Saturday, 19 June 2021

ਬਾਰ੍ਹਵੀਂ ਜਮਾਤ ਦੇ ਇਮਤਿਹਾਨ ਰੱਦ, ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ

 ਬਾਰ੍ਹਵੀਂ ਜਮਾਤ ਦੇ ਇਮਤਿਹਾਨ ਰੱਦ, ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾਚੰਡੀਗੜ੍ਹ, 19 ਜੂਨ 2021 - ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸ਼ਨਿਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੀ.ਬੀ.ਐਸ.ਈ. ਵੱਲੋਂ ਅਪਣਾਏ ਜਾਣ ਵਾਲੇ ਫ਼ਾਰਮੂਲੇ ਦੇ ਆਧਾਰ ’ਤੇ ਹੀ ਨਤੀਜਾ ਐਲਾਨਿਆ ਜਾਵੇਗਾ।

ਸਿੰਗਲਾ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਸੀ ਇਮਤਿਹਾਨਾਂ ਬਾਰੇ ਢੁੱਕਵਾਂ ਫੈਸਲਾ ਲਿਆ ਜਾਵੇ ਕਿਉਂਕਿ ਉਚੇਰੀ ਸਿੱਖਿਆ ਵਾਲੇ ਕੋਰਸਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਾਥੀਆਂ ਅਤੇ ਉਹਨਾਂ ਦੇ ਮਾਪੇ ਦੋਵੇਂ ਬਹੁਤ ਚਿੰਤਤ ਸਨ।


ਸ੍ਰੀ ਸਿੰਗਲਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2020-21 ਦੇ ਵਿਦਿਅਕ ਸੈਸ਼ਨ ਦੌਰਾਨ 3,08,000 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬਾਰਵੀਂ ਜਮਾਤ ਵਿੱਚ ਦਾਖਲਾ ਲਿਆ ਸੀ। ਉਹਨਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਸਿੱਖਿਆ ਬੋਰਡ ਲਈ ਇਮਤਿਹਾਨਾਂ ਲੈਣੇ ਸੰਭਵ ਨਹੀਂ ਸਨ। ਉਨਾਂ ਕਿਹਾ ਕਿ ਅਪਣਾਏ ਗਏ ਫਾਰਮੂਲੇ ਅਨੁਸਾਰ, ਸਿੱਖਿਆ ਬੋਰਡ ਕ੍ਰਮਵਾਰ 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਦੇ ਪ੍ਰਦਰਸ਼ਨ ਦੇ ਅਧਾਰ ’ਤੇ 30:30:40 ਦੇ ਅਨੁਪਾਤ ਅਨੁਸਾਰ ਨਤੀਜਾ ਤਿਆਰ ਕਰੇਗਾ।


ਸਿੰਗਲਾ ਨੇ ਕਿਹਾ ਕਿ ਬੋਰਡ ਔਸਤਨ 30 ਫੀਸਦ ਵੇਟੇਜ : 10 ਵੀਂ ਜਮਾਤ ਦੇ ਮੁੱਖ ਪੰਜ ਵਿਸ਼ਿਆਂ ਵਿਚੋਂ ਤਿੰਨ ਵਧੀਆ ਪ੍ਰਦਸ਼ਨ ਵਾਲੇ ਵਿਸ਼ੇ, 30 ਫੀਸਦ ਵੇਟੇਜ : 11ਵੀਂ ਜਮਾਤ ਦੇ ਪ੍ਰੀ ਬੋਰਡ ਅਤੇ ਪ੍ਰੈਕਟੀਕਲਜ਼ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਅਤੇ 40 ਫੀਸਦ ਵੇਟੇਜ : 12ਵੀਂ ਵਿੱਚ ਪ੍ਰੀ-ਬੋਰਡ,ਪ੍ਰੈਕਟੀਕਲ ਪ੍ਰੀਖਿਆ ਅਤੇ ਇਨਟਰਨਲ ਅਸੈਸਮੈਂਟ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ’ਤੇ ਨਤੀਜੇ ਦਾ ਖਰੜਾ ਤਿਆਰ ਕਰੇਗਾ।


ਮੰਤਰੀ ਨੇ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਗਿਆਰਵੀਂ ਤੋਂ ਬਾਅਦ ਸਟਰੀਮ ਬਦਲੀ ਹੈ, ਉਨਾਂ ਵਿਦਿਆਰਥੀਆਂ ਦਾ ਨਤੀਜਾ 10ਵੀਂ ਵਿੱਚ ਵਧੀਆ ਪ੍ਰਦਸ਼ਨ ਵਾਲੇ ਤਿੰਨਾਂ ਵਿਸ਼ਿਆਂ ਵਿਚੋਂ ਪ੍ਰਾਪਤ ਅਤੇ 12ਵੀਂ ਵਿੱਚ ਪ੍ਰੀ-ਬੋਰਡ + ਪ੍ਰੈਕਟੀਕਲ ਪ੍ਰੀਖਿਆ + ਇਨਟਰਨਲ ਅਸੈਸਮੈਂਟ ਦੇ ਫਾਰਮੂਲੇ ਅਨੁਸਾਰ ਤਿਆਰ ਕੀਤਾ ਜਾਵੇਗਾ।


ਸਿੱਖਿਆ ਮੰਤਰੀ ਨੇ ਕਿਹਾ ਕਿ ਨਿਰਧਾਰਤ ਮਾਪਦੰਡਾਂ ਨੂੰ ਲਾਗੂ ਕਰਨ ਸਬੰਧੀ ਵਿਸਥਾਰਤ ਵੇਰਵੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਅਤੇ ਸਕੂਲਾਂ ਦੇ ਲਾਗਇਨ ਆਈ.ਡੀ ਉੱਤੇ ਵੀ ਜਨਤਕ ਕੀਤੇ ਜਾਣਗੇ। ਉਹਨਾਂ ਅੱਗੇ ਕਿਹਾ ਕਿ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਨੰਬਰਾਂ ਨੂੰ ਪੋਰਟਲ ‘ਤੇ ਅਪਲੋਡ ਕਰਨ ਲਈ ਸਕੂਲ ਮੁਖੀ ਜਿੰਮੇਵਾਰ ਹੋਣਗੇ ਅਤੇ ਨਤੀਜੇ 31 ਜੁਲਾਈ ਨੂੰ ਜਾਂ ਇਸ ਤੋਂ ਪਹਿਲਾਂ ਐਲਾਨੇ ਜਾਣ ਦੀ ਆਸ ਹੈ।

ਸ੍ਰੀ ਸਿੰਗਲਾ ਨੇ ਕਿਹਾ ਕਿ ਜੋ ਵਿਦਿਆਰਥੀ ਉਕਤ ਫਾਰਮੂਲੇ ਅਨੁਸਾਰ ਨਤੀਜਿਆਂ ਤੋਂ ਸੰਤੁਸਟ ਨਹੀਂ ਹੋਣਗੇ, ਉਨਾਂ ਦੀ ਪ੍ਰੀਖਿਆ ਉਦੋਂ ਲਈ ਜਾਵੇਗੀ ਜਦੋਂ ਹਾਲਾਤ ਸੁਖਾਵੇਂ ਹੋ ਜਾਣਗੇ।

ਸਰਕਾਰੀ ਡਾਕਟਰਾਂ ਦੀ ਜੱਥੇਬੰਦੀ ਪੀਸੀਐਮ‌ਐਸ ਐਸੋਸੀਏਸ਼ਨ ਵਲੋਂ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਰੱਦ

 ਸਰਕਾਰੀ ਡਾਕਟਰਾਂ ਦੀ ਜੱਥੇਬੰਦੀ ਪੀਸੀਐਮ‌ਐਸ ਐਸੋਸੀਏਸ਼ਨ ਵਲੋਂ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਰੱਦ। 

 

ਐਨ ਪੀ ਏ ਦੇ ਮੁੱਦੇ ਤੇ ਸਰਕਾਰ ਦੇ ਫੈਸਲੇ ਨੂੰ ਲਿਆ ਆੜੇ ਹੱਥੀਂ।ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੇ ਫੈਸਲੇ ਨੂੰ ਵਿਚਾਰਨ ਲਈ ਪੀਸੀਐਮ‌ਐਸ ਐਸੋਸੀਏਸ਼ਨ ਵਲੋਂ ਅੈਮਰਜੈਂਸੀ ਮੀਟਿੰਗ ਕੀਤੀ ਗਈ।

   ਮੀਟਿੰਗ ਵਿੱਚ ਡਾਕਟਰਾਂ ਦੇ ਐਨ ਪੀ ਏ ਘਟਾਉਣ ਅਤੇ ਬੇਸਿਕ ਪੇ ਨਾਲੋਂ ਡੀ ਲਿੰਕ ਕਰਨ ਦਾ ਗੰਭੀਰ ਨੋਟਿਸ ਲਿਆ ਗਿਆ।  

           ਐਸੋਸੀਏਸਨ ਦੇ ਸੂਬਾ ਪ੍ਰਧਾਨ ਡਾਕਟਰ ਗਗਨਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਫੈਸਲੇ ਨਾਲ ਸਰਕਾਰ ਨੇ ਸਰਕਾਰੀ ਡਾਕਟਰਾਂ , ਜ਼ੋ ਕਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਡਿਊਟੀ ਨਿਭਾ ਰਹੇ ਹਨ , ਅਤੇ ਜਿਸ ਦੌਰਾਨ ਉਹਨਾਂ ਵਿਚੋਂ ਵੱਡੀ ਗਿਣਤੀ ਵਿਚ ਕਰੋਨਾ ਦਾ ਸ਼ਿਕਾਰ ਹੀ ਨਹੀਂ ਹੋਏ ਸਗੋਂ ਕੲੀ ਮੌਤ ਦੇ ਮੂੰਹ ਵਿੱਚ ਵੀ ਚਲੇ ਗਏ,ਨਾਲ ੳੁਹਨਾਂ ਦਾ ਮਨੋਬਲ ਡੇਗ ਰਹੀ ਹੈ। ਜਿਸ ਨਾਲ ਭਵਿੱਖ ਵਿੱਚ ਸਰਕਾਰੀ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ।

Also read: 

       ਮੀਟਿੰਗ ਵਿੱਚ ਸਰਬਸੰਮਤੀ ਨਾਲ ਸਰਕਾਰ ਦੇ ਫੈਸਲੇ ਨੂੰ ਤੁਰੰਤ ਵਾਪਸ ਕਰਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਅੈਸੋਸੀਏਸਨ ਵਲੋਂ ਸਰਕਾਰ ਵਿਰੁੱਧ ਸੰਘਰਸ਼ ਦੀ ਰਣਨੀਤੀ ਤੈਅ ਕੀਤੀ ਗਈ। ਜਿਸ ਤਹਿਤ ਸਭ ਤੋਂ ਪਹਿਲਾਂ ਜਦੋਂ ਸਰਕਾਰ ਡਾਕਟਰਾਂ ਦਾ ਖੂਨ ਚੂਸਣ ਲੲੀ ਕਾਹਲੀ ਹੈ ਉਥੇ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਮੈਂਬਰ ਮੋਹਾਲੀ ਸਿਵਲ ਹਸਪਤਾਲ ਵਿਖੇ ਖੂਨਦਾਨ ਕਰਕੇ ਸਰਕਾਰ ਨੂੰ ਇਸ ਘਿਨਾਉਣੀ ਹਰਕਤ ਦਾ ਸ਼ੀਸ਼ਾ ਦਿਖਾਉਣਗੇ।

   ਅਗਲੇ ਪੜਾਅ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਖੁੱਲਾ ਖਤ , ਜ਼ਿਲਿਆਂ ਵਿੱਚ ਜੱਥੇਬੰਦਕ ਮੀਟਿੰਗਾਂ ਅਤੇ ਬੁੱਧਵਾਰ ਨੂੰ ਮੁਕੰਮਲ ਹੜਤਾਲ ਤੇ ਜਾਣ ਦਾ ਸਖਤ ਫੈਸਲਾ ਵੀ ਲੈ ਲਿਆ ਗਿਆ ਹੈ।ਇਸ ਸਮੇਂ ਮੀਟਿੰਗ ਵਿੱਚ ਅੈਸੋਸੀਏਸਨ ਦੇ ਜਨਰਲ ਸਕੱਤਰ ਡਾਕਟਰ ਮਨੋਹਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾਕਟਰ ਗਗਨਦੀਪ ਸ਼ੇਰਗਿੱਲ, ਮੀਤ ਪ੍ਰਧਾਨ ਡਾਕਟਰ ਚੰਦਰਸ਼ੇਖਰ, ਡਾਕਟਰ ਮਦਨ ਮੋਹਨ, ਡਾਕਟਰ ਰਣਜੀਤ ਰਾਏ , ਜੱਥੇਬੰਦਕ ਸਕੱਤਰ ਡਾਕਟਰ ਇੰਦਰਵੀਰ ਗਿੱਲ, ਡਾਕਟਰ ਜਤਿੰਦਰ ਪਨੂੰ, ਡਾਕਟਰ ਸੈਰਿਨ ਧੀਮਾਨ, ਡਾਕਟਰ ਸੁਖਦੀਪ ਸਿੰਘ, ਡਾਕਟਰ ਅਖਿਲ ਸਰੀਨ, ਡਾਕਟਰ ਵਰਿੰਦਰ ਰਿਆੜ, ਡਾਕਟਰ ਸਤਨਾਮ ਸਿੰਘ, ਡਾਕਟਰ ਗੁਰਮੇਲ ਸਿੰਘ ਬਠਿੰਡਾ, ਡਾਕਟਰ ਜਤਿੰਦਰ ਕੋਛੜ, ਡਾਕਟਰ ਸੰਜੀਵ ਜੈਨ ਅਤੇ ਡਾਕਟਰ ਸਿਮਰਨਜੀਤ ਸਿੰਘ ਸ਼ਾਮਲ ਸਨ।

Punjab cancels class XII examinations, will follow CBSE pattern to declare results: Vijay Inder Singla

 Punjab cancels class XII examinations, will follow CBSE pattern to declare results: Vijay Inder SinglaChandigarh, June 19: ( Pramod Bharti)

Punjab school education minister Mr. Vijay Inder Singla, on Saturday, announced that the state government has decided to cancel the examinations of class XII due to COVID pandemic after taking nod from Chief Minister Captain Amarinder Singh. The cabinet minister said that Punjab School Education Board would declare the results as per the pattern of the CBSE. Mr. Singla said that it was also the need of hour to take decision on examinations as students and parents as well were worried about their admissions in the higher study courses.


Read in Punjabi : ਬਾਰ੍ਹਵੀਂ ਜਮਾਤ ਦੇ ਇਮਤਿਹਾਨ ਰੱਦ, ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ

Also read: 

While divulging more details, Mr. Vijay Inder Singla said that as many as 3,08,000 students had been enrolled in class XII in government, aided and private schools under the PSEB in 2020-21 academic session. He added that it was not possible for the education board to conduct the examinations due to the challenges posed by the coronavirus. He said that as per the adopted formula, the PSEB will prepare the result according to a 30:30:40 formula based on the student’s performance in classes 10, 11 and 12, respectively.

All about Cabinet meeting decision and 6th Pay commission report ,read here 


All about Punjab Educational update ,read here

Mr. Singla said that the PSEB will be drafting the result based on an average 30 percent theory component of best three performing subjects out of the main five subjects in class 10th and 30 percent weightage on the basis of marks obtained by the students in pre board, practical examination in classes 11th and 40 percent weightage on the basis marks obtained in pre-board examination, practical examination and internal assessment in class 12th. 

“In case of those students who have changed stream after class 11th, the result of such students would be prepared as per weightage on the basis of the marks obtained in class 10th and weightage on the basis of the PreBoard + Practical Examination + Internal assessment obtained in class 12th,” the minister added.

The school education minister said that the details about execution of the parameters decided would be made public on the PSEB Website, login id of schools also. He added that the school heads would be responsible for uploading the marks of classes 10th, 11th and 12th on the portal and the result is expected to be declared on or before July 31.

“The students, who would not be satisfied with the result as per the above formula, the examination for them would be conducted when the situation becomes conducive,” said Mr. Singla.

ਕਾਂਗਰਸੀ ਵਿਧਾਇਕਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਸਦਕਾ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ-ਮੁੱਖ ਮੰਤਰੀ

 ਕਾਂਗਰਸੀ ਵਿਧਾਇਕਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਸਦਕਾ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ-ਮੁੱਖ ਮੰਤਰੀ


- ਜਾਨਾਂ ਗੁਆ ਚੁੱਕੇ ਨਾਇਕਾਂ ਨੂੰ ਪੰਜਾਬ ਹਮੇਸ਼ਾ ਯਾਦ ਰੱਖੇਗਾ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਵੀ ਅਜਿਹੀਆਂ ਕੁਰਬਾਨੀਆਂ ਦੇਣ ਵਾਲਿਆਂ ਨੂੰ ਨੌਕਰੀਆਂ ਦੀ ਪੇਸ਼ਕਸ਼


ਚੰਡੀਗੜ੍ਹ, 19 ਜੂਨ 2021 - ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਲਈ ਆਪਣੀ ਸਰਕਾਰ ਦੇ ਫੈਸਲੇ ਦੇ ਪੱਖ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਇਹ ਕਦਮ ਉਨ੍ਹਾਂ ਦੇ ਬਜੁਰਗਾਂ (ਦਾਦਾ) ਵੱਲੋਂ ਕੀਤੀਆਂ ਕੁਰਬਾਨੀਆਂ ਦੀ ਮਾਨਤਾ ਵਜੋਂ ਚੁੱਕਿਆ ਗਿਆ ਜਿਨ੍ਹਾਂ ਨੇ ਮੁਲਕ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ।


ਮੁੱਖ ਮੰਤਰੀ, ਮਰਹੂਮ ਮਿਲਖਾ ਸਿੰਘ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ ਜਿੱਥੇ ਉਨ੍ਹਾਂ ਨੇ ਮਹਾਨ ਅਥਲੀਟ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਆਪਣੇ ਮੁਲਕ ਲਈ ਕੁਰਬਾਨੀ ਕਰਦਾ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਇਸ ਘਾਟੇ ਦੀ ਭਰਪਾਈ ਕੀਤੇ ਜਾਣ ਦੇ ਹੱਕਦਾਰ ਹਨ।


ਇਸ ਕਦਮ ਲਈ ਸਰਕਾਰ ਦੀ ਆਲੋਚਨਾ ਕਰਨ ਉਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਪਾਰਟੀਆਂ ਵੀ ਅਜਿਹੇ ਕਿਸੇ ਨੌਜਵਾਨਾਂ, ਜਿਨ੍ਹਾਂ ਦੇ ਪਿਤਾ ਜਾਂ ਦਾਦੇ ਨੇ ਮੁਲਕ ਲਈ ਅਜਿਹੀ ਕੁਰਬਾਨੀ ਕੀਤੀ ਹੋਵੇ, ਤਾਂ ਉਨ੍ਹਾਂ ਨੂੰ ਵੀ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਰਅਸਲ, ਉਨ੍ਹਾਂ ਨੇ ਤਾਂ ਇਨ੍ਹਾਂ ਪਾਰਟੀਆਂ ਵਿੱਚੋਂ ਅਜਿਹੇ ਕੁਝ ਵਿਅਕਤੀ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਵੀ ਨਹੀਂ ਮਿਲ ਸਕਿਆ।


ਮੁੱਖ ਮੰਤਰੀ, ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪੁਲੀਸ ਵਿਚ ਇੰਸਪੈਕਟਰ (ਗਰੁੱਪ ਬੀ) ਵਜੋਂ ਅਤੇ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਵਜੋਂ ਸਰਕਾਰੀ ਨੌਕਰੀਆਂ ਦੇਣ ਦੇ ਫੈਸਲੇ ਬਾਰੇ ਕੀਤੇ ਸਵਾਲ ਦਾ ਜਵਾਬ ਦੇ ਰਹੇ ਸਨ। ਬੀਤੇ ਦਿਨ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਅਰਜੁਨ ਬਾਜਵਾ ਅਤੇ ਭੀਸ਼ਮ ਪਾਂਡੇ ਦੇ ਨਾਵਾਂ ਨੂੰ ਮਨਜੂਰੀ ਦਿੱਤੀ ਸੀ।


ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਜਿਹੀ ਕੁਰਬਾਨੀਆਂ ਦੇਣ ਵਾਲੇ ਪਰਿਵਾਰ ਵਿੱਚੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅਤਿਵਾਦ ਦਾ ਕਾਲਾ ਦੌਰ ਹੰਢਾਇਆ ਹੈ ਜਿਸ ਵਿਚ ਵਾਪਰੀ ਭਿਆਨਕ ਹਿੰਸਾ ਵਿਚ 35000 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਨੇ ਜਿਕਰ ਕਰਦੇ ਹੋਏ ਕਿਹਾ ਕਿ ਲਗਪਗ 1700 ਪੁਲੀਸ ਜਵਾਨ ਵੀ ਮਾਰੇ ਗਏ ਅਤੇ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੀਆਂ ਯਾਦਗਾਰਾਂ ਉਤੇ ਜਾ ਕੇ ਸ਼ਰਧਾਂਜਲੀ ਦੇ ਦੇਣਾ ਹੀ ਕਾਫੀ ਨਹੀਂ ਹੈ ਸਗੋਂ ਸੂਬੇ ਨੂੰ ਇਨ੍ਹਾਂ ਪਰਿਵਾਰਾਂ ਨੂੰ ਪਏ ਘਾਟੇ ਦੀ ਪੂਰਤੀ ਲਈ ਹੋਰ ਕੁਝ ਕੀਤੇ ਜਾਣ ਦੀ ਵੀ ਲੋੜ ਹੈ। 


ਮੁੱਖ ਮੰਤਰੀ ਨੇ ਕਿਹਾ, “ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇ ਸਕਦੇ।” ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਲਈ ਖੂਨ ਵਹਾਉਣ ਵਾਲੇ ਲੋਕਾਂ ਨੂੰ ਪੰਜਾਬ ਸਲਾਮ ਕਰਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਲਈ ਆਪਣਾ ਯੋਗਦਾਨ ਪਾਉਣ ਵਾਲਿਆਂ ਨੂੰ ਮਾਨਤਾ ਦੇਣੀ ਜਾਰੀ ਰੱਖੇਗੀ

ਸਰਕਾਰੀ ਪ੍ਰਾਇਮਰੀ ਸਕੂਲ ਕੋਟ ਖਾਲਸਾ ਨੇ 1000 ਵਿਦਿਆਰਥੀ ਦਾਖਲ ਕਰਕੇ ਬਣਾਇਆ ਰਿਕਾਰਡ- ਡੀ.ਈ.ਓ. ਤੁੱਲੀ

 ਵਿਧਾਇਕ ਵੇਰਕਾ ਵਲੋਂ ਪ੍ਰੀ-ਪ੍ਰਾਇਮਰੀ ਸਮਾਰਟ ਕਲਾਸਰੂਮ ਦਾ ਉਦਘਾਟਨ 

- ਅਧਿਆਪਕ ਵਰਗ ਨੇ ਸਿੱਖਿਆ ਦੇ ਖੇਤਰ ‘ਚ ਪੰਜਾਬ ਦਾ ਕੌਮੀ ਪੱਧਰ ਤੇ ਵਧਾਇਆ ਮਾਣ- ਡਾ: ਰਾਜਕੁਮਾਰ ਵੇਰਕਾ

- ਸਰਕਾਰੀ ਪ੍ਰਾਇਮਰੀ ਸਕੂਲ ਕੋਟ ਖਾਲਸਾ ਨੇ 1000 ਵਿਦਿਆਰਥੀ ਦਾਖਲ ਕਰਕੇ ਬਣਾਇਆ ਰਿਕਾਰਡ- ਡੀ.ਈ.ਓ. ਤੁੱਲੀ ਅੰਮ੍ਰਿਤਸਰ, 19 ਜੂਨ (ਪਰਮਿੰਦਰ ਸਿੰਘ)- ਪੰਜਾਬ ਵੇਅਰਹਾਊਸ ਦੇ ਚੇਅਰਮੈਨ ਤੇ ਵਿਧਾਇਕ ਡਾ: ਰਾਜਕੁਮਾਰ ਵੇਰਕਾ (ਕੈਬਨਿਟ ਮੰਤਰੀ) ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਮੁਢਲੀਆਂ ਤੇ ਆਧੁਨਿਕ ਸਹੂਲਤਾਂ ਅਤੇ ਸਰਕਾਰੀ ਸਕੂਲ ਅਧਿਆਪਕਾਂ ਦੀ ਮਿਹਨਤ ਸਦਕਾ ਪੰਜਾਬ ਦੇਸ਼ ਵਿੱਚੋਂ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਿਆ ਹੈ ਤੇ ਅਧਿਆਪਕ ਵਰਗ ਨੇ ਆਪਣੀ ਮਿਹਨਤ ਨਾਲ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦਾ ਕੌਮੀ ਪੱਧਰ ਤੇ ਮਾਣ ਵਧਾਇਆ ਹੈ। ਡਾ: ਵੇਰਕਾ ਅੱਜ ਸਥਾਨਕ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟ ਖਾਲਸਾ ਵਿਖੇ ਬਣੇ ਪ੍ਰੀ-ਪ੍ਰਾਇਮਰੀ ਸਮਾਰਟ ਕਲਾਸਰੂਮ ਦਾ ਉਦਘਾਟਨ ਕਰਨ ਉਪਰੰਤ ਹਾਜਰ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰ ਰਹੇ ਸਨ।

ਡਾ: ਵੇਰਕਾ ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਨਣਾ ਕੁਝ ਸਿਆਸੀ ਆਗੂਆਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹ ਪੰਜਾਬ ਦੀ ਇਸ ਮਾਣਮੱਤੀ ਪ੍ਰਾਪਤੀ ਉਪਰ ਗਲਤ ਬਿਆਨਬਾਜੀ ਕਰਕੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਸੁਸੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਜਿਥੇ ਸਰਕਾਰੀ ਸਕੂਲਾਂ ਦੀ ਨੁਹਾਰ ਵਿੱਚ ਜਿਕਰਯੋਗ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਸਹੂਲ਼ਤਾਂ, ਵਿਦਿਆਰਥੀ ਹਿੱਤ ਵਿੱਚ ਚਲਾਈਆਂ ਸਕੀਮਾਂ ਦੇ ਨਾਲ ਨਾਲ ਸਿੱਖਿਆ ਦੇ ਮਿਆਰ ਵਿੱਚ ਹੋਏ ਉਚੇਰੇ ਵਾਧੇ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹੱਟਕੇ ਸਰਕਾਰੀ ਸਕੁਲਾਂ ਵਿੱਚ ਦਾਖਿਲ ਹੋ ਰਹੇ ਹਨ ਜਿਸਦੀ ਮਿਸਾਲ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਖਾਲਸਾ ਵਲੋਂ 1000 ਤੋਂ ਵੱਧ ਵਿਦਿਆਰਥੀ ਦਾਖਿਲ ਕੀਤੇ ਜਾਣ ਤੋਂ ਮਿਲਦੀ ਹੈ। ਇਸ ਸਮੇਂ ਉਨ੍ਹਾਂ ਸਕੂਲ ਸਟਾਫ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਮਿਹਨਤ ਸਦਕਾ ਸਕੂਲ ਵਲੋਂ ਨਿਵੇਕਲਾ ਰਿਕਾਰਡ ਬਣਾਇਆ ਹੈ। ਇਸ ਸਮੇਂ ਯਸ਼ਪਾਲ ਬਲਾਕ ਸਿੱਖਿਆ ਅਫਸਰ ਵੇਰਕਾ, ਸਕੂਲ਼ ਮੁਖੀ ਸ਼੍ਰੀਮਤੀ ਕਮਲਜੀਤ ਕੌਰ, ਰਜਿੰਦਰ ਸਿੰਘ ਏ.ਸੀ., ਮੁਨੀਸ਼ ਮੇਘ ਪਾਰਟੀ ਵਾਲੇ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਰਵੀ ਭਾਰਦਵਾਜ ਬਲਾਕ ਮੀਡੀਆ ਕੋਆਰਡੀਨੇਟਰ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੰੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਨੀਤ ਗੁਲਾਟੀ, ਸਵਿੰਦਰ ਸਿੰਘ ਸੱਤ ਕੋਟ ਖਾਲਸਾ (ਦੋਵੇਂ ਕੌਂਸਲਰ ਪਤੀ), iੋਵਰਾਟ ਦੇਵਗਨ (ਕੌਂਸਲਰ ਸਪੁੱਤਰ), ਜੀ.ਐਸ. ਮਦਾਨ, ਰਸਜੀਤ ਸਿੰਘ ਖਹਿਰਾ (ਦੋਵੇਂ ਰੋਟਰੀ ਕਲੱਬ), ਸੁਖਪ੍ਰੀਤ ਕੌਰ, ਨਵਨੀਤ ਕੌਰ, ਅੰਜੂ ਬਾਲਾ, ਸੁਖਵਿੰਦਰ ਕੋਰ, ਦੇਵੀ ਕੁਮਾਰੀ, ਵੀਨਾ ਰਾਣੀ ਪਤਨੀ ਮੁਨੀਸ਼ ਮੇਘ ਸਹਾਇਕ ਕੋਆਰਡੀਨੇਟਰ, ਬਲਵਿੰਦਰ ਕੌਰ ਸਮੇਤ ਸਕੂਲ ਸਟਾਫ ਅਤੇ ਸਮੂਹ ਆਂਗਣਵਾੜੀ ਵਰਕਰ ਹਾਜਰ ਸਨ। 

ਤਸਵੀਰ ਕੈਪਸ਼ਨ: ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਤੁੱਲੀ, ਯਸ਼ਪਾਲ ਬੀ.ਈ.ਈ.ਓ. ਵੇਰਕਾ, ਸਕੂਲ ਮੁਖੀ ਸ਼੍ਰੀਮਤੀ ਕਮਲਜੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਡਾ: ਰਾਜ ਕੁਮਾਰ ਵੇਰਕਾ, ਵਿਨੀਤ ਗੁਲਾਟੀ, ਸਵਿੰਦਰ ਸਿੰਘ ਸੱਤ ਤੇ ਹੋਰ।

ਸਿੱਖਿਆ ਵਿਭਾਗ ਨੇ ਪੱਦਉਨੱਤ ਹੋਏ ਕਮਰਸ ਲੈਕਚਰਾਰ ਦੀ ਸਮਰੱਥਾ ਵਧਾਉਣ ਲਈ ਵਰਚੁਅਲ ਸੈਮੀਨਾਰ ਦਾ ਕੀਤਾ ਆਯੋਜਨ

 ਸਿੱਖਿਆ ਵਿਭਾਗ ਨੇ ਪੱਦਉਨੱਤ ਹੋਏ ਕਮਰਸ ਲੈਕਚਰਾਰ ਦੀ ਸਮਰੱਥਾ ਵਧਾਉਣ ਲਈ ਵਰਚੁਅਲ ਸੈਮੀਨਾਰ ਦਾ ਕੀਤਾ ਆਯੋਜਨ 

  ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਕੇ ਵਧਾਇਆ ਲੈਕਚਰਾਰਾਂ ਦਾ ਉਤਸ਼ਾਹ 

  ਫ਼ਿਰੋਜ਼ਪੁਰ 19 ਜੂਨ (ਹਰਦੀਪ ਸਿੰਘ ਸਿੱਧੂ) 


 ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਯੋਗ ਅਗਵਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਧਿਆਪਕਾਂ ਨੂੰ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਨਾਲ ਜੋੜਨ ਲਈ ਨਵੇਂ ਨਿਯੁਕਤ ਲੈਕਚਰਾਰਾਂ ਨੂੰ ਟ੍ਰੈਨਿੰਗ ਦਿੱਤੀ ।   ਇਹ ਸਾਰੀ ਟ੍ਰੈਨਿੰਗ ਵਰਚੁਅਲ ਮਾਧਿਅਮ ਜੂੰਮ ਐਪ ਰਾਹੀਂ। ਕੀਤੀ ਗਈ। ਇਸ ਕੜੀ ਤਹਿਤ 14 ਤੋਂ 18 ਜੂਨ ਤੱਕ ਸਿੱਖਿਆ ਵਿਭਾਗ ਵਿੱਚ ਪਰਮੋਟ 261 ਕਾਮਰਸ ਲੈਕਚਰਾਰਾਂ ਦੀ ਚਾਰ ਰੋਜ਼ਾ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਵਿਚ ਕਮਰਸ ਦੇ ਵਿਸ਼ੇ ਨੂੰ ਪੜ੍ਹਾਉਣ ਦੀਆਂ ਸੂਖਮਤਾਵਾਂ ਸਿਖਾਈਆਂ ਗਈਆਂ। 

  ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਵਣਜ ਵਿਸ਼ੇ ਦੇ ਲੈਕਚਰਾਰਾਂ ਨੂੰ ਵਪਾਰਕ ਵਿਸ਼ੇ ਦੀ ਸਿਖਲਾਈ ਬਾਰੇ ਕੁਝ ਨਵੀਂ ਜਾਣਕਾਰੀ ਪ੍ਰਦਾਨ ਕਰਨਾ ਸੀ। ਸਟੇਟ ਰਿਸੋਰਸ ਪਰਸਨ ਪਵਨ ਕਾਮਰਾ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਇਸ ਸਿਖਲਾਈ ਵਿੱਚ ਮੁੱਖ ਤੌਰ ਤੇ ਵਣਜ ਵਿਸ਼ੇ, ਟੈਕਨੋਲੋਜੀ ਵਿੱਚ ਵਿਕਾਸ ਅਤੇ ਵਪਾਰ ਵਿੱਚ ਇਸਦੀ ਵਰਤੋਂ, ਵਣਜ ਵਿਸ਼ੇ ਦਾ ਸਿਲੇਬਸ, ਪ੍ਰਸ਼ਨ ਪੱਤਰਾਂ ਦੀ ਰੂਪ ਰੇਖਾ ਆਦਿ ਬਾਰੇ ਮੁੱਖ ਤੌਰ ਤੇ ਦਿਲਚਸਪ ਜਾਣਕਾਰੀ ਦਿੱਤੀ ਗਈ ਹੈ। ਇਸ ਸਿਖਲਾਈ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਕਾਮਰਸ ਲੈਕਚਰਾਰਾਂ ਨੇ ਬਹੁਤ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਨੇ ਭਵਿੱਖ ਵਿਚ ਵੀ ਅਜਿਹੀ ਸਿਖਲਾਈ ਕਰਵਾਉਣ ਦੀ ਬੇਨਤੀ ਕੀਤੀ ਤਾਂ ਜੋ ਸਮੇਂ ਦੇ ਨਾਲ ਇਸ ਵਿਸ਼ੇ ‘ਤੇ ਵਿਦਿਆਰਥੀਆਂ ਦੀ ਰੁਚੀ ਬਣਾਈ ਰੱਖੀ ਜਾ ਸਕੇ। ਵਿਭਾਗ ਵੱਲੋਂ ਪਹਿਲਾਂ ਹੀ ਵਪਾਰਕ ਵਿਸ਼ੇ ਨੂੰ ਪੜ੍ਹਾ ਰਹੇ ਲੈਕਚਰਾਰਾਂ ਦੀ ਸਮਰੱਥਾ ਵਧਾਉਣ ਦਾ ਪ੍ਰੋਗਰਾਮ ਛੇਤੀ ਹੀ ਆਯੋਜਿਤ ਕੀਤਾ ਜਾ ਰਿਹਾ ਹੈ। ਸਿਖਲਾਈ ਦੌਰਾਨ ਪਵਨ ਕੁਮਾਰ ਸਟੇਟ ਰਿਸੋਰਸ ਪਰਸਨ, ਡਾ: ਰਵਿੰਦਰ ਪ੍ਰਤਾਪ ਸਿੰਘ, ਮਨਪ੍ਰੀਤ ਕੌਰ, ਹਰਸ਼ ਖੁੱਲਰ, ਮੋਨਿਕਾ ਚੋਪੜਾ, ਰਾਜੀਵ ਮੋਂਗਾ, ਸੰਦੀਪ ਸੇਠੀ, ਜੈਅੰਤ ਸ਼ਰਮਾ ਅਤੇ ਪਵਨ ਮਾਨ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ। ਸਮੂਹ ਜ਼ਿਲ੍ਹਿਆਂ ਦੇ ਜ਼ਿਲ੍ਹਾ ਡੀ ਆਰ ਪੀਜ ਨੇ ਵੀ ਇਸ ਸਿਖਲਾਈ ਵਿੱਚ ਹਿੱਸਾ ਲਿਆ। ਫ਼ਿਰੋਜ਼ਪੁਰ ਦੇ ਦੀਪਕ ਸ਼ਰਮਾ, ਦਿਲਪ੍ਰੀਤ ਸਿੰਘ, ਰੋਹਿਤ ਕੁਮਾਰ, ਮਨੋਜ ਗੁਪਤਾ, ਵਿਜੇ ਗਰਗ, ਕ੍ਰਿਸ਼ਨ ਚੋਪੜਾ, ਕਮਲ ਗੋਇਲ, ਮੋਨਿਕਾ ਗਰੋਵਰ, ਸੁਨੀਲ ਧਵਨ, ਅੰਜਲੀ ਸਪਰਾ ਆਦਿ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੈਕਚਰਾਰਾਂ ਨੇ ਇਹ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਨੇ ਇਸ ਲਈ ਸਿਖਿਆ ਵਿਭਾਗ ਦਾ ਧੰਨਵਾਦ ਕੀਤਾ ।

ਸਕੂਲ ਖੋਲ੍ਹਣ ਸਬੰਧੀ ਸਰਕਾਰ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਪੂਰੀ ਖ਼ਬਰ

 ਕੋਵਿਡ-19 ਮਹਾਮਾਰੀ ਤੋਂ ਸੁਰੱਖਿਆ ਦੇ ਮੱਦੇਨਜ਼ਰ ਦੇਸ਼ ਦੇ ਤਮਾਮ ਸਕੂਲਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਇੱਥੋਂ ਤਕ ਕਿ 10ਵੀਂ ਤੇ 12ਵੀਂ ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ ਸੀ। ਪਰ ਹੁਣ ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ ‘ਤੇ ਲਗਾਮ ਕੱਸੀ ਜਾ ਚੁੱਕੀ ਹੈ ਤੇ ਜ਼ਿਆਦਾਤਰ ਸੂਬੇ ਹੁਣ ਅਨਲਾਕ ਵੱਲ ਵਧ ਰਹੇ ਹਨ। ਸੂਬਿਆਂ ‘ਚ ਟੀਕਾਕਰਨ ਦਾ ਪ੍ਰੋਗਰਾਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਪਰ ਮਾਪਿਆਂ ਤੇ ਬੱਚਿਆਂ ਦੇ ਮਨ ਵਿਚ ਇਹ ਸਵਾਲ ਵੀ ਹੈ ਕਿ ਆਖ਼ਰ ਸਕੂਲ ਕਦੋਂ ਖੋਲ੍ਹੇ ਜਾਣਗੇ?


ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ (MHA) ਦੀ ਅਧਿਕਾਰਤ ਪ੍ਰੈੱਸ ਕਾਨਫਰੰਸ ‘ਚ ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ (VK Paul) ਨੇ ਸਕੂਲ ਖੋਲ੍ਹਣ ਸਬੰਧੀ ਫ਼ੈਸਲਾ ਲੈਂਦੇ ਹੋਏ ਕਿਹਾ ਕਿ ਸਕੂਲਾਂ ਨੂੰ ਦੁਬਾਰਾ ਉਦੋਂ ਹੀ ਖੋਲ੍ਹਿਆ ਜਾਵੇਗਾ ਜਦੋਂ ਜ਼ਿਆਦਾਤਰ ਅਧਿਆਪਕਾਂ ਨੂੰ ਟੀਕਾ ਲੱਗ ਜਾਵੇਗਾ, ਨਾਲ ਹੀ ਬੱਚਿਆਂ ਵਿਚ ਇਨਫੈਕਸ਼ਨ ਦੇ ਅਸਰ ਬਾਰੇ ਵਿਗਆਨਕ ਜਾਣਕਾਰੀ ਸਾਹਮਣੇ ਆਵੇਗੀ।


All about Cabinet meeting decision and 6th Pay commission report ,read here 

ਇਹ ਸਮਾਂ ਬਹੁਤ ਹੀ ਜਲਦ ਆਉਣ ਵਾਲਾ ਹੈ। ਸਾਨੂੰ ਇਸ ਗੱਲ ‘ਤੇ ਵੀ ਧਿਆਨ ਦੇਣਾ ਪਵੇਗਾ ਕਿ ਵਿਦੇਸ਼ਾਂ ਵਿਚ ਸਕੂਲ ਖੋਲ੍ਹੇ ਤਾਂ ਗਏ ਸਨ, ਪਰ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਬੰਦ ਵੀ ਕਰਨਾ ਪਿਆ ਸੀ। ਅਸੀਂ ਚਾਹੁੰਦੇ ਹਾਂ ਕਿ ਅਜਿਹੀ ਸਥਿਤੀ ਭਾਰਤ ਦੀ ਨਾ ਬਣੇ, ਅਸੀਂ ਆਪਣੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਅਜਿਹੀ ਸਥਿਤੀ ਵਿਚ ਨਹੀਂ ਦੇਖਣਾ ਚਾਹੁੰਦੇ। ਡਾ. ਪਾਲ ਨੇ ਸਪੱਸ਼ਟ ਕਿਹਾ ਕਿ ਜਦੋਂ ਤਕ ਸਾਨੂੰ ਇਹ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਹੁਣ ਮਹਾਮਾਰੀ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗੀ, ਉਦੋਂ ਤਕ ਅਸੀਂ ਅਜਿਹਾ ਕੋਈ ਕਦਮ ਨਹੀਂ ਚੁੱਕਾਂਗੇ।’


Also read: 

ਵਿਸ਼ਵ ਸਿਹਤ ਸੰਗਠਨ (WHO) ਤੇ ਏਮਜ਼ (AIIMS) ਦੇ ਹਾਲੀਆ ਸਰਵੇਖਣ ਦੇ ਸੰਦਰਭ ਵਿਚ ਡਾ. ਪਾਲ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਕੋਵਿਡ19 ਖਿਲਾਫ ਐਂਟੀਬਾਡੀ ਵਿਕਸਤ ਹੋ ਗਈ ਹੈ ਤੇ ਇਸ ਲਈ ਜੇਕਰ ਦੇਸ਼ ਵਿਚ ਕੋਈ ਤੀਸਰੀ ਲਹਿਰ ਆਉਂਦੀ ਹੈ ਤਾਂ ਉਹ ਇਸ ਤੋਂ ਪ੍ਰਭਾਵਿਤ ਨਹੀਂ ਹੋ ਸਕਦੇ। ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਸਕੂਲ ਖੁੱਲ੍ਹ ਸਕਦੇ ਹਨ ਤੇ ਬੱਚਿਆਂ ਨੂੰ ਹੁਣ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਜ਼ਰੂਰਤ ਨਹੀਂ ਹੈ।


ਡਾ. ਪਾਲ ਨੇ ਕਿਹਾ ਕਿ ‘ਕਈ ਚੀਜ਼ਾਂ ਹਨ ਜਿਨ੍ਹਾਂ ਬਾਰੇ ਅਸੀਂ ਹਾਲੇ ਵੀ ਨਹੀਂ ਜਾਣਦੇ। ਸਕੂਲਾਂ ਨੂੰ ਮੁੜ ਖੋਲ੍ਹਣਾ ਇਕ ਵੱਖਰਾ ਵਿਸ਼ਾ ਹੈ ਕਿਉਂਕਿ ਇਹ ਨਾ ਸਿਰਫ ਵਿਦਿਆਰਥੀਆਂ ਬਾਰੇ ਹੈ, ਬਲਕਿ ਇਸ ਵਿਚ ਅਧਿਆਪਕ ਤੇ ਬਾਕੀ ਸਟਾਫ ਵੀ ਸ਼ਾਮਲ ਹਨ। ਕਈ ਚੀਜ਼ਾਂ ਹਨ ਵਿਚਾਰ ਕਰਨ ਲਈ ਕਿ ਜੇਕਰ ਵਾਇਰਸ ਆਪਣਾ ਰੂਪ ਬਦਲਦਾ ਹੈ ਤਾਂ ਅੱਜ ਇਹ ਬੱਚਿਆਂ ਵਿਚ ਹਲਕਾ ਹੈ ਪਰ ਕੀ ਹੋਵੇਗਾ ਜੇਕਰ ਇਹ ਕੱਲ੍ਹ ਗੰਭੀਰ ਹੋ ਜਾਵੇ।’


ਦੇਸ਼ ਵਿਚ ਕੋਵਿਡ-19 ਮਾਮਲਿਆਂ ‘ਚ ਗਿਰਾਵਟ ਦੇ ਨਾਲ, ਜਿਵੇਂ-ਜਿਵੇਂ ਦੂਸਰੀ ਲਹਿਰ ਘਟ ਰਹੀ ਹੈ, ਸਰਕਾਰ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਮਹਾਮਾਰੀ ਹਾਲੇ ਖ਼ਤਮ ਨਹੀਂ ਹੋਈ ਹੈ। ਸਰਕਾਰ ਨੇ ਕਿਹਾ ਕਿ ਬੱਚਿਆਂ ਨੂੰ ਕੋਵਿਡ-19 ਦਾ ਜ਼ਿਆਦਾ ਜੋਖਮ ਨਹੀਂ ਹੋ ਸਕਦਾ, ਪਰ ਤਿਆਰੀ ਜ਼ਰੂਰੀ ਹੈ।

ਹੈੱਡ ਟੀਚਰ ਦਾ ਸਕੇਲ ਖੋਹ ਕੇ ਸਰਕਾਰ ਨੇ ਪ੍ਰਾਇਮਰੀ ਅਧਿਆਪਕਾਂ ਨਾਲ ਕੀਤੀ ਸਭ ਤੋਂ ਵੱਡੀ ਨਾਇਨਸਾਫ਼ੀ:-ਈ. ਟੀ. ਯੂ.ਪੰਜਾਬ (ਰਜਿ)

 ਹੈੱਡ ਟੀਚਰ ਦਾ ਸਕੇਲ ਖੋਹ ਕੇ ਸਰਕਾਰ ਨੇ ਪ੍ਰਾਇਮਰੀ ਅਧਿਆਪਕਾਂ ਨਾਲ ਕੀਤੀ ਸਭ ਤੋਂ ਵੱਡੀ ਨਾਇਨਸਾਫ਼ੀ:-ਈ. ਟੀ. ਯੂ.ਪੰਜਾਬ (ਰਜਿ)।

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਅੱਜ ਦੀ ਸਟੇਟ ਮੀਟਿੰਗ ਚ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਕੀਤਾ ਮੁੱਢੋਂ ਰੱਦ।

                                                                     ਗੁਰੂਹਰਸਹਾਏ,19 ਜੂਨ ( )-

  ਈ ਟੀ ਯੂ ਪੰਜਾਬ (ਰਜਿ:) ਵੱਲੋ ਸਰਕਾਰ ਵੱਲੋ ਛੇਵੇਂ ਪੇ-ਕਮਿਸ਼ਨ ਦੀ ਜਾਰੀ ਰਿਪੋਰਟ ਵਿੱਚ ਪ੍ਰਾਇਮਰੀ /ਐਲੀਮੈਟਰੀ ਦੇ ਈ ਟੀ ਟੀ/ ਹੈਡ ਟੀਚਰਜ/ਸੈਟਰ ਹੈਡ ਟੀਚਰਜ /ਬੀ ਪੀ ਈ ਓਜ ਦੇ ਪੇ ਸਕੇਲਾਂ ਅਤੇ ਭੱਤਿਆ ਦੀ ਪੜਚੋਲ ਕਰਨ ਅਤੇ ਅਗਲੀ ਰੂਪ-ਰੇਖਾ ਉਲੀਕਣ ਲਈ ਸਾਰੇ ਸਟੇਟ ਆਗੂ ਤੇ ਜਿਲਾ ਪ੍ਰਧਾਨਾਂ ਦੀ ਸਟੇਟ ਜੂਮ ਮੀਟਿੰਗ ਹੋਈ ।ਜਿਸ ਵਿੱਚ ਪੇਅ ਕਮਿਸ਼ਨ ਵੱਲੋ ਹੈਡ ਟੀਚਰਜ ਦਾ ਪੇ ਸਕੇਲ ਖਤਮ ਕਰਨ ਦਾ ਤਿੱਖਾ ਵਿਰੋਧ ਕਰਦਿਆ ਇਸ ਨੂੰ ਬਰਦਾਸ਼ਤ ਨਾ ਕਰਦਿਆ ਪੰਜਾਬ ਭਰ ਦੇ ਆਗੂਆਂ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸਮੁੱਚੀ ਸੂਬਾ ਕਮੇਟੀ ਵੱਲੋ ਤਿੱਖੇ ਤੇਵਰ ਚ ਪੰਜਾਬ ਸਰਕਾਰ ਦੀ ਸਖਤ ਨਿੰਦਾ ਕੀਤੀ । ਪੰਜਾਬ ਭਰ ਦੇ 40000 ਦੇ ਕਰੀਬ ਪ੍ਰਾਇਮਰੀ ਅਧਿਆਪਕਾ ਦਾ ਪੇਅ ਸਕੇਲ ਤੇ ਨੁਕਸਾਨ ਕਰਦੇ ਹੋਏ ਈ ਟੀ ਟੀ ਅਧਿਆਪਕਾਂ ਦੇ ਪਿਛਲੀ ਸਰਕਾਰ ਸਾਹਮਣੇ ਪੇ ਸਕੇਲ ਲਈ ਐਲੀਮੈਟਰੀ ਅਧਿਆਪਕਾ ਵੱਲੋ ਤਿੱਖਾ ਸੰਘਰਸ਼ ਕਰਕੇ 2006 ਦੇ ਪੇ ਕਮਿਸ਼ਨ ਵੱਲੋ ਦਿਤੇ ਲਾਗੂ ਕਰਾਏ 10300 ਪੇ ਸਕੇਲ ਨੂੰ ਹੁਣ ਅਪਗਰੇਡਿਡ ਰੀ ਰੀਵਾਈਜਡ ਪੇ ਸਕੇਲਾਂ ਚ ਸ਼ਾਮਿਲ ਕਰਕੇ ਘੱਟ ਮਲਟੀ ਪਲਾਈ ਫੈਕਟਰ ਦੇ ਅਧੀਨ ਲਿਆ ਕੇ ਵਿੱਤੀ ਨੁਕਸਾਨ ਕਰਨਾ ਬਰਦਾਸ਼ਤ ਨਹੀ ਹੋਵੇਗਾ।ਕਿਉਕਿ ਇਹ ਕਮਿਸ਼ਨ ਦੀ ਉਸ ਵੇਲੇ ਟਾਈਪੋਗਰਾਫੀਕਲੀ ਗਲਤੀ ਸੀ ਜੋ ਸੰਘਰਸ਼ ਕਰਕੇ ਸੁਧਾਈ ਗਈ ਸੀ।

All about Cabinet meeting decision and 6th Pay commission report ,read here 

ਈ ਟੀ ਯੂ ਪੰਜਾਬ (ਰਜਿ;) ਵੱਲ ਅੱਜ ਰੀਪੋਰਟ ਨੂੰ ਰੱਦ ਕਰਦਿਆ ਸਖਤ ਨਰਾਜਗੀ ਚ ਕਿਹਾ ਕਿ ਪੰਜਾਬ ਭਰ ਦੇ 8134 ਹੈਡ ਟੀਚਰਜ ਲਈ 1996 ਤੋ ਖੋਹਿਆ ਵੱਖਰਾ ਪੇ ਸਕੇਲ ਵੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਨੇ ਸੰਘਰਸ਼ ਕਰਕੇ ਪਿਛਲੀ ਸਰਕਾਰ ਵੱਲੋ ਚੇਅਰਮੈਨ ਆਦੇਸ਼ ਪ੍ਰਤਾਪ ਸਿੰਘ ਕੈਰੋ ਦੀ ਅਗਵਾਈ ਹੇਠ ਮੰਤਰੀਆ ਦੀ ਗਠਿਤ ਕੀਤੀ ਕੈਬਨਿਟ ਸਬ ਕਮੇਟੀ ਕੋਲੋ ਆਪਣਾ ਹੱਕ ਲਾਗੂ ਕਰਾਇਆ ਸੀ .ਜੋ ਸੀ .ਐਂਡ . ਵੀ ਦੇ ਬਰਾਬਰ ਸੀ ।ਅੱਜ ਫਿਰ ਇਸ ਵੱਖਰੇ ਵਧੇ ਪੇ ਸਕੇਲ ਨੂੰ ਖਤਮ ਕਰਨਾ ਵੱਡੀ ਬੇਇਨਸਾਫੀ ਹੈ । ਅੱਜ ਦੀ ਮੀਟਿੰਗ ਚ ਸਰਕਾਰ ਵੱਲੋ ਘਟਾਏ ਗਏ ਹਰੇਕ ਤਰਾ ਦੇ ਭੱਤਿਆ ਤੋ ਹੋਰ ਮੰਗਾ ਤੇ ਬੇਇਨਸਾਫੀ ਕਰਨ ਦੀ ਵੀ ਸਖਤ ਨਿੰਦਾ ਕੀਤੀ ,ਈ ਟੀ ਯੂ ਆਗੂਆ ਨੇ ਕਿਹਾ ਕਿ ਭਾਵੇ ਕਿ ਸਕੇਲ ਵਧਾਉਣ ਦੀ ਮੰਗ ਤਹਿਤ ਸੈਟਰ ਹੈਡ ਟੀਚਰਜ ਤੇ ਬੀ ਪੀ ਈ ਓਜ ਦੇ ਪੇ ਸਕੇਲ ਚ ਵਾਧਾ ਕਰਕੇ ਕ੍ਰਮਵਾਰ ਮਾਸਟਰ ਤੇ ਲੈਕਚਰਾਰ ਬਰਾਬਰ ਕਰ ਦਿਤਾ ਹੈ ,ਪਰੰਤੂ ਉਥੇ ਵੀ ਸੈਟਰ ਹੈਡ ਤੇ ਬੀ ਪੀ ਈ ਓਜ ਨੂੰ ਕਰਮਵਾਰ ਮੁੱਖ ਅਧਿਆਪਕ ਤੇ ਪ੍ਰਿੰਸੀਪਲ ਬਰਾਬਰ ਸਕੇਲ ਦੇਣੇ ਬਣਦੇ ਸੀ । ਕਰੋਨਾ ਮਹਾਂਮਾਰੀ ਦੋਰਾਨ ਮੌਤ ਹੋਈ ਅਧਿਆਪਕਾਂ ਨੂੰ ਐਕਸ ਗਰੇਸ਼ੀਆ ਗ੍ਰਾਂਟ ਘੱਟੋ ਘੱਟ ਹਾਲ ਦੀ ਘੜੀ 20 ਲੱਖ ਲਾਗੂ ਨਾ ਕਰਕੇ ਘੋਰ ਅਨਿਆ ਕੀਤਾ ਹੈ। ਈ. ਟੀ. ਯੂ.ਆਗੂਆ ਇਹ ਵੀ ਕਿਹਾ ਕਿ ਪਹਿਲਾ ਸਰਕਾਰ ਨੇ ਏਨੇ ਵੱਡੇ ਪੈਂਡਿੰਗ ਡੀ ਏ ਰੱਖ ਕੇ ਨੁਕਸਾਨ ਕੀਤਾ ਅਤੇ ਹੁਣ ਉਸਤੋ ਵੀ ਵੱਧ ਕਰਾਤਾ। ਈ ਟੀ ਯੂ ਆਗੂਆ ਦੋਸ਼ ਲਾਇਆ ਕੇ ਛੇਵਾ ਪੇਅ ਕਮਿਸ਼ਨ ਨਾਲ ਹੋਈਆ ਮੀਟਿੰਗਾ ਚ ਕਮਿਸ਼ਨ ਈ ਟੀ ਯੂ ਆਗੂਆ ਦੀਆ ਦਲੀਲਾ ਨਾਲ ਸਹਿਮਤੀ ਪ੍ਰਗਟ ਕੀਤੀ ਸੀ ,ਪਰੰਤੂ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਨੇ ਆਪਣਾ ਪ੍ਰਭਾਵ ਦਿਖਾਕੇ ਪਰਾਇਮਰੀ ਵਰਗ ਦਾ ਨੁਕਸਾਨ ਕਰਾਇਆ ਹੈ,ਜਿਸਦਾ ਵਿਰੋਧ ਝੱਲਣਾ ਪਵੇਗਾ।ਮੀਟਿੰਗ ਚ ਫੈਸਲਾ ਲਿਆ ਕਿ ਪੰਜਾਬ ਸਰਕਾਰ ਨਾਲ ਗੱਲ ਕਰਨ ਲਈ ਬਤੌਰ ਵਿਭਾਗ ਦੇ ਮੁੱਖੀ ਸਿੰਖਿਆ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਦੇ ਧਿਆਨ ਚ ਲਿਆਦਾ ਜਾ ਰਿਹਾ ਹੈ ,ਤੇ ਜੇਕਰ ਜਲਦ ਸੁਣਵਾਈ ਨਾ ਹੋਈ ਤਾ ਸਰਕਾਰ ਨੂੰ ਪੰਜਾਬ ਭਰ ਦੇ ਐਲੀਮੈਟਰੀ ਵਰਗ ਦੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ। 

Also read: 


ਅਗਲੀ ਰਣਨੀਤੀ ਲਈ ਮੁੜ ਸਟੇਟ ਮੀਟਿੰਗ ਜਲਂਧਰ 22 ਨੂੰ ਬੁਲਾਈ ਗਈ ਹੈ।ਇਸ ਮੌਕੇ ਤੇ ਆਗੂਆ ਨੇ ਕਿਹਾ ਕਿ 22 ਨੂੰ ਸਾਂਝੀਆਂ ਮੰਗਾ ਲਈ ਸਾਂਝੇ ਮੁਲਾਜਮ ਤੇ ਪੈਨਸ਼ਨਰ ਫਰੰਟ ਦੀ ਕੰਨਵੈਨਸ਼ਨ ਚ ਵੀ ਸ਼ਾਮਿਲ ਹੋਵਾਗੇ ਤੇ ਆਪਣੇ ਵਰਗ ਲਈ ਵੀ ਵੱਖਰੇ ਤੌਰ ਤੇ ਵੀ ਪਰੋਗਰਾਮ ਉਲੀਕਾਂਗੇ। ਅੱਜ ਦੀ ਮੀਟਿੰਗ ਵਿੱਚ ਹਰਜਿੰਦਰ ਪਾਲ ਸਿੰਘ ਪੰਨੂੰ, ਨਰੇਸ਼ ਪਨਿਆੜ, ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ,ਸੁਧੀਰ ਢੰਡ, ਅੰਮ੍ਰਿਤਪਾਲ ਸਿੰਘ ਸੇਖੋਂ, ਲਖਵਿਂਦਰ ਸਿੰਘ ਸੇਖੋ ,ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਦਲਜੀਤ ਸਿੰਘ ਲਹੌਰੀਆ ਸਤਬੀਰ ਸਿੰਘ ਬੋਪਾਰਾਏ,ਗੁਰਮੇਲ ਸਿੰਘ ਬਰੇ ਅਸ਼ੋਕ ਸਰਾਰੀ , ਲਖਵਿੰਦਰ ਸਿੰਘ ਸੇਖੋ , ਮਨਜੀਤ ਸਿੰਘ ਕਠਾਣਾ, ਜਸਵਿੰਦਰ ਸਿੰਘ ਘਰਿਆਲਾ , ਹਰਜੀਤ ਸਿੰਘ ਸਿੱਧੂ ,ਰਵੀ ਕਾਂਤ ਪਠਾਨਕੋਟ ਮਨਿਂਦਰ ਸਿੰਘ ਤਰਨਤਾਰਨ, ਸੁਖਪਾਲ ਸਿੰਘ ਗੋਰਾ ,ਕੁੱਲਵੀਰ ਸਿੰਘ ਗਿੱਲ ਫਤਹਿਗੜ ਸਾਹਿਬ ਚਰਨਜੀਤ ਸਿੰਘ ਫਿਰੋਜ਼ਪੁਰ, ਪਵਨ ਕੁਮਾਰ ਜਲੰਧਰ, ਮਨੋਜ ਘਈ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਬਲਕਰਨ ਸਿੰਘ ਮੋਗਾ , ਦਿਲਬਾਗ ਬੌਡੇ ,ਮਨਜੀਤ ਸਿੰਘ ਬੌਬੀ ਜਸਵੰਤ ਸਿੰਘ ਸ਼ੇਖੜਾ ਗੁਰਵਿੰਦਰ ਸਿੰਘ ਬੱਬੂ ,ਪਰਮਿੰਦਰ ਚੋਹਾਮ ,ਨਵਦੀਪ ਸਿੰਘ ਅੰਮ੍ਰਿਤਸਰ, ਸਤਨਾਮ ਸਿੰਘ ਪਾਲੀਆ ,ਜਗਨੰਦਨ ਸਿੰਘ ਜਲਾਲਾਬਾਦ, ਸੁਰਿੰਦਰ ਕੁਮਾਰ ਮੋਗਾ ਸੁਰਜੀਤ ਸਮਰਾਟ, ਤਰਸੇਮ ਲਾਲ ਜਲਂਧਰ, ਸੁਖਪਾਲ ਸਿੰਘ ਗੋਰਾ,ਪਰਮਜੀਤ ਸਿੰਘ ਬਠਿੰਡਾ ,ਮੇਜਰ ਸਿੰਘ ਮਸੀਤੀ,ਵਿਨੋਦ ਕੁਮਾਰ ,ਬਲਜੀਤ ਸਿੰਘ, ਰਮਨ ਕੁਮਾਰ ਤੇ ਹੋਰ ਆਗੂ ਸ਼ਾਮਿਲ ਸਨ

6th PAY COMMISSION: ਮੁਲਾਜ਼ਮਾਂ ਕੋਲ ਜੋ ਸੀ, ਉਹ ਵੀ ਖੋਹ ਲਿਆ
ਪੇਅ ਫਿਕਸੇਸ਼ਨ: 
  ਪੇਅ ਫਿਕਸੇਸ਼ਨ ਕਰਨ ਲਈ ਦੋ ਤਰੀਕੇ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਵਲੋਂ ਕੀਤੇ ਗਏ ਹਨ

 ਪਹਿਲਾ ਤਰੀਕਾ:  ਜਿਨ੍ਹਾਂ ਕੈਟਾਗਰੀਆਂ ਦੇ ਤਨਖਾਹ ਸਕੇਲ 01-12-2011 ਤੋਂ ਰੀਵਾਈਜ਼ਡ ਹੋ ਚੁੱਕੇ ਹਨ, ਉਹਨਾਂ ਦੀ ਤਨਖਾਹ 01-01-2016 ਤੋਂ ਫੈਕਟਰ 2.59 ਦੀ ਬਜਾਏ 2.25 ਨਾਲ ਗੁਣਾ ਕਰਕੇ ਫਿਕਸ ਹੋਵੇਗੀ ।


ਦੂਜਾ ਤਰੀਕਾ:  ਜਿਨ੍ਹਾਂ ਕੈਟਾਗਰੀਆਂ ਦੇ ਸਕੇਲ 01-12-2011 ਤੋਂ ਰਿਵਾਇਜ਼ਡ ਨਹੀਂ ਹੋਏ ਉਹਨਾਂ ਦੀ ਤਨਖਾਹ ਫੈਕਟਰ 2.59 ਨਾਲ ਹੀ ਗੁਣਾਂਕ  ਹੋਵੇਗੀ।

ਭਾਵ ਜਿਸ  ਵੀ ਮੁਲਾਜ਼ਮ ਨੇ ਮਈ 2009 ਦੇ ਪੇ ਨੋਟੀਫਿਕੇਸ਼ਨ ਤੋਂ ਬਾਅਦ ਕੋਈ ਵੀ ਤਨਖਾਹ ਦਾ ਵਾਧਾ ਲਿਆ ਹੈ ਉਸ ਦਾ ਮਲਟੀਪਲੀਕੇਸ਼ਨ 2.25 ਹੈ ਜਾਂ ਮੁਲਾਜ਼ਮ ਵਾਧਾ ਦਾ ਲਾਭ ਘਟਾ ਕੇ ਦਸੰਬਰ 2015 ਵਿੱਚ ਬਣਦੀ ਬੇਸਿਕ ਨੂੰ 2.59 ਦੇ ਮਲਟੀਪਲੇਕੇਸ਼ਨ ਦੀ ਆਪਸ਼ਨ ਲੈ ਸਕਦਾ ਹੈ

ਸਾਲਾਨਾਂ ਤਰੱਕੀ ( Annual Increment) ਕੀ ਹੋਵੇਗੀ:- ਸਾਲਾਨਾਂ ਤਰੱਕੀ ਦਾ ਰੇਟ 3 % ਜੋ ਕਿ ਪਹਿਲਾਂ ਦੀ ਤਰ੍ਹਾਂ ਮਿਲਦਾ ਹੈ ਉਹੀ ਰਹੇਗਾ। 

All about Cabinet meeting decision and 6th Pay commission report ,read here 


 ਮਹਿੰਗਾਈ ਭੱਤਾ (ਡੀ.ਏ.): ਕਮਿਸ਼ਨ ਵਲੋਂ ਭਾਰਤ ਸਰਕਾਰ ਦੇ ਪੈਟਰਨ ਤੇ ਡੀ.ਏ. ਜਾਰੀ ਰੱਖਣ ਦੀ ਸਿਫਾਰਿਸ਼ ਕੀਤੀ ਹੈ


ਮਕਾਨ ਕਿਰਾਇਆ ਭੱਤਾ  ( HOUSE RENT ALLOWANCE)  :- ਮਕਾਨ ਕਿਰਾਇਆ ਭੱਤਾ ਕੈਟਾਗਰੀ ਵਾਈਜ਼ ਸੋਧਣ ਦੀ ਸਿਫਾਰਿਸ਼ ਹੈ। 

               ਮੋਜੂਦਾ ਰੇਟ.          ਨਵਾਂ ਰੇਟ 

ਕੈਟਾਗਰੀ A    30%         24% 
ਕੈਟਾਗਰੀ B     20%        16% 
ਕੈਟਾਗਰੀ C     12.5%      10% 
 ਕੈਟਾਗਰੀ  D   10%          8% 


ਅਡੀਸ਼ਨਲ ਮਕਾਨ ਕਿਰਾਇਆ ਭੱਤਾ (5%): ਕਮਿਸ਼ਨ ਨੇ  ਇਸ ਭੱਤੇ ਨੂੰ ਖਤਮ ਕਰਨ ਦੀ ਸਿਫਾਰਿਸ਼ ਕੀਤੀ ਹੈ। 

ਇਸ ਤਰ੍ਹਾਂ ਇਸ ਪੇਅ ਕਮਿਸ਼ਨ ਵੱਲੋਂ ਮੁਲਾਜ਼ਮਾਂ ਦੇ ਮਕਾਨ ਕਿਰਾਇਆ ਭੱਤੇ ( HOUSE RENT ALLOWANCE) ਵਿੱਚ 2% ਤੋਂ 6% ਕਟੌਤੀ ਕੀਤੀ ਹੈ।

ਰੂਰਲ ਏਰੀਆ ਭੱਤਾ ( Rural Area allowance) ਅਤੇ C.C.A. : ਕਮਿਸ਼ਨ ਵਲੋਂ ਰੂਰਲ ਏਰੀਆ ਭੱਤਾ 6% ਤੋਂ ਘਟਾ ਕੇ 5% ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਸ਼ਹਿਰੀ ਭੱਤਾ 120 ਰੁਪਏ ਪ੍ਰਤੀ ਮਹੀਨਾਂ ਖਤਮ ਕਰਨ ਦੀ ਸਿਫਾਰਿਸ਼ ਕੀਤੀ ਹੈ।

ਇਸ ਤਰ੍ਹਾਂ ਇਸ ਪੇਅ ਕਮਿਸ਼ਨ ਵੱਲੋਂ ਮੁਲਾਜ਼ਮਾਂ ਦੇ ਰੂਰਲ ਏਰੀਆ ਭੱਤੇ  ( Rural Area allowance) ਵਿੱਚ   1 %ਕਟੌਤੀ ਕੀਤੀ ਹੈ।


Non-Practicing Allowance ਨਾਨ ਪਰੈਕਟਿਸ ਅਲਾਉੰਸ  (NPA): ਕਮਿਸ਼ਨ ਵਲੋਂ ਡਾਕਟਰਾਂ ਨੂੰ ਮਿਲਣ ਵਾਲਾ NPA 25 % ਤੋਂ ਘਟਾ ਕੇ 20 % ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ NPA ਨੂੰ ਬੇਸਿਕ ਦਾ ਭਾਗ ਨਹੀਂ ਮੰਨਿਆ ਜਾਵੇਗਾ ਭਾਵ NPA ਬੇਸਕ ਉਤੇ 20% ਨਾਲ ਮਿਲਣ  ਵਾਲਾ ਇਕ ਫਿਕਸ ਭੱਤਾ ਬਣ ਕੇ ਰਹਿ ਜਾਵੇਗਾ ਅਤੇ ਇਸ ਉਪਰ ਕੋਈ ਵੀ ਡੀ.ਏ. ਅਤੇ ਮਕਾਨ ਕਿਰਾਇਆ ਭੱਤਾ ਨਹੀਂ ਮਿਲੇਗਾ। 
ਪੇਅ ਕਮਿਸ਼ਨ ਵੱਲੋਂ ਡਾਕਟਰਾਂ ਨੂੰ ਮਿਲਣ ਵਾਲੇ  NPA ਉਪਰ ਵੀ ਕਟੌਤੀ ਕੀਤੀ ਹੈ।


Conveyance Allowance: ਕਮਿਸ਼ਨ ਵਲੋਂ ਇਸ ਭੱਤੇ ਨੂੰ ਖਤਮ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

 ਫਿਕਸ ਮੈਡੀਕਲ ਭੱਤਾ (EMA):- ਕਮਿਸ਼ਨ ਵੱਲੋਂ ਇਸ ਭੱਤੇ ਨੂੰ 500 ਤੋਂ 1000 ਰੁਪਏ ਪ੍ਰਤੀ ਮਹੀਨਾਂ ਕਰਨ ਦੀ ਸਿਫਾਰਿਸ਼ ਕੀਤੀ ਹੈ ਅਤੇ ਫੈਮਲੀ ਪਲੈਨਿੰਗ ਭੱਤੇ ਵੀ ਨੂੰ ਖਤਮ ਕਰਨ ਦੀ ਸਿਫਾਰਿਸ਼ ਕਰਦੀ ਹੈ। 
ਫੈਮਲੀ ਪਲੈਨਿੰਗ ਭੱਤੇ ਤੇ ਵੀ ਕਮਿਸ਼ਨ ਵਲੋਂ ਕੈਂਚੀ ਚਲਾਈ ਗਈ ਹੈ।

ਵਿਤ ਵਿਭਾਗ ਦੀ ਟਿਪਣੀ : ਫਿਕਸ ਮੈਡੀਕਲ ਭੱਤਾ ਪਹਿਲੇ ਦੀ ਤਰਾਂ ਹੀ 500 ਰੁਪਏ ਜਾਰੀ ਰੱਖਣ ਦੀ ਸਿਫਾਰਸ਼।
ਭਾਵ ਮੈਡੀਕਲ ਭਤੇ ਵਿੱਚ ਵੀ ਕੋਈ ਵਾਧਾ ਨਹੀਂ ਹੋਵੇਗਾ।

ਟੈਲੀਫੋਨ ਭੱਤਾ (MOBILE ALLOWANCE) :- ਪੇਅ ਕਮਿਸ਼ਨ  ਵੱਲੋਂ ਟੈਲੀਫੋਨ ਭੱਤੇ ਨੂੰ ਸੋਧਣ ਦੀ ਸਿਫਾਰਿਸ਼ ਹੇਠਾਂ ਲਿਖੇ ਅਨੁਸਾਰ  ਕੀਤੀ ਹੈ: 


Category  Existing Rate  New Rate

Group-A.   500.                 750
 Group-B   300                  450 
Group-C -  250                  400 
Group-D    250                  375 


ਵਿਤ ਵਿਭਾਗ ਦੀ ਟਿਪਣੀ :Mobile Allowance 
ਪਹਿਲੇ ਦੀ ਤਰਾਂ ਹੀ  ਜਾਰੀ ਰੱਖਣ ਦੀ ਸਿਫਾਰਸ਼।
ਭਾਵ Mobile Allowance  ਵਿੱਚ ਵੀ ਕੋਈ ਵਾਧਾ ਨਹੀਂ ਹੋਵੇਗਾ।

ਸਪੈਸ਼ਲ ਭੱਤਾ (ਡਰਾਈਵਰ): ਕਮਿਸ਼ਨ ਵਲੋਂ ਇਹ ਭੱਤਾ 1400 ਰੁਪਏ ਤੋਂ 2800 ਰੁਪਏ ਕਰਨ ਦੀ ਸਿਫਾਰਿਸ਼ ਕੀਤੀ ਹੈ।

ਚੋਂਕੀਦਾਰਾ ਭੱਤਾ: ਕਮਿਸ਼ਨ ਇਹ ਭੱਤਾ 400 ਰੁਪਏ ਤੋਂ 800 ਰੁਪਏ ਕਰਨ ਦੀ ਸਿਫਾਰਿਸ਼ ਕਰਦੀ ਹੈ। 

ਵਿਤ ਵਿਭਾਗ ਦੀ ਟਿਪਣੀ : ਸਿਫਾਰਸ਼ ਲਾਗੂ ਕਰਨ ਲਈ ਪੇਸ਼ ਹੈ।
Death cum Retirement Gratuity ( DCRG) : ਪੇਅ  ਕਮਿਸ਼ਨ ਵਲੋਂ ਗੇ੍ਚੁਟੀ ਦੀ ਲਿਮਟ 10 ਲੱਖ ਤੋਂ ਵਧਾ ਕੇ 20 ਲੱਖ ਕਰਨ ਦੀ  ਸਿਫਾਰਿਸ਼ ਕੀਤੀ ਗਈ ਹੈ। ਇਹ ਪੁਰਾਣੀ ਪੈਨਸ਼ਨ ਸਕੀਮ ਵਾਲੇ ਮੁਲਾਜ਼ਮਾਂ ਦੇ ਨਾਲ-ਨਾਲ ਨਵੀਂ ਪੈਨਸ਼ਨ ਸਕੀਮ ਵਾਲੇ ਮੁਲਾਜ਼ਮਾਂ ਉਪਰ ਵੀ ਲਾਗੂ ਹੋਵੇਗੀ।

ਵਿਤ ਵਿਭਾਗ ਦੀ ਟਿਪਣੀ :  ਸਿਫਾਰਸ਼ ਲਾਗੂ ਕਰਨ ਲਈ ਪੇਸ਼ ਹੈ ।
ਭਾਵ  DCRG 10 ਲੱਖ ਤੋਂ 20 ਲੱਖ ਹੋਵੇਗੀ।Family Pension: ਜਿਹਨਾਂ ਮੁਲਜ਼ਮਾਂ ਦੀ ਬੇਸਿਕ ਪੇਅ 30000 ਤੋਂ ਘੱਟ ਹੋਵੇਗੀ ਉਹਨਾਂ ਨੂੰ 40% ਅਤੇ ਜਿਨ੍ਹਾਂ ਦੀ  ਬੇਸਿਕ ਪੇਅ 30000 ਤੋਂ ਵੱਧ ਹੋਵੇਗੀ ਉਹਨਾਂ ਦੀ ਮੋਤ ਉਪਰੰਤ ਪਰਿਵਾਰਿਕ ਮੈਂਬਰਾਂ ਨੂੰ 30% ਫੈਮਲੀ ਪੈਨਸ਼ਨ ਮਿਲਣਯੋਗ ਹੋਵੇਗੀ।

Ex-gratia: ਡਿਊਟੀ ਦੌਰਾਨ ਜਿਨ੍ਹਾਂ ਮੁਲਾਜ਼ਮਾਂ ਦੀ ਮੌਤ ਹੋ ਜਾਂਦੀ ਹੈ, ਉਹਨਾਂ ਨੂੰ ex-gratia ਇਕ ਲੱਖ ਰੁਪਏ ਤੋਂ ਵਧਾ ਕੇ 20 ਲੱਖ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। 
ਵਿਤ ਵਿਭਾਗ ਦੀ ਟਿਪਣੀ : ex-gratia ਇਕ ਲੱਖ ਰੁਪਏ ਤੋਂ ਵਧਾ ਕੇ 2 ਲੱਖ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਭਾਵ  Ex-gratia 20 ਲੱਖ ਨਹੀਂ ਸਿਰਫ 2 ਲੱਖ ਰੁਪਏ ਹੋਵੇਗਾ।
Also read: 


Leave Encashment: ਕਮਿਸ਼ਨ ਵਲੋਂ ਪਹਿਲਾਂ ਦੀ ਤਰ੍ਹਾਂ ਮਿਲਣ ਵਾਲੀ 300 ਛੁੱਟੀਆਂ ਦੇ ਬਰਾਬਰ ਤਨਖਾਹ ਮਿਲਣ ਵਾਲੀ ਲੀਵ ਇਨਕੈਸ਼ਮੈਂਟ ਜਾਰੀ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ। 

ਵਿਤ ਵਿਭਾਗ ਦੀ ਟਿਪਣੀ : ਸਿਫਾਰਸ਼ ਲਾਗੂ ਕਰਨ ਲਈ ਪੇਸ਼ ਹੈ
ਭਾਵ Leave Encashment ਪਹਿਲਾਂ ਦੀ ਤਰ੍ਹਾਂ ਹੀ  300 ਛੁੱਟੀਆਂ ਦੇ ਬਰਾਬਰ ਤਨਖਾਹ ਮਿਲਣ ਵਾਲੀ ਲੀਵ ਇਨਕੈਸ਼ਮੈਂਟ ਜਾਰੀ ਰਹੇਗੀ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

Family Pension: ਕਮਿਸ਼ਨ ਵਲੋਂ ਪੈਨਸ਼ਨ ਕਮਿਊਟ 30% ਤੋਂ ਵਧਾ ਕੇ 40% ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਵਿਤ ਵਿਭਾਗ ਦੀ ਟਿਪਣੀ : ਸਿਫਾਰਸ਼ ਸਿਰਫ਼ 01/07/2021 ਤੋਂ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਲਈ ਹੋਵੇਗੀ। 

ਭਾਵ 30/06/2021 ਤੱਕ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਨੂੰ Family Pension 30% ਕਮਿਊਟ ਹੀ ਮਿਲੇਗੀ।

ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਮੁਲਾਜ਼ਮਾਂ  ਨੂੰ ਪੰਜਾਬ ਸਰਕਾਰ ਨੇ ਇਸ ਪੇਅ ਕਮਿਸ਼ਨ ਨਾਲ ਬਹੁਤ ਆਰਥਿਕ ਸ਼ੋਸਣ ਕੀਤਾ ਹੈ।ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਗੱਫੇ ਤੇ ਕੱਚੇ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਯੋਗਤਾ ਪੂਰੀ ਹੋਣ ਦੇ ਬਾਵਜੂਦ ਧੱਕੇ - ਜੀ ਟੀ ਯੂ

ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਗੱਫੇ ਤੇ ਕੱਚੇ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਯੋਗਤਾ ਪੂਰੀ ਹੋਣ ਦੇ ਬਾਵਜੂਦ ਧੱਕੇ -  ਜੀ ਟੀ ਯੂ*


*ਅਖੌਤੀ ਸਿੱਖਿਆ ਮਾਡਲ ਰਾਹੀਂ ਅਧਿਆਪਕ ਦਾ ਸੋਸ਼ਣ ਬੰਦ ਕੀਤਾ ਜਾਵੇ - ਚਾਹਲ*

 


 ਮੁਹਾਲੀ  : 19  ਜੂਨ (        ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਪ੍ਰੈਸ ਸਕੱਤਰ ਸੁਰਜੀਤ ਮੁਹਾਲੀ ਤੇ ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਮੁਹਾਲੀ ਵਿਖੇ ਕਈ ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਵਲੰਟੀਅਰ ਅਧਿਆਪਕਾਂ ਨੂੰ ਤਰੁੰਤ ਪੱਕਾ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੰਤਰੀਆਂ ਤੇ ਵਿਧਾਇਕਾਂ ਦੇ ਨਲਾਇਕ ਪੁੱਤਰਾਂ ਨੂੰ ਸਾਰੇ ਕਨੂੰਨ ਛਿੱਕੇ ਤੇ ਟੰਗ ਕੇ ਗਜ਼ਟਿਡ ਅਹੁਦਦਿਆਂ ਨਾਲ ਨਿਵਾਜ਼ ਕੇ ਗੱਫੇ ਦੇ ਰਹੀ ਹੈ ਤੇ ਦੂਸਰੇ ਪਾਸੇ ਯੋਗਤਾ ਪ੍ਰਾਪਤ ਕੱਚੇ ਅਧਿਆਪਕਾਂ ਤੇ ਬੇਰੁਜਗਾਰਾਂ ਨੂੰ ਪੱਕੀ ਨੌਕਰੀ ਨਾਂ ਦੇ ਕੇ ਧੱਕੇ ਮਾਰ ਰਹੀ ਹੈ।

Also read: 

 ਉਹਨਾਂ ਕਿਹਾ ਕਿ  ਜਿਨ੍ਹਾਂ ਵਲੰਟੀਅਰ ਅਧਿਆਪਕਾਂ ਨੇ ਆਪਣੀ ਜਵਾਨੀ ਦੇ ਸੁਨਿਹਰੀ 15-15 ਸਾਲ ਨਿਗੂਣੀਆਂ ਤਨਖਾਹਾਂ ਤੇ ਵਿਭਾਗ ਦੀ ਸੇਵਾ ਕੀਤੀ ਹੈ, ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਮਾਤਾਬਿਕ ਬਿਨਾਂ ਸ਼ਰਤ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਉਹਨਾਂ ਦਾ ਸੋਸ਼ਣ ਬੰਦ ਕੀਤਾ ਜਾਵੇ। All about Cabinet meeting decision and 6th Pay commission report ,read here 


 ਉਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਮੰਤਰੀ ਤੇ ਆਹਲਾ ਅਧਿਕਾਰੀ ਅਖੌਤੀ ਕੇਦਰੀ ਸਿੱਖਿਆ ਨੀਤੀ 2020 ਲਾਗੂ ਕਰਕੇ ਵਿਭਾਗ ਨੂੰ ਫਰਜ਼ੀ ਅੰਕੜਿਆਂ ਰਾਹੀਂ ਭਾਰਤ ਵਿਚ ਪਹਿਲੇ ਨੰਬਰ ਤੇ ਦੱਸ ਰਹੇ ਹਨ ਤੇ ਦੂਸਰੇ ਪਾਸੇ ਜਮੀਨੀ ਹਕੀਕਤ ਲੋਕਾਂ ਦੇ ਸਾਹਮਣੇ ਹੈ ਕਿ ਚਿਰਾਂ ਤੋਂ ਆਪਣਾ ਰੁਜਗਾਰ ਪੱਕਾ ਕਰਾਉਣ ਲਈ ਵਲੰਟੀਅਰ ਅਧਿਆਪਕ ਹੱਥਾਂ ਵਿਚ ਪੈਟਰੋਲ ਦੀਆਂ ਬੋਤਲਾਂ ਤੇ ਸਲਫਾਸ ਦੇ ਪੈਕਟ ਲੈ ਕੇ ਸਿੱਖਿਆ ਸਕੱਤਰ ਦੇ ਦਫਤਰ ਤੇ ਚੜੇ ਹੋਏ ਹਨ ਤੇ ਵਿਭਾਗ ਦੇ ਨੰਬਰ ਇਕ ਹੋਣ ਦੇ ਡਰਾਮੇ ਦੀ ਫੂਕ ਕੱਢ ਰਹੇ ਹਨ।ਇਸੇ ਤਰਾਂ ਸਿੱਖਿਆ ਵਿਭਾਗ ਵਿਚ ਚਿਰਾਂ ਤੋਂ ਖਾਲੀ ਪਈਆਂ ਅਸਾਮੀਆਂ ਤੇ ਪੱਕੀ ਭਰਤੀ ਕਰਾਉਣ ਲਈ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਹਰ ਰੋਜ ਪਟਿਆਲਾਂ ਤੇ ਸੰਗਰੂਰ ਵਿਚ ਪਸ਼ੂਆਂ ਵਾਂਗ ਕੁੱਟ ਕੇ ਉਹਨਾਂ ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਵਲੰਟੀਅਰ ਤੇ ਬੇਰੁਜ਼ਗਾਰ ਅਧਿਆਪਕਾਂ ਦੇ ਰੁਜਗਾਰ ਵਾਸਤੇ ਲੜੇ ਜਾ ਰਹੇ ਹਰ ਤਰਾਂ ਦੇ ਘੋਲ ਦੀ ਹਮਾਇਤ ਕਰਦੀ ਹੈ ਤੇ ਮੰਗਾਂ ਦੇ ਹੱਲ ਤੱਕ ਉਹਨਾਂ ਦਾ ਸਮੱਰਥਨ ਜਾਰੀ ਰਹੇਗਾ।

ਕੈਬਨਿਟ ਵਲੋਂ ਪੰਜਾਬ ਐਜੂਕੇਸ਼ਨਲ (ਟੀਚਿਂਗ ਕਾਡਰ) ਸੇਵਾ ਨਿਯਮ ਸਮੇਤ ਕਈ ਵਿਭਾਗਾਂ ਵਿੱਚ ਭਰਤੀ ਲਈ ਨਿਯਮਾਂ ਵਿੱਚ ਸੋਧ

 ਕੈਬਨਿਟ ਵਲੋਂ ਪੰਜਾਬ ਐਜੂਕੇਸ਼ਨਲ (ਟੀਚਿਂਗ ਕਾਡਰ) ਸੇਵਾ ਨਿਯਮ ਸਮੇਤ ਕਈ ਵਿਭਾਗਾਂ ਵਿੱਚ ਭਰਤੀ ਲਈ ਨਿਯਮਾਂ ਵਿੱਚ ਸੋਧ।


ਸਰਕਾਰੀ ਵਿਭਾਗਾਂ ਵਿੱਚ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ, ਕੈਪਟਨ ਦੀ ਕੈਬਨਿਟ ਨੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ , ਸਕੂਲ ਸਿੱਖਿਆ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੁਲਿਸ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗਾਂ ਦੇ ਸੇਵਾ ਨਿਯਮਾਂ ਵਿੱਚ ਸੋਧ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ।

All about Cabinet meeting decision and 6th Pay commission report ,read here 

 ਕੈਬਨਿਟ ਨੇ ਪੰਜਾਬ ਐਜੂਕੇਸ਼ਨਲ (ਟੀਚਿੰਗ ਕਾਡਰ) ਸਮੂਹ-ਸੀ ਸੇਵਾ ਨਿਯਮ ਅਤੇ ਪੰਜਾਬ ਰਾਜ ਐਲੀਮੈਂਟਰੀ ਐਜੂਕੇਸ਼ਨ (ਟੀਚਿੰਗ ਕਾਡਰ) ਸਮੂਹ-ਸੀ ਸਰਵਿਸ ਨਿਯਮ,2018 ਦੀ ਸੋਧ ਆਰਟ ਐਂਡ ਕਰਾਫਟ ਅਧਿਆਪਕ ਅਤੇ ਈ.ਟੀ.ਟੀ. ਅਧਿਆਪਕ ਦੇ ਅਹੁਦੇ ਲਈ ਯੋਗਤਾ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ ਹੈ। 

Also read: 


ਮੰਤਰੀ ਮੰਡਲ ਵੱਲੋਂ ਨਵੇਂ ਨਾਮਜ਼ਦ ਜੂਨੀਅਰ ਡਰਾਫਟਸਮੈਨ ਸਿੱਧੀ ਨਿਯੁਕਤੀ ਨਾਲ ਅਸਾਮੀਆਂ ਭਰਨ ਲਈ, ਲੋਕ ਨਿਰਮਾਣ ਵਿਭਾਗ ਪੰਜਾਬ (ਪਬਲਿਕ ਹੈਲਥ ਬ੍ਰਾਂਚ) ਡਰਾਫਟਸਮੈਨ ਐਂਡ ਟ੍ਰੇਸਰਜ਼ (ਕਲਾਸ-3) ਸਰਵਿਸ ਰੂਲਜ਼, 1988 (ਪਹਿਲਾ ਸੋਧ- 2021) ਦੀ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। 

ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਇਥੇ ਹਲ ਹਰ ਜ਼ਰੂਰੀ ਖਬਰ


ਇਕ ਹੋਰ ਫੈਸਲੇ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ 9 ਸ਼੍ਰੇਣੀਆਂ ਵਿਚ ਸੇਵਾ ਨਿਯਮ ਤਿਆਰ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਬੋਰਡ ਦੇ ਨਤੀਜਿਆਂ ਤੋਂ ਅਸੰਤੁਸ਼ਟ ਅੱਠਵੀਂ ਅਤੇ ਦੱਸਵੀਂ ਦੇ ਵਿਦਿਆਰਥੀ ਦੋਬਾਰਾ ਦੇ ਸਕਣਗੇ ਪ੍ਰੀਖਿਆਬੋਰਡ ਤੋਂ ਅਸੰਤੁਸ਼ਟ ਵਿਦਿਆਰਥੀ ਦੇ ਸਕਣਗੇ ਪ੍ਰੀਖਿਆ 

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ.ਆਰ. ਮਹਿਰੋਕ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ 17 ਮਈ ਨੂੰ ਐਲਾਨੇ ਅੱਠਵੀਂ ਅਤੇ ਦਸਵੀਂ ਸ਼੍ਰੇਣੀਆਂ ਦੇ ਨਤੀਜਾ ਕਾਰਡ ਸਰਟੀਫ਼ਿਕੇਟ ਛੇਤੀ ਹੀ ਸਕੂਲਾਂ ਦੀ ਲਾਗ-ਇਨ ਆਈਡੀ ’ਤੇ ਅਪਲੋਡ ਕਰ ਦਿੱਤੇ ਜਾਣਗੇ।

 ਇਹ ਨਤੀਜਾ ਕਾਰਡ ਸਰਟੀਫ਼ਿਕੇਟ ਪ੍ਰੀਖਿਆਰਥੀਆਂ ਨੂੰ ਸੌਂਪਣ ਸਮੇਂ ਸਬੰਧਤ ਸੰਸਥਾ ਮੁਖੀ ਆਪਣੇ ਪੱਧਰ ਤੇ ਇਨ੍ਹਾਂ ਪ੍ਰੀਖਿਆਰਥੀਆਂ ਦੇ ਆਪਣੇ ਨਤੀਜੇ ਤੋਂ ਸੰਤੁਸ਼ਟ ਜਾਂ ਅਸੰਤੁਸ਼ਟ ਹੋਣ ਸਬੰਧੀ ਲਾਜ਼ਮੀ ਤੌਰ 'ਤੇ ਦਰਜ ਕਰਵਾਉਣਗੇ ।
ਅਸੰਤੁਸ਼ਟ ਪ੍ਰੀਖਿਆਰਥੀਆਂ ਦੇ ਵੇਰਵੇ ਸੰਸਥਾ ਦੀ ਲਾਗਇਨ ਆਈਡੀ ਰਾਹੀਂ 10 ਜੁਲਾਈ 2021 ਤਕ ਸਿੱਖਿਆ ਬੋਰਡ ਨੂੰ ਭੇਜਣਾ ਯਕੀਨੀ ਬਣਾਉਣਗੇ। 


Also read: 

 ਸਬੰਧਤ ਸੰਸਥਾਵਾਂ ਵੱਲੋਂ ਇਨ੍ਹਾਂ ਪ੍ਰੀਖਿਆਰਥੀਆਂ ਦੇ ਵੇਰਵੇ ਸਿੱਖਿਆ ਬੋਰਡ ਨੂੰ ਭੇਜਣ ਤੋਂ ਇਲਾਵਾ ਨਤੀਜੇ ਤੋਂ ਅਸੰਤੁਸ਼ਟ ਪਰੀਖਿਆਰਥੀ ਆਪਣੇ ਪੱਧਰ ’ਤੇ ਵੀ ਦੁਬਾਰਾ ਇਮਤਿਹਾਨ ਦੇਣ ਦੀ ਇੱਛਾ ਆਪਸ਼ਨ, ਸਵੈ-ਘੋਸ਼ਣਾ ਪੱਤਰ, ਜੋ ਕਿ ਪਹਿਲਾਂ ਹੀ ਸੰਸਥਾਵਾਂ ਦੀ ਲਾਗਇਨ ਆਈਡੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਆਨਲਾਈਨ ਫ਼ਾਰਮ ਅਧੀਨ ਸੈਲਫ਼ ਡੈਕਲੇਰੇਸ਼ਨ ਲਿੰਕ ਤੇ ਉਪਲਬਧ ਹੈ, ਰਾਹੀਂ ਆਪਣੇ ਮਾਤਾ- ਪਿਤਾ ਜਾਂ ਸਰਪ੍ਰਸਤ ਦੀ ਸਹਿਮਤੀ ਨਾਲ, ਪਰੀਖਿਆ ਦੇ ਵੇਰਵੇ ਦਰਜ ਕਰਦੇ ਹੋਏ ਆਪਣੇ ਹਸਤਾਖ਼ਰਾਂ ਸਹਿਤ 10 ਜੁਲਾਈ 2021 ਤੱਕ, ਆਨ-ਲਾਈਨ ਅੱਪਲੋਡ ਕਰ ਸਕਦੇ ਹਨ।

 ਇਸ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਆਖ਼ਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਈ ਸੂਚਨਾ ਮੰਨਣਯੋਗ ਨਹੀਂ ਹੋਵੇਗੀ।

SSSB.PUNJAB RECRUITMENT: ਜ਼ਿਲ੍ਹੇਦਾਰ, ਮਾਲ ਪਟਵਾਰੀ, ਅਤੇ ਨਹਿਰੀ ਪਟਵਾਰੀ ਦੀ ਅਸਾਮੀਆਂ ਲਈ ਲਿਖਤੀ ਪ੍ਰੀਖਿਆ 08 ਅਗਸਤ ਨੂੰ

 


ਘਰ ਘਰ ਰੋਜ਼ਗਾਰ: ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਇੰਸਪੈਕਟਰ ਤੇ ਨਾਇਬ ਤਹਿਸੀਲਦਾਰ ਦੀ ਨੌਕਰੀ ਮਿਲੀ

ਫਤਹਿਜੰਗ ਦੇ ਪੁੱਤਰ ਨੂੰ ਇੰਸਪੈਕਟਰ ਤੇ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਮਿਲੀ   ਪੰਜਾਬ ਕੈਬਨਿਟ ਨੇ ਅੱਜ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਹਰੀ ਝੰਡੀ ਦੇ ਦਿੱਤੀ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਨੌਕਰੀ ਦੇਣ ਮਗਰੋਂ ਇਹ ਦੂਸਰੀ ਦਫ਼ਾ ਹੈ ਜਦੋਂ ਮੰਤਰੀ ਮੰਡਲ ਨੇ ਵਿਸ਼ੇਸ਼ ਕੇਸ ਵਜੋਂ ਦੋ ਵਿਧਾਇਕਾਂ ਦੇ ਲੜਕਿਆਂ ਨੂੰ ਰੁਜ਼ਗਾਰ ਦਿੱਤਾ ਹੈ। 


ਕੈਬਨਿਟ ਨੇ ਇਨ੍ਹਾਂ ਕੇਸਾਂ ਵਿਚ ਨੌਕਰੀ ਦੇਣ ਲਈ ਕੰਪਨਸੇਸ਼ਨ ਪਾਲਿਸੀ 2002 ਤਹਿਤ ਵਿਸ਼ੇਸ਼ ਛੋਟ ਦਿੰਦਿਆਂ ਗਰੁੱਪ ਬੀ ਤਹਿਤ ਨੌਕਰੀ ਦਿੱਤੀ ਹੈ। 


ਮੰਤਰੀ ਮੰਡਲ ਨੇ ਅੱਜ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜਨ ਪ੍ਰਤਾਪ ਸਿੰਘ ਬਾਜਵਾ ਨੂੰ ਪੁਲੀਸ ਇੰਸਪੈਕਟਰ ਅਤੇ ਹਲਕਾ ਲੁਧਿਆਣਾ ਉੱਤਰੀ ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਲਗਾਏ ਜਾਣ ਦਾ ਫੈਸਲਾ ਲਿਆ ਹੈ। 

ਫਲਾਇੰਗ ਸਿੱਖ ਮਿਲਖਾ ਸਿੰਘ ਦੀ ਕਰੋਨਾ ਨਾਲ ਮੌਤ

 


ਭਾਰਤੀ ਅਥਲੀਟ ਤੇ ਉਡਣੇ ਸਿੱਖ ਵਜੋਂ ਮਕਬੁਲ ਮਿਲਖਾ ਸਿੰਘ ਦੀ ਅੱਜ ਦੇਰ ਰਾਤ ਕਰੌਨਾਵਾਇਰਸ ਕਰਕੇ ਮੌਤ ਹੋ ਗਈ। ਉਹ ਪਿਛਲੇ ਇਕ ਮਹੀਨੇ ਤੋਂ ਕਰੋਨਾ ਦੀ ਲਾਗ ਨਾਲ ਜੂਝ ਰਹੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਮਿਲਖਾ ਸਿੰਘ ਨੇ ਰਾਤ 11:30 ਵਜੇ ਆਖਰੀ ਸਾਹ ਲਏ। ਉਹ 91 ਸਾਲ ਦੇ ਸਨ। ਮਿਲਖਾ ਸਿੰਘ ਦੀ ਪਤਨੀ ਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦੀ ਵੀ ਲੰਘੇ ਐਤਵਾਰ ਨੂੰ ਕਰੋਨਾ ਕਰਕੇ ਮੌਤ ਹੋ ਗਈ ਸੀ। ਮਿਲਖਾ ਸਿੰਘ ਪਿਛਲੇ ਕੁਝ ਦਿਨਾਂ ਤੋਂ  ਪੀਜੀਆਈ ਵਿੱਚ ਜ਼ੇਰੇ ਇਲਾਜ ਸਨ ਤੇ ਅੱਜ ਸ਼ਾਮੀਂ ਉਨ੍ਹਾਂ ਨੂੰ ਬੁਖਾਰ ਤੇ ਆਕਸਜੀਨ ਦਾ ਪੱਧਰ ਡਿੱਗਣ ਸਮੇਤ ਹੋਰ ਕਈ ਉਲਝਣਾਂ ਨਾਲ ਦੋ ਚਾਰ ਹੋਣਾ ਪਿਆ। ਉਨ੍ਹਾਂ ਨੂੰ ਪਿਛਲੇ ਮਹੀਨੇ ਕਰੋਨਾ ਦੀ ਲਾਗ ਚਿੰਬੜ ਗਈ ਸੀ ਤੇ ਬੁੱਧਵਾਰ ਨੂੰ ਕਰੋਨਾ ਰਿਪੋਰਟ ਨੈਗੇਟਿਵ ਆਉਣ  ਮਗਰੋਂ ਜਰਨਲ ਆਈਸੀਯੂ ਵਾਰਡ ਵਿੱਚ ਤਬਦੀਲ ਕੀਤਾ ਗਿਆ ਸੀ।

RECENT UPDATES

Today's Highlight