ 18 ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਇਹ ਪ੍ਰੀਖਿਆ ਕਰਵਾਈ ਗਈ। ਇਸ ਵਿੱਚ ਅੰਗ੍ਰੇਜ਼ੀ ਵਿਸ਼ੇ  ਲਈ ਕੁੱਲ 3977 ਵਿੱਚੋਂ 3616 ਉਮੀਦਵਾਰ (90.923 ਫ਼ੀਸਦੀ) ਹਾਜ਼ਰ ਹੋਏ। ਸਾਇੰਸ ਵਿਸ਼ੇ ਦੀ ਮਾਸਟਰ ਕਾਡਰ ਦੀ ਭਰਤੀ ਲਈ ਕੁੱਲ 831 ਵਿੱਚੋਂ 743 ਉਮੀਦਵਾਰ (89.41 ਫ਼ੀਸਦੀ) ਲਿਖਤੀ ਟੈਸਟ ਦਿੱਤਾ।

ਸਿੱਖਿਆ ਭਰਤੀ ਡਾਇਰੈਕਟੋਰੇਟ ਦੇ ਸਹਾਇਕ ਡਾਇਰੈਕਟਰ ਡਾ: ਜਰਨੈਲ ਸਿੰਘ ਕਾਲੇਕਾ ਨੇ ਦੱਸਿਆ ਕਿ ਬਾਰਡਰ ਏਰੀਏ ਵਿੱਚ ਬੈਕਲਾਗ ਦੀਆਂ ਅੰਗਰੇਜ਼ੀ ਵਿਸ਼ੇ ਦੀਆਂ 380, ਮੈਥ ਦੀਆਂ 595 , ਸਾਇੰਸ ਦੀਆਂ 518 ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਦੀਆਂ ਵਿਕਲਾਂਗ ਸ਼੍ਰੇਣੀ ਦੀਆਂ 136 ਬੈਕਲਾਗ ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਤੋਂ ਇਲਾਵਾ ਬਾਰਡਰ ਏਰੀਏ ਦੀ ਮਾਸਟਰ ਕਾਡਰ ਅੰਗਰੇਜ਼ੀ ਵਿਸ਼ੇ ਲਈ ਨਵੀਂ ਭਰਤੀ ਦੀਆਂ 899 ਅਸਾਮੀਆਂ ਵੀ ਭਰੀਆਂ ਜਾਣੀਆਂ ਹਨ। ਵਿਭਾਗ ਵੱਲੋਂ ਇਸ ਪ੍ਰੀਖਿਆ ਲਈ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਸਨ। ਵਿਭਾਗ ਦੇ ਉੱਚ ਅਧਿਕਾਰੀਆਂ ਦੀ ਉੱਡਣ ਦਸਤਿਆਂ ਵਜੋਂ ਡਿਊਟੀ ਲਗਾਈ ਗਈ ਸੀ।

ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਨੇ ਬਠਿੰਡਾ ਵਿਖੇ ਪ੍ਰੀਖਿਆ ਕੇਂਦਰਾਂ ਦਾ ਆਪ ਜਾ ਕੇ ਨਿਰੀਖਣ ਕੀਤਾ ਗਿਆ। ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਵੱਲੋਂ ਪਹਿਲਾਂ ਹੀ ਸੁਚੇਤ ਕੀਤਾ ਗਿਆ ਸੀ ਕਿ ਜੇਕਰ ਭਰਤੀ ਪ੍ਰੀਖਿਆ ਦੌਰਾਨ ਕੋਈ ਵੀ ਉਮੀਦਵਾਰ ਇਤਰਾਜ਼ਯੋਗ ਸਮੱਗਰੀ ਸਮੇਤ ਨਕਲ ਕਰਦੇ ਰੰਗੇ ਹੱਥੀਂ ਫੜਿਆ ਜਾਂਦਾ ਹੈ ਤਾਂ ਉਸਨੂੰ ਬਲੈਕਲਿਸਟ ਕੀਤਾ ਜਾਵੇਗਾ।

ਸਰਕਾਰੀ ਸਮਾਰਟ ਸਕੂਲਾਂ ਦੀ ਬਿਹਤਰੀ ਲਈ ਕੀਤੀ ਵਿਚਾਰ ਚਰਚਾ

 ਸਰਕਾਰੀ ਸਮਾਰਟ ਸਕੂਲਾਂ ਦੀ ਬਿਹਤਰੀ ਲਈ ਕੀਤੀ ਵਿਚਾਰ ਚਰਚਾ

- ਡੀ.ਈ.ਓ. ਅੰਮ੍ਰਿਤਸਰ ਵਲੋਂ ਸਕੂਲ ਮੁਖੀਆਂ ਨਾਲ ਆਨਲਾਈਨ ਮੀਟਿੰਗ

ਅੰਮ੍ਰਿਤਸਰ, 20 ਜੂਨ (ਪਰਮਿੰਦਰ ਸਿੰਘ)- ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਿਕ ਸਿੱਖਿਆ ਦੇਣ ਦੇ ਨਾਲ ਨਾਲ ਸਰਕਾਰੀ ਸਕੁਲਾਂ ਦੀ ਦਿੱਖ ਸੁਧਾਰਨ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਮੁੰਹਿਮਾਂ ਰਾਹੀਂ ਭਰਪੂਰ ਯਤਨ ਕੀਤੇ ਜਾ ਰਹੇ ਹਨ ਜਿੰਨਾਂ ਦਾ ਮੁਲਾਂਕਣ ਕਰਨ ਲਈ ਅੱਜ ਛੁੱਟੀ ਵਾਲੇ ਦਿਨ ਸੁਸ਼ੀਲ ਕੁਮਾਰ ਤੁਲੀ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਅਤੇ ਸ਼੍ਰੀਮਤੀ ਰੇਖਾ ਮਹਾਜਨ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਵਲੋਂ ਵੱਖ ਵੱਖ ਸਿੱਖਿਆ ਬਲਾਕਾਂ ਦੇ ਪ੍ਰਾਇਮਰੀ ਸਕੂਲ ਅਧਿਆਪਕਾਂ ਨਾਲ ਆਨਲਾਈਨ ਮੀਟਿੰਗ ਕਰਕੇ ਸਮਾਰਟ ਸਕੂਲ ਮੁਹਿੰਮ ਤਹਿਤ ਚਲ ਰਹੇ ਵਿਕਾਸ ਕਾਰਜਾਂ ਅਤੇ ਪ੍ਰੋਜੈਕਟਾਂ ਸੰਬੰਧੀ ਵਿਸਥਾਰਿਤ ਜਾਣਕਾਰੀ ਹਾਸਲ ਕੀਤੀ ਗਈ।  



ਇਸ ਮੌਕੇ ਯਸ਼ਪਾਲ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਵੇਰਕਾ ਨੇ ਬਲਾਕ ਅਧੀਨ ਪੈਂਦੇ ਪ੍ਰਾਇਮਰੀ ਸਕੁਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਾ ਵਧਾਉਣ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿਤੀ ਗਈ। ਉਨ੍ਹਾਂ ਦੱਸਿਆ ਕਿ ਬਲਾਕ ਵੇਰਕਾ ਤਹਿਤ ਪੈਂਦੇ ਸਮੂਹ ਪ੍ਰਾਇਮਰੀ ਸਕੂਲਾਂ ਅੰਦਰ ਸੈਸ਼ਨ 2020-21 ਵਿੱਚ ਜਿਥੇ 10765 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਉਥੇ ਹੀ ਸੈਸ਼ਨ 2021-22 ਦੌਰਾਨ ਸਕੂਲਾਂ ਵਿੱਚ ਹੁਣ ਤੱਕ 1323 ਵਿਦਿਆਰਥੀਆਂ ਦੇ ਵਾਧੇ ਨਾਲ 12088 ਵਿਦਿਆਰਥੀਆਂ ਦਾ ਦਾਖਲਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਖਾਲਸਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਡਾਲੀ ਗੁਰੂ ਸਕੂਲਾਂ ਅੰਦਰ ਵਿਦਿਆਰਥੀਆਂ ਦੀ ਗਿਣਤੀ ਕ੍ਰਮਵਾਰ 1008 ਅਤੇ 1001 ਦਰਜ ਕੀਤੀ ਗਈ ਹੈ। ਸਿੱਖਿਆ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਦੇ ਲਗਭਗ ਸਾਰੇ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਉਹ ਬਾਲਕ ਅਧੀਨ ਕੰਮ ਕਰਦੇ ਅਧਿਆਪਕਾਂ ਨਾਲ ਤਾਲਮੇਲ ਰੱਖਦਿਆਂ ਦਾਖਲਾ ਮੁਹਿੰਮ ਨੂੰ ਹੋਰ ਤੇਜ ਕਰਨਗੇ ਤੇ ਬਲਾਕ ਦੀ ਦਾਖਲਾ ਪ੍ਰਤੀਸ਼ਤਤਾ ਨੂ ਸੂਬੇ ਦੀ ਪ੍ਰਤੀਸ਼ਤਤਾ ਤੋਂ ਉਪਰ ਲੈ ਕੇ ਜਾਣ ਲਈ ਭਰਪੂਰ ਯਤਨ ਕਰਨਗੇ। ਮੀਟਿੰਗ ਦੌਰਾਨ ਪਰਮਿੰਦਰ ਸਿੰਘ ਸਰਪਮਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਰਜਿੰਦਰ ਸਿੰਘ ਏ.ਸੀ., ਮੁਨੀਸ਼ ਮੇਘ ਸਹਾਇਕ ਕੋਆਰਡੀਨੇਟਰ, ਰੁਪਿੰਦਰ ਸਿੰਘ ਏ.ਪੀ.ਸੀ. ਜਨਰਲ, ਸ਼੍ਰੀਮਤੀ ਲਕਸ਼ਮੀ ਏ.ਪੀ.ਸੀ. (ਵਿੱਤ), ਅਰਵਿੰਦਰ ਸਿੰਘ ਭਾਟੀਆ, ਵਿਕਰਮਜੀਤ ਸਿੰਘ,, ਸ਼੍ਰੀਮਤੀ ਕਮਲਜੀਤ ਕੌਰ ਕੋਟ ਖਾਲਸਾ, ਪ੍ਰਦੀਪ ਸਿੰਘ ਹੈਡ ਟੀਚਰ ਵਡਾਲੀ ਗੁਰੂ ਹਾਜਰ ਸਨ। 

ਤਸਵੀਰ ਕੈਪਸ਼ਨ: ਸਿੱਖਿਆ ਬਲਾਕ ਵੇਰਕਾ ਦੇ ਸਕੂਲ ਮੁਖੀਆਂ ਨਾਲ ਆਨਲਾਈਨ ਮੀਟਿੰਗ ਦੌਰਾਨ ਸੁਸੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਤੇ ਹੋਰ।

ਮਾਸਟਰ ਕਾਡਰ ਅਧਿਆਪਕਾਂ ਲਈ 958 ਅਧਿਆਪਕਾਂ ਦਿਤਾ ਲਿਖਤੀ ਟੈਸਟ

 ਮਾਸਟਰ ਕਾਡਰ ਅਧਿਆਪਕਾਂ ਲਈ 958 ਅਧਿਆਪਕਾਂ ਦਿਤਾ ਲਿਖਤੀ ਟੈਸਟ 

- ਅੰਮ੍ਰਿਤਸਰ ਚ’ ਸ਼ਾਂਤਮਈ ਮਾਹੌਲ ਵਿੱਚ ਸੰਪਨ ਹੋਈ ਪ੍ਰੀਖਿਆ- ਸਤਿੰਦਰਬੀਰ ਸਿੰਘ 



ਅੰਮ੍ਰਿਤਸਰ, 20 ਜੂਨ (ਪਰਮਿੰਦਰ ਸਿੰਘ )- ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਹੇਠ ਸਰਕਾਰੀ ਸਕੁਲਾਂ ਵਿੱਚ ਖਾਲੀ ਹੋਈਆਂ ਮਾਸਟਰ ਕਾਡਰ ਦੀਆਂ ਅਸਾਮੀਆਂ ਨੰੁੰ ਭਰਨ ਲਈ ਅੱਜ ਅਧਿਆਪਕਾਂ ਦਾ ਲਿਖਤੀ ਟੈਸਟ ਲਿਆ ਗਿਆ ਜਿਸ ਵਿੱਚ 958 ਅਧਿਆਪਕਾਂ ਨੇ ਹਾਜਰੀ ਭਰਦਿਆਂ iਲ਼ਖਤੀ ਪ੍ਰੀਖਿਆ ਦਿਤੀ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਾਖਲਾ ਮੁਹਿੰਮ ਪੰਜਾਬ ਦੇ ਕੋਆਰਡੀਨੇਟਰ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਅਤੇ ਸੰਜੀਵ ਭੂਸ਼ਣ ਜ਼ਿਲ਼੍ਹਾ ਨੋਡਲ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਵਿਭਾਗ ਵਲੋਂ ਅੰਗਰੇਜੀ ਵਿਸ਼ੇ ਦੇ ਅਧਿਆਪਕਾਂ ਲਈ ਅੱਜ ਹੋਏ ਟੈਸਟ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, ਟਾਊਨ ਹਾਲ ਅਤੇ ਖਾਲਸਾ ਕਾਲਜੀਏਟ ਹਾਈ ਸਕੂਲ ਅੰਮ੍ਰਿਤਸਰ ਚਾਰ ਪ੍ਰੀਖਿਆ ਕੇਂਦਰ ਬਣਾਏ ਗਏ ਸਨ ਜਿਥੇ ਪ੍ਰੀਖਿਆ ਦੇਣ ਲਈ 828 ਉਮੀਦਵਾਰਾਂ ਵਲੋਂ ਆਪਣਾ ਨਾਮ ਦਰਜ ਕੀਤਾ ਗਿਆ ਸੀ ਪਰ ਅੱਜ ਹੋਈ ਪ੍ਰੀਖਿਆ ਵਿੱਚ 744 ਉਮੀਦਵਾਰ ਹਾਜਰ ਰਹੇ ਜਦਕਿ 84 ਉਮੀਦਵਾਰਾਂ ਨੇ ਪ੍ਰੀਖਿਆ ਕੇਂਦਰ ਤੋਂ ਦੂਰੀ ਬਣਾਈ ਰੱਖੀ। ਇਸ ਤਰਾਂ ਹਾਜਰ ਉਮੀਦਵਾਰਾਂ ਦੀ ਗਿਣਤੀ 89.86 ਫੀਸਦੀ ਰਹੀ। 

ਸਿੱਖਿਆ ਅਧਿਕਾਰੀਆਂ ਦੱਸਿਆ ਕਿ ਸ਼ਾਮ ਸਮੇਂ ਸਾਇੰਸ ਵਿਸ਼ੇ ਦੇ ਅਧਿਆਪਕਾਂ ਦੇ ਟੈਸਟ ਲਈ ਸਿਰਫ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਬਣੇ ਪ੍ਰੀਖਿਆ ਕੇਂਦਰ ਵਿੱਚ 238 ਪ੍ਰੀਖਿਆਰਥੀਆਂ ਨੇ ਨਾਮ ਦਰਜ ਕਰਵਾਇਆ ਸੀ ਜਿਸ ਵਿੱਚੋਂ 214 ਪ੍ਰੀਖਿਆਰਥੀਆਂ ਨੇ iਲ਼ਖਤੀ ਟੈਸਟ ਵਿੱਚ ਹਿੱਸਾ ਲਿਆ ਜਦਕਿ 24 ਉਮੀਦਵਾਰ ਗੈਰ ਹਾਜਰ ਰਹੇ। ਇਸ ਤਰਾਂ iਲ਼ਖਤੀ ਪ੍ਰੀਖਿਆ ਦੇਣ ਵਾਲਿਆਂ ਦੀ ਗਿਣਤੀ 89.92 ਫੀਸਦੀ ਰਹੀ। ਅੱਜ ਜ਼ਿਲ਼੍ਹਾ ਪੱਧਰ ਤੇ ਹੋਈ ਪ੍ਰੀਖਿਆ ਲਈ ਬਣਾਏ ਕੇਂਦਰਾਂ ਦਾ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, ਸੁਸੀਲ ਕੁਮਾਰ ਤੁੱਲੀ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ, ਹਰਭਗਵੰਤ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, ਪ੍ਰਿੰਸੀਪਲ ਮਨਦੀਪ ਕੌਰ ਮਾਲ ਰੋਡ, ਪਰਮਿੰਦਰ ਸਿੰਘ ਸਰਪੰਚ, ਦਵਿੰਦਰ ਕੁਮਾਰ ਮੰਗੋਤਰਾ, ਰਾਜਦੀਪ ਸਿੰਘ ਸਟੈਨੋ ਵਲੋਂ ਦੌਰਾ ਕੀਤਾ ਗਿਆ ਜਿਥੇ ਪ੍ਰੀਖਿਆ ਬਿਨ੍ਹਾ ਕਿਸੇ ਨਕਲ ਕੇਸ ਦੇ ਸ਼ਾਂਤਮਈ ਮਾਹੌਲ ਵਿੱਚ ਸੰਪਨ ਹੋਈ। 

ਤਸਵੀਰ ਕੈਪਸ਼ਨ: ਮਾਸਟਰ ਕਾਡਰ ਅਧਿਆਪਕ ਦੇ ਲਿਖਤੀ ਟੈਸਟ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਬਣਾਏ ਪ੍ਰੀਖਿਆ ਕੇਂਦਰ ਦਾ ਮੁਆਇਨਾ ਕਰਦੇ ਹੋਏ ਸਤਿੰਦਰਬੀਰ ਸਿੰਘ ਡੀ.ਈ.ਓ. ਅੰਮ੍ਰਿਤਸਰ ਤੇ ਹੋਰ।

ਕਿਸੇ ਵੀ ਅਧਿਕਾਰੀ ਨੂੰ ਸਿਆਸੀ ਦਬਾਅ ਹੇਠ ਨਹੀਂ ਹਟਾਇਆ ਜਾਵੇਗਾ ਅਤੇ ਨਾ ਹੀ ਮੰਤਰੀ ਮੰਡਲ ਦਾ ਫੈਸਲਾ ਬਦਲਿਆ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

ਕਿਸੇ ਵੀ ਅਧਿਕਾਰੀ ਨੂੰ ਸਿਆਸੀ ਦਬਾਅ ਹੇਠ ਨਹੀਂ ਹਟਾਇਆ ਜਾਵੇਗਾ ਅਤੇ ਨਾ ਹੀ ਮੰਤਰੀ ਮੰਡਲ ਦਾ ਫੈਸਲਾ ਬਦਲਿਆ ਜਾਵੇਗਾ: ਕੈਪਟਨ ਅਮਰਿੰਦਰ ਸਿੰਘ


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਅਧਿਕਾਰੀ ਨੂੰ ਰਾਜਸੀ ਦਬਾਅ ਹੇਠ ਨਹੀਂ ਹਟਾਇਆ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਹਰ ਅਧਿਕਾਰੀ ਰਾਜ ਲਈ ਚੰਗਾ ਕੰਮ ਕਰ ਰਿਹਾ ਹੈ। ਮੈਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਸਹਾਇਤਾ ਕਰ ਰਿਹਾ ਹਾਂ ।

ਇਹ ਵੀ ਪੜ੍ਹੋ


ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੰਤਰੀ ਮੰਡਲ ਦੇ ਫੈਸਲੇ ਨੂੰ ਕਿਸੇ ਵੀ ਹਾਲਾਤ ਵਿੱਚ ਨਹੀਂ ਬਦਲਿਆ ਜਾਵੇਗਾ, ਮੁੱਖ ਮੰਤਰੀ ਨੇ ਟਵੀਟ ਕਰਕੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਅਧਿਕਾਰੀ ਨੂੰ ਨਹੀਂ ਹਟਾਇਆ ਜਾਵੇਗਾ ਅਤੇ ਨਾ ਹੀ ਮੰਤਰੀ ਮੰਡਲ ਦੁਆਰਾ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਫੈਸਲੇ ਨੂੰ ਬਦਲਿਆ ਜਾਵੇਗਾ।ਪ੍ਰਤੀ ਵਿਰੋਧੀ ਧਿਰ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੰਤਰੀ ਮੰਡਲ ਦੇ ਇਸ ਫੈਸਲੇ ‘ਤੇ ਇਤਰਾਜ਼ ਜਤਾਇਆ ਹੈ ਅਤੇ ਇਸ‘ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ .ਇਸ ਦੇ ਬਾਵਜੂਦ, ਕੈਪਟਨ ਅਮਰਿੰਦਰ ਸਿੰਘ ਆਪਣੇ ਫੈਸਲੇ ‘ਤੇ ਪੱਕੇ ਹਨ।

ਜੂਨੀਅਰ ਕਰਮਚਾਰੀਆਂ ਨੂੰ ਉੱਚ ਅਹੁਦਿਆਂ ਦੇ ਕਾਰਜਭਾਰ ਸਭਾਲਣ ਲਈ ਡੀਪੀਆਈ ਵਲੋਂ ਹਦਾਇਤਾਂ

ਜੂਨੀਅਰ ਕਰਮਚਾਰੀਆਂ ਨੂੰ ਉੱਚ ਅਹੁਦਿਆਂ ਦੇ ਕਾਰਜਭਾਰ ਸਭਾਲਣ ਲਈ ਡੀਪੀਆਈ ਵਲੋਂ ਜਾਰੀ ਹਦਾਇਤਾਂ ਵਿੱਚ  ਕਿਹਾ ਗਿਆ ਹੈ ਕਿ ਜੂਨੀਅਰ ਕਰਮਚਾਰੀ ਨੂੰ ਉੱਚ ਅਹੁਦੇ ਦਾ ਕਾਰਜਭਾਰ ਨਾਂ ਸੋਪਿਆ ਜਾਵੇ।

ਡੀਪੀਆਈ ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ: 
ਇਸ ਡਾਇਰੈਕਟੋਰੇਟ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ LPA 37 of 2017 in CWP No. 17358 of 2015 ਵਿੱਚ ਦਿੱਤੇ ਗਏ ਫੈਸਲੇ ਤੇ ਕਾਰਵਾਈ ਕਰਨ ਲਈ ਵਿੱਤ ਵਿਭਾਗ ਤੋਂ ਅਗਵਾਈ ਮੰਗੀ ਗਈ ਸੀ। 
ਇਹ ਵੀ ਪੜ੍ਹੋ


ਉਸ ਕੇਸ ਵਿੱਚ ਉਕਤ ਫੈਸਲੇ ਨੂੰ ਲਾਗੂ ਕਰਨ ਲਈ ਪ੍ਰਵਾਨਗੀ ਦਿੰਦੇ ਹੋਏ ਵਿੱਤ ਵਿਭਾਗ ਨੇ ਆਪਣੀ ਮਿਸਲ ਨੰ. FD- FPPCOCMPs/15/2021-21-PPC ਤੇ ਸਲਾਹ ਦਿੱਤੀ ਹੈ ਕਿ ਵਿਭਾਗਾਂ ਵੱਲੋਂ ਜੂਨੀਅਰ ਕਰਮਚਾਰੀਆਂ ਨੂੰ ਉੱਚ ਅਹੁਦਿਆਂ ਦੇ ਕਾਰਜਭਾਰ ਸੰਭਾਲਣ ਤੋਂ ਪਰਹੇਜ ਕੀਤਾ ਜਾਵੇ। ਇਸ ਲਈ ਵਿੱਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਭਵਿੱਖ ਵਿੱਚ ਬੇਲੋੜੇ ਵਿੱਤੀ ਬੋਝ ਅਤੇ ਮੁੱਕਦਮੇ ਬਾਜੀ ਨੂੰ ਘਟਾਉਣ ਦੇ ਮੰਤਵ ਲਈ ਕਿਸੇ ਜੂਨੀਅਰ ਕਰਮਚਾਰੀ ਨੂੰ ਉੱਚ ਅਹੁਦੇ ਦਾ ਕਾਰਜਭਾਰ ਨਾਂ ਸੋਪਿਆ ਜਾਵੇ।

 


VOCATIONAL TEACHERS RECRUITMENT : APPLY UPTO 26TH JUNE

 Recruitment of Vocational Trainers (OutSource Basis)


Empower Pragati Vocational & Staffing Pvt Ltd, an NSDC empaneled Training Partner invites Online Applications from Candidates having Domicile of HP with required qualification experience for deployment as Vocational Trainers at Government Schools in


Himachal Pradesh in the following Trades and Districts.


Agriculture Trade: (8 vacancies)


 Mandi (2). Kangra (1), Chambat2). Kulu(1). Sirmauri 1).


Shimla (1)




Agriculture Sector: M.Sc. in Agriculture / Horticulture Agronomy from a recognized University with 1 year teaching or work experience in related industry


Age Limit: 18 to 37 years as on 01/01/2021


,Relaxation to be provided as per Govt. Rulers


Note:All communication for job application to be done through e-mails. All Positions are on contractual basis. Management reserves the right to accept/ reject an application without Assigning any reasons what so ever. Only short listed candidates will be called for Online Test and interview


Last date for receipt of CV: 26"June, 2021 (Till 5 PM)


All applications to be mailed to hprecruitment.empower@gmail.com


For Queries Call : 7018492395


ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸਰਕਾਰ ਨੂੰ ਚਿਤਾਵਨੀ ,ਮੰਗਾ ਨਾ ਮੰਨੀਆਂ ਤਾਂ 28 ਨੂੰ ਸੂਬਾ ਪੱਧਰੀ ਧਰਨਾ


ਸ੍ਰੀ ਮੁਕਤਸਰ ਸਾਹਿਬ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਆਪਣੇ ਤੇਵਰ ਤਿੱਖੇ ਕਰਦਿਆਂ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਇੱਕ ਹਫ਼ਤੇ ਦੇ ਅੰਦਰ ਨਾ ਮੰਨੀਆਂ ਗਈਆਂ ਤਾਂ ਚੰਡੀਗੜ੍ਹ ਸਥਿਤ ਡਾਇਰੈਕਟਰ ਦੇ ਦਫ਼ਤਰ ਅੱਗੇ 28 ਜੂਨ ਨੂੰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।


ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਵਿਭਾਗ ਦੀ ਡਾਇਰੈਕਟਰ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਐੱਨ.ਜੀ.ਓ. ਅਧੀਨ ਆਉਂਦੇ ਬਲਾਕਾਂ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ 3 ਮਹੀਨਿਆਂ ਦਾ ਰੁਕਿਆ ਪਿਆ ਮਾਣਭੱਤਾ ਦਿੱਤਾ ਜਾਵੇ। ਨਵੀਂ ਭਰਤੀ ਦੌਰਾਨ ਮਿੰਨੀ ਆਂਗਣਵਾੜੀ ਵਰਕਰਾਂ ਨੂੰ ਪੂਰੀ ਵਰਕਰ ਦਾ ਦਰਜਾ ਦੇਣ ਦੀ ਵਿਵਸਥਾ ਕੀਤੀ ਜਾਵੇ। ਜੇਕਰ ਕਿਸੇ ਵਰਕਰ ਹੈਲਪਰ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਆਸ਼ਰਿਤ ਨੂੰ ਨੌਕਰੀ ਦੇਣ ਲਈ ਵਾਰਸ ਦਾ ਸਰਟੀਫਿਕੇਟ ਸੀ.ਡੀ.ਪੀ.ਓ. ਵੱਲੋਂ ਜਾਰੀ ਕੀਤਾ ਜਾਵੇ। ਜਿਹੜੀਆਂ ਵਰਕਰਾਂ ਕਿਸੇ ਮਜ਼ਬੂਰੀ ਦੇ ਕਾਰਨ ਕਿਸੇ ਹੋਰ ਥਾਂ ਰਹਿੰਦੀਆਂ ਹਨ ਤੇ ਉਨ੍ਹਾਂ ਦੇ ਸੈਂਟਰ ਦੂਰ ਪੈਂਦੇ ਹਨ, ਉਨ੍ਹਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ।


ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੇ ਨਾਲ ਹੋਰ ਬਹੁਤ ਸਾਰੀਆਂ ਮੰਗਾਂ ਤੇ ਮਸਲੇ ਹਨ, ਜਿਨ੍ਹਾਂ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਜਥੇਬੰਦੀ ਨੂੰ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ਤੇ ਜਿਹੜੇ ਪੈਸੇ ਪੰਜਾਬ ਸਰਕਾਰ ਅਕਤੂਬਰ 2018 ਤੋਂ ਵਰਕਰਾਂ ਤੇ ਹੈਲਪਰਾਂ ਦੇ ਨੱਪੀ ਬੈਠੀ ਹੈ, ਉਹ ਦਿੱਤੇ ਜਾਣ।

RECENT UPDATES

Today's Highlight